Home / ਦੁਨੀਆ ਭਰ / ਸਿੱਖ ਭੈਣ ਆਪਣੇ ਭਰਾ ਨੂੰ ਇਹ ਚੀਜ ਜਰੂਰ ਦੇਵੇ

ਸਿੱਖ ਭੈਣ ਆਪਣੇ ਭਰਾ ਨੂੰ ਇਹ ਚੀਜ ਜਰੂਰ ਦੇਵੇ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਹਰ ਕੌਮ ਦੇ ਆਪੋ ਅਪਣੇ ਤਿਉਹਾਰ ਹਨ ਅਤੇ ਅਪਣੇ ਤਿਉਹਾਰਾਂ ਨੂੰ ਮਨਾਉਣਾ ਵੀ ਚਾਹੀਦਾ ਹੈ ਪਰ ਕਿਸੇ ਹੋਰ ਕੌਮ ਦੇ ਤਿਉਹਾਰ ਨੂੰ ਅਪਣਾ ਕੇ ਮਨਾਉਣਾ। ਸਿੱਖ ਕੌਮ ਦਾ ਇਸ ਤਿਉਹਾਰ ਨਾਲ ਕੋਈ ਸਬੰਧ ਨਹੀਂ ਪਰ ਅਗਰ ਕੋਈ ਭੈਣ ਇਹ ਤਿਉਹਾਰ ਬਣਾ ਰਹੀ ਹੈ ਤਾਂ ਉਹ ਆਪਣੇ ਭਰਾ ਨੂੰ ਕੜਾ ਤੇ ਦਸਤਾਰ ਜਰੂਰ ਦੇਵੇ। ਧੰਨਵਾਦ ਜੀ

new

ਪਾਠਕਾਂ ਨੂੰ ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਰਖੜੀ ਨਾਂ ਦੇ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਹੈ ਪਰ ਵਪਾਰੀ ਲੋਕਾਂ ਨੇ ਗੁਰੂ ਨਾਨਕ ਨੂੰ ਭੈਣ ਨਾਨਕੀ ਦੇ ਗੁੱਟ ਤੇ ਰਖੜੀ ਬਨ੍ਹਵਾਉਂਦੇ ਦੀ ਤਸਵੀਰ ਬਣਾ ਕੇ ਸਿੱਖ ਧਰਮ ਨੂੰ ਵੀ ਇਸ ਵਹਿਮੀ ਤਿਉਹਾਰ ਨਾਲ ਜੋੜ ਦਿਤਾ ਹੈ ਕਿਉਂਕਿ ਸਿੱਖ ਧਰਮ ਵਿਚ ਸਾਡੇ ਗੁਰੂਆਂ ਨੇ ਔਰਤ ਨੂੰ ਆਦਮੀ ਤੋਂ ਵੀ ਉੱਪਰ ਦਾ ਦਰਜਾ ਦਿਤਾ ਹੈ। ਫਿਰ ਉਹ ਅਪਣੇ ਧਰਮ ਦੀਆਂ ਔਰਤਾਂ ਨੂੰ ਐਨਾ ਨਿਰਬਲ ਕਿਵੇਂ ਸਮਝਣਗੇ ਕਿ ਉਨ੍ਹਾਂ ਦੀ ਰਾਖੀ ਸਿਰਫ਼ ਉਨ੍ਹਾਂ ਦੇ ਭਰਾ ਹੀ ਕਰ ਸਕਦੇ ਹੋਣ? ਇਕ ਪਾਸੇ ਸਾਡੇ ਸਮਾਜ ਦਾ ਬੁੱਧੀਜੀਵੀ ਵਰਗ ਚੀਕ ਚੀਕ ਕੇ ਕਹਿ ਰਿਹਾ ਹੈ ਕਿ ਔਰਤ ਕਿਸੇ ਪਾਸੇ ਵੀ ਆਦਮੀ ਨਾਲੋਂ ਘੱਟ ਜਾਂ ਮਾੜੀ ਨਹੀਂ। ਫਿਰ ਇਹ ਤਿਉਹਾਰ ਤਾਂ ਔਰਤ ਨੂੰ ਅਬਲਾ ਹੀ ਦਰਸਾਉਂਦਾ ਹੈ ਕਿਉਂਕਿ ਇਸ ਤਿਉਹਾਰ ਮੁਤਾਬਕ ਉਹ ਅਪਣੀ ਸੁਰੱਖਿਆ ਆਪ ਨਹੀਂ ਕਰ ਸਕਦੀ।

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਹਰ ਕੌਮ ਦੇ ਆਪੋ ਅਪਣੇ ਤਿਉਹਾਰ ਹਨ ਅਤੇ ਅਪਣੇ ਤਿਉਹਾਰਾਂ ਨੂੰ ਮਨਾਉਣਾ ਵੀ ਚਾਹੀਦਾ ਹੈ ਪਰ ਕਿਸੇ ਹੋਰ ਕੌਮ ਦੇ ਤਿਉਹਾਰ ਨੂੰ ਅਪਣਾ ਕੇ ਮਨਾਉਣਾ ਗੋਦ ਲਏ ਮਤਰਏ ਪੁੱਤਰ ਵਰਗਾ ਲਗਦਾ ਹੈ। ਮੈਂ ਪਾਠਕਾਂ ਨਾਲ ਰਖੜੀ ਦੇ ਤਿਉਹਾਰ ਬਾਰੇ ਅਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਜੋ ਪੰਜਾਬ ਵਿਚ ਵੀ ਸਾਰੇ ਭਾਰਤ ਵਾਂਗ ਅਗੱਸਤ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਪੈਸੇ ਦੀ ਖ਼ੂਬ ਬਰਬਾਦੀ ਹੁੰਦੀ ਹੈ ਕਿਉਂਕਿ ਬਾਜ਼ਾਰ ਵਿਚ ਦੁਕਾਨਾਂ ਵਾਲੇ ਇਸ ਦਿਨ ਭੈਣਾਂ ਦੀ ਰਖਿਆ ਦੇ ਨਾਂ ਤੇ ਇਕ-ਇਕ ਰੁਪਏ ਦੇ ਧਾਗੇ ਨੂੰ ਵੀ 20-25 ਰੁਪਏ ਵਿਚ ਵੇਚਦੇ ਹਨ।

newhttps://punjabiinworld.com/wp-admin/options-general.php?page=ad-inserter.php#tab-4

ਇਥੋਂ ਤਕ ਕਿ ਅਮੀਰਾਂ ਦੇ ਚੋਜਾਂ ਨੇ ਇਸ ਰਖੜੀ ਦੀ ਕੀਮਤ ਲੱਖਾਂ ਰੁਪਏ ਤੋਂ ਵੀ ਟਪਾ ਦਿਤੀ ਜਿਸ ਨੂੰ ਵੇਖ ਕੇ ਆਮ ਵਰਗ ਵੀ ਅਪਣੀ ਲੁੱਟ ਕਰਾਉਣ ਤੋਂ ਪਿੱਛੇ ਨਹੀਂ ਰਹਿੰਦਾ ਅਤੇ ਨਾਲ ਹੀ ਇਸ ਦਿਨ ਲੱਖਾਂ ਰੁਪਏ ਦੇ ਹਿਸਾਬ ਨਾਲ ਜ਼ਹਿਰ ਵਾਲੀ ਮਠਿਆਈ ਵੀ ਬਾਜ਼ਾਰਾਂ ਵਿਚ ਵਿਕ ਜਾਂਦੀ ਹੈ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!