ਪੰਜਾਬ ਸਰਕਾਰ ਨੇ ਸਕੂਲਾਂ ਚ ਗਰਮੀਆਂ ਦੀਆਂ ”ਛੁੱਟੀਆਂ ਕੀਤੀਆਂ”

ਵੱਡੀ ਖਬਰ ਆ ਰਹੀ ਹੈ ਪੰਜਾਬ ਵਿਚ ਕੋ ਰੋਨਾ ਦੇ ਚੱਲਦੇ ਸੂਬਾ ਸਰਕਾਰ ਨੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 11 ਅਪ੍ਰੈਲ ਤੋਂ 10 ਮਈ ਤਕ ਸਕੂਲਾਂ ਵਿਚ ਛੁੱਟੀਆਂ ਰਹਿਣਗੀਆਂ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਟਵੀਟ ਕਰਕੇ ਦਿੱਤੀ ਗਈ ਹੈ। ਦਰਅਸਲ ਪੰਜਾਬ ਵਿਚ ਕੋ ਰੋਨਾ ਦੇ ਵੱਧਦੇ dar ਕਾਰਨ ਸਰਕਾਰ ਵਲੋਂ ਸ ਖਤ ਫੈਸਲੇ ਲਏ ਗਏ ਸਨ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿਚ ਲੱਗੇ ਕਰ ਫਿਊ/ਲਾਕਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਥੇ ਇਹ ਵੀ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਪੂਰੀ ਤਨਖਾਹ ਦੇਣ। ਦਰਅਸਲ ਪੰਜਾਬ ਵਿਚੋਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕਈ ਪ੍ਰਾਈਵੇਟ ਸਕੂਲ ਅਧਿਆਪਕਾਂ ਨੂੰ ਮਾਰਚ ਅਤੇ ਅਪਰੈਲ ਦੀ ਤਨਖਾਹ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਮਗਰੋਂ ਸਰਕਾਰ ਨੇ ਸਖ ਤ ਹਦਾਇਤਾਂ ਜਾਰੀ ਕੀਤੀਆਂ ਹਨ।ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਟਾਫ ਨੂੰ ਪੂਰੀ ਤਨਖਾਹ ਦੇਣ ਅਤੇ ਤਾਲਾਬੰਦੀ ਦੀ ਮਿਆਦ ਦੌਰਾਨ ਵਿਦਿਆਰਥੀਆਂ ਤੋਂ ਫੀਸ ਦੀ ਮੰਗ ਨਹੀਂ ਕਰ ਸਕਦੇ। ਇਸਦੀ ਮੀਡੀਆ ਕਵਰੇਜ ਨੂੰ ਸਾਂਝਾ ਕਰ ਰਿਹਾ ਹਾਂ |ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਕੋ ਰੋਨਾ ਵਾਇ ਰਸ ਤੇ ਪੰਜਾਬ ‘ਚ ਚੱਲ ਰਹੇ ਕਰ ਫਿਊ ਦੇ ਕਾਰਨ ਮੁਲਤ ਵੀ ਕੀਤੀਆਂ ਗਈਆਂ ਸਨ। ਇਸ ਸਬੰਧੀ ਅੱਜ ਸਿੱਖਿਆ ਬੋਰਡ ਨੇ ਜਲਦਬਾਜ਼ੀ ਵਿਚ ਇਹ ਪ੍ਰੀਖਿਆਂ 20 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਕਰਵਾਉਣ ਦੀ ਡੇਟਸ਼ੀਟ ਚੌਥੀ ਵਾਰ ਜਾਰੀ ਕਰਕੇ ਕੁੱਝ ਹੀ ਘੰਟਿਆਂ ਬਾਅਦ ਡੇਟਸ਼ੀਟ ਵਾਪਸ ਲੈ ਲਈ ਹੈ।

ਪੰਜਾਬ ਸਰਕਾਰ ਨੇ ਕਰਫ਼ਿਊ ਦੀ ਮਿਆਦ ਵਧਾਈ

ਪੰਜਾਬ ਸਰਕਾਰ ਨੇ ਕਰਫ਼ਿਊ ਦੀ ਮਿਆਦ ਵਧਾਈ ‘ਵੱਡੀ ਖਬਰ ਆ ਰਹੀ ਹੈ ਪੰਜਾਬ ਵਾਸੀਆਂ ਲਈ ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਡਰ ਦੇ ਚੱਲਦੇ ਪੰਜਾਬ ਸਰਕਾਰ ਨੇ 14 ਅਪ੍ਰੈਲ ਤਕ ਸੂਬੇ ‘ਚ ਲਗਾਏ ਗਏ ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਇਹ ਫੈਸਲਾ ਸੂਬੇ ਵਿਚ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਲਿਆ ਗਿਆ ਹੈ। ਪੰਜਾਬ ਵਿਚ ਹੁਣ ਤਕ ਕੋਰਨਾ ਦੇ 132 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਦੇ ਚੱਲਦੇ ਮਾਹਿਰਾਂ ਵਲੋਂ ਸਰਕਾਰ ਨੂੰ ਲਗਾਤਾਰ ਕਰਫਿਊ/ਲਾਕ ਡਾਊਨ ਵਧਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹੁਣ ਕਰਫਿਊ/ਲਾਕ ਡਾਊਨ ਦੀ ਮਿਆਦ ਹੋਰ 16 ਦਿਨਾਂ ਲਈ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਧਿਆਨ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।ਪੰਜਾਬ ਦੀ ਭਲਾਈ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ ‘- ‘ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ।ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ ‘ਰਾਜ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣੇ ਲਾਜ਼ਮੀ ਹੋਣਗੇ। ਜੇ ਨਹੀਂ ਤਾਂ ਕਾਰ ਵਾਈ ਕੀਤੀ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਨੂੰ ਇਸ ਸਬੰਧ ਵਿਚ ਸਲਾਹਕਾਰ ਜਾਰੀ ਕਰਨ ਲਈ ਕਿਹਾ ਹੈ।ਉਨ੍ਹਾਂ ਟਵੀਟ ਕਰਕੇ ਅਪੀਲ ਕੀਤੀ ਕਿ ਸਾਰੇ ਲੋਕ ਮਿਲ ਕੇ ਸਫਾਈ ਨੂੰ ਭਰੋਸੇਯੋਗ ਬਣਾ ਸਕਦੇ ਹਨ, ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ।

ਸਿੱਖਾਂ ਨੇ ਵਧਾਇਆ ਕਨੇਡਾ ਚ ਸਿੱਖ ਕੌਮ ਦਾ ਮਾਣ

ਸਿੱਖ ਭਾਈਚਾਰੇ ਦੇ ਲੋਕ ਜਿੱਥੇ ਵੀ ਵੱਸਦੇ ਹਨ ਕੋਈ ਨਾ ਕੋਈ ਨੇਕ ਕਾਰਜ ਕਰਕੇ ਸੁਰਖੀਆਂ ਚ ਆ ਹੀ ਜਾਦੇ ਹਨ ਖਾਸਕਰਕੇ ਸਿੱਖ ਕੌਮ ਔਖੀ ਘੜੀ ਚ ਸਾਰੇ ਧਰਮਾਂ ਦੀ ਮੱਦਦ ਕਰਦੀ ਹੈ ਜਿਸ ਦੀਆਂ ਉਦਾਹਰਣਾਂ ਅਨੇਕਾਂ ਧਾਰਮਿਕ ਸੰਸਥਾਵਾਂ ਹਨ ਜਿਸ ਤਰ੍ਹਾਂ ਖਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਯੂਨਾਇਟਡ ਸਿੱਖਸ, ਸਿੱਖ ਨੈਸ਼ਨ ਆਦਿ ਬਹੁਤ ਸਾਰੀਆਂ ਸੇਵਾ ਸੇਵੀ ਸੰਸਥਾਵਾਂ ਜੋ ਹਰ ਸਮੇਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਰਹਿੰਦੀਆਂ ਹਨ ਇਸ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਨੇਡਾ ਚ ਬਹੁਤ ਵੱਡਾ ਕਾਰਜ ਕਰਿਆ ਹੈ ਜਿਸ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ। ਕੈਨੇਡਾ ਵਿੱਚ ਸਿੱਖ ਨੇਸ਼ਨ ਦੁਆਰਾ ਕੈਂਪ ਲਗਾ ਕੇ ਕੀਤੇ ਜਾ ਰਹੇ ਇਸ ਦਾਨ ਦੀ ਬਹੁਤ ਚਰਚਾ ਹੈ। ਕੈਨੇਡਾ ਵਿੱਚ ਅਜਿਹਾ ਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਿੱਖ ਨੇਸ਼ਨ ਦਾ ਮਹੱਤਵਪੂਰਨ ਸਥਾਨ ਹੈ। ਜਿਸ ਕਰਕੇ ਸਿੱਖਾਂ ਨੂੰ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਵੱਲੋਂ ਉੱਥੋਂ ਦੇ ਪ੍ਰੀਮੀਅਰ ਅਤੇ ਚੀਫ ਮੈਡੀ ਕਲ ਅਫਸਰ ਤੋਂ ਇਲਾਵਾ ਖੁਦ ਵੱਲੋਂ ਸਿੱਖ ਨੇਸ਼ਨ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਧੰਨਵਾਦ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸਿੱਖ ਨੇਸ਼ਨ ਵੱਲੋਂ ਹਰ ਸਾਲ ਅਜਿਹੇ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦੁਆਰਾ ਪਾਏ ਗਏ ਯੋਗਦਾਨ ਕਰਕੇ ਹੁਣ ਤੱਕ 140000 ਲੋਕਾਂ ਨੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਹੈ । ਦੱਸ ਦਈਏ ਕਿ ਸਿੱਖ ਨੇਸ਼ਨ ਦੁਆਰਾ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਕਿਸੇ ਦੀ jan ਲੈਣ ਵਾਲੇ ਨਹੀਂ ਹਨ। ਸਗੋਂ ਉਹ ਤਾਂ ਕਿਸੇ ਦੀ ਜਿੰਦਗੀ ਦੇਣ ਵਾਲੇ ਹਨ। ਸਿੱਖ ਨੇਸ਼ਨ ਨੂੰ ਇਸ ਸਮਾਜ ਸੇਵਾ ਬਦਲੇ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਿੱਥੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਿੱਖ ਨੇਸ਼ਨ ਦਾ ਇਸ ਸੇਵਾ ਕਾਰਨ ਧੰਨਵਾਦ ਕੀਤਾ ਗਿਆ ਹੈ। ਉੱਥੇ ਉਨ੍ਹਾਂ ਨੂੰ ਹੋਰ ਅਜਿਹੇ ਕੈਂਪ ਲਗਾਉਣ ਲਈ ਕਿਹਾ ਜਾ ਰਿਹਾ ਹੈ। ਕਿਉਂਕਿ ਇਹ ਸਮੇਂ ਦੀ ਲੋੜ ਹੈ। ਇਸ ਲਈ ਹੁਣ ਫਿਰ ਤੋਂ ਸਿੱਖ ਨੇਸ਼ਨ ਵੱਲੋਂ ਅਜਿਹੇ ਕੈਂਪ ਲਗਾਏ ਜਾਣਗੇ। ਸਿੱਖ ਭਾਈਚਾਰੇ ਦੀ ਇਸ ਨੇਕ ਕਾਰਜ ਕਰਕੇ ਬੱਲੇ ਬੱਲੇ ਹੋ ਰਹੀ ਹੈ।। ਵਾਹਿਗੁਰੂ ਜੀ

ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ

ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ‘ਇਸ ਔਖੀ ਘੜੀ ਚ ਕ ਰੋਨਾ ਵਰਗੀ ਮਹਾ ਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਅਧਿਐਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਇਕ ਚੰਗੀ ਖਬਰ ਆਈ ਹੈ। ਖਬਰ ਮੁਤਾਬਕ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਟਾਰਗੇਟ ਮਤਲਬ ਟੀਚੇ ਨੂੰ ਖੋਜ ਲਿਆ ਹੈ ਜਿੱਥੇ ਕੋਰੋਨਾ ਦਾ ਐਂਟੀਵਾਇਰਸ ਟੀਕਾ ਅਸਰ ਕਰੇਗਾ। ਮਤਲਬ ਕੋ ਰੋਨਾ ਦੇ ਇਲਾ ਜ ਵਿਚ ਇਹ ਇਕ ਵੱਡੀ ਸਫਲਤਾ ਹੈ। ਇਸ ਦੀ ਮਦਦ ਨਾਲ ਦਵਾਈ ਠੀਕ ਮਰੀ ਜ਼ ਦੇ ਸਰੀਰ ਵਿਚ ਉਸੇ ਜਗ੍ਹਾ ‘ਤੇ ‘ਤੇ ਹਮ ਲਾ ਕਰੇਗੀ ਜਿੱਥੇ ਇਹ ਚਿਪਕਿਆ ਹੋਵੇਗਾ। ਇਹ ਖੋਜ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਾਇਰਸ ਦੀ ਬਣਾਵਟ ਅਤੇ ਪ੍ਰਕਿਰਤੀ ਦਾ ਸੁਮੇਲ ਸਾਰਸ (SARS) ਅਤੇ ਮਰਸ (MERS) ਦੀ ਬਣਾਵਟ ਅਤੇ ਪ੍ਰਕਿਰਤੀ ਨਾਲ ਕੀਤਾ। ਵਿਗਿਆਨੀਆਂ ਦਾ ਫੋਕਸ ਸੀ ਕਿ ਵਾਇ ਰਸ ਦੀ ਬਾਹਰੀ ਕੰਢੇਦਾਰ ਪਰਤ ‘ਤੇ ਮਤਲਬ ਸਪਾਇਕ ਪ੍ਰੋਟੀਨ ‘ਤੇ ਜੋ ਮਰੀਜ਼ ਦੇ ਸਰੀਰ ਦੇ ਸੈੱਲਾਂ ਨਾਲ ਜਾ ਕੇ ਚਿਪਕ ਜਾਂਦਾ ਹੈ । ਫਿਰ ਸੈੱਲਾਂ ਨੂੰ ਇਨਫੈਕਟਿਡ ਕਰ ਕੇ ਹੋਰ ਵਾਇ ਰਸ ਪੈਦਾ ਕਰਦਾ ਹੈ। ਵਿਗਿਆਨੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕੋਰੋਨਾ ਮਤਲਬ ਸਾਰਸ-ਸੀ.ਓ.ਵੀ.2 ਦੀ ਬਣਾਵਟ 2002 ਵਿਚ ਫੈਲੀ ਸਾਰਸ ਮਹਾ ਮਾਰੀ ਦੇ ਵਾਇ ਰਸ ਨਾਲ 93 ਫੀਸਦੀ ਮੇਲ ਖਾਂਦੀ ਹੈ। ਮਤਲਬ ਕੋਵਿਡ-19 ਦੇ ਜੀਨੋਮ ਕ੍ਰਮ ਸਾਰਸ ਵਾਇ ਰਸ ਦੇ ਜੀਨੋਮ ਕ੍ਰਮ ਨਾਲ ਮੇਲ ਖਾਂਦੇ ਹਨ। ਕਾਰਨੇਲ ਯੂਨੀਵਰਸਿਟੀ ਦੀ ਸੂਜੈਨ ਡੇਨੀਯਲ ਪ੍ਰਯੋਗਸ਼ਾਲਾ ਵਿਚ ਇਸ ਦੀ ਬਾਹਰੀ ਪਰਤ ਮਤਲਬ ਕੰਢੇਦਾਰ ਪ੍ਰੋਟੀਨ ‘ਤੇ ਡੂੰਘਾ ਅਧਿਐਨ ਚੱਲ ਰਿਹਾ ਹੈ। ਇੱਥੇ ਗੈਰੀ ਵ੍ਹੀਟਕਰ ਦੀ ਟੀਮ ਇਹ ਦੇਖ ਰਹੀ ਹੈ ਕਿ ਫਲੂ ਦਾ ਵਾਇਰਸ ਅਤੇ ਕੋਰੋਨਾਵਾਇਰਸ ਸਰੀਰ ਦੇ ਸੈੱਲਾਂ ਵਿਚ ਕਿਵੇਂ ਦਾਖਲ ਹੁੰਦਾ ਹੈ। ਵਾਇ ਰਸ ਦਾ ਮ ਰੀਜ਼ ਦੇ ਸਰੀਰ ਵਿਚ ਮੌਜੂਦ ਸੈੱਲਾਂ ਨਾਲ ਚਿਪਕਣਾ ਇਕ ਕਾਫੀ ਲੰਬੀ ਲੜੀਬੱਧ ਪ੍ਰਕਿਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਚ ਵਾਇਰਸ ਸਭ ਤੋਂ ਪਹਿਲਾਂ ਇਹ ਦੇਖਦਾ ਹੈਕਿ ਉਸ ਨੇ ਸਹੀ ਸੈੱਲ ਦੀ ਚੋਣ ਕੀਤੀ ਹੈ ਕਿ ਨਹੀਂ। ਇਸ ਲਈ ਵਾਇ ਰਸ ਨੂੰ ਸੈੱਲ ਦੇ ਆਲੇ-ਦੁਆਲੇ ਮੌਜੂਦ ਰਸਾਇਣ ਦੱਸਦੇ ਹਨ ਕਿ ਇਹ ਸੈੱਲ ਦਾ ਸਹੀ ਟਾਰਗੇਟ ਹੈ ਜਾਂ ਨਹੀਂ। ਇਹੀ ਗੱਲ ਪਹਿਲਾਂ ਕੋਰੋਨਾਵਾਇਰਸ ਦੀ ਬਾਹਰੀ ਪਰਤ ਨੂੰ ਪਤਾ ਚੱਲਦੀ ਹੈ। ਇਹੀ ਕੰਢੇਦਾਰ ਪਰਤ ਫਿਰ ਟਾਰਗੇਟ ਬਣਾਏ ਸੈੱਲ ਦੀ ਸਤਹਿ ਨਾਲ ਜਾ ਕੇ ਚਿਪਕ ਜਾਂਦੀ ਹੈ। ਇਸ ਮਗਰੋਂ ਕੰਢੇਦਾਰ ਸਤਹਿ ਜਿਸ ਨੂੰ ਫਿਊਜ਼ਨ ਪੇਪਟਾਇਡ ਕਹਿੰਦੇ ਹਨ ਉਹ ਸੈੱਲ ਨੂੰ ਤੋੜਨਾ ਸ਼ੁਰੂ ਕਰਦੀ ਹੈ। ਟੀਮ ਨੂੰ ਆਸ ਹੈ ਕਿ ਜਲਦੀ ਹੀ ਕੋ ਰੋਨਾ ਦੀ ਬਾਹਰੀ ਕੰਢੇਦਾਰ ਸਤਹਿ ਦੀ ਰਸਾਇਣਿਕ ਪ੍ਰਕਿਰਿਆ ਨੂੰ ਲੈ ਕੇ ਸਕਰਾਤਮਕ ਖੁਲਾਸਾ ਹੋਵੇਗਾ। ਜੇਕਰ ਵਿਗਿਆਨੀ ਇਸ ਰਸਾਇਣਿਕ ਪ੍ਰਕਿਰਿਆ ਨੂੰ ਰੋਕ ਦੇਣ ਤਾਂ ਵਾਇਰਸ ਸੈੱਲ ਨਾਲ ਸੰਪਰਕ ਨਹੀਂ ਕਰ ਪਾਵੇਗਾ ਅਤੇ ਕੁਝ ਦਿਨ ਵਿਚ ਟੀਕੇ ਦੇ ਅਸਰ ਨਾਲ mar ਜਾਵੇਗਾ।

ਪੰਜਾਬ ਦੀ ਭਲਾਈ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ

ਪੰਜਾਬ ਦੀ ਭਲਾਈ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ ‘- ‘ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨ ਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ।ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ ‘ਰਾਜ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣੇ ਲਾਜ਼ਮੀ ਹੋਣਗੇ। ਜੇ ਨਹੀਂ ਤਾਂ ਕਾਰ ਵਾਈ ਕੀਤੀ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਨੂੰ ਇਸ ਸਬੰਧ ਵਿਚ ਸਲਾਹਕਾਰ ਜਾਰੀ ਕਰਨ ਲਈ ਕਿਹਾ ਹੈ।ਉਨ੍ਹਾਂ ਟਵੀਟ ਕਰਕੇ ਅਪੀਲ ਕੀਤੀ ਕਿ ਸਾਰੇ ਲੋਕ ਮਿਲ ਕੇ ਸਫਾਈ ਨੂੰ ਭਰੋਸੇਯੋਗ ਬਣਾ ਸਕਦੇ ਹਨ, ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿ ਡ- ਉੰਨੀ ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰ ਗੱਲਾਂ ਦਾ ਵੀ ਧਿਆਨ ਰੱਖ ਰਹੀ ਹੈ ਜਿਸ ਤਰ੍ਹਾਂ ਕਿਸਾਨ ਭਰਾਵਾਂ ਦਾ। ਕਣਕ ਦੀ ਫ਼ਸਲ ਦੀ ਚੁੱਕਾਈ ਤੇ ਖ੍ਰੀਦ ਦੇ ਕੀਤੇ ਗਏ ਪ੍ਰਬੰਧ: ਪਿੰਡ ਵਾਰ ਪਾਸ ਜਾਰੀ ਕੀਤੇ ਜਾਣਗੇ।ਪੰਜਾਬ ਪੁਲਿਸ ਨੇ ਕੋਰੋ ਨਾ ਰਾਹਤ ਕਾਰਜਾਂ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਵੀ ਸ਼ਾਮਲ ਕੀਤਾ ਹੈ। ਇਹ ਵਾਲੰਟੀਅਰ 40,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਮਦਦ ਕਰਨਗੇ। ਇਸ ਸਮੇਂ ਦਸ ਜ਼ਿਲ੍ਹਿਆਂ ਵਿਚ ਪਾਇਲਟ ਪ੍ਰਾਜੈਕਟਾਂ ਵਜੋਂ 4336 ਵਲੰਟੀਅਰ ਭਰਤੀ ਕੀਤੇ ਗਏ ਹਨ। ਅੰਮ੍ਰਿਤਸਰ ਸ਼ਹਿਰ ਵਿਚ 270 , ਅੰਮ੍ਰਿਤਸਰ ਦਿਹਾਤੀ ਵਿਚ 83, ਬਠਿੰਡਾ ਵਿਚ 370, ਫਾਜ਼ਿਲਕਾ ਵਿਚ 343, ਫਿਰੋਜ਼ਪੁਰ ਵਿਚ 239, ਜਲੰਧਰ ਸ਼ਹਿਰ ਵਿਚ 267, ਲੁਧਿਆਣਾ ਸ਼ਹਿਰ ਵਿਚ 1602, ਲੁਧਿਆਣਾ ਦਿਹਾਤੀ ਵਿਚ 388, ਐਸਏਐਸ ਨਗਰ ਵਿਚ 272 ਅਤੇ ਪਟਿਆਲਾ ਵਿਚ 502 ਵਾਲੰਟੀਅਰ ਨੂੰ ਤਾਇਨਾਤ ਕੀਤਾ ਗਿਆ ਹੈ।

ਜਰੂਰੀ ਖਬਰ 3 ਦਿਨ ਬੈਂਕਾਂ ਰਹਿਣਗੀਆਂ ਬੰਦ

ਜਰੂਰੀ ਖਬਰ 3 ਦਿਨ ਬੈਂਕਾਂ ਰਹਿਣਗੀਆਂ ਬੰਦ ‘ਵੱਡੀ ਖਬਰ ਆ ਰਹੀ ਹੈ ਬੈਕਿੰਗ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਬੈਂਕਾਂ ‘ਚ ਛੁੱਟੀਆਂ ਰਹਿਣ ਕਾਰਨ ਬੈਂਕਾਂ ਬੰਦ ਰਹਿਣਗੀਆਂ। ਦੱਸ ਦੇਈਏ ਕਿ 10 ਅਪ੍ਰੈਲ ਨੂੰ ਗੁੱਡ ਫਰਾਈਡੇਅ, 11 ਅਪ੍ਰੈਲ ਨੂੰ ਦੂਸਰਾ ਸ਼ਨੀਵਾਰ ਅਤੇ 12 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਜਿਸ ਕਾਰਨ ਬੈਂਕਾਂ ‘ਚੋਂ ਲੈਣ ਦੇਣ ਕਰਨ ਤੋਂ ਇਲਾਵਾ ਏ.ਟੀ.ਐਮ. ‘ਚੋਂ ਕੈਸ਼ ਕਢਵਾਉਣ ਲਈ ਵੀ ਲੋਕਾਂ ਨੂੰ ਕਿੱਲਤ ਆਵੇਗੀ । ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ HDFC ਬੈਂਕ ਦੇ ਗਾਹਕਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ ਆਉ ਜਾਣਦੇ ਹਾਂ SBI ਬੈਂਕ ਤੋਂ ਬਾਅਦ ਹੁਣ HDFC ਬੈਂਕ ਨੇ ਵੀ ਐਲਾਨ ਕੀਤਾ ਤੁਹਾਨੂੰ ਦੱਸ ਦੇਈਏ ਕਿ ‘HDFC Bank ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ।ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਤੋਂ ਬਾਅਦ ਹੁਣ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਨੇ ਐਚ ਡੀ ਐਫ ਸੀ ( HDFC Bank ) ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ।ਕਿੰਨਾ ਸਸਤਾ ਹੋਇਆ ਲੋਨ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ ਮੰਗਲਵਾਰ ਤੋਂ ਸਾਰੇ ਮਿਆਦ ਦੇ ਕਰਜ਼ ਲਈ ਕੋਸ਼ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ ਦੀ ਪੜਤਾਲ ਕੀਤੀ ਗਈ ਹੈ। ਇਸ ਸੋਧ ਤੋਂ ਬਾਅਦ ਇੱਕ ਦਿਨ ਲਈ ਐਮਸੀਐਲਆਰ 7.60 ਫ਼ੀਸਦੀ ਜਦੋਂ ਕਿ ਇੱਕ ਸਾਲ ਦੇ ਕਰਜ਼ ਲਈ 7.95 ਫ਼ੀਸਦੀ ਹੋਵੇਗੀ। ਜ਼ਿਆਦਾਤਰ ਕਰਜ਼ ਇੱਕ ਸਾਲ ਦੀ ਐਮ ਸੀ ਐਲ ਆਰ ਨਾਲ ਜੁੜੇ ਹੁੰਦੇ ਹਨ। ਤਿੰਨ ਸਾਲ ਦੇ ਕਰਜ਼ ਉੱਤੇ ਐਮ ਸੀ ਐਲ ਆਰ 8.15 ਫ਼ੀਸਦੀ ਹੋਵੇਗੀ।ਮੋਬਾਈਲ ਏ ਟੀ ਐਮ ਮਸ਼ੀਨ ਦੀ ਸਹੂਲਤ ਇਸ ਤੋਂ ਇਲਾਵਾ ਏਟੀਐਮ ਮਸ਼ੀਨ ਦੀ ਸਹੂਲਤ ਤੁਹਾਡੇ ਘਰ ਦੇ ਬਾਹਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਐਚਡੀਐਫਸੀ ਬੈਂਕ ਨੇ ਦੇਸ਼ ਭਰ ਵਿੱਚ ਮੋਬਾਈਲ ਏਟੀਐਮ ਪ੍ਰਦਾਨ ਕੀਤੇ ਹਨ। ਇਸ ਸਹੂਲਤ ਨਾਲ ਗਾਹਕ ਹੁਣ ਉਨ੍ਹਾਂ ਦੇ ਘਰ ਦੇ ਦਰਵਾਜ਼ੇ ‘ਤੇ ਖੜ੍ਹੀ ਏਟੀਐਮ ਵੈਨ ਤੋਂ ਨਕਦੀ ਲੈ ਸਕਣਗੇ।

ਕਨੇਡਾ ਲਈ ਖੜਾ ਹੋਇਆ ਨਵਾਂ ਪੰਗਾ

ਚੀਨ ਤੋਂ ਅਸੇ ਸਮੇਂ ਵਿੱਚ ਮਦਦ ਲੈਣ ਵਾਲਾ ਕੈਨੇਡਾ ਸੇਫ ਹੋਣ ਦੀ ਬਜਾਏ ਹੋਰ ਔਕੜ ਵਿੱਚ ਘਿਰ ਗਿਆ ਹੈ। ਜਿਸ ਕਰੋ ਨਾ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ। ਉਸ ਚੀਨ ਨੇ ਤੋਂ ਸਭ ਤੋਂ ਪਹਿਲਾਂ ਛੁਟ ਕਾਰਾ ਪਾ ਲਿਆ ਹੈ। ਹੁਣ ਚੀਨ ਦੁਆਰਾ ਹੋਰ ਮੁਲਕਾਂ ਨੂੰ ਇਸ ਤੋਂ ਬਚ ਣ ਲਈ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਜਿੱਥੇ ਚੀਨ ਉਨ੍ਹਾਂ ਮੁਲਕਾਂ ਨੂੰ ਆਪਣੇ ਮਦਦਗਾਰ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਉੱਥੇ ਹੀ ਆਪਣਾ ਵਪਾਰ ਵੀ ਚਮਕਾ ਰਿਹਾ ਹੈ ਅਤੇ ਧਨ ਕਮਾ ਰਿਹਾ ਹੈ। ਚੀਨ ਵੱਲੋਂ ਕੈਨੇਡਾ ਨੂੰ 60,000 ਫਲਾਸਕ ਭੇਜੇ ਗਏ ਸਨ। ਹੁਣ ਪਤਾ ਲੱਗਾ ਹੈ ਕਿ ਟੋਰਾਂਟੋ ਸ਼ਹਿਰ ਵਿੱਚ ਮਿਲਣ ਵਾਲੇ ਮਾਸਕ ਖਰਾਬ ਨਿਕਲੇ ਹਨ। ਇਹ ਮਾਸਕ ਪਹਿਨਣ ਸਮੇਂ fat ਜਾਂਦੇ ਹਨ। ਜਿਸ ਕਰਕੇ ਇਹ ਵੀ ਭਰਮ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਮਾਸਕਾਂ ਕਾਰਨ ਕਰੋ ਨਾ ਤਾਂ ਨਹੀਂ ਫੈਲ ਰਿਹਾ। ਹੁਣ ਕੈਨੇਡਾ ਸਰਕਾਰ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਸਕ ਟੋਰਾਂਟੋ ਦੇ ਹਸਪ ਤਾਲ ਵਿੱਚੋਂ ਵਾਪਸ ਮੰਗਵਾਏ ਜਾ ਰਹੇ ਹਨ ਅਤੇ ਇਹ ਕੈਨੇਡਾ ਨੂੰ ਵਾਪਸ ਭੇਜ ਦਿੱਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਵੱਲੋਂ ਜਿਹੜੇ ਮਾਸਕ ਸਪੇਨ ਨੀਦਰਲੈਂਡ ਚੈੱਕ ਰਿਪਬਲਿਕ ਅਤੇ ਤੁਰਕੀ ਨੂੰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਵੀ ਖ਼ ਰਾਬੀ ਨਿਕਲੀ ਹੈ। ਪਬਲਿਕ ਸਰਵਿਸ ਅਤੇ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੈਨੇਡਾ ਸਾਮਾਨ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਸਮੇਂ ਟੋਰਾਂਟੋ ਵਿੱਚ ਨਵੇਂ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦਾ ਕਾਰਨ ਕਿਸੇ ਅਧਿਕਾਰੀ ਵੱਲੋਂ ਵੀ ਮਾਲਕਾਂ ਨੂੰ ਹਰਗਿਜ਼ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਚੀਨ ਤੋਂ ਮਾਸਕ ਮੰਗਵਾ ਕੇ ਕੈਨੇਡਾ ਕਸੂਤੀ ਸਥਿਤੀ ਵਿੱਚ ਘਿਰ ਗਿਆ ਹੈ। ਕਿਉਂਕਿ ਕਰੋਨਾ ਕਾਰਨ ਮਾਸਕਾਂ ਦੀ ਸਖ਼ਤ ਜ਼ਰੂਰਤ ਹੈ ਪਰ ਜਿਹੜੇ ਮਾਸਕ ਮੰਗਵਾਏ ਸਨ। ਉਹ ਖ਼ਰਾਬ ਹੋਣ ਕਾਰਨ ਵਾਪਸ ਭੇਜਣੇ ਪੈ ਰਹੇ ਹਨ। ਰੱਬ ਰਾਖਾ।

ਇਸ ਮਨ ਉੱਤੇ ਕਾਬੂ ਕਿਵੇਂ ਪਾਈਏ – ਭਾਈ ਪਿੰਦਰਪਾਲ ਸਿੰਘ ਜੀ

ਇਸ ਮਨ ਉੱਤੇ ਕਾਬੂ ਕਿਵੇਂ ਪਾਈਏ – ਭਾਈ ਪਿੰਦਰਪਾਲ ਸਿੰਘ ਜੀ ‘ਮਨ ਉੱਤੇ ਕਾਬੂ ।ਜਾਪ ਕਰਕੇ ਪਾਇਆ ਜਾ ਸਕਦਾ ਹੈ। ਸਿਮਰਨ ਬਿਨਾਂ ਜਿੰਦਗੀ ਅਧੂਰੀ ਹੈ।ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ ।
ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) । ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ । ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ । ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ । ( ਗੁ.ਗ੍ਰੰ. 712 ) । ਇਕ ਹੋਰ ਥਾਂ’ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ । ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ । ( ਗੁ.ਗ੍ਰੰ. 239 ) । ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਨਾਮ ਨੂੰ ਵੱਡੇ ਤੋਂ ਵੱਡੇ ਸੁਖ ਦੇ ਪ੍ਰਾਪਤ ਹੋਣ’ ਤੇ ਵੀ ਭੁਲਾਉਣਾ ਨਹੀਂ ਚਾਹੀਦਾ । ਇਸ ਗੱਲ ਨੂੰ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ । ( ਗੁ . ਗ੍ਰੰ .14 ) ਵਾਲੇ ਸ਼ਬਦ ਦੁਆਰਾ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ ।

ਕਲਯੁਗ ਵਿੱਚ ਸੰਸਾਰ ਦਾ ਸੱਚ – ਗੁਰੂ ਨਾਨਕ ਦੇਵ ਜੀ

ਕਲਯੁਗ ਵਿੱਚ ਸੰਸਾਰ ਦਾ ਸੱਚ ‘ਗੁਰੂ ਨਾਨਕ ਦੇਵ ਜੀ ‘ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ,
ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖਿਆ। ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇਕ ਦੂਜੇ ਨਾਲ ਜੁੜੇ ਹੋਏ ਹਨ। ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ।ਪ੍ਰਸਿੱਧ ਪਰੰਪਰਾ ਦੁਆਰਾ,ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ: ਵੰਡ ਛਕੋ : ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਰਤ ਕਰੋ : ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ। ਨਾਮ ਜਪੋ : ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।

ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਇਹ ਬਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਅੱਜ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੋਰੋ ਨਾ ਕਾਰਨ ਪੈਦਾ ਹੋਈ ਇਸ ਕੌਮੀ ਡ ਰ ਮੌਕੇ ਆਪਣੇ ਸਕੂਲ ਦੇ ਸਟਾਫ਼ ਨਾਲ ਖੜਨਾ ਚਾਹੀਦਾ ਹੈ ਅਤੇ ਸਾਰੇ ਸਟਾਫ਼ ਨੂੰ ਕਰਫ਼ਿਊ ਦੌਰਾਨ ਵੀ ਪੂਰੀ ਤਨਖ਼ਾਹ ਦੇਣੀ ਚਾਹੀਦੀ ਹੈ। ਉਨ੍ਹਾਂ ਹੁਕਮ ਦਿੱਤੇ ਕਿ ਸੂਬੇ ਦੇ ਸਾਰੇ ਸਕੂਲ ‘ਦ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨਏਡਿਡ ਏਜੂਕੇਸ਼ਨਲ ਇੰਸਟੀਚਿਊਸ਼ਨਲ ਐਕਟ’ ਦੇ ਸੋਧਾਂ ਸਮੇਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਸਿੱਖਿਆ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਕਰਫ਼ਿਊ ਦੌਰਾਨ ਪ੍ਰਾਈਵੇਟ ਸਕੂਲ ਆਨਲਾਈਨ ਕਲਾਸਾਂ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਵੀ ਨਹੀਂ ਮੰਗ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਉਸ ਵਿਰੁੱਧ ਸਖ਼ ਤ ਅਨੁ ਸਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸਦੇ ਨਾਲ ਹੀ ਸਾਰੇ ਸਕੂਲ ਆਪਣੀ ਵਰਦੀ ਅਤੇ ਸਿਲੇਬਸ ਨਾਲ ਸਬੰਧਤ ਕਿਤਾਬਾਂ ਦੀ ਸੂਚੀ ਵੈਬਸਾਈਟ ‘ਤੇ ਅਪਲੋਡ ਕਰਨ ਦੇ ਨਾਲ-ਨਾਲ ਸਕੂਲ ਦੇ ਅਹਾਤੇ ਅੰਦਰ ਢੁੱਕਵੀਂਆਂ ਥਾਂਵਾਂ ‘ਤੇ ਲਗਾਉਣੀ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਇਸ ਸੂਚੀ ਅਨੁਸਾਰ ਆਪਣੀ ਮਨਪਸੰਦ ਜਗ੍ਹਾ ਤੋਂ ਕਿਤਾਬਾਂ ਤੇ ਵਰਦੀਆਂ ਖਰੀਦ ਸਕਦੇ ਹਨ ਅਤੇ ਜੇਕਰ ਕੋਈ ਸਕੂਲ ਇਨ੍ਹਾਂ ਲਈ ਕੋਈ ਖ਼ਾਸ ਜਗ੍ਹਾ ਨਿਰਧਾਰਤ ਕਰਦਾ ਹੈ ਤਾਂ ਉਸ te ਸਖ਼ ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਦੇ ਮਾਰਕੇ ਦੀ ਵਰਦੀ ਮਾਪਿਆਂ ਨੂੰ ਨਹੀਂ ਮਿਲਦੀ ਤਾਂ ਸਕੂਲ ਸਿਰਫ਼ ਮਾਰਕੇ ਵਾਲਾ ਬੈਜ਼ (ਬਿੱਲਾ) ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਖ਼ਾਸ ਦੁਕਾਨਦਾਰ ਰਾਹੀਂ ਕਿਤਾਬਾਂ ਤੇ ਵਰਦੀ ਦੀ ਘਰਾਂ ਤੱਕ ਪਹੁੰਚ ਵੀ ਪੰਜਾਬ ਸਰਕਾਰ ਦੇ ਇਸ ਐਕਟ ਦੀ ਉਲੰਘਣਾ ਮੰਨੀ ਜਾਵੇਗੀ।ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਕੂਲਾਂ ਨੂੰ ਕਰਫਿਊ ਦੌਰਾਨ ਦਾਖ਼ਲਾ ਜਾਂ ਕੋਈ ਹੋਰ ਫੀਸ ਮੰਗਣ ਤੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੋਈ ਵੀ ਸਕੂਲ ਵਾਹਨਾਂ ਦਾ ਕਿਰਾਇਆ ਜਾਂ ਕਿਤਾਬਾਂ ਦੇ ਪੈਸੇ ਵੀ ਨਹੀਂ ਵਸੂਲ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 47 ਸਕੂਲਾਂ ਨੂੰ ਹੁਣ ਤੱਕ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪ੍ਰਾਈਵੇਟ ਸਕੂਲਾਂ ‘ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਿਰੁੱਧ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾ ਸਕੇ।