Home / ਪੰਜਾਬੀ ਖਬਰਾਂ / ਸਲਮਾਨ ਖਾਨ ਬਾਰੇ ਆਈ ਵੱਡੀ ਅਪਡੇਟ

ਸਲਮਾਨ ਖਾਨ ਬਾਰੇ ਆਈ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਸਲਮਾਨ ਖਾਨ ਬਾਰੇ ਜਾਣਕਾਰੀ ਅਨੁਸਾਰ ਸਲਮਾਨ ਦੇ ਪਿਤਾ ਸਲੀਮ ਨੂੰ 5 ਜੂਨ ਨੂੰ ਇੱਕ ਹੱਥ ਨਾਲ ਲਿਖਿਆ ਖ਼ਤ ਮਿਲਿਆ ਸੀ। ਇਹ ਖਤ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਉੱਥੇ ਮਿਲਿਆ ਸੀ, ਜਿੱਥੇ ਉਹ ਸੈਰ ਕਰਨ ਤੋਂ ਬਾਅਦ, ਜਿਸ ਬੈਂਚ ਉੱਤੇ ਬੈਠਦੇ ਸਨ। ਪੱਤਰ ਵਿੱਚ ਜੀ.ਬੀ. ਅਤੇ ਐਲ.ਬੀ. ਦੇ ਨਾਮ ਦੇ ਪਹਿਲੇ ਅੱਖਰ ਲਿਖੇ ਸਨ ਤੇ ਨਾਲ ਹੀ ਲਿਖਿਆ ਗਿਆ ਸੀ

ਸਿੱਧੂ ਮੂਸੇਵਾਲਾ ਵਰਗਾ ਹਾਲ ਕਰ ਦੇਵਾਂਗੇ । ਜਿਸ ਕਾਰਨ ਇਹ ਅਟਕਲਾਂ ਲਗਾਈਆਂ ਗਈਆਂ ਸਨ ਕਿ ਇਹ ਲਾਰੈਂਸ ਬਿਸ਼ਨੋਈ ਸਮੂਹ ਦੇ ਗੋਲਡੀ ਬਰਾੜ ਦੁਆਰਾ ਜਾਰੀ ਕੀਤਾ ਗਿਆ ਸੀ। ਇਹ ਉਹੀ ਵਿਅਕਤੀ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਮੇਵਾਰੀ ਲਈ ਸੀ। ਐਤਵਾਰ ਤੋਂ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ, ਪੁਲਿਸ ਦੱਸਿਆ ਕਿ ਪੱਤਰ ਅਸਲ ਵਿੱਚ ਬਿਸ਼ਨੋਈ ਦੇ ਮੈਂਬਰਾਂ ਦੁਆਰਾ ਦਿੱਤਾ ਗਿਆ ਸੀ। ਗੈਂਗ ਦੇ ਇੱਕ ਮੈਂਬਰ, ਜਿਸਨੂੰ ਪੁਣੇ ਪੁਲਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਦੀ ਮਾਮਲੇ ਵਿੱਚ ਗ੍ਰਰ ਫਤਾਰ ਕੀਤਾ ਸੀ, ਨੇ ਉਹ ਆਮ ਤੌਰ ‘ਤੇ ਦੱਸਿਆ ਕੀਤਾ ਸੀ ਕਿ ਵਿਕਰਮ ਬਰਾੜ ਨੇ ਸਲਮਾਨ ਖ਼ਾਨ ਨੂੰ ਡਰਾ ਉਣਾ ਅਤੇ ਉਸਦੇ ਪਰਿਵਾਰ ਤੋਂ ਪੈਸੇ ਵਸੂਲਣਾ ਚਾਹੁੰਦਾ ਸੀ।

ਦੱਸ ਦਈਏ ਕਿ ਸਲਮਾਨ ਖ਼ਾਨ ਨੇ 1988 ਵਿੱਚ ਫ਼ਿਲਮ “ਬੀਵੀ ਹੋ ਤੋ ਐਸੀ” ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ ਅਸਲੀ ਪਛਾਣ ਇਸਨੂੰ 1989 ਦੀ ਹਿੱਟ ਫ਼ਿਲਮ “ਮੈਨੇ ਪਿਆਰ ਕੀਆ” ਤੋਂ ਮਿਲੀ। ਇਸ ਤੋਂ ਬਾਦ ਉਸਨੇ 1991 ਵਿੱਚ “ਸਾਜਨ”, 1994 ਵਿੱਚ “ਹਮ ਆਪਕੇ ਹੈ ਕੌਨ”, 1995 ਵਿੱਚ “ਕਰਨ ਅਰਜੁਨ” 1997 ਵਿੱਚ, “ਜੁੜਵਾ”, 1998 ਵਿੱਚ “ਪਿਆਰ ਕਿਯਾ ਤੋ ਡਰਨਾ ਕ੍ਯਾ”, 1999 ਵਿੱਚ “ਬੀਵੀ ਨੰਬਰ ਵੰਨ” ਤੇ 1999 ਵਿੱਚ ਹੀ “ਹਮ ਸਾਥ ਸਾਥ ਹੈ” ਫ਼ਿਲਮਾਂ ਵਿੱਚ ਕੰਮ ਕੀਤਾ। 1999 ਵਿੱਚ ਉਸਨੂੰ ਕੁਛ ਕੁਛ ਹੋਤਾ ਹੈ ਫਿਲਮ ਲਈ “ਬੈਸਟ ਸੁਪੋਰਟਿੰਗ ਅਦਾਕਾਰ” ਅਵਾਰਡ ਦਿੱਤਾ ਗਿਆ। ਇਸ ਤੋਂ ਬਾਅਦ 2011 ਵਿੱਚ ਫਿਲਮੀ ਪਰਦੇ ਤੇ ਬੈਸਟ ਕਲਾਕਾਰ ਦਾ ਅਵਾਰਡ ਦਿੱਤਾ।।

Check Also

ਕੈਨੇਡਾ ‘ਚ ਜੰਗਲ ਦੀ ਅੱਗ ਦਾ ਕਹਿਰ

ਪੱਛਮੀ ਕੈਨੇਡਾ ਵਿੱਚ ਜੈਸਪਰ ਅਤੇ ਨੇੜਲੇ ਜੰਗਲਾਂ ਵਿੱਚ ਲੱਗੀ ਅੱਗ ਵਧਦੀ ਜਾ ਰਹੀ ਹੈ। ਅੱਗ …