ਸਰਵਣ ਰਾਮਾਇਣ ਦਾ ਇੱਕ ਪਾਤਰ ਹੈ। ਉਹ ਅਪਨੇ ਮਾਪਿਆਂ ਦੀ ਸੇਵਾ ਦੇ ਲਈ ਪ੍ਰਸਿਧ ਹੈ। ਰਾਜਾ ਦਸ਼ਰਥ ਸ਼ਿ ਕਾ ਰ ਦੌਰਾਣ ਗਲਤੀ ਨਾਲ ਜਾਨਵਰ ਸਮਝ ਕੇ ਸ਼ਰਬਣ ਦੀ ਮੁਕਾ ਦਿੱਤਾ ਸੀ । ਇਸਲਈ ਸ਼ਰਬਣ ਦੇ ਮਾਤਾ ਪਿਤਾ ਦਸ਼ਰਥ ਨੂੰ ਪੁੱਤਰ ਦੇ ਵਿਛੜ ਜਾਣ ਦੇ ਗਮ ਨਾਲ ਮਰਣ ਦਾ ਸ਼ ਰਾਪ ਦਿੰਦੇ ਹਨ। ਇਸਲਈ ਰਾਮ ਦੇ ਬਨਵਾਸ ਚਲੇ ਜਾਣ ਬਾਅਦ ਦਸ਼ਰਥ ਦੀ ਗਮ ਕਾਰਨ ਮੌ ਤ ਹੋ ਜਾਂਦੀ ਹੈ।
ਐਸਾ ਆ ਗਿਆ ਹੈ ਕਿ ਬੱਚੇ ਆਪਣੇ ਰੱਬ ਰੂਪੀ ਮਾਤਾ-ਪਿਤਾ ਦੀ ਸੇਵਾ ਕਰਨੀ ਤਾਂ ਦੂਰ ਦੀ ਗੱਲ, ਉਹ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਪੁਰਾਣੇ ਸਮਿਆਂ ਵਿੱਚ ਲੋਕ ਇੱਕ ਸੰਯੁਕਤ ਪਰਿਵਾਰ ਵਿੱਚ ਇੱਕੋ ਛੱਤ ਦੇ ਥੱਲੇ ਰਹਿੰਦੇ ਸਨ। ਉਹਨਾਂ ਵਿਚ ਪਿਆਰ ਹੁੰਦਾ ਸੀ। ਸਾਰੇ ਘਰ ਦੇ ਮੁਖੀ ਦੀ ਗੱਲ ਮੰਨਦੇ ਸਨ। ਘਰ ਵਿੱਚ ਕੋਈ ਵੀ ਨਵੀਂ ਚੀਜ਼ ਲਿਆਉਣੀ ਹੁੰਦੀ ਜਾਂ ਕਿਸੇ ਗੱਲ ਦੀ ਸਲਾਹ ਲੈਣੀ ਹੁੰਦੀ ਸੀ ਤਾਂ ਮਾਤਾ-ਪਿਤਾ ਨੂੰ ਜ਼ਰੂਰ ਪੁੱਛਿਆ ਜਾਂਦਾ ਸੀ।
ਪਰ ਅੱਜ ਦੇ ਬੱਚਿਆਂ ਲਈ ਮਾਤਾ ਪਿਤਾ ਤੋਂ ਸਲਾਹ ਲੈਣਾ ਆਪਣੇ ਆਪ ਨੂੰ ਨੀਵਾਂ ਸਮਝਣ ਦੇ ਬਰਾਬਰ ਹੈ। ਮਾਤਾ-ਪਿਤਾ ਸੁੱਖਾਂ ਸੁੱਖ ਕੇ ਰੱਬ ਕੋਲ਼ੋਂ ਔਲਾਦ ਦੀ ਪ੍ਰਾਪਤੀ ਕਰਦੇ ਹਨ, ਪਰ ਅਫਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਬੱਚੇ ਮਾਤਾ-ਪਿਤਾ ਨੂੰ ਘਰ ‘ਚੋਂ ਇਵੇਂ ਕੱਢਦੇ ਹਨ ਜਿਵੇਂ ਘਰ ‘ਚੋਂ ਕਿਸੇ ਕਬਾੜੀਏ ਨੂੰ ਕਬਾੜ ਚਕਾਈਦਾ ਹੈ।
ਦੱਸ ਦਈਏ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਰੁਜ਼ਗਾਰ ਉੱਪਰ ਲਗਾਉਂਦੇ ਹਨ। ਪ੍ਰੰਤੂ ਨੌਕਰੀ ਮਿਲਣ ਬਾਅਦ ਬੱਚਿਆਂ ਦੇ ਦਿਲਾਂ ਵਿੱਚ ਮਾਂ-ਬਾਪ ਲਈ ਸੇਵਾ ਭਾਵਨਾ ਬਿਲਕੁਲ ਖ਼ਤਮ ਹੋ ਜਾਂਦੀ ਹੈ। ਪਿਛਲੇ ਦਿਨੀਂ ਆਪਾਂ ਨੇ ਸਾਰਿਆਂ ਨੇ ਦੇਖਿਆ ਹੈ ਕਿ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਬਿਰਧ ਮਾਂ ਨਾਲ਼ ਕਿਵੇਂ ਦਾ ਸਲੂਕ ਕੀਤਾ ਹੈ। ਜੋ ਕਿ ਬਹੁਤ ਮਾੜੀ ਗੱਲ ਹੈ।