ਬਾਣੀ ਤੋਂ ਟੁੱਟੇ ਹੋਏ ‘ਦੁਬਾਰਾ ਕਿਵੇਂ ਜੁੜਨ’

ਬਾਣੀ ਤੋਂ ਟੁੱਟੇ ਹੋਏ ਦੁਬਾਰਾ ਕਿਵੇਂ ਜੁੜਨ ‘ਗੁਰਬਾਣੀ ਸਾਡਾ ਜੀਵਨ ਹੈ।ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ।ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ ।
ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ । ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ । ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ । ( ਗੁ.ਗ੍ਰੰ. 712 ) । ਇਕ ਹੋਰ ਥਾਂ’ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ । ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ । ( ਗੁ.ਗ੍ਰੰ. 239 ) । ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਨਾਮ ਨੂੰ ਵੱਡੇ ਤੋਂ ਵੱਡੇ ਸੁਖ ਦੇ ਪ੍ਰਾਪਤ ਹੋਣ’ ਤੇ ਵੀ ਭੁਲਾਉਣਾ ਨਹੀਂ ਚਾਹੀਦਾ । ਇਸ ਗੱਲ ਨੂੰ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ । ( ਗੁ . ਗ੍ਰੰ .14 ) ਵਾਲੇ ਸ਼ਬਦ ਦੁਆਰਾ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ । ਨਾਮ ਦਾ ਸਿਮਰਨ ਗੁਰਮਤਿ ਵਿਚ ਪਰਮ- ਆਵੱਸ਼ਕ ਹੈ । ਸੰਖੇਪ ਵਿਚ ਕਿਹਾ ਜਾਏ ਤਾਂ ਗੁਰਮਤਿ-ਸਾਧਨਾ ਹੈ ਹੀ ਨਾਮ-ਸਾਧਨਾ ਜਾਂ ਨਾਮ-ਸਿਮਰਨ । ਨਾਮ-ਸਿਮਰਨ ਲਈ ਤਾਕੀਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ— ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ । ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ । ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ । ( ਗੁ.ਗ੍ਰੰ.1352 ) ।

ਈਰਖਾ ਤੇ ਗੁੱਸਾ ਦਾ ਇਲਾਜ ਹੈ ਗੁਰਬਾਣੀ

ਸੰਸਾਰ ਦੇ ਤਨਾਓ ਭਰੇ ਵਾਤਾਵਰਣ ਵਿਚ ਹਰ ਇਕ ਮਨੁੱਖ ਕਿਸੇ ਨ ਕਿਸੇ ਚਿੰਤਾ ਵਿਚ ਗ੍ਰਸਤ ਹੈ , ਡੁਬਿਆ ਹੋਇਆ ਹੈ । ਇਹ ਇਕ ਪ੍ਰਕਾਰ ਦਾ ਮਾਨਸਿਕ ਵਿਕਾਰ ਜਾਂ ਰੋਗ ਹੈ ਜਿਸ ਨਾਲ ਸਹਿਜ-ਸੰਤੋਖ ਖ਼ਤਮ ਹੋ ਜਾਂਦਾ ਹੈ ਅਤੇ ਮਨੁੱਖ ਆਪਣਾ ਮਾਨਸਿਕ ਸੰਤੁਲਨ ਗੰਵਾ ਬੈਠਦਾ ਹੈ । ਚਿੰਤਾ ਦੇ ਕਾਰਣ ਕਈ ਹੋ ਸਕਦੇ ਹਨ ।
ਕੋਈ ਕਰਜ਼ੇ ਕਰਕੇ ਚਿੰਤਤ ਹੈ , ਕੋਈ ਬੱਚਿਆਂ ਦੇ ਵਿਆਹ-ਸ਼ਾਦੀ ਲਈ ਚਿੰਤਤ ਹੈ , ਕੋਈ ਵੈਰੀ ਦੇ ਡਰ ਤੋਂ ਫ਼ਿਕਰਮੰਦ ਹੈ । ਇਸੇ ਤਰ੍ਹਾਂ ਕਿਸੇ ਨੂੰ ਆਪਣੀ ਗ਼ਰੀਬੀ ਤੋਂ ਉਬਰਨ ਦੀ ਚਿੰਤਾ ਹੈ , ਕਿਸੇ ਨੂੰ ਬਹੁਤੀ ਸੰਪੱਤੀ ਬਚਾਏ ਜਾਂ ਬਣਾਏ ਰਖਣ ਦੀ ਚਿੰਤਾ ਹੈ , ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ , ਆਦਿ । ਇਸ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ , ਚਿੰਤਾਵਾਂ ਨੂੰ ਸੀਮਿਤ ਕਰ ਸਕਣਾ ਸਰਲ ਨਹੀਂ ਹੈ । ਇਨ੍ਹਾਂ ਤੋਂ ਮੁਕਤ ਹੋਣ ’ ਤੇ ਹੀ ਵਾਸਤਵਿਕ ਸੁਖ ਮਾਣਿਆ ਜਾ ਸਕਦਾ ਹੈ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ । ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ । ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ । ( ਗੁ.ਗ੍ਰੰ.1019 ) । ਚਿੰਤਾ ਘੁਣ ਦੇ ਸਮਾਨ ਹੈ ਜੋ ਮਨੁੱਖ ਨੂੰ ਅੰਦਰੋਂ ਅੰਦਰ ਖਾਈ ਜਾਂਦੀ ਹੈ । ਕਈ ਵਾਰ ਵਿਅਕਤੀ ਨੂੰ ਨੀਂਦਰ ਨਹੀਂ ਆਉਂਦੀ , ਕੰਮ-ਕਾਰ ਵਿਚ ਰੁਚੀ ਘਟ ਜਾਂਦੀ ਹੈ , ਮਨ ਉਤੇ ਉਦਾਸੀ ਸਦਾ ਛਾਈ ਰਹਿੰਦੀ ਹੈ , ਮਾਤਾ , ਪਿਤਾ ਅਤੇ ਕੁਟੰਬ ਦੀਆਂ ਸਮਸਿਆਵਾਂ ਨੂੰ ਹਲ ਕਰਨ ਲਈ ਬੰਦਾ ਉਲਝਿਆ ਰਹਿੰਦਾ ਹੈ । ਲੋਕ-ਜੀਵਨ ਵਿਚ ਚਿੰਤਾ ਨੂੰ ਚਿਖਾ ਦੇ ਬਰਾਬਰ ਸਮਝਿਆ ਗਿਆ ਹੈ । ਗੁਰੂ ਅਰਜਨ ਦੇਵ ਜੀ ਨੇ ਮਨੁੱਖਾਂ ਨੂੰ ਇਸ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਮੁਕਤ ਹੋਣ ਦੀ ਤਾਕੀਦ ਕੀਤੀ ਹੈ ਕਿਉਂਕਿ ਸਾਰਿਆਂ ਦੀ ਚਿੰਤਾ ਕਰਨ ਵਾਲਾ ਤਾਂ ਪਰਮਾਤਮਾ ਆਪ ਹੈ , ਫਿਰ ਬੇਫ਼ਿਕਰ ਕਿਉਂ ਨ ਰਿਹਾ ਜਾਏ— ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ । ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ । ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ । ( ਗੁ.ਗ੍ਰੰ.1355 ) । ਗੁਰੂ ਤੇਗ ਬਹਾਦਰ ਜੀ ਨੇ ਵੀ ਚਿੰਤਾ-ਮੁਕਤ ਹੋਣ ਲਈ ਤਾਕੀਦ ਕੀਤੀ ਹੈ ਕਿਉਂਕਿ ਚਿੰਤਾ ਕਰਨਾ ਇਕ ਵਿਅਰਥ ਚੇਸ਼ਟਾ ਹੈ— ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ । ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ । ( ਗੁ.ਗ੍ਰੰ.1428 ) । ਗੁਰੂ ਅੰਗਦ ਦੇਵ ਜੀ ਨੇ ਜਿਗਿਆਸੂ ਨੂੰ ਚਿੰਤਾ ਨ ਕਰਨ ਲਈ ਪ੍ਰੇਰਦਿਆਂ ਹੋਇਆਂ ਕਿਹਾ ਹੈ ਕਿ ਪਰਮਾਤਮਾ ਜਦ ਸਭ ਦੀ ਚਿੰਤਾ ਕਰ ਰਿਹਾ ਹੈ , ਤਾਂ ਫਿਰ ਹਰ ਇਕ ਪ੍ਰਾਣੀ ਨੂੰ ਆਪਣੇ ਬਾਰੇ ਖ਼ੁਦ ਚਿੰਤਾ ਕਰਨ ਦੀ ਭਲਾ ਕੀ ਲੋੜ ਹੈ ? — ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ । ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ । ( ਗੁ.ਗ੍ਰੰ. 955 ) । ਤਿਲੰਗ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਪ੍ਰਾਣੀ ਨੂੰ ਨਿਸਚਿੰਤ ਹੋ ਕੇ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦਿਆਂ ਕਿਹਾ ਹੈ— ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ । ਜਿਨਿ ਪੈਦਾਇਸਿ ਤੂ ਕੀਆ ਸੇਈ ਦੇਇ ਆਧਾਰੁ । ( ਗੁ.ਗ੍ਰੰ.724 ) । ਮੁਕਦੀ ਗੱਲ ਇਹ ਹੈ ਕਿ ਸਤਿਗੁਰੂ ਦੀ ਸੇਵਾ ਕਰਨ ਨਾਲ ਅਤੇ ਅਚਿੰਤ ਪਰਮਾਤਮਾ ਨੂੰ ਮਨ ਵਿਚ ਵਸਾਉਣ ਨਾਲ ਮਨੁੱਖ ਦੇ ਜਨਮ-ਮਰਨ ਆਦਿ ਦੇ ਸਾਰੇ dukh ਨਸ਼ ਟ ਹੋ ਜਾਂਦੇ ਹਨ ਅਤੇ ਉਹ ਨਿਸਚਿੰਤ ਅਵਸਥਾ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ— ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ । ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ । ( ਗੁ.ਗ੍ਰੰ.587 ) । ਇਸ ਤਰ੍ਹਾਂ ਸਿੱਖ ਧਰਮ- ਸਾਧਨਾ ਵਿਚ ਚਿੰਤਾ ਵਿਚ ਗ੍ਰਸਿਤ ਹੋਣਾ ਵਰਜਿਤ ਹੈ ।

ਨਵਾਂਸ਼ਹਿਰ ਦੇ ਪਠਵਾਲਾ ਤੋਂ ਚੰਗੀ ਖਬਰ ਬਾਬਾ ਬਲਦੇਵ ਸਿੰਘ ਦੇ ਬੇਟੇ ਨੇ ਫਤਿਹ ਕੀਤੀ ਜੰਗ

ਦੱਸ ਦਈਏ ਕਿ ਕਰੀਬ 2 ਹਫਤੇ ਪਹਿਲਾਂ ਕੋਰੋਨਾ ਚ ਤੇਜ਼ੀ ਨਾਲ ਵੱਧਦੀ ਗਿਣਤੀ ਨੂੰ ਲੈ ਕੇ ਅਚਾਨਕ ਦੇਸ਼ ਅਤੇ ਪੰਜਾਬ ਦਾ ਐਪੀਸੈਂਟਰ ਬਣੇ ਨਵਾਂਸ਼ਹਿਰ ਤੋਂ ਚੰਗੀ ਖਬਰ ਆਈ ਹੈ। ਇੱਥੇ ਕੋਰੋਨਾ ਕਾਰਨ mout ਦੇ ਮੂੰਹ ‘ਚ ਗਏ ਬਲਦੇਵ ਸਿੰਘ ਦੇ ਬੇਟੇ ਨੇ ਇਸ ਵਾਇ ਰਸ ਖਿ ਲਾ ਫ ਜੰਗ ਨੂੰ ਫਤਿਹ ਕਰ ਲਿਆ ਹੈ। ਭਗਤ ਸਿੰਘ ਜ਼ਿਲੇ ਦੇ ਕੋਰੋਨਾ ਤੋਂ ਮੁਕਤ ਹੋਏ ਪਠਵਾਲਾ ਦੇ ਨੌਜਵਾਨ ਫਤਿਹ ਸਿੰਘ (35) ਨੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦੇ ਹੋਏ ਅਪੀਲ ਕੀਤੀ ਹੈ ਕਿ ਕਰੋਨਾ ਦਾ ਮੁਕਾਬਲਾ ਘਰਾਂ ‘ਚ ਰਹਿ ਕੇ, ਸਿਹਤ ਵਿਭਾਗ ਵਲੋਂ ਦੱਸਿਆ ਪੂਰਾ ਪਰਹੇਜ਼ ਕਰਕੇ ਅਤੇ ਆਪਣੀ ਅੰਦਰੂਨੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਕੇ ਕੀਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਉਸ ਨੇ ਕਿਹਾ ਕਿ ਉਹ ਜਦੋਂ ਤੋਂ ਸਿ ਵਲ ਹਸਪ ਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾ ਈ ਅਤੇ ਪੌਸ਼ਟਿਕ ਭੋਜਨ ਲੈ ਰਹੇ ਹਨ ਅਤੇ ਡਾਕ ਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਹ ਦੂਜੀ ਵਾਰ ਕੀਤੇ ਟੈਸਟ ‘ਚ ਨੈਗੇਟਿਵ ਆਉਣ ਤੋਂ ਬਾਅਦ ਬੀ ਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ। ਫਤਿਹ ਸਿੰਘ ਨੇ ਸਿਵਲ ਹਸਪਤਾਲ, ਨਵਾਂਸ਼ਹਿਰ ‘ਚੋਂ ਮਿਲੇ ਇਲਾਜ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ilaz ਦੇ ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ ਬੂਤ ਹੋਣਾ ਵੀ ਇਸ bemari ਦਾ ਸਾਹਮਣਾ ਕਰਨ ‘ਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਲਵੰਤ ਸਿੰਘ ਦੇ ਪੋਤੇ-ਪੋਤੀਆਂ ਸਮੇਤ 8 ਦੇ ਸੈਂਪਲ ਨੈਗੇਟਿਵ ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਅਕਾਲ ਤੋਂ ਬਾਅਦ ਕਰੋਨਾ ‘ਚ ਇਕਦਮ ਵਾਧੇ ਨਾਲ ਪੰਜਾਬ ‘ਚ ਚਰਚਾ ‘ਚ ਆਏ ਨਵਾਂਸ਼ਹਿਰ ਲਈ ਐਤਵਾਰ ਚੰਗੀ ਖਬਰ ਲੈ ਕੇ ਆਇਆ। ਜ਼ਿਲੇ ‘ਚ ਆਈਸੋਲੇਸ਼ਨ ‘ਚ ਰੱਖੇ 18 ਮ ਰੀਜ਼ਾਂ ‘ਚੋਂ 8 ਸੈਂਪਲ ਨੈਗੇਟਿਵ ਪਾਏ ਗਏ ਹਨ।ਸੂਬੇ ‘ਚ ਹੁਣ ਤੱਕ ਕੋਰੋਨਾ ਦੀ ਗਿਣਤੀ 92 ਤੱਕ ਪੁੱਜ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ ਮੋਹਾਲੀ ‘ਚ ਕੋਰੋਨਾ ਦੇ 26 ਪਾਜ਼ੇਟਿਵ ਕੇਸ, ਨਵਾਂਸ਼ਹਿਰ ‘ਚ 19, ਹੁਸ਼ਿਆਰਪੁਰ ‘ਚ 7, ਜਲੰਧਰ ‘ਚ 6, ਲੁਧਿਆਣਾ ‘ਚ 6, ਅੰਮ੍ਰਿਤਸਰ ‘ਚ 10, ਪਟਿਆਲਾ ‘ਚ 1, ਰੋਪੜ ‘ਚ 3 ਕੇਸ, ਮਾਨਸਾ ‘ਚ 5 ਕੇਸ, ਪਠਾਨਕੋਟ ‘ਚ 2, ਫਰੀਦਕੋਟ ‘ਚ 1, ਬਰਨਾਲਾ ‘ਚ 1, ਕਪੂਰਥਲਾ ‘ਚ 1, ਫਤਿਹਗੜ੍ਹ ਸਾਹਿਬ ‘ਚ 2 ਅਤੇ ਮੋਗਾ ‘ਚ ਕੋਰੋਨਾ ਵਾਇਰਸ ਦਾ ਇਕ ਕੇਸ ਸਾਹਮਣੇ ਆ ਚੁੱਕਾ ਹੈ।

ਪੰਜਾਬ ਲਈ ਆਈ ਰਾਹਤ ਵਾਲੀ ਖਬਰ ਖੁਦ ਮੁੱਖ ਮੰਤਰੀ ਨੇ ਕੀਤੀ ਸ਼ੇਅਰ

ਪੰਜਾਬ ਲਈ ਆਈ ਵੱਡੀ ਰਾਹਤ ਵਾਲੀ ਖਬਰ ਖੁਦ ਮੁੱਖ ਮੰਤਰੀ ਨੇ ਕੀਤੀ ਸ਼ੇਅਰ ‘ਤੁਹਾਨੂੰ ਦੱਸ ਦੇਈਏ ਕਿ ਪੰਜਾਬ ਲਈ ਇੱਕ ਰਾਹਤ ਵਾਲੀ ਖਬਰ ਆ ਰਹੀ ਹੈ ਜਿਹਨਾਂ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ ਫੇਸਬੁੱਕ ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 8 ਲੋਕ ਜਿਨ੍ਹਾਂ ਵਿੱਚ ਕਰੋ ਨਾ ਦੇ ਲੱਛਣ ਪਾਏ ਗਏ ਸੀ ਉਹ ਹੁਣ ਬਿਲਕੁਲ ਠੀਕ ਹੋ ਗਏ ਨੇ, ਉਨ੍ਹਾਂ ਦੀਆਂ ਰਿਪੋਰਟਾਂ ਨੈਗੇ ਟਿਵ ਆਈਆਂ ਹਨ ਤੇ ਉਨ੍ਹਾਂ ਨੂੰ ਹਸ ਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪਰ ਇਸਦੇ ਨਾਲ ਹੀ ਕਰ ਫਿਊ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜਾਰੀ ਰੱਖੋ, ਘਰੇ ਰਹੋ ਤੇ ਸੁਰੱਖਿ ਅਤ ਰਹੋ। ਇਸ ਵਿੱਚ ਹੀ ਸਾਡੇ ਸਾਰਿਆਂ ਦੀ ਭਲਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹੋ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਚ ਰਾਸ਼ਨ ਤੇ ਸਿਲੰਡਰ ਲੋੜਵੰਦਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਪੰਜਾਬ ਭਰ ਵਿੱਚ 2.30 ਲੱਖ ਰਾਸ਼ਨ ਦੇ ਪੈਕੇਟ ਵੰਡ ਚੁੱਕੇ ਹਾਂ, ਜਿਸ ਵਿੱਚ 10 ਕਿੱਲੋ ਆਟਾ, 2 ਕਿੱਲੋ ਦਾਲ ਤੇ 2 ਕਿੱਲੋ ਖੰਡ ਸ਼ਾਮਲ ਹਨ ਤੇ ਬਾਕੀ ਵੀ ਪਹਿਲ ਦੇ ਆਧਾਰ ‘ਤੇ ਵੰਡੇ ਜਾ ਰਹੇ ਹਨ। ਕੋਈ ਵੀ ਜ਼ਰੂਰਤਮੰਦ ਇਨਸਾਨ ਲੋੜ ਪੈਣ ‘ਤੇ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਕੰਟਰੋਲ ਰੂਮ ‘ਚ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਔਖੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਲਾੱਕਡਾਊਨ ਹੈ ਇਸ ਦੌਰਾਨ ਜ਼ਰੂਰਤਮੰਦਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਸ ਦਾ ਪੰਜਾਬ ਸਰਕਾਰ ਵਿਸ਼ੇਸ਼ ਤੌਰ ‘ਤੇ ਧਿਆਨ ਰੱਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲ ਦੇ ਆਧਾਰ ‘ਤੇ ਚਾਰ ਦਿਨਾਂ ਵਿੱਚ ਲੋਕਾਂ ਨੂੰ 7,72,605 ਸਿਲੰਡਰ ਵੰਡੇ ਗਏ ਤੇ ਅੱਗੇ ਵੀ ਜ਼ਰੂਰਤ ਦੇ ਹਿਸਾਬ ਨਾਲ ਵੰਡੇ ਜਾਣਗੇ।

ਸਿੱਖ ਵੀਰਾਂ ਨੇ ਡਰਾਈਵਰ ਵੀਰਾਂ ਲਈ ਲਾਏ ਲੰਗਰ, ਹੋ ਰਹੀ ਹੈ ਚਰਚਾ

ਸਿੱਖ ਵੀਰਾਂ ਨੇ ਡਰਾਈਵਰ ਵੀਰਾਂ ਲਈ ਲਾਏ ਲੰਗਰ, ਹੋ ਰਹੀ ਹੈ ਚਰਚਾ ‘ਜਿੱਥੇ ਵੀ ਸਿੱਖ ਵੱਸਦੇ ਹਨ ਹਰ ਸਮੇਂ ਆਪਣੇ ਚੰਗੇ ਕੰਮਾਂ ਕਰਕੇ ਚਰਚਾ ਚ ਰਹਿੰਦੇ ਹਨ ਖਾਸਕਰਕੇ ਬਾਹਰਲੇ ਮੁਲਕਾਂ ਚ ਗਏ ਸਿੱਖ ਕੋਈ ਨਾ ਕੋਈ ਨੇਕ ਕਾਰਜ ਵੱਡੇ ਪੱਧਰ ਤੇ ਕਰਕੇ ਪੂਰੀ ਦੁਨੀਆ ਚ ਸਿੱਖ ਕੌਮ ਦੀ ਵਾਹ ਵਾਹ ਕਰਵਾ ਦਿੰਦੇ ਹਨ ਅਜਿਹਾ ਹੀ ਸਿੰਘਾਂ ਨੇ ਅਮਰੀਕਾ ਚ ਕੀਤਾ ਹੈ ਦੱਸ ਦੇਈਏ ਚੀਨ ਤੋਂ ਬਾਅਦ ਅਮਰੀਕਾ ਕੋਰੋ ਨਾ ਨਾਲ ਸਭ ਤੋਂ ਵੱਧ ਪ੍ਰਭਾ ਵਿਤ ਦੇਸ਼ ਹੈ। ਇੱਥੇ ਇਸ motan ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਕੇਸ ਤਿੰਨ ਲੱਖ ਤੋਂ ਉਪਰ ਚਾ ਚੁੱਕੇ ਹਨ ਦੱਸ ਦੇਈਏ ਕਿ ਲੌਕਡਾਊਨ ਦਰਮਿਆਨ ਸਭ ਕੁੱਝ ਬੰਦ ਹੈ ਪਰ ਟਰੱਕਾਂ ਦੀ ਸਰਵਿਸ ਅਜੇ ਵੀ ਜਾਰੀ ਹੈ। ਅਮਰੀਕਾ ਦੇ ਇਸ ਔਖੇ ਦੌਰ ਵਿਚ ਸਟੋਰਾਂ ਤੇ ਹਸਪ ਤਾਲਾਂ ਵਿਚ ਜ਼ਰੂਰੀ ਸਮਾਨ ਇਹ ਟਰੱਕ ਹੀ ਪਹੁੰਚਾ ਰਹੇ ਹਨ ਤੇ ਇਨ੍ਹਾਂ ਤੇ ਸੇਵਾ ਸਿੱਖ ਭਾਈਚਾਰੇ ਦੇ ਲੋਕ ਕਰ ਰਹੇ ਹਨ ਇਨਾਂ ਟਰੱਕਾਂ ਵਾਲੇ ਵੀਰਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ। ਸਿੱਖਾਂ ਵੱਲੋਂ ਰਸਤਿਆਂ ਵਿਚ ਖੜ੍ਹ ਕੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਨੇ ਅਜਿਹੇ ਟਰੱਕ ਡਰਾਈਵਰਾਂ ਨੂੰ ਭੋਜਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਖਜ਼ ਫਾਰ ਹਿਮਿਊਨਿਟੀ (Sikhs for Humanity) ਨੇ ਉਨ੍ਹਾਂ ਥਾਵਾਂ ਨੂੰ ਭੋਜਨ ਦਿੱਤਾ ਹੈ ਜਿਥੇ ਵੱਡੇ ਗੋਦਾਮ ਹਨ। ਮੁੱਖ ਸਥਾਨਾਂ ਤੇ ਲੰਗਰ ਦੀਆਂ ਗੱਡੀਆਂ ਖੜ੍ਹੀਆ ਕਰ ਦਿੱਤੀਆਂ ਹਨ। ਰਸਤਿਆਂ ਵਿਚ ਖੜ੍ਹੇ ਹੋ ਕੇ ਸਿੱਖਾਂ ਵੱਲੋਂ ਟੱਰਕ ਡਰਾਈਵਰਾਂ ਨੂੰ ਲੰਗਰ ਛਕਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿੱਖਾਂ ਨੇ ਆਪਣੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਹਨ। ਔਖੀ ਘੜੀ ਵਿਚ ਟਰੱਕਾਂ ਵੱਲੋਂ ਅਹਿਮ ਸਮਾਨ ਦੀ ਵੱਖ -ਵੱਖ ਸ਼ਹਿਰਾਂ ਵਿਚ ਸਪਲਾਈ ਕੀਤੀ ਜਾ ਰਹੀ ਹੈ। ਰਸਤਿਆਂ ਵਿਚ ਫਰੀ ਫੂਡ ਦੀ ਸੇਵਾ ਨਿਭਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਖ ਭਾਈਚਾਰੇ ਦੇ ਇਸ ਕੰਮ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹੱਥਾਂ ਵਿੱਚ ਬੋਰਡ ਫੜ੍ਹ ਕੇ ਫਰੀ ਫੂਡ ਖਾਣ ਲਈ ਬੇਨਤੀ ਕੀਤੀ ਜਾ ਰਹੀ ਹੈ।

ਖੁਸ਼ਖਬਰੀ ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ

ਖੁਸ਼ਖਬਰੀ ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ਦੇ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਅਦਾਇਗੀ ਮਿਤੀ 20 ਮਾਰਚ ਦੀ ਥਾਂ ਵਧਾ ਕੇ 20 ਅਪ੍ਰੈਲ ਕਰ ਦਿੱਤੀ ਹੈ। ਜਿਹੜਾ ਖਪਤਕਾਰ ਮੌਜੂਦਾ ਬਿੱਲ ਦੀ ਸਮੇਂ ਸਿਰ ਡਿਜੀਟਲ ਵਿਧੀ ਰਾਹੀਂ ਅਦਾਇਗੀ ਕਰੇਗਾ। ਉਸ ਨੂੰ ਇਕ ਫੀਸਦੀ ਛੋਟ ਵੀ ਦਿੱਤੀ ਜਾਵੇਗੀ।ਇਹੀ ਛੋਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ, ਜਿਨ੍ਹਾਂ ‘ਚ ਐੱਸ ਪੀ, ਐੱਮ.ਐੱਸ ਤੇ ਐੱਲ.ਐੱਸ ਖਪਤਕਾਰ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਪਾਵਰਕਾਮ ਨੂੰ ਲਿਖੇ ਪੱਤਰ ‘ਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ।ਮੀਡੀਅਮ ਸਪਲਾਈ (ਐੱਮ.ਐੱਸ.) ਅਤੇ ਲਾਰਜ ਸਪਲਾਈ (ਐੱਲ.ਐੱਸ.) ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23.3.2020 ਤੋਂ ਦੋ ਮਹੀਨੇ ਲਈ ਮੁਆਫ ਹੋਣਗੇ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲਾਕਡਾਊਨ ਪੀਰੀਅਡ ਦੌਰਾਨ ਮੀਟਰ ਰੀਡਿੰਗ, ਬਿਲਿੰਗ, ਨਵੇਂ ਕੁਨੈਕਸ਼ਨ ਲਗਾਉਣ ‘ਤੇ ਰੋਕ ਹੋਵੇਗੀ। ਮੀਟਰ ਰੀਡਿੰਗ ਨਾ ਹੋਣ ‘ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈੱਬਸਾਈਟ, ਐੱਸ ਐੱਮ ਐੱਸ, ਈ ਮੇਲ ਤੇ ਮੋਬਾਈਲ ਐਪ ਆਦਿ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਜਿੱਥੇ ਆਟੋਮੇਟਡ ਮੀਟਰ ਰੀਡਿੰਗ ਦੀ ਸਹੂਲਤ ਹੈ, ਉਹ ਚਲਦਾ ਰਹੇਗਾ।ਇਸ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਪਾਬੰਦੀਆਂ ਦਾ ਦੌਰ ਖਤਮ ਨਹੀਂ ਹੋ ਜਾਂਦਾ, ਬਿੱਲਾਂ ਦੀ ਅਦਾਇਗੀ ਨਾ ਹੋਣ ‘ਤੇ ਕੋਈ ਵੀ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰੀ ਵਸਤਾਂ ਦੇ ਰੇਟਾਂ ‘ਤੇ ਨਿਗਰਾਨੀ ਰੱਖਣ ਤੇ ਇਨ੍ਹਾਂ ਦਿਨਾਂ ਵਿੱਚ ਕੁੱਝ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਕਾਲਾਬਜ਼ਾਰੀ ‘ਤੇ ਨਕੇਲ ਕੱਸਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।ਹੁਣ ਤੱਕ ਅਸੀਂ ਅਸਲ ਰੇਟ ਤੋਂ ਵੱਧ ਰੇਟਾਂ ‘ਤੇ ਸਮਾਨ ਵੇਚਣ ਵਾਲੀਆਂ 62 ਦੁਕਾਨਾ ‘ਤੇ ਜੁਰਮਾਨਾ ਲਗਾ ਚੁੱਕੇ ਹਾਂ ਤੇ ਨਿਰਦੇਸ਼ ਦਿੱਤੇ ਹਨ ਕਿ ਇਹ ਰੇਡ ਪੰਜਾਬ ਭਰ ਵਿੱਚ ਜਾਰੀ ਰੱਖੋ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਅੰਮ੍ਰਿਤਸਰ ਸਾਹਿਬ ਤੋਂ ਆਈ ‘ਵੱਡੀ ਖਬਰ’

ਦੱਸ ਦਈਏ ਕਿ ਪੰਜਾਬ ਭਾਰਤ ਸਰਕਾਰ ਦੀ ਚਿਤਾਵਨੀ ਤੋਂ ਬਾਅਦ ਕੋਰੋ ਨਾ ਨੂੰ ਹਲਕੇ ‘ਚ ਲੈਣ ਵਾਲੇ ਲੋਕ ਸੁਚੇਤ ਹੋ ਜਾਣ। ਅੰਮ੍ਰਿਤਸਰ ‘ਚ ਆਮ ਲੋਕਾਂ ਤੋਂ ਪਾਜ਼ੇਟਿਵ ਦੇ 3 ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਲੋਕਾਂ ਦੀ ਕੋਈ ਵੀ ਵਿਦੇਸ਼ੀ ਹਿਸਟਰੀ ਨਹੀਂ ਹੈ। ਪੰਜਾਬ ਸਰਕਾਰ ਨੂੰ ਕਮਿਊਨਿਟੀ ਤੋਂ ਆਏ ਇਨ੍ਹਾਂ ਕੇਸਾਂ ਨੂੰ ਲੈ ਕੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ। ਲੋਕਾਂ ਨੇ ਜੇਕਰ ਸਰਕਾਰਾਂ ਦੀਆਂ ਗੱਲਾਂ ਨੂੰ ਗੰਭੀ ਰਤਾ ਨਾਲ ਨਾ ਲਿਆ ਤਾਂ ਕਮਿਊਨਿਟੀ ਤੋਂ ਇਹ ਮਹਾ ਮਾਰੀ ਹਰ ਘਰ ਤੱਕ ਫੈ ਲਣ ‘ਚ ਦੇਰ ਨਹੀਂ ਲੱਗੇਗੀ। ਦੱਸ ਦਈਏ ਕਿ ਵਰਣਨਯੋਗ ਹੈ ਕਿ ਅਮਰਕੋਟ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਦਰਜੀ ਅਤੇ ਉਸ ਦੀ ਪਤਨੀ ਦੀ ਕੋਈ ਵੀ ਵਿਦੇਸ਼ੀ ਹਿਸਟਰੀ ਨਹੀਂ ਹੈ। ਇਸ ਤੋਂ ਇਲਾਵਾ ਫੋਰਟਿਸ ‘ਚ ਦਾਖ ਲ ਚਾਟੀਵਿੰਡ ਦੇ ਵਿਅਕਤੀ ਦੀ ਵੀ ਅਜਿਹੀ ਕੋਈ ਹਿਸਟਰੀ ਨਹੀਂ ਹੈ। ਕਮਿਊਨਿਟੀ ਤੋਂ ਆਏ ਪਾਜ਼ੇਟਿਵ ਇਨ੍ਹਾਂ ਕੇਸਾਂ ਨੂੰ ਵੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਕੋ ਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਭਾਈ ਖਾਲਸਾ ਤੋਂ ਵੀ ਵੱਧ ਰਹੀ ਹੈ ਚੇਨ ਸਵ. ਭਾਈ ਨਿਰਮਲ ਸਿੰਘ ਖਾਲਸਾ ਤੋਂ ਵੀ ਜ਼ਿਲੇ ‘ਚ ਕੋ ਰੋਨਾ ਦੀ ਚੇਨ ਵਧਦੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ‘ਚ ਹੀ ਜੀ. ਐੱਨ. ਡੀ. ਐੱਚ. ਦੀ ਆਈਸੋਲੇਸ਼ਨ ਵਾਰਡ ‘ਚ ਕਰੀਬ 6 ਮ ਰੀ ਜ਼ ਦਾ ਖਲ ਹੋ ਚੁੱਕੇ ਹਨ। ਇਹ ਚੇਨ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੇ ਪਾਜ਼ੇ ਟਿਵ ਆਉਣ ਤੋਂ ਬਾਅਦ ਹੀ ਸ਼ੁਰੂ ਹੋਈ ਹੈ। ਅਜੇ ਤੱਕ ਉਨ੍ਹਾਂ ਦੀ ਚਾਚੀ ਪਾਜ਼ੇਟਿਵ ਹੈ ਅਤੇ ਉਨ੍ਹਾਂ ਦੇ ਹਾਰਮੋਨੀਅਮ ਵਾਦਕ ਸਮੇਤ ਪਤਨੀ, ਪੁੱਤਰ ਅਤੇ ਪੋਤਾ ਵੀ ਕੋ ਰੋਨਾ ਦੀ ਲਪੇ ਟ ‘ਚ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ ਹੈ। ਇਸ ਚੇਨ ਨੂੰ ਰੋਕਣਾ ਜ਼ਿਲਾ ਪ੍ਰਸ਼ਾਸਨ ਅਤੇ ਸਿ ਹਤ ਵਿਭਾਗ ਲਈ ਕਾਫ਼ੀ ਵੱਡੀ ਚੁਣੌਤੀ ਹੈ। ਉਥੇ ਹੀ ਸ਼ਹਿਰ ‘ਚ ਗਿਣਤੀ ਵਧਣ ਦੇ ਬਾਅਦ ਵੀ ਲੋਕ ਮੰਨ ਨਹੀਂ ਰਹੇ ਹਨ। ਉਹ ਘਰਾਂ ਤੋਂ ਨਿਕਲ ਰਹੇ ਹਨ। ਇਸ ਚੇਨ ਨੂੰ ਤੋੜਨ ਲਈ ਲੋਕਾਂ ਦੇ ਘਰ ‘ਚ ਹੀ ਰਹਿਣ ਦੀ ਲੋੜ ਹੈ। ਅਜੇ ਵੀ ਸਮਾਂ ਹੈ ਸੰਭਲ ਜਾਉ ਵੀਰੋ।ਜੇਕਰ ਅੰਮ੍ਰਿਤਸਰ ਵਾਸੀਆਂ ਨੇ ਅਜੇ ਵੀ ਨੂੰ ਗੰਭੀਰ ਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ ‘ਚ ਭਾਰੀ ਮੁਸ਼ ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਮ੍ਰਿਤਸਰ ‘ਚ ਹੁਣ ਅਜਿਹੇ ਹਾ ਲਾਤ ਹੋ ਗਏ ਹਨ, ਹੁਣ ਕਿਸੇ ਨੂੰ ਨਹੀਂ ਪਤਾ ਕਿ ਕੌਣ ਕੋਰੋਨਾ ਦੀ ਮਾ ਰ ਥੱਲੇ ਹੈ ਅਤੇ ਕੌਣ ਸਿਹਤਮੰਦ ਹੈ ਇਹ ਉਦੋਂ ਸਪੱਸ਼ਟ ਹੁੰਦਾ ਹੈ ਜਦੋਂ ਇਸ ਦਾ ਟੈਸਟ ਹੁੰਦਾ ਹੈ ਜਾਂ ਸਰੀਰ ‘ਚ ਕੋਈ ਮੁਸ਼ ਕਿਲ ਆਉਂਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ, ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਜ਼ਰੂਰਤ ਹੈ। ਵਾਰ-ਵਾਰ ਹੱਥਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਬਾਹਰ ਤੋਂ ਲਿਆਂਦਾ ਗਿਆ ਸਮਾਨ ਚੰਗੀ ਤਰ੍ਹਾਂ ਸਾਫ਼ ਕਰ ਕੇ ਫਿਰ ਇਸਤੇਮਾਲ ਕੀਤਾ ਜਾਵੇ।

ਰੱਬਾ ਇਹ ਦਿਨ ਵੀ ਦੇਖਣੇ ਸੀ ਕਦੀ

ਇਸ ਸਮੇ ਪੂਰੀ ਦੁਨੀਆ ਚ ਇੱਕ ਸ਼ਬਦ ਨੇ ਸਾਰੀ ਦੁਨੀਆ ਨੂੰ ਡਰਾ ਰੱਖਿਆ ਹੈ ਉਹ ਹੈ ਕਰੋ ਨਾ ਜਿਸ ਦਾ ਡਰ ਕਹੋ ਜਾਂ ਕਲਯੁਗ ਦਾ ਅਸਰ ਜਿਸ ਮਾਂ ਨੇ ਜਨਮ ਦਿੱਤਾ, ਉਸ ਦੀ ਬਾਡੀ ਨੂੰ ਕਲੇਮ ਕਰਨ ਤੋਂ ਇਨ ਕਾਰ ਕਰਨ ਤੋਂ ਲੈ ਕੇ ਅੰਤਮ ਸੰ ਸ ਕਾ ਰ ਦੌਰਾਨ ਕੀਤੀਆਂ ਜਾਣ ਵਾਲੀਆਂ ਰਸਮਾਂ ਲਈ ਵੀ ਪਰਿਵਾਰ ਨੇ ਮਨ੍ਹਾ ਕਰ ਦਿੱਤਾ ਤੇ ਬਾਹਰ ਆਪਣੀ ਗੱਡੀ ਵਿਚ ਬੈਠੇ ਰਹੇ।

ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਨਿਭਾਉਣ ‘ਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਇਸ ਘਟ ਨਾ ਤੋਂ ਦੁਖੀ ਏ. ਡੀ. ਸੀ. ਇਕਬਾਲ ਸਿੰਘ ਸੰਧੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾ ਕੇ ਦੁੱਖ ਅਤੇ ਗੁੱ ਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਮਾਂ ਨੇ ਜਨਮ ਦਿੱਤਾ, ਉਸ ਦੇ ਸਸਕਾਰ ਤੋਂ ਦੂਰੀ ਬਣਾਉਣਾ ਬੇਹੱਦ ਸ਼ ਰ ਮ ਸਾ ਰ ਕਰਨ ਵਾਲੀ ਹੋਣੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ਿਮਲਾਪੁਰੀ ਦੀ ਰਹਿਣ ਵਾਲੀ ਔਰਤ ਜੋ ਕਿ ਕੋਰੋਨਾ ਹੋ ਕੇ ਹਸਪ ਤਾਲ ਵਿਚ ਜ਼ੇਰੇ ilaz ਸੀ, ਦੀ ਕੱਲ mout ਹੋ ਗਈ। ਜਦੋਂ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਲੋਥ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ, ਜਿਸ ‘ਤੇ ਤਹਿਸੀਲਦਾਰ ਜਗਸੀਰ ਸਿੰਘ ਅਤੇ ਹੋਰਨਾਂ ਪੁਲਸ ਅÎਧਿਕਾਰੀਆਂ ਨੇ ਇਸ ਕੰਮ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਵੀ ਪਰਿਵਾਰ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਪ੍ਰਸ਼ਾਸਨ ਦੇ ਕੋਲ ਸਾਰੇ ਜ਼ਰੂਰੀ ਬਚਾਅ ਦੇ ਪ੍ਰਬੰਧ ਹਨ ਪਰ ਪਰਿਵਾਰ ਨੇ ਲੋਥ ਨੂੰ ਮੋਢਾ ਦੇਣਾ ਤਾਂ ਦੂਰ ਅੰ ਤ ਮ ਕਿਰਿਆ ਤਕ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ ਸ ਕਾ ਰ ਦੌਰਾਨ ਸ਼ ਮ ਸ਼ਾ ਨ ਘਾ ਟ ਤੋਂ ਬਾਹਰ ਆਪਣੀ ਕਾਰ ਵਿਚ ਹੀ ਬੈਠੇ ਰਹੇ। ਇਸ ਦੌਰਾਨ ਪ੍ਰਸ਼ਾਸਨ ਨੇ ਹੀ ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ। ਸ਼੍ਰੀ ਸੰਧੂ ਨੇ ਕਿਹਾ ਕਿ ਜਿਸ ਪਰਿਵਾਰ ਅਤੇ ਬੱਚਿਆਂ ਨੂੰ ਪਾਲਣ ਵਿਚ ਔਰਤ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ, ਆ ਖ ਰੀ ਸਮੇਂ ਉਸ ਨੂੰ ਮੋਢਾ ਤਕ ਨਸੀਬ ਨਹੀਂ ਹੋਇਆ, ਜੋ ਕਿ ਦੁੱ ਖਦਾਈ ਅਤੇ ਸ਼ ਰ ਮ ਸਾ ਰ ਕਰ ਦੇਣ ਵਾਲੀ ਘਟਨਾ ਹੈ। ਅਜਿਹੇ ਸਮੇਂ ਜਦੋਂ ਉਸ ਦਾ ਸ ਸ ਕਾ ਰ ਉਨ੍ਹਾਂ ਵੱਲੋਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਰਖਵਾਉਣ ਦੀ ਜ਼ਿੰਮੇਦਾਰੀ ਵੀ ਉਨ੍ਹਾਂ ਨੇ, ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀ. ਪੀ. ਆਰ. ਓ. ਪ੍ਰਭਦੀਪ ਸਿੰਘ ਨੇ ਆਪਣੇ ਜੇਬ ਵਿਚੋਂ ਗੁਰਦੁਆਰਾ ਬਾਬਾ ਦੀਪ ਸਿੰਘ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪ੍ਰਸ਼ਾਸਨ ਦਾ ਵੀ ਇਕ ਵੱਖਰਾ ਚਿਹਰਾ ਆਮ ਜਨਤਾ ਦੇ ਸਾਹਮਣੇ ਆਇਆ ਹੈ, ਜਿਸ ਦੀ ਚਾਰੇ ਪਾਸੇ ਸਿਫਤ ਕੀਤੀ ਜਾ ਰਹੀ ਹੈ। ਏ. ਡੀ. ਸੀ. ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ ਵਿਚ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖਤਾ ਨੂੰ ਬਰਕਰਾਰ ਰੱਖਣਾ ਸਭ ਦੀ ਜ਼ਿੰਮੇਦਾਰੀ ਬਣਦੀ ਹੈ।। ਵਾਹਿਗੁਰੂ ਸੁੱਖ ਰੱਖੇ ।

ਗੁਰੂ ਨਾਨਕ ਦੇਵ ਜੀ ਦੀ ਬਗਦਾਦ ਦੀ ਫੇਰੀ

ਗੁਰੂ ਨਾਨਕ ਦੇਵ ਜੀ ਦੀ ਬਗਦਾਦ ਦੀ ਫੇਰੀ ‘ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ,
ਜਦੋਂ ਉਸਨੇ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ। ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ। ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ। 1508 ਵਿੱਚ, ਨਾਨਕ ਨੇ ਬੰਗਾਲ ਦੇ ਸਿਲਹਟ ਖੇਤਰ ਦਾ ਦੌਰਾ ਕੀਤਾ। ਵਿਵਾ ਦ ਦਾ ਇਕ ਹੋਰ ਸਰੋਤ ਤੁਰਕੀ ਲਿਪੀ ਵਿਚ ਬਗਦਾਦ ਦੇ ਪੱਥਰ ਦਾ ਸ਼ਿਲਾਲੇਖ ਰਿਹਾ ਹੈ, ਜਿਸ ਨੂੰ ਕੁਝ ਲੋਕ ਸਮਝਾਉਂਦੇ ਹਨ ਕਿ ਬਾਬੇ ਨਾਨਕ ਫਕੀਰ 1511-1515 ਵਿਚ ਉਥੇ ਸਨ, ਦੂਸਰੇ ਇਸ ਦੀ ਵਿਆਖਿਆ 1521–1522 ਦੱਸਦੇ ਹੋਏ ਕਰਦੇ ਹਨ (ਅਤੇ ਇਹ ਕਿ ਉਹ ਆਪਣੇ ਪਰਿਵਾਰ ਤੋਂ 11 ਸਾਲ ਦੂਰ ਮੱਧ ਪੂਰਬ ਵਿੱਚ ਰਿਹਾ), ਜਦੋਂ ਕਿ ਦੂਸਰੇ ਲੋਕ ਖਾਸ ਕਰਕੇ ਪੱਛਮੀ ਵਿਦਵਾਨ ਕਹਿੰਦੇ ਹਨ ਕਿ ਪੱਥਰ ਦਾ ਸ਼ਿਲਾਲੇਖ 19 ਵੀਂ ਸਦੀ ਦਾ ਹੈ ਅਤੇ ਪੱਥਰ ਇਸ ਗੱਲ ਦਾ ਭਰੋਸੇਯੋਗ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਨੇ 16 ਵੀਂ ਸਦੀ ਦੇ ਸ਼ੁਰੂ ਵਿਚ ਬਗਦਾਦ ਦਾ ਦੌਰਾ ਕੀਤਾ ਸੀ। ਇਸ ਤੋਂ ਇਲਾਵਾ, ਪੱਥਰ ਤੋਂ ਪਰੇ, ਮੱਧ ਪੂਰਬ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਕੋਈ ਸਬੂਤ ਜਾਂ ਜ਼ਿਕਰ ਕਿਸੇ ਹੋਰ ਮੱਧ ਪੂਰਬ ਦੇ ਟੈਕਸਟ ਜਾਂ ਉਪ-ਲਿਖਤ ਰਿਕਾਰਡਾਂ ਵਿਚ ਨਹੀਂ ਮਿਲਿਆ ਹੈ। ਦਾਅਵਿਆਂ ਤੇ ਅਤਿਰਿਕਤ ਸ਼ਿਲਾਲੇਖ ਲਗਾਏ ਗਏ ਹਨ, ਪਰ ਕੋਈ ਵੀ ਉਨ੍ਹਾਂ ਨੂੰ ਲੱਭਣ ਅਤੇ ਪੁਸ਼ਟੀ ਕਰਨ ਦੇ ਯੋਗ ਨਹੀਂ ਹੋਇਆ ਹੈ। ਬਗਦਾਦ ਦਾ ਸ਼ਿਲਾਲੇਖ ਭਾਰਤੀ ਵਿਦਵਾਨਾਂ ਦੁਆਰਾ ਲਿਖਣ ਦਾ ਅਧਾਰ ਬਣਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਮੱਧ ਪੂਰਬ ਵਿਚ ਗਏ ਸਨ, ਕੁਝ ਦਾਅਵਿਆਂ ਨਾਲ ਉਹ ਯਰੂਸ਼ਲਮ, ਮੱਕਾ, ਵੈਟੀਕਨ, ਅਜ਼ਰਬਾਈਜਾਨ ਅਤੇ ਸੁਡਾਨ ਗਏ ਸਨ।

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪ੍ਰਮਾਤਮਾ ਮਿਹਰ ਕਰੀ’

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ਪ੍ਰਮਾਤਮਾ ਮਿਹਰ ਕਰੀ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਆਉਣ ਵਾਲੇ 2 ਤੋਂ 8 ਘੰਟਿਆਂ ਦੌਰਾਨ ਫਾਜਿਲਕਾ, ਅਬੋਹਰ, ਫਰੀਦਕੋਟ, ਮੁਕਤਸਰ, ਜੀਰਾ, ਫਿਰੋਜ਼ਪੁਰ, ਮੋਗਾ, ਜਗਰਾਓਂ, ਬਠਿੰਡਾ, ਅੰਮ੍ਰਿਤਸਰ, ਅਜਨਾਲਾ, ਪੱਟੀ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਬਰਨਾਲਾ, ਰਾਏਕੋਟ, ਲੁਧਿਆਣਾ, ਸੰਗਰੂਰ, ਸਿਰਸਾ ਦੇ ਇਲਾਕਿਆਂ ਚ ਤੇਜ਼ ਹਵਾਂਵਾਂ ਨਾਲ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਜਿਕਰਯੋਗ ਹੈ ਕਿ ਪੱਛਮੀ ਮਾਲਵਾ ਬਠਿੰਡਾ, ਮਾਨਸਾ, ਬਰਨਾਲਾ, ਰਾਏਕੋਟ, ਮੋਗਾ ਦੇ ਕੁਝ ਹਿੱਸਿਆਂ ਚ ਗੜੇ ਪੈਣ ਤੋਂ ਇਨਕਾਰ ਨਹੀਂ। ਆਗਾਮੀ ਘੰਟਿਆਂ ਦੌਰਾਨ ਲਗਪਗ ਸਮੁੱਚੇ ਸੂਬੇ ਚ ਗ ਰਜ-ਚਮਕ/ਹ ਨੇਰੀ ਨਾਲ਼ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ। ਜਿਸਦੀ ਤੀਬਰਤਾ ਮੰਗਲਵਾਰ ਨੂੰ ਵਧੀਕ ਰਹੇਗੀ। ਜਿਸ ਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਬਰਨਾਲਾ, ਰਾਏਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਮੁੱਖ ਹਨ। ਇਹਨੀ ਜਗ੍ਹਾ ਗੜੇ ਮਾਰੀ ਦੀ ਵੀ ਉਮੀਦ ਹੈ। ਪਰਸੋਂ ਰਾਤੀ ਮਾਝੇ ਤੇ ਦੁਆਬੇ ਦੇ ਹਿੱਸਿਆਂ ਚ ਮੀਂਹ ਦਰਜ ਹੋਇਆ, ਜਿੱਥੇ ਪੱਟੀ, ਤਰਨਤਾਰਨ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਚ ਗੜੇਮਾਰੀ ਵੀ ਹੋਈ। #ਪੀ੍_ਮਾਨਸੂਨ ਵਰਤਮਾਨ ਸਮੇਂ ਅਸੀਂ ਪੀ੍-ਮਾਨਸੂਨ ਸੀਜਨ ਚ ਦਾਖਲ ਹੋ ਚੁੱਕੇ ਹਾਂ। ਜਿਸ ਚ ਅਸ ਮਾਨ ਤੇਜ਼ੀ ਨਾਲ਼ ਰੰਗ ਬਦਲਦਾ ਹੈ ਤੇ ਕੁਝ ਸਮੇਂ ਚ ਹੀ ਨੀਲੇ ਤੋਂ ਪੀਲਾ ਤੇ ਪੀਲੇ ਤੋਂ ਕਾਲ਼ਾ ਹੋ ਜਾਂਦਾ ਹੈ। ਭਾਵ ਇਸੇ ਦੌਰਾਨ ਧੂੜ-ਭਰੀਆਂ ਹਨੇਰੀਆਂ ਤੇ ਰਾਜਸਥਾਨੀ ਰੇਤ ਪੰਜਾਬ ਚ ਦੇਖੀ ਜਾਂਦੀ ਹੈ। ਜੂਨ ਚ ਕਈ ਵਾਰ ਚਲਦੀ ਦੱਖਣ ਦੀ ਹਵਾ ਨਾਲ਼ ਰਾਜਸਥਾਨੀ ਰੇਤ ਕਈ-ਕਈ ਦਿਨ ਪੰਜਾਬ ਦੇ ਅਸਮਾਨ ਚ ਚੜ੍ਹੀ ਰਹਿੰਦੀ ਹੈ। ਲੂ ਦੌਰਾਨ ਪੁੱਜੇ ਵੈਸਟਰਨ ਡਿਸਟ੍ਬੇਂਸ ਕਾਰਨ ਕਾਲੀ-ਬੋਲ਼ੀ ਹਨੇਰੀ ਸਿਖਰ ਦੁਪਹਿਰੇ ਰਾਤ ਕਰ ਜਾਂਦੀ ਹੈ। ਸੂਬੇ ਚ ਆਉਂਦੀਆਂ ਹਨੇਰੀਆਂ ‘ਚੋਂ 10% ਹਨੇਰੀਆਂ ਦੀ ਰਫਤਾਰ 120ਕਿਮੀ/ਘੰਟਾ ਜਾਂ ਇਸਤੋਂ ਵੀ ਵਧੀਕ ਹੁੰਦੀ ਹੈ। ਜਿਸਨੂੰ ਅਸੀਂ ‘ਧੂੜ-ਤੂਫਾਨ’ ਦੀ ਸ਼ੇ੍ਣੀ ਚ ਰੱਖਦੇ ਹਾਂ। ਇੱਕ ਸੀਜਨ ਚ ਔਸਤਨ 2 ਹਨੇਰੀਆਂ ਇਸ ਤਰਾਂ ਦੀਆਂ ਆਉਂਦੀਆਂ ਹਨ। ਪੀ੍-ਮਾਨਸੂਨ ਸੀਜਨ, ਮਾਨਸੂਨ ਦੇ ਪੰਜਾਬ ਚ ਆਉਣ ਤੱਕ ਜਾਰੀ ਰਹਿੰਦਾ ਹੈ।