ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨ ਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ। ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿ ਡ- ਉੰਨੀ ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰ ਗੱਲਾਂ ਦਾ ਵੀ ਧਿਆਨ ਰੱਖ ਰਹੀ ਹੈ ਜਿਸ ਤਰ੍ਹਾਂ ਕਿਸਾਨ ਭਰਾਵਾਂ ਦਾ। ਕਣਕ ਦੀ ਫ਼ਸਲ ਦੀ ਚੁੱਕਾਈ ਤੇ ਖ੍ਰੀਦ ਦੇ ਕੀਤੇ ਗਏ ਪ੍ਰਬੰਧ: ਪਿੰਡ ਵਾਰ ਪਾਸ ਜਾਰੀ ਕੀਤੇ ਜਾਣਗੇ। ਤਾਲਮੇਲ ਲਈ 30 ਮੈਂਬਰੀ ਕੰਟਰੋਲ ਰੂਮ। 3800 ਖ੍ਰੀਦ ਕੇਂਦਰ। ਸਮਾਜਿਕ ਦੂਰੀ ਬਣਾਏ ਰੱਖਣ ਲਈ ਪੁਲਿਸ ਕਰਮਚਾਰੀ ਕੀਤੇ ਜਾਣਗੇ ਤਾਇਨਾਤ। ਮੰਡੀਆਂ ‘ਚ ਸਾਬਣ, ਸੈਨੇਟਾਈਜ਼ਰ ਤੇ ਮਾਸਕ ਦੀ ਉਪਲੱਬਧਤਾ ਹੋਵੇਗੀ ਸਾਫ਼ ਪਾਣੀ ਦਾ ਇੰਤਜ਼ਾਮ ਵੀ ਹੋਵੇਗਾ। ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਦੇ ਨਾਲ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਿਆ ਹੈ ਕਿ ਕਰੋਨਾ ਦੇ ਮੱਦੇਨਜ਼ਰ ਅਸੀਂ ਇਸ ਤੋਂ ਬਚਾਅ ਲਈ ਹਦਾਇਤਾਂ ਦਾ ਵੀ ਪਾਲਣ ਕਰੀਏ ਜਿਸ ਲਈ ਅਸੀਂ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੀ ਸਿਹਤ ਸਬੰਧੀ ਵੀ ਸਾਰੇ ਇੰਤਜ਼ਾਮ ਕੀਤੇ ਹਨ।
ਅਸੀਂ ਸਮਾਜਿਕ ਦੂਰੀ ਬਣਾਏ ਰੱਖਣ ਲਈ ਪਿੰਡਾਂ ਵਾਰ ਕਿਸਾਨਾਂ ਨੂੰ ਪਾਸ ਮੁਹੱਈਆ ਕਰਵਾਵਾਂਗੇ। ਮੇਰੀ ਆਪਣੇ ਸਾਰੇ ਕਿਸਾਨ, ਮਜ਼ਦੂਰ ਤੇ ਆੜ੍ਹਤੀ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਦੂਜੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਤੇ ਸਮੇਂ ਸਮੇਂ ਬਾਅਦ ਹੱਥ ਧੋਂਦੇ ਰਹਿਣ।
ਅਮਰੀਕਾ ਵਸਦੇ ਪੰਜਾਬੀ ਸਿੱਖ ਵੀਰ ਨੇ ਲੰਗਰ ਸੇਵਾ ਲਈ ਕਰਵਾਈ ਵੱਡੀ ਸੇਵਾ
ਅਮਰੀਕਾ ਨਿਵਾਸੀ ਸ. ਜਰਨੈਲ ਸਿੰਘ ਗਿਲਜੀਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਪੰਜ ਲੱਖ ਰੁਪਏ ਭੇਟ ਭਾਈ ਲੌਂਗੋਵਾਲ ਨੂੰ ਗਿਲਜੀਆਂ ਦੇ ਭਰਾ ਸ. ਲਖਵਿੰਦਰ ਸਿੰਘ ਨੇ ਚੈੱਕ ਸੌਂਪਿਆ, ਲੰਗਰ ਸੇਵਾ ਲਈ ਕੀਤੀ ਸ਼ਲਾਘਾ ਸੰਗਤਾਂ ਆਨਲਾਈਨ ਪੈਸੇ ਭੇਜ ਕੇ ਵੀ ਸੇਵਾ ਵਿਚ ਪਾ ਸਕਦੀਆਂ ਹਨ ਹਿੱਸਾ- ਭਾਈ ਲੌਂਗੋਵਾਲ ‘ਅਮਰੀਕਾ ਨਿਵਾਸੀ ਸ. ਜਰਨੈਲ ਸਿੰਘ ਗਿਲਜੀਆਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਤ ਸ. ਗਿਲਜੀਆਂ ਦੇ ਭਰਾ ਸ. ਲਖਵਿੰਦਰ ਸਿੰਘ ਲੱਖੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਗਰ ਸੇਵਾ ਲਈ ਇਸ ਭੇਟਾ ਰਾਸ਼ੀ ਦਾ ਚੈੱਕ ਸੌਂਪਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਕੀਤੀ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕੀਤੀ। ਸ. ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਭੇਦ ਭਾਵ ਦੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਹਿਯੋਗੀ ਬਣਨ ਤਾਂ ਜੋ ਸਿੱਖ ਕੌਮ ਦੀ ਮਹਾਨ ਸੰਸਥਾ ਲੋੜਵੰਦਾਂ ਦੀ ਸੇਵਾ ਨਿਰੰਤਰ ਕਰਦੀ ਰਹੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਜਰਨੈਲ ਸਿੰਘ ਯੂਐਸਏ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਕਾ ਲੰਗਰ ਸੰਗਤਾਂ ਦੀ ਸਹਿਯੋਗ ਨਾਲ ਹੀ ਚੱਲਦਾ ਹੈ ਅਤੇ ਗੁਰੂ ਕੀ ਸੇਵਾ ਵਿਚ ਹਿੱਸਾ ਪਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਸ ਪਾਵਨ ਅਸਥਾਨ ਲਈ ਸੇਵਾ ਭੇਜਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਸੰਪਰਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਲਈ ਸਹਿਯੋਗ ਭੇਜਣ ਵਾਲੀਆਂ ਸੰਗਤਾਂ ਆਨਲਾਈਨ ਤਰੀਕੇ ਨਾਲ ਵੀ ਪੈਸੇ ਭੇਜ ਸਕਦੀਆਂ ਹਨ। ਸੇਵਾ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100300315215, ਆਈ.ਐਫ.ਐਸ.ਸੀ. ਕੋਡ ਨੰਬਰ ਐਚ.ਡੀ.ਐਫ.ਸੀ.0001313 ਵਿਚ ਭੇਜੀ ਜਾ ਸਕਦੀ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਲਗਾਤਾਰ ਲੰਗਰ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਸੇਵਾ ਨਿਭਾਈ ਜਾ ਰਹੀ ਹੈ। ਰੋਜ਼ਾਨਾਂ ਲੱਖਾਂ ਲੋਕ ਲੰਗਰ ਛਕ ਰਹੇ ਹਨ। ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸੰਗਤ ਨੂੰ ਲੰਗਰ ਸੇਵਾ ਵਿਚ ਹਿੱਸਾ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਸੰਕ ਟਮਈ ਸਮੇਂ ਹਰ ਸਿੱਖ ਆਪਣੀ ਸਮਰੱਥਾ ਅਨੁਸਾਰ ਅੱਗੇ ਆਵੇ।
ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਇਸ ਸੰਕਟ ਤੋਂ ਛੁਟਕਾਰੇ ਲਈ ਕਰਤਾਪੁਰਖ ਅਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਬੇਨਤੀ ਵੀ ਕਰਨ। ਲੰਗਰ ਸੇਵਾ ਲਈ ਚੈਕ ਦੇਣ ਸਮੇਂ ਸ. ਸੁਰਿੰਦਰ ਸਿੰਘ ਸ਼ਿੰਦਾ ਯੂਐਸਏ, ਸ. ਕਸ਼ਮੀਰ ਸਿੰਘ ਯੂਐਸਏ, ਸ. ਐਸਪੀ ਸਿੰਘ ਯੂਐਸਏ ਤੇ ਭਾਈ ਦਰਸ਼ਨ ਸਿੰਘ ਪੀਏ ਵੀ ਮੌਜੂਦ ਸਨ।
ਇਹਨਾਂ ਲੋਕਾਂ ਨੂੰ ਤਿੰਨ ਮਹੀਨੇ ਮੁਫ਼ਤ ਗੈਸ ਸਿਲੰਡਰ ਮਿਲੇਗਾ
ਖੁਸ਼ਖਬਰੀ ਆ ਰਹੀ ਉਨ੍ਹਾਂ ਲੋਕਾਂ ਲਈ ਜੋ ਸਰਕਾਰ ਦੀ ਇਸ ਯੋਜਨਾ ਅੰਦਰ ਆਉਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ‘ਉਜਵਲਾ’ ਯੋਜਨਾ ਦੇ ਤਹਿਤ ਸਾਰੇ ਲਾਭਪਾਤਰੀਆਂ ਲਈ ਅਗਲੇ 3 ਮਹੀਨਿਆਂ ਲਈ ਮੁਫ਼ਤ ਸਿਲੰਡਰ ਰੀਫਿਲ ਕਰਨ ਦਾ ਐਲਾਨ ਕੀਤਾ ਗਿਆ ਹੈ।ਭਾਵ 1 ਅਪ੍ਰੈਲ ਤੋਂ 30 ਜੂਨ ਦੌਰਾਨ ਇਹ ਸਹੂਲਤ ਉਕਤ ਲਾਭਪਾਤਰੀਆਂ ਲਈ ਉਪਲਬਧ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਨਿਗਮ ਵਲੋਂ 8 ਕਰੋੜ ਪੀ. ਐੱਮ. ਯੂ. ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ) ਅਧੀਨ ਲਾਭਪਾਤਰੀ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਮੁਫ਼ਤ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ‘ਉਜਵਲਾ’ ਲਾਭਪਾਤਰੀਆਂ ਦੇ ਲਿੰਕ ਕੀਤੇ ਬੈਂਕ ਖਾਤਿਆਂ ’ਚ ਅਗਾਊਂ ਤੌਰ ’ਤੇ ਮੁਫ਼ਤ ਐੱਲ. ਪੀ. ਜੀ. ਗੈਸ ਖਰੀਦਣ ਲਈ ਇਸ ਰਾਸ਼ੀ ਦਾ ਅਪ੍ਰੈਲ 2020 ਲਈ ਰੀਫਿਲ ਲਾਗਤ ਦਾ ਸਾਰਾ ਆਰ. ਐੱਸ. ਪੀ. ਅਗਾਊਂ ਤੌਰ ’ਤੇ ਟਰਾਂਸਫਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਇਕ ਲਾਭਪਾਤਰੀ ਹਰ ਮਹੀਨੇ ਇਕ ਸਿਲੰਡਰ ਪ੍ਰਾਪਤ ਕਰਨ ਦਾ ਹੱਕਦਾਰ ਹੈ। ਲਾਭਪਾਤਰੀ ਅੰਤਿਮ ਰੀਫਿਲ ਪ੍ਰਾਪਤ ਹੋਣ ਦੇ 15 ਦਿਨਾਂ ਬਾਅਦ ਹੀ ਅਗਲੀ ਰੀਫਿਲ ਬੁੱਕ ਕਰ ਸਕਦਾ ਹੈ। ਦੱਸ ਦਈਏ ਕਿ ਰੀਫਿਲ ਦੀ ਬੁਕਿੰਗ ਆਈ. ਵੀ. ਆਰ. ਐੱਸ. ਜਾਂ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੀ ਸਲੰਡਰ ਵੰਡ ਰਹੀ ਹੈਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕ ਰੋਨਾ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਲਾੱਕਡਾਊਨ ਹੈ
ਇਸ ਦੌਰਾਨ ਜ਼ਰੂਰਤਮੰਦਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਸ ਦਾ ਪੰਜਾਬ ਸਰਕਾਰ ਵਿਸ਼ੇਸ਼ ਤੌਰ ‘ਤੇ ਧਿਆਨ ਰੱਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲ ਦੇ ਆਧਾਰ ‘ਤੇ ਚਾਰ ਦਿਨਾਂ ਵਿੱਚ ਲੋਕਾਂ ਨੂੰ 7,72,605 ਸਿਲੰਡਰ ਵੰਡੇ ਗਏ ਤੇ ਅੱਗੇ ਵੀ ਜ਼ਰੂਰਤ ਦੇ ਹਿਸਾਬ ਨਾਲ ਵੰਡੇ ਜਾਣਗੇ।
ਦਰਸ਼ਨ ਕਰੋ ਜੀ ”ਭਗਤ ਕਬੀਰ ਜੀ” ਦਾ ਅਸਲੀ ਘਰ
ਭਗਤ ਕਬੀਰ ਜੀ ਦਾ ਅਸਲੀ ਘਰ ਦਰਸ਼ਨ ਕਰੋ ਮਾਣ ਨਾਲ ਸ਼ੇਅਰ ਕਰੋ ਜੀ ਕਬੀਰ ਚੌਰਾ, ਬਨਾਰਸ, ਉੱਤਰ ਪ੍ਰਦੇਸ਼ ”ਭਾਰਤ ਦੀ ਧਰਤੀ ਉੱਪਰ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਾਰਨਾਮਿਆਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ।
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸਬੰਧੀ ਵੱਖ ਵੱਖ ਸਾਖੀਆਂ ਪ੍ਰਚੱਲਤ ਹਨ। ਇੱਕ ਮਨੌਤ ਅਨੁਸਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ; ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਕ੍ਰਿਤ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਨੇ ਆਪਣੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁੱਤ੍ਰ ਮੰਨ ਕੇ ਪਾਲ਼ਿਆ। ਯੋਗ ਸਮੇਂ ਮੁਸਲਮਾਨੀ ਮਤ ਅਨੁਸਾਰ ਬੱਚੇ ਦਾ ਨਾਉਂ ਕਬੀਰ ਰੱਖਿਆ ਗਿਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਮਹਾਨ’। ਪੁੱਤਰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨ ਵਾਲੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਿਕ ਝੁਕਾਉ ਹਿੰਦੂ ਮਤ ਵੱਲ ਸੀ। ਜੁਆਨ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ, ਜਿਸ ਤੋਂ ਕਮਾਲ ਪੁੱਤਰ ਪੈਦਾ ਹੋਇਆ। ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤਤ੍ਵ ਗਿਆਨੀ ਹੋਏ ਅਤੇ ਆਪਣੀ ਸੰਗਤ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ, ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ ‘ਕਬੀਰ ਬੀਜਕ’ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਉਪਲਬਧ ਹੈ ਜਿਸ ਵਿੱਚ ਕੁੱਲ 225 ਸ਼ਬਦ, 3 ਅਸ਼ਟਪਦੀਆ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ।ਇਤਿਹਾਸ ‘ਰਾਮਾਨੰਦ ਸਾਗਰ’ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ। ਆਪ ਜੀ ਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ‘ਕਬੀਰ ਪੰਥ’ ਅੱਗੇ ਲਿਜਾ ਰਿਹਾ ਹੈ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ।
ਪਹਿਲਾ ਅਖੰਡ ਪਾਠ ਸਾਹਿਬ ਕਿੱਥੇ ਹੋਇਆ ਜਾਣੋ ਇਤਿਹਾਸ
ਪਹਿਲਾ ਅਖੰਡ ਪਾਠ ਸਾਹਿਬ ਕਿੱਥੇ ਹੋਇਆ ਜਾਣੋ ਇਤਿਹਾਸ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਪੱਕੀ ਸੰਗਤ ਸਾਹਿਬ, ਅਲਾਹਾਬਾਦ, ਉੱਤਰ ਪ੍ਰਦੇਸ਼ ‘ਗੁਰੂਦਵਾਰਾ ਸ਼੍ਰੀ ਪੱਕੀ ਸੰਗਤ ਸਾਹਿਬ ਉਤਰ ਪ੍ਰਦੇਸ਼ ਦੇ ਸ਼ਹਿਰ ਅਲਾਹਾਬਾਦ ਵਿਚ ਸਥਿਤ ਹੈ | ਇਹ ਸਥਾਨ ਮੁੱਹਲਾ ਆਇਆਪੁਰ ਵਿਚ ਸਥਿਤ ਹੈ |
ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਮਾਮਾ ਕਿਰਪਾਲ ਦਾਸ ਜੀ ਅਤੇ ਸੇਵਕਾਂ ਨਾਲ ਆਏ | ਤ੍ਰਿਵੇਣੀ ( ਗੰਗਾ ਜਮੁਨਾ ਸ੍ਰਸਵਤੀ ) ਦਾ ਸੰਗਮ ਇਸ ਸਥਾਨ ਦੇ ਨੇੜੇ ਹੀ ਸਥਿਤ ਸੀ | ਇ ਥੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਕੁਝ ਦਿਨ ਹੋ ਰ ਰੁਕ ਣ ਦੀ ਬੇ ਨ ਤੀ ਕਿਤੀ | ਉਹਨਾਂ ਦੀ ਬੇਨਤੀ ਵਿਕਾਰ ਕਰਕੇ ਗੁਰੂ ਸਾਹਿਬ ਇਥੇ ਛੇ ਮਹੀਨੇ ਰਹੇ | ਮਾਤਾ ਨਾਨ ਕੀ ਜੀ ਨੇ ਗੁਰੂ ਸਾਹਿਬ ਨੂੰ ਦ ਸਿਆ ਕੇ ਉ ਹ ਨਾਂ ਤੇ ਪ ਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ (ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ) ਨੇ ਉਹਨਾਂ ਨੂੰ ਇਕ ਸ਼ੁਰਵੀਰ ਪੁਤਰ ਦਾ ਵਰ ਦਿਤਾ ਹੈ | ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਿਆ ਕਿ ਇਹ ਵਰ ਪੁਰਾ ਹੋਣ ਦਾ ਵਕਤ ਬਸ ਹੁਣ ਨੇੜੇ ਹੀ ਹੈ| ਗੁਰੂ ਸਾਹਿਬ ਨੇ ਸਭ ਨੂੰ ਗੰਗਾ ਵਿਚ ਇਸ਼ਨਾਨ ਕਰਨ ਲਈ ਕਿਹਾ | ਮਾਤਾ ਗੰਗਾ ਜੀ ਬਹੁਤ ਬਿਰੱਧ ਹੋਣ ਕ ਰਕੇ ਗੁਰੂ ਸਾਹਿਬ ਨੇ ਗੰਗਾ ਨੂੰ ਇਥੇ ਖੂਹ ਵਿਚ ਪ੍ਰਗਟ ਕਰਕੇ ਦਿਤਾ | ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜਨਾਂ ( ਆਖੰਡ ਪਾਠ ਸਾਹਿਬ) ਦੀ ਪ੍ਰੱਥਾ ਪਹਿਲੀ ਵਾਰ ਇਥੇ ਸ਼ੁਰੂ ਹੋਈ | ਪੰਜ ਸਿੰਘ ਭਾਈ ਮਤੀ ਦਾਸ ਜੀਮ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਗੁਰ ਬਖਸ਼ ਜੀ ਅਤੇ ਬਾਬ ਗੁਰੱਦਿਤਾ ਜੀ ਨੇ ਪਹਿਲੀ ਵਾਰ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜ ਕੇ ਮਾਤਾ ਗੰਗਾ ਜੀ ਨੂੰ ਸੁਨਾਇਆ | ਇਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੇ ਗ੍ਰਭ ਵਿਚ ਪ੍ਰਵੇਸ਼ ਕੀਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਪੰਜਾਬ ਨੂੰ ਜਾਂਦੇ ਹੋਏ ਵੀ ਇਥੇ ਰੁਕ ਕੇ ਗਏ |
ਜਦੋਂ ਰੱਬ ਨੇ ਭਗਤ ਨਾਮਦੇਵ ਜੀ ਦੀ ਛੰਨ ਬਣਾਈ
ਜਦੋਂ ਰੱਬ ਨੇ ਭਗਤ ਨਾਮਦੇਵ ਜੀ ਦੀ ਛੰਨ ਬਣਾਈ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਜਨਮ ਸਥਾਨ ਭਗਤ ਨਾਮਦੇਵ ਜੀ, ਜਿਲ੍ਹਾ ਹਿੰਗੋਲੀ, ਮਹਾਰਾਸ਼ਟਰ ‘ਭਗਤ ਨਾਮਦੇਵ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ।
ਭਾਰਤੀ ਵਰਣ ਵੰਡ ਵਿੱਚ ਆਪ ਜੀ ਜਾਤ ਛੀਂਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਜੀ ਦੇ ਪਿਤਾ ਦਾ ਨਾਂਅ ਦਾਮਾਸੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਉਨ੍ਹਾਂ ਦਾ ਪਰਵਾਰ ਭਗਵਾਨ ਵਿੱਠਲ ਦਾ ਪਰਮ ਭਗਤ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਮ ਨਰਾਇਣ ਸੀ ।ਸੰਤ ਨਾਮਦੇਵ ਨੇ ਵਿਸੋਬਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਨ੍ਹਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਨੇ, ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ, ਭਗਤੀ – ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ ਅਤੇ ਪ੍ਰਭੂ-ਭਗਤੀ ਦਾ ਪਾਠ ਪੜਾਇਆ। ਸੰਤ ਗਿਆਨੇਸ਼ਵਰ ਦੇ ਪਰਲੋਕਗਮਨ ਦੇ ਬਾਅਦ ਉਨ੍ਹਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ। ਉਨ੍ਹਾਂ ਨੇ ਮਰਾਠੀ ਦੇ ਨਾਲ ਹੀ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਇਨ੍ਹਾਂ ਨੇ ਅਠਾਰਾਂ ਸਾਲਾਂ ਤੱਕ ਪੰਜਾਬ ਵਿੱਚ ਭਗਵੰਨਾਮ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀਆਂ ਕੁੱਝ ਰਚਨਾਵਾਂ ਸਿੱਖਾਂ ਦੀ ਧਾਰਮਿਕ ਪੁਸਤਕ ਸ਼੍ਰੀ ਗੁਰੂ ਗ੍ਰੰਥ ਵਿੱਚ ਮਿਲਦੀਆਂ ਹਨ। ਮੁਖਬਾਨੀ ਨਾਮਕ ਕਿਤਾਬ ਵਿੱਚ ਉਨ੍ਹਾਂ ਦੀ ਰਚਨਾਵਾਂ ਸੰਗ੍ਰਹਿਤ ਹਨ। ਅੱਜ ਵੀ ਉਨ੍ਹਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਹਨ। ਇਹ ਸੰਮਤ ੧੪੦੭ ਵਿੱਚ ਸਮਾਧੀ ਵਿੱਚ ਲੀਨ ਹੋ ਗਏ। ਨਾਮਦੇਵ ਉਹ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਹਨ। ਉਨ੍ਹਾਂ ਦੇ ਸਮੇਂ ਵਿੱਚ ਨਾਥ ਅਤੇ ਮਹਾਨੁਭਾਵ ਪੰਥਾਂ ਦਾ ਮਹਾਰਾਸ਼ਟਰ ਵਿੱਚ ਪ੍ਰਚਾਰ ਸੀ। ਨਾਥ ਪੰਥ ਅਲਖ ਨਿਰੰਜਨ ਦੀ ਯੋਗਪਰਕ ਸਾਧਨਾ ਦਾ ਸਮਰਥਕ ਅਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ ਅਤੇ ਮਹਾਨੁਭਾਵ ਪੰਥ ਵੈਦਿਕ ਕਰਮਕਾਂਡ ਅਤੇ ਬਹੁਦੇਵ ਉਪਾਸਨਾ ਦਾ ਵਿਰੋਧੀ ਹੁੰਦੇ ਹੋਏ ਵੀ ਮੂਰਤੀਪੂਜਾ ਨੂੰ ਉੱਕਾ ਵਰਜਿਤ ਨਹੀਂ ਮੰਨਦਾ ਸੀ। ਉਨ੍ਹਾਂ ਦੇ ਇਲਾਵਾ ਮਹਾਰਾਸ਼ਟਰ ਵਿੱਚ ਪੰਢਰਪੁਰ ਦੇ ਵਿਠੋਬਾ ਦੀ ਉਪਾਸਨਾ ਵੀ ਪ੍ਰਚੱਲਤ ਸੀ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸ਼ੀ ਨੂੰ ਉਨ੍ਹਾਂ ਦੇ ਦਰਸ਼ਨਾਂ ਲਈ ਪੰਢਰਪੁਰ ਦੀ ਵਾਰੀ (ਯਾਤਰਾ) ਕਰਿਆ ਕਰਦੀ ਸੀ (ਇਹ ਪ੍ਰਥਾ ਅੱਜ ਵੀ ਪ੍ਰਚੱਲਤ ਹੈ)। ਇਸ ਪ੍ਰਕਾਰ ਦੀ ਵਾਰੀ (ਯਾਤਰਾ) ਕਰਨ ਵਾਲੇ ਵਾਰਕਰੀ ਕਹਾਂਦੇ ਹਨ। ਵਿੱਠਲ ਉਪਾਸਨਾ ਦਾ ਇਹ ਪੰਥ ਵਾਰਕਰੀ ਸੰਪ੍ਰਦਾਏ ਕਹਾਂਦਾ ਹੈ। ਨਾਮਦੇਵ ਇਸ ਸੰਪ੍ਰਦਾਏ ਦੇ ਪ੍ਰਮੁੱਖ ਸੰਤ ਮੰਨੇ ਜਾਂਦੇ ਹਨ।
HDFC ਬੈਂਕ ਦੇ ਗਾਹਕਾਂ ਲਈ ‘ਖ਼ੁਸ਼ਖ਼ਬਰੀ’
HDFC ਬੈਂਕ ਦੇ ਗਾਹਕਾਂ ਲਈ ਖ਼ੁਸ਼ਖ਼ਬਰੀ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬੈਕਿੰਗ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ SBI ਬੈਂਕ ਤੋਂ ਬਾਅਦ ਹੁਣ HDFC ਬੈਂਕ ਨੇ ਵੀ ਐਲਾਨ ਕੀਤਾ ਤੁਹਾਨੂੰ ਦੱਸ ਦੇਈਏ ਕਿ ‘HDFC Bank ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਤੋਂ ਬਾਅਦ ਹੁਣ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਨੇ ਐਚ ਡੀ ਐਫ ਸੀ ( HDFC Bank ) ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ।ਕਿੰਨਾ ਸਸਤਾ ਹੋਇਆ ਲੋਨ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ ਮੰਗਲਵਾਰ ਤੋਂ ਸਾਰੇ ਮਿਆਦ ਦੇ ਕਰਜ਼ ਲਈ ਕੋਸ਼ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ ਦੀ ਪੜਤਾਲ ਕੀਤੀ ਗਈ ਹੈ। ਇਸ ਸੋਧ ਤੋਂ ਬਾਅਦ ਇੱਕ ਦਿਨ ਲਈ ਐਮਸੀਐਲਆਰ 7.60 ਫ਼ੀਸਦੀ ਜਦੋਂ ਕਿ ਇੱਕ ਸਾਲ ਦੇ ਕਰਜ਼ ਲਈ 7.95 ਫ਼ੀਸਦੀ ਹੋਵੇਗੀ। ਜ਼ਿਆਦਾਤਰ ਕਰਜ਼ ਇੱਕ ਸਾਲ ਦੀ ਐਮ ਸੀ ਐਲ ਆਰ ਨਾਲ ਜੁੜੇ ਹੁੰਦੇ ਹਨ। ਤਿੰਨ ਸਾਲ ਦੇ ਕਰਜ਼ ਉੱਤੇ ਐਮ ਸੀ ਐਲ ਆਰ 8.15 ਫ਼ੀਸਦੀ ਹੋਵੇਗੀ। ਨਵੀਂਆਂ ਦਰਾਂ 7 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ।ਮੋਬਾਈਲ ਏ ਟੀ ਐਮ ਮਸ਼ੀਨ ਦੀ ਸਹੂਲਤ ਇਸ ਤੋਂ ਇਲਾਵਾ ਏਟੀਐਮ ਮਸ਼ੀਨ ਦੀ ਸਹੂਲਤ ਤੁਹਾਡੇ ਘਰ ਦੇ ਬਾਹਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਐਚਡੀਐਫਸੀ ਬੈਂਕ ਨੇ ਦੇਸ਼ ਭਰ ਵਿੱਚ ਮੋਬਾਈਲ ਏਟੀਐਮ ਪ੍ਰਦਾਨ ਕੀਤੇ ਹਨ। ਇਸ ਸਹੂਲਤ ਨਾਲ ਗਾਹਕ ਹੁਣ ਉਨ੍ਹਾਂ ਦੇ ਘਰ ਦੇ ਦਰਵਾਜ਼ੇ ‘ਤੇ ਖੜ੍ਹੀ ਏਟੀਐਮ ਵੈਨ ਤੋਂ ਨਕਦੀ ਲੈ ਸਕਣਗੇ। ਇਹ ਏਟੀਐਮ ਕਿੱਥੇ ਰੱਖੇ ਜਾਣ ਦਾ ਫੈਸਲਾ ਸਬੰਧਤ ਸ਼ਹਿਰਾਂ ਦੀਆਂ ਨਗਰ ਪਾਲਿਕਾਵਾਂ ਨਾਲ ਗੱਲਬਾਤ ਤੋਂ ਬਾਅਦ ਲਿਆ ਜਾਵੇਗਾ।
ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮੋਬਾਈਲ ਏਟੀਐਮ ਨੂੰ ਨੂੰ ਕਿਸੇ ਖ਼ਾਸ ਸਥਾਨ ਉੱਤੇ ਕਿਸੇ ਤੈਅ ਮਿਆਦ ਲਈ ਰੱਖਿਆ ਜਾਵੇਗਾ। ਇਸ ਮਿਆਦ ਦੇ ਦੌਰਾਨ, ਮੋਬਾਈਲ ਏਟੀਐਮ ਸਵੇਰੇ 10 ਤੋਂ ਸ਼ਾਮ 5 ਵਜੇ ਦੇ ਵਿਚਕਾਰ 3-5 ਸਥਾਨਾਂ ‘ਤੇ ਰਹਿਣਗੇ।
ਗੁਰੂ ਦੇ ਸਿੱਖ ਹੋ ਕੇ ਕਦੀ ਇਹ ਗਲਤੀ ਨਾ ਕਰਨਾ – ਭਾਈ ਪਿੰਦਰਪਾਲ ਸਿੰਘ ਜੀ
ਗੁਰੂ ਦੇ ਸਿੱਖ ਹੋ ਕੇ ਕਦੀ ਇਹ ਗਲਤੀ ਨਾ ਕਰਨਾ – ਭਾਈ ਪਿੰਦਰਪਾਲ ਸਿੰਘ ਜੀ ‘ਗੁਰੂ ਦਾ ਉਹੀ ‘ ਸਿੱਖ ’ ਹੈ ।‘ ਸਿੱਖ’ ਦਾ ਸਰੂਪ ਅਤੇ ਆਚਾਰ ਕਿਹੋ ਜਿਹਾ ਹੋਵੇ ? ਇਨ੍ਹਾਂ ਗੱਲਾਂ ਬਾਰੇ ਗੁਰੂ ਨਾਨਕ ਦੇਵ ਜੀ ਦੇ ਪਰਵਰਤੀ ਗੁਰੂ ਸਾਹਿਬਾਨ ਦੀ ਬਾਣੀ ਵਿਚ ਕੁਝ ਸੰਕੇਤ ਮਿਲਦੇ ਹਨ । ਇਹ ਆਚਾਰ ਉਨ੍ਹਾਂ ਨੇ ਆਪ ਹੰਢਾ ਇਆ ਹੈ
ਕਿਉਂਕਿ ਗੁਰੂ-ਪਦ ਪ੍ਰਾਪਤ ਕਰਨ ਤੋਂ ਪਹਿਲਾਂ ਉਹ ਆਪ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੀ ਸਨ । ਗੁਰੂ ਅਮਰਦਾਸ ਜੀ ਨੇ ਸੋਰਠਿ ਰਾਗ ਵਿਚ ਕਿਹਾ ਹੈ — ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ । ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ । ( ਗੁ.ਗ੍ਰੰ.601-602 ) ।ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿਚ ਸਿੱਖ ਦੇ ਸਰੂਪ ਅਤੇ ਨਿੱਤ-ਕਰਮ ਉਤੇ ਵਿਸਤਾਰ ਨਾਲ ਝਾਤ ਪਾਈ ਹੈ । ‘ ਗਉੜੀ ਕੀ ਵਾਰ ’ ਵਿਚ ਆਪ ਕਹਿੰਦੇ ਹਨ : ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ । ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ । ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ । ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿਨਾਮੁ ਧਿਆਵੈ । ਜੋ ਸਾਸਿ ਗਿਰਾਸਿ ਧਿਆਇ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ । ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸ ਸੁਣਾਵੈ । ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹਿ ਨਾਮੁ ਜਪਾਵੈ ।( ਗੁ.ਗ੍ਰੰ.305-0 )ਗੁਰੂ ਰਾਮਦਾਸ ਜੀ ਨੇ ‘ ਵਡਹੰਸ ਕੀ ਵਾਰ ’ ਵਿਚ ਉਨ੍ਹਾਂ ਗੁਰਸਿੱਖਾਂ ਨੂੰ ਧੰਨ ਧੰਨ ਕਿਹਾ ਹੈ ਜੋ ਸਤਿਗੁਰੂ ਦੀ ਚਰਣ-ਸ਼ਰਣ ਵਿਚ ਜਾਂਦੇ ਹਨ , ਜੋ ਹਰਿ-ਨਾਮ ਨੂੰ ਮੁਖ ਤੋਂ ਉਚਾਰਦੇ ਹਨ , ਜੋ ਹਰਿ-ਨਾਮ ਸੁਣ ਕੇ ਆਨੰਦਿਤ ਹੁੰਦੇ ਹਨ , ਜੋ ਗੁਰੂ ਦੀ ਸੇਵਾ ਕਰਕੇ ਹਰਿ-ਨਾਮ ਦੀ ਦਾਤ ਲੈਂਦੇ ਹਨ , ਜੋ ਗੁਰੂ ਦੇ ਭਾਣੇ ਵਿਚ ਚਲਦੇ ਹਨ— ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮ ਸੁਣਿਐ ਮਨ ਅਨਦੁ ਭਇਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਕਰਿ ਹਰਿ ਨਾਮੁ ਲਇਆ । ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿਖੁ ਚਲਿਆ । ( ਗੁ.ਗ੍ਰੰ.593 ) । ਸਪੱਸ਼ਟ ਹੈ ਕਿ ‘ ਸਿੱਖ’ ਤੋਂ ਭਾਵ ਹੈ ਉਹ ਸਦਾਚਾਰੀ ਵਿਅਕਤੀ ਜੋ ਗੁਰੂ ਨਾਨਕ ਦੇਵ ਜੀ ਅਤੇ ਪਰਵਰਤੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੇ ਅਤੇ ਉਨ੍ਹਾਂ ਦੀ ਰਜ਼ਾ ਵਿਚ ਚਲੇ ।
‘ਭਾਈ ਨਿਰਮਲ ਸਿੰਘ ਖਾਲਸਾ’ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੁਣ ਇਸ ਦਿਨ ਨੂੰ ਪਵੇਗਾ- ਭਾਈ ਲੌਂਗੋਵਾਲ
ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੁਣ ਇਸ ਦਿਨ ਨੂੰ ਪਵੇਗਾ- ਭਾਈ ਲੌਂਗੋਵਾਲ ‘ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੁਣ 19 ਅਪ੍ਰੈਲ ਨੂੰ ਪਾਏ ਜਾਣਗੇ। ਇਹ ਜਾਣਕਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰ ਇਕਾਂਤਵਾਸ ਕੀਤੇ ਗਏ ਹਨ, ਇਸ ਲਈ ਉਨ੍ਹਾਂ ਦੇ ਕਹਿਣ ਤੇ ਇਹ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਦੇ ਸਮੁੱਤਰ ਸ. ਅਮਿਤੇਸ਼ਵਰ ਸਿੰਘ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਜੀਅ ਭੋਗ ਸਮੇਂ ਹਾਜ਼ਰ ਹੋਣਾ ਚਾਹੁੰਦੇ ਹਨ। ਇਸ ਲਈ ਹੁਣ 9 ਅਪ੍ਰੈਲ ਦੀ ਥਾਂ 17 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 19 ਅਪ੍ਰੈਲ ਨੂੰ ਭੋਗ ਉਪਰੰਤ ਅੰਤਿਮ ਅਰਦਾਸ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਸਿੱਖ ਕੌਮ ਨਹੀਂ ਪੂਰੀ ਦੁਨੀਆ ਚ ਮਸ਼ਹੂਰ ਸਨ। ‘ਭਾਈ ਨਿਰਮਲ ਸਿੰਘ ਖ਼ਾਲਸਾ (12 ਅਪ੍ਰੈਲ 1952 – 02 ਅਪ੍ਰੈਲ 2020) ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਸਾਬਕਾ “ਹਜ਼ੂਰੀ ਰਾਗੀ” ਸੀ। 1952 ਵਿਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿਚ ਜਨਮੇ ਭਾਈ ਨਿਰਮਲ ਸਿੰਘ ਨੇ 1976 ਵਿਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿਚ ਡਿਪਲੋਮਾ (1974-1976) ਪ੍ਰਾਪਤ ਕੀਤਾ। ਉਸਨੇ 1977 ਵਿਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿਚ 1978 ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ, ਉਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ‘ਹਜ਼ੂਰੀ ਰਾਗੀ’ ਵਜੋਂ ਸੇਵਾ ਅਰੰਭ ਕੀਤੀ। ਉਸਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿਚ ਵੀ ਕੀਰਤਨ ਕੀਤਾ ਹੈ।
ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ 31 ਰਾਗਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਉੱਤਮ ਰਾਗੀਆਂ ਵਿਚੋਂ ਇਕ ਸੀ।“ਕਲਾ” ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਬਦਲੇ, ਉਸਨੂੰ ਸਾਲ 2009 ਵਿਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ (ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲੀ ਹਜ਼ੂਰੀ ਰਾਗੀ ਸੀ।
ਸੁਣੋ ਕਿਵੇਂ ਗਰੀਬ ਬੰਦਾ ਬਣਿਆ ਰਾਜਾ
ਸੁਣੋ ਕਿਵੇਂ ਗਰੀਬ ਬੰਦਾ ਬਣਿਆ ਰਾਜਾ-ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ‘ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ॥ ਦੂਜਾ ਭਾਉ ਆਪ ਵਰਤਾਇਆ॥ (1054)। ਭਾਵ: ਹੇ ਭਾਈ, ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱ ਖ ਸੁੱਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ। ਮਾਇਆ ਦਾ ਮੋਹ ਵੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ।
ਇਸ ਲਈ ਜਦੋਂ ਉਸ ਦੇ ਨਿਯਮ ਨੂੰ ਬਦਲਿਆ ਹੀ ਨਹੀ ਜਾ ਸਕਦਾ (ਦੁੱਖ ਸੁੱਖ ਨਾਲ ਹੀ ਲਿਖੇ ਹਨ) ਤਾਂ ਸਰੀਰਕ ਸੁੱਖਾਂ ਲਈ ਅਰਦਾਸਾਂ, ਬੇਨਤੀਆਂ ਤੇ ਪ੍ਰਾਰਥਨਾਵਾਂ ਕਰਨੀਆਂ ਇੱਕ ਨਿਰਾਰਥ ਕਿਰਿਆ ਹੀ ਸਾਬਤ ਹੁੰਦੀ ਹੈ। ਇਹ ਤਾਂ ਹਰ ਮਨੁੱਖ ਨੂੰ ਵਾਪਰਦੇ ਹਨ ਭਾਵੇਂ ਕਿਸੇ ਨੂੰ ਵੀ ਪੁਛ ਵੇਖੋ: ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ (497)। ਭਾਵ: ਹੇ ਭਾਈ, ਜਿਸ ਭੀ ਮਨੁੱਖ ਕੋਲ (ਮੈ ਆਪਣੇ) ਦੁੱਖ ਦੀ ਗਲ ਕਰਦਾ ਹਾਂ, ਉਹ ਅਗੋਂ ਆਪਣੇ ਦੁੱਖ ਨਾਲ ਭਰਿਆ ਦਿਸਦਾ ਹੈ। ਉਹ ਆਪਣੇ ਹੀ ਦੁੱਖਾ ਦਾ ਚਿੱਠਾ ਖੋਲ ਬਹਿੰਦਾ ਹੈ। ਬਾਬਾ ਫਰੀਦ ਜੀ ਦੇ ਬੋਲ ਹਨ ਕਿ: ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਆ ਜਗਿ॥ ਊਚੇ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ॥ (1382)। ਭਾਵ: ਮੈ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਹੈ ਪਰ ਜਦੋਂ ਜ਼ਰਾ ਉਚੇਰਾ ਧਿਆਨ ਮਾਰਿਆ ਤਾਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਇਹਨਾਂ ਬਾਹਰਲੇ ਮਾਇਕੀ ਸਰੀਰਕ ਦੁੱਖਾਂ ਦੀ ਘਬਰਾਹਟ ਤੋਂ ਹੀ ਮਨੁੱਖ ਨੇ ਇਕੱਲੇ ਸੁੱਖ ਲਈ ਬੜੇ ਯਤਨ ਕੀਤੇ। ਜਪ ਤਪ, ਪਾਠ, ਪੂਜਾ, ਭਜਨ, ਚਾਲੀਹੇ ਤੇ ਹੋਰ ਅਨੇਕ ਕਰਮਾਂ ਦੁਆਰਾ ਤਰਲੇ ਕੀਤੇ ਪਰ ਸਫਲਤਾ ਨਾ ਹੋ ਸਕੀ। ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਲਈ ਇਸ ਦੀ ਦੁਨਿਆਵੀ ਪਦਾਰਥਾਂ ਦੇ ਰਸਾਂ ਨੂੰ ਭੋਗਣ ਦੀ ਦੌੜ ਵੱਧ ਗਈ ਪਰ ਜਿਤਨੀ ਦੌੜ ਤੇਜ਼ ਹੁੰਦੀ ਗਈ ਉਤਨਾ ਹੀ ਦੁੱਖ ਵਧਦਾ ਗਿਆ। ਅੱਜ ਮਨੁੱਖ ਕੋਲ ਸੁੱਖਾਂ ਦੀਆਂ ਸਹੂਲਤਾਂ ਦਾ ਕੋਈ ਅੰਤ ਨਹੀਪਰ ਆਤਮਕ ਸੁੱਖ ਅੱਜ ਵੀ ਉਤਨਾ ਹੀ ਦੂਰ ਹੈ ਜਿਤਨਾ ਪਹਿਲਾਂ ਸੀ। ਕਿਤੇ ਅਜੇਹਾ ਤਾਂ ਨਹੀ ਕਿ ਸਰੀਰਕ ਤੇ ਮਾਇਕੀ ਸੁੱਖਾਂ ਦੀ ਬਾਹਰਲੀ ਦੌੜ ਹੀ ਦੁੱ ਖਾਂ ਦਾ ਕਾਰਨ ਹੈ? ਗੁਰਬਾਣੀ ਫੁਰਮਾਨ ਹੈ: ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥ (46)। ਫਿਟਕਾਰ ਯੋਗ ਮੋਹ ਮਾਇਆ ਵਿੱਚ ਫਸਿਆ ਬੰਦਾ ਕਦੇ ਸਦੀਵੀ ਸੁਖੀ ਨਹੀ ਹੋ ਸਕਦਾ। ਇਹ ਤਾਂ ਰੇਤ ਦੀ ਬਣੀ ਕੰਧ ਵਾਂਗ ਹੀ ਹੈ ਜਿਸਦਾ ਪਤਾ ਨਹੀ ਕਦੋਂ ਢਹਿ ਜਾਣਾ ਹੈ: