ਹੁਣ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਅਚਾਨਕ ਚਲੇ ਜਾਣ ਨਾਲ ਸੋਗ ਹੈ ਜਿਸ ਨਾਲ ਜੁੜੀ ਹੋਈ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਕ ਬਹੁਪੱਖੀ ਸਖਸ਼ੀਅਤ , ਕਵਿਤਰੀ, ਕਹਾਣੀਕਾਰ ,ਅਧਿਆਪਕ ਦੇ ਤੌਰ ਤੇ ਸੇਵਾ ਨਿਭਾਉਣ ਵਾਲੀ ਕਹਾਣੀਕਾਰ ਸ੍ਰੀਮਤੀ ਦਰਸ਼ਨ ਕੌਰ ਸੁਪਤਨੀ ਸਵਰਗੀ ਗੁਰਮੁਖ ਸਿੰਘ ਦੇ ਦਿਹਾਂਤ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਇਨ੍ਹਾਂ ਵੱਲੋਂ ਅਧਿਆਪਨ ਕਾਰਜ ਅਤੇ ਸਾਹਿਤ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ। ਉਥੇ ਹੀ ਉਹ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਵੀ ਰਹੇ ਹਨ।।
ਦੱਸ ਦਈਏ ਕਿ 18 ਨਵੰਬਰ 1934 ਨੂੰ ਜਨਮੇ ਦਰਸ਼ਨ ਕੌਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ। ਜਿੱਥੇ ਇਸ ਬਿਮਾਰੀ ਦੇ ਚਲਦਿਆਂ ਹੋਇਆਂ ਹੀ ਉਨ੍ਹਾਂ ਦਾ ਦਿ ਹਾਂਤ ਹੋ ਗਿਆ ਹੈ। ਪਚਾਸੀ ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਵੱਖ ਵੱਖ ਸਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।।
ਦੱਸ ਦਈਏ ਕਿ
ਜਿੱਥੇ ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਚਾਨਣ ਵੰਡਿਆ ਗਿਆ ਅਤੇ ਗਰੀਬ ਬੱਚਿਆਂ ਦੀ ਮਦਦ ਕੀਤੀ ਗਈ, ਉਥੇ ਹੀ ਉਨ੍ਹਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੱਕ ਬੇਦਾਗ ਸੇਵਾਵਾਂ ਨਿਭਾਈਆਂ ਗਈਆਂ। ਸਾਹਿਤ ਨਾਲ ਉਨ੍ਹਾਂ ਦਾ ਲਗਾਓ ਅਤੇ ਉਨ੍ਹਾਂ ਦੀ ਦੇਣ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਸੈਕਟਰ-34 ਵਿਚ ਅੱਜ ਉਨ੍ਹਾਂ ਦਾ ਅੰਤਿਮ ਭੋਗ ਅਤੇ ਅਰਦਾਸ ਕੀਤੀ ਜਾ ਰਹੀ ਹੈ।।।।