ਮੁੱਖ ਮੰਤਰੀ ਕੈਪਟਨ ਦੀ ਹਰੀ ਝੰਡੀ ਤੋਂ ਬਾਅਦ ਪੰਜਾਬ ਪੁਲਿਸ ਵਾਲਿਆਂ ਨੂੰ ਵੱਡੀ ਰਾਹਤ

ਕੈਪਟਨ ਦੀ ਹਰੀ ਝੰਡੀ ਤੋਂ ਬਾਅਦ ਪੰਜਾਬ ਪੁਲਿਸ ਵਾਲਿਆਂ ਲਈ ਵੱਡੀ ਰਾ-ਹਤ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਪਹਿਲਾਂ ਤੋਂ ਸਿ-ਹਤ ਸਮੱ-ਸਿ-ਆਵਾਂ ਵਾਲੇ ਪੁਲਸ ਮੁਲਾ-ਜ਼ਮਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਮਹਿਲਾ ਮੁਲਾ-ਜ਼ਮਾਂ ਨੂੰ ਫਰੰਟ ਲਾਈਨ ਡਿ-ਊ-ਟੀ ਕਰਨ ਤੋਂ ਰੋਕ ਦਿੱਤਾ ਹੈ ਤਾਂ ਜੋ ਕਰੋਨਾ ਦੀ ਔ-ਖ ਨੂੰ ਘਟਾਇਆ ਜਾ ਸਕੇ। ਇਸ ਫੈਸਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਉਨ੍ਹਾਂ ਨੇ ਡੀ. ਜੀ. ਪੀ. ਨੂੰ ਇਸ ਵਾਇ-ਰਸ ਨਾਲ ਡਟ ਕੇ jang ਲੜ ਰਹੇ ਵਾਰੀਅਰਜ ਤੇ ਸੁਰੱਖਿਆ ਅਤੇ ਭਲਾਈ ਦੇ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਡੀ.ਜੀ.ਪੀ. ਨੇ ਕਿਹਾ ਕਿ ਚਿੰਤ-ਤ ਪੁਲਸ ਇਸ ਔਖ ਚ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਵੀਂ ਲਾਂਚ ਕੀਤੀ ਗਈ ਟੈਲੀ-ਕਾਊਂਸਲਿੰਗ ਸਹੂਲਤ ’ਤੇ ਪ੍ਰਾਪਤ ਹੋਈਆਂ ਬਹੁਤ ਸਾਰੀਆਂ ਕਾਲਾਂ ‘ਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰ-ਤਾ ਜ਼ਾਹ-ਰ ਕੀਤੀ ਗਈ ਸੀ। ਇਸ ਸਮੇਂ ਪੂਰੇ ਸੂਬੇ ’ਚ ਕਰ-ਫਿਊ ਲਾਗੂ ਕਰਨ ਅਤੇ ਰਾਹਤ ਕਾਰਜਾਂ ’ਚ ਲਗਭਗ 48,000 ਤੋਂ ਵੱਧ ਪੁਲਸ ਮੁਲਾ-ਜ਼ਮ ਲੱਗੇ ਹੋਏ ਹਨ। ਇਹ ਸੁਵਿਧਾ 20 ਅਪ੍ਰੈਲ ਨੂੰ ਪੁਲਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕ-ਰੋਨਾ ਦੇ ਮਨੋਵਿ-ਗਿਆਨਕ ਪੱਖਾਂ ਨਾਲ ਨਜਿੱਠਣ ਲਈ ਲੋੜੀਂਦੀ ਜਾਣਕਾਰੀ ਅਤੇ ਹੁਨਰਾਂ ਨਾਲ ਲੈਸ ਕਰਨ ਅਤੇ ਇਨ-ਫੈਕਸ਼ਨ ਦੀ ਲਾਗ ਦੇ ਉੱਚ ਖ-ਤਰੇ ਦਾ ਡੱਟ ਕੇ ਮੁਕਾਬਲਾ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਹਿਲਾ ਪੁਲਸ ਮੁਲਾ-ਜ਼ਮਾਂ ਦੀ ਸਿਹਤ ਅਤੇ ਸੁਰੱਖਿਆ ਦੇ ਸਬੰਧ ’ਚ ਕਈ ਕਾਲਾਂ ਪ੍ਰਾਪਤ ਹੋਈਆਂ, ਜੋ ਕਿ 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਂਵਾਂ ਹਨ, ਜਾਂ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਸਨ, ਜਿਨ੍ਹਾਂ ਦੀ ਮੌਜੂਦਗੀ ਬੱਚਿਆਂ ਲਈ ਬਹੁਤ ਲੋੜੀਂਦੀ ਹੁੰਦੀ ਹੈ। ਡੀ.ਜੀ.ਪੀ. ਨੇ ਕਿਹਾ ਕਿ ਛੋਟੇ ਬੱਚਿਆਂ ਤੋਂ ਵੱਖ ਹੋਣਾ ਮੁਸ਼-ਕਲ ਅਤੇ ਚਿੰ-ਤਾ ਦਾ ਕਾਰਨ ਬਣ ਰਿਹਾ ਸੀ, ਖਾਸ ਕਰਕੇ ਉਨ੍ਹਾਂ ਮਾਮਲਿਆਂ ’ਚ ਜਿੱਥੇ ਪਤੀ ਅਤੇ ਪਤਨੀ ਦੋਵੇਂ ਪੁ-ਲਸ ਫੋ-ਰਸ ਦੇ ਮੈਂਬਰ ਸਨ। ਇਨ੍ਹਾਂ ਚਿੰ-ਤਾ-ਵਾਂ ਦੇ ਜਵਾਬ ਵਜੋਂ ਅਜਿਹੀਆਂ ਮਹਿਲਾਵਾਂ ਨੂੰ ਫਰੰਟ ਲਾਈਨ ’ਤੇ ਤਾਇਨਾਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹੋ ਜਿਹੀਆਂ ਚਿੰ-ਤਾਵਾਂ ਵੱਖ-ਵੱਖ ਡਾਕ-ਟਰੀ ਮੁੱਦਿਆਂ, ਖਾਸ ਕਰਕੇ ਸਾਹ ਲੈਣ ‘ਚ ਤਕ-ਲੀਫ ਆਦਿ ਨਾਲ ਜੂਝ ਰਹੇ ਕਰਮਚਾਰੀਆਂ ਦੇ ਸਬੰਧ ’ਚ ਵੀ ਸਨ ਜੋ ਉਨ੍ਹਾਂ ਦੇ ਜੋ-ਖ-ਮ ਨੂੰ ਹੋਰ ਵਧਾ ਸਕਦੀਆਂ ਹਨ।

ਅੱਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਜਾਣੋ ਇਤਿਹਾਸ

ਸਭ ਤੋਂ ਪਹਿਲਾਂ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ ।ਨਿਮਰਤਾ ਦੇ ਪੁੰਜ, ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਤੀਜੇ ਪਾਤਸ਼ਾਹ ਜੀ ਦੀ ਅਗਵਾਈ ਹੇਠ ਸਿੱਖ ਪੰਥ ਊਚ-ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਅਤੇ ਨਾਰੀ ਸਨਮਾਨ ਤੇ ਸਾਂਝੀਵਾਲਤਾ ਦੀ ਪਹਿਰੇਦਾਰ ਸੰਸਥਾ ਵਜੋਂ ਹੋਰ ਉੱਭਰ ਕੇ ਆਇਆ। ਆਉ ਜਾਣਦੇ ਹਾਂ ਗੁਰੂ ਜੀ ਦੇ ਜੀਵਨ ਬਾਰੇ ਇਤਿਹਾਸ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ। ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋ-ਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਅਰਦਾਸ ਕੀਤੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।। ਜਿਸ ਬਾਅਦ ਆਪ ਜੀ ਸਮਾਜ ਨੂੰ ਸੁਧਾਰਨ ਲਈ ਅਨੇਕਾਂ ਨੇਕ ਵੱਡੇ-ਵੱਡੇ ਕਾਰਜ ਕੀਤੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ।

ਜਦੋਂ NASA ਦੇ ਵਿਗਿਆਨੀਂ ਮਸਕੀਨ ਜੀ ਤੋੰ ਕਥਾ ਸੁਣਨ ਆਏ

ਜਦੋਂ NASA ਦੇ ਵਿਗਿਆਨੀਂ ਮਸਕੀਨ ਜੀ ਤੋੰ ਕਥਾ ਸੁਣਨ ਆਏ.”ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।ਗਿਆਨੀ ਸੰਤ ਸਿੰਘ ਮਸਕੀਨ ਦਾ
ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ। ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਹਨਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ। ਮਸਕੀਨ ਜੀ ਦੇਸ਼-ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰੇ ਹੀ ਰੱਖਦੇ ਸਨ। ਪ੍ਰਸ਼ਾਦਾ ਵੀ ਉਹ ਗੁਰਦੁਆਰੇ ਦੇ ਲੰਗਰ ਵਿਚ ਹੀ ਛਕਦੇ ਸਨ। ਮਸਕੀਨ ਜੀ ਵੱਲੋਂ ਭਾਰਤ ਵਿਚ ਹਰ ਸਾਲ ਬਹੁਤ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ।

ਇਹ ਕਥਾ ਜਰੂਰ ਸੁਣੋ ਜੀ – ਸੰਤ ਮਸਕੀਨ ਜੀ

ਇਹ ਕਥਾ ਜਰੂਰ ਸੁਣੋ ਜੀ – ਸੰਤ ਮਸਕੀਨ ਜੀ ਜਦੋਂ ਇੱਕ ਡਾਕਟਰ ਨੇ ਆਪਣੀ ਪਤਨੀ ਨੂੰ ਲਗਾਇਆ ਜ-ਹਿਰ ਦਾ ਟੀਕਾ ਸਭ ਦੇ ਉੱਡ ਗਏ ਹੋ-ਸ਼’ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ ।
ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) । ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ । ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ । ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ । ( ਗੁ.ਗ੍ਰੰ. 712 ) । ਇਕ ਹੋਰ ਥਾਂ’ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ । ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ । ( ਗੁ.ਗ੍ਰੰ. 239 ) ।

ਟਿਕ ਟੋਕ ਸਟਾਰ ਨੂਰ ਲਈ ਆਈ ਵੱਡੀ ਖੁਸ਼ਖਬਰੀ

ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕ ਦਿਲਾਂ ‘ਤੇ ਰਾਜ ਕਰਨ ਵਾਲੀ ਟਿਕਟਾਕ ਸਟਾਰ ਨੰਨ੍ਹੀ ਬੱਚੀ ਨੂਰ ਲਈ ਇਕ ਵੱਡੀ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ ‘ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ। ਅੱਜ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਇਸ ਟਰੱਸਟ ਵਲੋਂ ਪਹਿਲਾਂ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲ ਕਲਾਕਾਰ ਨੂਰ ਦੀ ਪੜ੍ਹਾਈ ‘ਤੇ ਜਿੰਨਾ ਵੀ ਖਰਚ ਹੋਵੇਗਾ, ਉਹ ਵੀ ਸਾਡੇ ਵਲੋਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਨੂਰ ਨਾਲ ਕੰਮ ਕਰਦੇ ਬਾਕੀ ਕਲਾਕਾਰ ਜਸ਼ਨ ਭਿੰਡਰ, ਸੰਦੀਪ ਤੂਰ, ਵਰੁਣ ਭਿੰਡਰ, ਡਾਕਟਰ ਕੇਵਲ ਸਿੰਘ ਸੰਦੀਪ ਨਾਗੀ ਦਾ ਵੀ ਬਾਬਾ ਜੀ ਵਲੋਂ ਬਣਦਾ ਮਾਨ ਸਨਮਾਨ ਕੀਤਾ ਗਿਆ। ‘ਇਸ ਸਮੇਂ ਟਿਕ ਟੋਕ ਫੇਸਬੁੱਕ ਤੇ ਯੂ-ਟਿਊਬ ਤੇ ਨੂਰ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਛਾਈ ਹੋਈ ਹੈ ਜਿਸ ਨੇ ਆਪਣੀ ਦਮਦਾਰ ਐਕਟਿੰਗ ਕਰਕੇ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਲੋਕਪ੍ਰਿਯਤਾ ਹਾਸਲ ਕਰ ਲਈ ਜਿਸ ਲਈ ਲੋਕਾਂ ਨੂੰ ਕਾਫੀ ਸਾਲ ਲੱਗ ਜਾਂਦੇ ਹਨ ਪਰ ਨੂਰ ਨੇ ਇਹ ਕੰਮ ਸਿਰਫ ਤਿੰਨ ਚਾਰ ਮਹੀਨਿਆਂ ਕਰ ਦਿਖਾਇਆ ਹੈ ਜਿਸ ਨੂੰ ਹਰ ਵਰਗ ਰੱਜ ਕੇ ਪਿਆਰ ਦੇ ਰਿਹਾ ਹੈ। ਬੱਚੇ ਨੌਜਵਾਨ ਆਮ ਵਰਗ ਤੇ ਬੁਜਰਗ ਇਸ ਬਾਲ ਕਲਾਕਾਰ ਨੂਰ ਨੂੰ ਰੱਜ ਕੇ ਪਿਆਰ ਦੇ ਰਹੇ ਹਨ ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਨੂਰ ਦੀਆਂ ਸਿਫਤਾਂ ਪੰਜਾਬ ਪੁਲਸ ਤੇ ਪੰਜਾਬ ਦੇ ਨਾਮੀ ਕਲਾਕਾਰ ਵੀ ਕਰ ਰਹੇ ਹਨ। ਹੁਣ ਤਾਂ ਬਸ ਵਾਰੀ। ਐ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਦੀ ਕਦੋਂ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਮਿਲਦੀ ਹੈ। ਦੱਸ ਦਈਏ ਕਿ ਨੂਰ ਨੂੰ ਫੇਮਸ ਕਰਨ ਦਾ ਸਿਹਰਾ ਸੰਦੀਪ ਟੂਰ ਵੀਰ ਨੂੰ ਜਾਦਾ ਹੈ
ਜਿਸ ਨੇ ਆਪਣੀ ਹਰ ਵੀਡੀਓ ਚ ਨੂਰ ਨੂੰ ਅੱਗੇ ਰੱਖਿਆ ਹੈ ਤੇ ਆਪ ਛੋਟਾ ਰੋਲ ਕਰਕੇ ਲੋਕਾਂ ਨੂੰ ਹਸਾਇਆ ਹੈ। ਦੱਸ ਦਈਏ ਕਿ ਕਿ ਸ਼ੁਰੂਆਤ ਵਿੱਚ ਤਾਂ ਲੋਕੀ ਸੰਦੀਪ ਨੂੰ ਮਜ਼ਾਕ ਕਰਦੇ ਸਨ ਕੀ ਯਰ ਤੂੰ ਬੱਚੀ ਨਾਲ ਲੱਗਿਆ ਰਹਿੰਦਾ ਹੈ। ਪਰ ਸੰਦੀਪ ਨੇ ਹਾਰ ਨਹੀ ਮੰਨੀ ਤੇ ਉਹ ਲੱਗਿਆ ਰਿਹਾ ਜਿਸ ਦੀ ਮਿਹਨਤ ਸਦਕਾ ਅੱਜ ਸਾਰੇ ਉਨ੍ਹਾਂ ਦੀ ਟੀਮ ਦੇ ਫੈਨ ਹਨ।

ਮੋਦੀ ਸਰਕਾਰ 2 ਸਾਲ ਤੱਕ ਖਾਤੇ ‘ਚ ਪਾਵੇਗੀ ਪੈਸੇ

ਮੋਦੀ ਸਰਕਾਰ 2 ਸਾਲ ਤੱਕ ਖਾਤੇ ‘ਚ ਪਾਵੇਗੀ ਪੈਸੇ ‘ਕਰੋਨਾ ਦੀ ਔਖ ਕਾਰਣ ਦੇਸ਼ ਦੀ ਇਕੋਨਾਮੀ ਬੁਰੀ ਤਰ੍ਹਾਂ ਪ੍ਰਭਾਵ ਹੋਈ ਹੈ। ਇਸ ਸਮੇਂ ‘ਚ ਲੋਕਾਂ ਦੀ ਨੌਕਰੀ ‘ਤੇ ਵੀ ਸੰ-ਕਟ ਦੇ ਬੱ-ਦਲ ਮੰਡ-ਰਾ ਰਹੇ ਹਨ। ਕਈ ਕੰਪਨੀਆਂ ਨੇ ਤਾਂ ਆਪਣੇ ਵਰਕਰਾਂ ਨੂੰ ਕੱਢਣਾ ਵੀ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਡੇ ਸਾਹਮਣੇ ਵੀ ਨੌਕਰੀ ਨਾਲ ਜੁੜੀ ਸਮੱਸਿਆ ਖੜੀ ਹੋ ਰਹੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਕੇਂਦਰ ਸਰਕਾਰ ਦੀ ਇੱਕ ਅਜਿਹੀ ਸਕੀਮ ਹੈ ਜਿਸ ਦੇ ਤਹਿਤ ਬੇਰੁਜ਼ਗਾਰ ਹੋਣ ਦੀ ਹਾਲਤ ‘ਚ ਕਰਮਚਾਰੀ ਨੂੰ 24 ਮਹੀਨੇ ਤੱਕ ਪੈਸੇ ਮਿਲਣਗੇ। ਆਓ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਦੇ ਹਾਂ… ਮੋਦੀ ਸਰਕਾਰ ਦੀ ਇਸ ਸਕੀਮ ਦਾ ਨਾਮ “ਅਟਲ ਬੀਮਿਤ ਵਿਅਕਤੀ ਕਲਿਆਣ” ਯੋਜਨਾ ਹੈ। ਯੋਜਨਾ ਦੇ ਤਹਿਤ ਨੌਕਰੀ ਜਾਣ ‘ਤੇ ਸਰਕਾਰ ਤੁਹਾਨੂੰ ਦੋ ਸਾਲ ਤੱਕ ਆਰਥਕ ਮਦਦ ਦਿੰਦੀ ਰਹੇਗੀ। ਇਹ ਆਰਥਿਕ ਮਦਦ ਹਰ ਮਹੀਨੇ ਦਿੱਤੀ ਜਾਵੇਗੀ। ਬੇਰੁਜ਼ਗਾਰ ਵਿਅਕਤੀ ਨੂੰ ਇਹ ਮੁਨਾਫ਼ਾ ਉਸ ਦੀ ਪਿਛਲੇ 90 ਦਿਨਾਂ ਦੀ ਔਸਤ ਕਮਾਈ ਦੇ 25 ਫੀਸਦੀ ਦੇ ਬਰਾਬਰ ਦਿੱਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਵਿਚ ਇਸ ਸਕੀਮ ਦਾ ਮੁਨਾਫ਼ਾ ਸੰਗਠਿਤ ਖੇਤਰ ਦੇ ਉਹੀ ਕਰਮਚਾਰੀ ਚੁੱਕ ਸਕਦੇ ਹਨ ਜੋ ਈ.ਐਸ.ਆਈ.ਸੀ. ਨਾਲ ਬੀਮਿਤ ਹਨ ਅਤੇ ਦੋ ਸਾਲ ਤੋਂ ਜਿਆਦਾ ਸਮਾਂ ਨੌਕਰੀ ਕਰ ਚੁੱਕੇ ਹੋਣ। ਇਸ ਤੋਂ ਇਲਾਵਾ ਆਧਾਰ ਅਤੇ ਬੈਂਕ ਅਕਾਉਂਟ ਡਾਟਾ ਬੇਸ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ESIC ਦੀ ਵੈੱਬਸਾਈਟ ‘ਤੇ ਜਾ ਕੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਯੋਜਨਾ ਬਾਰੇ ਵਿਸ‍ਥਾਰ ਨਾਲ ਜਾਣਕਾਰੀ ਲਈ- ਲਿੰਕ ‘ਤੇ ਕ‍ਲਿਕ ਕਰ ਸਕਦੇ ਹੋ। ਦੱਸ ਦਈਏ ਕਿ ਉਨ੍ਹਾਂ ਲੋਕਾਂ ਨੂੰ ਸ‍ਕੀਮ ਦਾ ਲਾਭ ਨਹੀਂ ਮਿਲੇਗਾ ਜਿਨ੍ਹਾਂ ਨੂੰ ਗਲਤ ਵਿਵਹਾਰ ਦੀ ਵਜ੍ਹਾ ਨਾਲ ਕੰਪਨੀ ਤੋਂ ਕੱਢ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਆਪਰਾਧਿਕ ਮੁਕੱ-ਦਮਾ ਦ-ਰਜ ਹੋਣ ਜਾਂ ਆਪਣੀ ਇੱਛਾ ਨਾਲ ਰਿਟਾਇਰਮੈਂਟ (VRS) ਲੈਣ ਵਾਲੇ ਕਰਮਚਾਰੀ ਵੀ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। –

ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਤੇ ਗੁਰਦਾਸਪੁਰ ਤੋਂ ਵੱਡੀ ਖਬਰ

ਅੰਮ੍ਰਿਤਸਰ ਵਿਚ ਕ-ਰੋਨਾ ਦਾ ਪ੍ਰਭਾ-ਵ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਗੁਰੂ ਨਗਰੀ ਵਿਚ ਇਸ ਵਾਇ-ਰਸ ਦੇ ਕੇਸਾਂ ਵਿਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਵਿਚ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਕਾਲਜ ਦੀ ਲੈਬੋਰਟਰੀ ਵਿਚ ਹੋਏ 72 ਟੈਸਟਾਂ ਵਿਚੋਂ 15 ਦੀ ਰਿਪੋ-ਰਟ ਪਾਜ਼ੇ-ਟਿਵ ਆ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਕਰੋਨਾ ਕੇਸਾਂ ਦੀ ਗਿਣਤੀ ਹੁਣ ਵੱਧ ਕੇ 226 ਹੋ ਗਈ ਹੈ। ਹੁਣ ਪੰਜਾਬ ਭਰ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਸਭ ਤੋਂ ਵੱਧ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। 226 ਵਿਚੋਂ ਜ਼ਿਆਦਾਤਰ ਕੇਸ ਸ੍ਰੀ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਹਨ। ਦੱਸ ਦਈਏ ਕਿ ਜ਼ਿਲਾ ਗੁਰਦਾਸਪੁਰ ਵਿਚ ਇਸ ਵਾਇਰਸ ਦਾ ਵੱਡਾ ‘ਧ-ਮਾ-ਕਾ’ ਹੋਇਆ ਹੈ। ਜ਼ਿਲਾ ਗੁਰਦਾਸਪੁਰ ‘ਚ ਇਕੋ ਸਮੇਂ 42 ਹੋਰ ਨਵੇਂ ਪਾਜ਼ੇ-ਟਿਵ ਕੇਸ ਆਏ ਸਾਹਮਣੇ ਹਨ। ਇਸ ਦੀ ਪੁਸ਼ਟੀ ਬਕਾਇਦਾ ਸਿਵਲ ਸਰ-ਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਵਲੋਂ ਕੀਤੀ ਗਈ ਹੈ। ਜ਼ਿਲਾ ਗੁਰਦਾਸਪੁਰ ਵਿਚ ਕ-ਰੋਨਾ ਪਾਜ਼ੇ-ਟਿਵ ਕੇਸਾਂ ਦੀ ਕੁੱਲ ਗਿਣਤੀ ਹੋਈ 77 ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਪਹਿਲਾਂ mout ਹੋ ਚੁੱਕੀ ਹੈ ਜਦਕਿ 76 ਲੋਕ ਜੇਰੇ ilaz ਹਨ। ਮਿਲੀ ਜਾਣਕਾਰੀ ਮੁਤਾਬਕ ਪਾਜ਼ੇ-ਟਿਵ ਆਏ ਕੇਸਾਂ ਵਿਚ 39 ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ ਜਦਕਿ 3 ਹੋਰਾਂ ਦੀ ਰਿਪੋ-ਰਟ ਪਾਜ਼ੇ-ਟਿਵ ਆਈ ਹੈ। ਤਾਜ਼ਾ ਮਾਮਲੇ ‘ਚ ਤਰਨਤਾਰਨ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਸੀ. ਪਰਦੀਪ ਸਭਰਵਾਲ ਨੇ ਦੱਸਿਆ ਕਿ ਕੁੱਲ 279 ਸ਼ੱਕੀ ਦੇ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਆਈ ਹੈ। ਇਨ੍ਹਾਂ ‘ਚੋਂ 47 ਵਿਅਕਤੀ ਪਾਜ਼ੇ-ਟਿਵ ਪਾਏ ਗਏ ਹਨ ਜਦੋਂਕਿ 232 ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਜ਼ਿਲ੍ਹੇ ਅੰਦਰ ਹੀ ਏਕਾਂਤਵਾਸ ਕੀਤਾ ਗਿਆ ਸੀ। ਮਾਮਲੇ ਨੂੰ ਧਿਆਨ ਨਾਲ ਦੇਖਦੇ ਹੋਏ ਸਾਰੇ ਵਿਅਕਤੀਆਂ ਨੂੰ ਏਕਾਂਤਵਾਸ ਸੈਂਟਰ ਤੋਂ ਸਿਵਲ ਹਸ-ਪ-ਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।ਪੰਜਾਬ ਵਿਚ ਇਸ ਕੇਸਾਂ ਦੀ ਗਿਣਤੀ ਲਗਭਗ 1300 ਦਾ ਅੰਕੜਾ ਪਾਰ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਜਾਂ ਫਿਰ ਦੂਜਿਆਂ ਸੂਬਿਆਂ ਤੋਂ ਆਏ ਵਿਅਕਤੀ ਹਨ। ਇਸ ਤੋਂ ਇਲਾਵਾ 24 mout ਹੁਣ ਤਕ ਇਸ ਵਾਇ-ਰਸ ਕਾਰਨ ਪੰਜਾਬ ਵਿਚ ਹੋ ਚੁੱਕੀਆਂ ਹਨ।

ਨਾਂਦੇੜ ਸਾਹਿਬ ਤੋਂ ਆਈ ਸੰਗਤ ਬਾਰੇ ਵੱਡਾ ਖੁਲਾਸਾ

ਨਾਂਦੇੜ ਸਾਹਿਬ ਤੋਂ ਆਈ ਸੰਗਤ ਬਾਰੇ ਵੱਡਾ ਖੁਲਾਸਾ ‘ਪੰਜਾਬ ਦੇ ਕੰਢੀ ਇਲਾਕੇ ਵਿਚਲੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਬਲਾਚੌਰ, ਨਵਾਂਸ਼ਹਿਰ, ਗੜਸ਼ੰਕਰ, ਨੰਗਲ ਇਲਾਕੇ ਦੇ 700 ਦੇ ਕਰੀਬ ਲੋਕ ਭਾਰਤ ਦੇ ਦੱਖਣੀ ਸੂਬਿਆਂ ‘ਚ ਕਪਾਹ ਦੇ ਸੀਜ਼ਨ ‘ਤੇ ਕੰਮ ਕਰਨ ਲਈ ਗਏ ਹੋਏ ਸਨ| ਇਨ੍ਹਾਂ ‘ਚੋਂ ਬਹੁਗਿਣਤੀ ਸਿੱਖ ਨਹੀਂ ਸਨ। 
ਨਾਂਦੇੜ ਸਾਹਿਬ ਤੋਂ ਬਸਾਂ ਚਲਣ ਦਾ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹ ਸਾਰੇ ਨਾਂਦੇੜ ਇਕੱਠੇ ਹੋਣੇ ਸ਼ੁਰੂ ਹੋ ਗਏ |ਜਦੋਂ ਹਜ਼ੂਰ ਸਾਹਿਬ ਵਾਲੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉੱਥੇ ਮੌਜੂਦ ਸਾਰੇ ਸ਼ਰਧਾਲੂਆਂ ਦੇ ਬਾਕਾਇਦਾ ਟੈਸਟ ਹੋਏ ਹਨ ਤੇ ਉਹ ਕ-ਰੋਨਾ ਮੁਕਤ ਸਨ, ਤਾਂ ਉਹ ਸਹੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਜਿਹੜੇ 700 ਕਪਾਹ ਕਾਮੇ ਸ੍ਰੀ ਹਜ਼ੂਰ ਸਾਹਿਬ ਲਿਆਂਦੇ ਗਏ, ਉਹ ਦੱਖਣੀ ਸੂਬਿਆਂ ਤੋਂ ਕਰੋਨਾ ਵਾਇ-ਰਸ ਲੈ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਪੁੱਜੇ ਹੋਣ ਤੇ ਉੱਥੇ ਬੈਠੀ ਸੰਗਤ ਨੂੰ ਲਾਗ ਲਾ ਦਿੱਤੀ ਹੋਵੇ। ਮੇਰੇ ਸੂਤਰ ਨੇ ਦੋ-ਸ਼ ਲਾਏ ਹਨ ਕਿ ਇਨ੍ਹਾਂ ਰਾਹੀਂ  ਵਾਇ-ਰਸ ਫੈਲਿਆ ਹੈ ਪਰ ਸਰਕਾਰਾਂ ਇਹ ਰਾਜ਼ ਨੱਪ ਕੇ ਸਾਰਾ ਦੋਸ਼ ਸਿੱਖ ਸ਼ਰਧਾਲੂਆਂ ਸਿਰ ਮੜ੍ਹ ਰਹੀਆਂ ਹਨ। ਹਾਲੇ ਤੱਕ ਮੈਂ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਪੱਤਰਕਾਰ ਜਾਂ ਮੀਡੀਏ ਰਾਹੀਂ ਇਹ ਨਹੀਂ ਸੁਣਿਆ ਜਾਂ ਦੇਖਿਆ ਕਿ ਹਜ਼ੂਰ ਸਾਹਿਬ ਤੋਂ ਲਿਆਂਦੀ ਸੰਗਤ ‘ਚ 700 ਗ਼ੈਰ-ਸਿੱਖ ਕਪਾਹ ਕਾਮੇ ਵੀ ਸਨ। ਉਮੀਦ ਹੈ ਕਿ ਪੰਜਾਬ ਦੇ ਪੱਤਰਕਾਰ ਇਸ ਸੰਬੰਧੀ ਹੋਰ ਖੋਜ ਕਰਕੇ ਇਹ ਤੱਥ ਵੀ ਲੋਕਾਂ ਸਾਹਮਣੇ ਲਿਆਉਣਗੇ ਕਿ ਇਸ ‘ਚ ਕਿੰਨਾ ਝੂਠ ਤੇ ਕਿੰਨਾ ਸੱਚ ਹੈ। ਜੇ ਇਹ ਸੱਚ ਹੈ ਤਾਂ ਫਿਰ ਸਵਾਲ ਇਹ ਵੀ ਬਣਦਾ ਕਿ ਇਹ ਜਾਣਕਾਰੀ ਹੁਣ ਤੱਕ ਦੱਬੀ ਕਿੱਦਾਂ ਰਹਿ ਗਈ? 
ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਆਧਾਰ ਬਣਾ ਕੇ ਸੰਗਤ ਨੂੰ ਭੰਡਣ ਦੀ ਮੁਹਿੰਮ ਮੀਡੀਆ ਬੜੇ ਯੋਜਨਾਬੱਧ ਤਰੀਕੇ ਚਲਾ ਰਿਹਾ ਹੈ। ਅਸਲ ਮੀਡੀਏ ਦਾ ਫਰਜ਼ ਬਣਦਾ ਕਿ ਉਹ ਉਪਰ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਖੋਜ ਕਰਕੇ ਸੱਚ ਬਾਹਰ ਲਿਆਵੇ।

ਇਨ੍ਹਾਂ ਵਿਦਿਆਰਥੀਆਂ ਲਈ ਆਈ ਜਰੂਰੀ ਵੱਡੀ ਖਬਰ

ਜਰੂਰੀ ਪੋਸਟ JEE-NEET 2020 ਦੀ ਆ ਗਈ ਪ੍ਰੀਖਿਆ ਤਰੀਕ, ਇਹ ਨੇ ਡਿਟੇਲ ਸਭ ਨੂੰ ਪਤਾ ਹੈ ਪੂਰੀ ਦੁਨੀਆ ਚ ਇਸ ਸਮੇਂ ਕ-ਰੋਨਾ ਕਾਰਨ ਲੌਕਡਾਊਨ ਜਾਰੀ ਸਾਡੇ ਦੇਸ਼ ਵੀ ਲੌਕਡਾਊਨ ਲਗਾਤਾਰ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਸਕੂਲੀ ਬੱਚਿਆਂ ਤੇ ਕਾਲਜ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਪੜ੍ਹਾਈ ਤੇ ਬਹੁਤ ਅਸਰ ਪਿਆ ਹੈ। ਜਿਸ ਕਾਰਨ ਪੇਪਰ ਆਦਿ ਚੀਜਾਂ ਕਾਫੀ ਲੇਟ ਹੋ ਗਈਆਂ ਹਨ। ”ਕਰੋ-ਨਾ ਦੇ ਕਾਰਨ ਲਾਕਡਾਊਨ ਨੂੰ ਦੇਖਦੇ ਹੋਏ ਦੇਸ਼ ਦੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਲਈ ਹੋਣ ਵਾਲੀ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.) 18 ਜੁਲਾਈ ਨੂੰ ਹੋਵੇਗੀ, ਜਦਕਿ ਨੀਟ ਦੀ ਪ੍ਰੀਖਿਆ 26 ਜੁਲਾਈ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਦੇ ਅਧਿਕਾਰਤ ਸੂਤਰਾਂ ਮੁਤਾਬਕ ਜੇ. ਈ. ਈ. ਦੀ ਮੁੱਖ ਪ੍ਰੀਖਿਆ 18 ਜੁਲਾਈ ਤੋਂ 23 ਜੁਲਾਈ ਤੱਕ ਹੋਵੇਗੀ ਅਤੇ ਨੀਟ ਪ੍ਰੀਖਿਆ 26 ਜੁਲਾਈ ਨੂੰ ਹੋਵੇਗੀ। ਸੂਤਰਾਂ ਮੁਤਾਬਕ ਦੇਸ਼ ਦੇ ਆਈ. ਆਈ. ਟੀ. ਵਿਚ ਪ੍ਰਵੇਸ਼ ਲਈ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ ਅਗਸਤ ਵਿਚ ਹੋਵੇਗੀ ਅਤੇ ਉਸ ਦੀ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਦੱਸ ਦਈਏ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਆਯੋਜਨ ਰਾਸ਼ਟਰੀ ਟੈਸਟਿੰਗ ਏਜੰਸੀ ਕਰਦੀ ਹੈ। ਦੱਸ ਦੇਈਏ ਕਿ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅੱਜ ਇਸ ਮਹੀਨੇ ‘ਚ ਦੂਜੀ ਵਾਰ ਲਾਈਵ ਹੋਏ। ਇਸ ਦੌਰਾਨ ਉਹ ਵਿਦਿਆਰਥੀਆਂ ਨਾਲ ਆਨਲਾਈਨ ਰੂ-ਬ-ਰੂ ਹੋਏ। ਇਸ ਤੋਂ ਪਹਿਲਾਂ ਮੰਤਰੀ ਨੇ ਐਲਾਨ ਕੀਤਾ ਸੀ ਇਨ੍ਹਾਂ ਪ੍ਰੀਖਿਆਵਾਂ ਨੂੰ ਮਈ ਦੇ ਅਖੀਰ ਵਿਚ ਆਯੋਜਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਆਯੋਜਿਤ ਕਰਨ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਮੁਤਾਬਕ 9 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ ਜੇ. ਈ.ਈ. ਅਤੇ 15 ਲੱਖ ਤੋਂ ਵਧੇਰੇ ਨੇ ਨੀਟ 2020 ਲਈ ਬੇਨਤੀ ਕੀਤੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਸਭ ਨੂੰ ਸਹੀ ਜਾਣਕਾਰੀ ਮਿਲ ਸਕੇ।

ਸੱਚਖੰਡ ‘ਸ੍ਰੀ ਹਰਿਮੰਦਰ ਸਾਹਿਬ’ ਤੋਂ ਆਈ ਵੱਡੀ ਖਬਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਬੱਦਲਵਾਹੀ ਅਤੇ ਬਾਰਸ਼ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਪੈਂਦਿਆਂ ਮੌਸਮ ਦਾ ਮਿਜਾਜ ਬਦਲਦਿਆਂ ਹੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਆਈਆਂ ਪਰ ਇਸ ਦਰਮਿਆਨ ਪੁਲਸ ਦਾ ਮਿਜਾਜ਼ ਬਦਲਦਾ ਨਹੀਂ ਦੇਖਿਆ ਗਿਆ। ਸੰਗਤਾਂ ਘੰਟਿਆਂ ਬੱਧੀ ਨਾਕਿਆਂ ‘ਤੇ ਖੜ੍ਹੀਆਂ ਰਹੀਆਂ ਪਰ ਨਿਰਾ-ਸ਼ ਹੋ ਕੇ ਹੀ ਪਰਤਦੀਆਂ ਦਿਖਾਈ ਦਿੱਤੀਆਂ। ਇਸ ਬੱਦਲਵਾਹੀ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਵੀ ਅਲੌਕਿਕ ਲੱਗਿਆ।ਅੰਮ੍ਰਿਤ ਵੇਲੇ ਕਿਵਾੜ ਖੁਲ੍ਹਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਰਾਗੀ ਸਿੰਘਾਂ ਵੱਲੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਸੁਨਹਿਰੀ ਪਾਲਕੀ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸੰਗਤਾਂ ਵੱਲੋਂ ਗੁਰਬਾਣੀ ਜੱਸ ਗਾਇਣ ਕਰਦਿਆਂ ਅਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਗ੍ਰੰਥੀ ਸਿੰਘ ਵੱਲੋਂ ਪ੍ਰਕਾਸ਼ਮਾਨ ਕੀਤਾ ਗਿਆ। ਸਾਰਾ ਦਿਨ ਗੁਰਬਾਣੀ ਦਾ ਨਿਰਬਾਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਰਾਤ ਵੇਲੇ ਸੁਖਆਸਨ ਕਰ ਦਿੱਤਾ ਗਿਆ। ਇਸ ਉਪਰੰਤ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ਼ਨਾਨ ਦੀ ਸੇਵਾ ਦੀ ਆਰੰਭਤਾ ਸ਼ੁਰੂ ਕਰ ਦਿੱਤੀ ਗਈ।ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਐਡ. ਹੈਡ ਗ੍ਰੰਥੀ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਅੰਮ੍ਰਿਤ ਵੇਲੇ ਦੀ ਮਰਯਾਦਾ ਅਨੁੰਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ‘ਤੇ ਕੀਰਤਨ ਦੇ ਭੋਗ ਉਪਰੰਤ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਐਡੀ. ਹੈਡ ਗ੍ਰੰਥੀ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ। ਜਗਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਇਸ ਸੰਕ-ਟ ਦੇ ਸਮੇਂ ਅਕਾਲ ਪੁਰਖ ਵਾਹਿਗੁਰੂ ਹੀ ਸਭ ਦਾ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜਦ ਦਵਾ ਕੰਮ ਨਹੀਂ ਕਰਦੀ ਤਾਂ ਦੁਆ ਜ਼ਰੂਰ ਕੰਮ ਕਰਦੀ ਹੈ। ਇਸ ਲਈ ਸੰਗਤਾਂ ਆਪਣੇ ਘਰਾਂ ‘ਚ ਬੈਠ ਕੇ ਹੀ ਪਰਮ ਪਿਤਾ ਪ੍ਰਮਾਤਮਾ ਦੀ ਅਰਾਧਣਾ ਕਰਨ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਰਬੱਤ ਦੇ ਅੰਗ ਸੰਗ ਸਹਾਈ ਹੋਣਗੇ ਅਤੇ ਸਭ ਨੂੰ ਇਸ ਸੰਕ-ਟ ਦੀ ਘੜੀ ‘ਚੋਂ ਕੱਢਣਗੇ।