Home / ਪੰਜਾਬੀ ਖਬਰਾਂ / ਹੁਣ LPG ਬਾਰੇ ਆਈ ਇਹ ਵੱਡੀ ਅਪਡੇਟ

ਹੁਣ LPG ਬਾਰੇ ਆਈ ਇਹ ਵੱਡੀ ਅਪਡੇਟ

ਦੱਸ ਦੇਈਏ ਕੀ ਹੁਣ ਰਸੋਈ ਗੈਸ ਵਰਤਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇੰਨਾ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨਵੇਂ ਕੁਨੇਕਸ਼ਨ ਲੈਣ ਵਾਲਿਆਂ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ। ਜਿੱਥੇ ਹੁਣ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ 16 ਜੂਨ ਤੋਂ ਨਵੇਂ ਘਰੇਲੂ ਗੈਸ ਦੇ ਕੁਨੈਕਸ਼ਨ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਘਰੇਲੂ ਗੈਸ ਸਿਲੰਡਰ 14.2 ਕਿਲੋਗ੍ਰਾਮ ਭਾਰ ਦਾ ਚੌਦਾਂ ਸੌ ਪੰਜਾਹ ਰੁਪਏ ਵਿੱਚ ਮਿਲ ਰਿਹਾ ਸੀ। ਉੱਥੇ ਹੀ ਇਸ ਨੂੰ ਖਰੀਦਣ ਵਾਸਤੇ ਹੁਣ 22 ਸੌ ਰੁਪਏ ਦੀ ਅਦਾਇਗੀ ਕਰਨੀ ਪਵੇਗੀ।

ਗੈਸ ਸਲੰਡਰ ਦੀ ਸਕਿਉਰਿਟੀ ਦੇ ਤੋਰ ਤੇ ਜਿੱਥੇ ਪਹਿਲਾਂ 2900 ਕੀਮਤ ਦੇਣੀ ਪੈਂਦੀ ਸੀ ਉੱਥੇ ਹੀ ਹੁਣ 44 ਸੌ ਰੁਪਏ ਅਦਾ ਕਰਨੇ ਹੋਣਗੇ। ਭਾਰਤ ਪੈਟਰੋਲੀਅਮ ਅਤੇ indian oil ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਜਿਥੇ ਜਾਰੀ ਕੀਤੇ ਗਏ ਵਿਗਿਆਪਨ ਵਿੱਚ ਵੀ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਹੁਣ ਰੈਗੁਲੇਟਰੀ ਦੇ ਲਈ ਵੀ ਢਾਈ ਸੌ ਰੁਪਏ ਅਦਾ ਕਰਨੇ ਪੈਣਗੇ ਜਿੱਥੇ ਪਹਿਲਾਂ 150 ਰੁਪਏ ਸਨ। ਇਸ ਤਰਾਂ ਹੀ 1150 ਰੁਪਏ 5 ਕਿੱਲੋਗ੍ਰਾਮ ਦੇ ਸਿਲੰਡਰ ਦੀ ਸਕਿਉਰਿਟੀ ਰਾਸ਼ੀ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 800 ਸੀ।

ਜਿੱਥੇ ਹੁਣ ਨਵੇਂ ਗੈਸ ਕੁਨੈਕਸ਼ਨ ਦੀ 3690 ਹੋ ਜਾਵੇਗੀ ਉੱਥੇ ਹੀ ਚੁੱਲ੍ਹੇ ਵਾਸਤੇ ਵੱਖਰੇ ਪੈਸੇ ਦੇਣੇ ਹੋਣਗੇ। ਪੈਟਰੋਲੀਅਮ ਕੰਪਨੀ ਵੱਲੋਂ ਵੀ ਹੁਣ ਸਬਸਿਡੀ ਤੋਂ ਬਿਨਾਂ ਗੈਸ ਸਿਲੰਡਰ 14.2 ਕਿਲੋਗ੍ਰਾਮ ਭਾਰ ਵਾਲਾ 1065 ਵਿੱਚ ਦਿੱਤਾ ਜਾ ਰਿਹਾ ਹੈ। ਉਜਵਲ ਯੋਜਨਾ ਦੇ ਤਹਿਤ ਗੈਸ ਕੁਨੈਕਸ਼ਨ ਖਰੀਦਣ ਵਾਲਿਆਂ ਨੂੰ ਵੀ ਹੁਣ ਡਬਲ ਸਿਕਿਓਰਟੀ ਅਦਾ ਕਰਨੀ ਹੋਵੇਗੀ।

Check Also

Ludhiana ‘ਚ ਭਖਿਆ ਮਾਹੌਲ

ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਂਗ ਇੰਡਸਟਰੀ ਵਿਚਾਲੇ …