ਖੁਸ਼ਖਬਰੀ ਮੁਹਾਲੀ ਦੀ 81 ਸਾਲਾ ਬੇਬੇ ਨੇ ਕੋ ਰੋ ਨਾ ਨੂੰ ਦਿੱਤੀ ਮਾਤ ‘ਦੱਸ ਦੇਈਏ ਕਿ ਮੁਹਾਲੀ ਦੀ 81 ਸਾਲਾ ਬਜ਼ੁਰਗ ਬੀਬੀ ਕੁਲਵੰਤ ਨਿਰਮਲ ਕੌਰ ਨੇ ਕੋਰੋਨਾ ਦੀ ਬੀ ਮਾਰੀ ਉਤੇ ਜਿੱਤ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਮੈ ਕਸ ਹਸਪ ਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੂਗਰ,ਹਾਈਪਰਟੈਨਸ਼ਨ ਅਤੇ 5 ਸਟੈੰਟ ਪਏ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋ ਨਾ ਦੀ ਬੀ ਮਾਰੀ ਨੂੰ ਹਾਰ ਦਿੱਤਾ ਹੈ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਫੇਸਬੁੱਕ ਪੇਜ਼ ਤੇ ਇਸ ਬਜ਼ੁਰਗ ਮਹਿਲਾ ਦੇ ਠੀਕ ਹੋਣ ਤੇ ਹਸਪ ਤਾਲ ਦੇ ਸਟਾਫ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਇਸ ਸੰਬੰਧ ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਲਿਖਿਆ ਹੈ ਕਿ ਖੁਸ਼ਖਬਰੀ। ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਬੀਬੀ ਕੁਲਵੰਤ ਨਿਰਮਲ ਕੌਰ ਜੀ, ਮੋਹਾਲੀ ਦੇ 81 ਸਾਲਾ ਬਜ਼ੁਰਗ ਨੇ ਕੋਰੋਨਾ ਦੀ ਬੀਮਾਰੀ ਉਤੇ ਜਿੱਤ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੂਗਰ,ਹਾਈਪਰਟੈਨਸ਼ਨ ਅਤੇ 5 ਸਟੈੰਟ ਪਏ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋਨਾ ਦੀ ਬੀਮਾਰੀ ਨੂੰ ਹਾਰ ਦਿੱਤੀ ਹੈ। ਮੈਕਸ ਹਸਪਤਾਲ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਉੱਧਰ ਦੂਜੇ ਪਾਸੇ ਦੱਸ ਦੇਈਏ ਕਿ SGPC ਵੱਲੋਂ ਲੋੜਵੰਦਾਂ ਲਈ ਲੰਗਰ ਲਗਾ ਕੇ ਥਾਂ ਥਾਂ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਪੰਥ ਦੀ ਮਹਾਨ ਸ਼ਖਸੀਅਤ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ
ਦੇ ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨ ਘਾਟ ਦੀ ਆਗਿਆ ਨਾ ਦੇਣਾ ਬਹੁਤ ਹੀ ਮੰਦ ਭਾਗਾ ਹੈ ਇਸ ਹਰਕਤ ਨੇ ਇਨਸਾਨੀਅਤ ਨੂੰ ਸ਼ਰਮ ਸ਼ਾਰ ਕੀਤਾ ਹੈ। ਸਮੂਹ ਸੰਗਤ ਨੂੰ ਰਲ ਕੇ ਇਸ ਚੱਲਣ ਨੂੰ ਰੋਕਣਾ ਚਾਹੀਦਾ ਹੈ।
Category: ਸਿੱਖੀ ਖਬਰਾਂ
‘ਗੁਰੂ ਸਾਹਿਬ’ ਸਾਨੂੰ ਕੁੱਝ ਚੇਤੇ ਕਰਵਾ ਰਹੇ ਨੇ
ਗੁਰੂ ਸਾਹਿਬ ਸਾਨੂੰ ਕੁੱਝ ਚੇਤੇ ਕਰਵਾ ਰਹੇ ਨੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਔਖੀ ਘੜੀ ਚ ਤੁਹਾਡੇ ਨਾਲ ਇਹ ਕਥਾ ਜਰੂਰ ਸੁਣੋ ਜੀ ਭਾਈ ਪਿੰਦਰਪਾਲ ਸਿੰਘ ਖਾਲਸਾ ਜੀ
‘ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀਆਪ ਜੀ ਦੇ ਵੱਡੇ ਭਰਾ ਸਨ।ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੁੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦੋਂ ਦਿੱਲੀ ਵਿੱਚ ਬੁਖਾ ਰ ਤੇ ਚੇਚ ਕ ਦੀ ਬਿਮਾ ਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾਨੂੰ ਇਸ ਲਈ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੁੰਦੇ ਸਨ। ਇਸੇ ਲਈ ਤਾਂ ਦਸਮੇਸ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’
ਕੇਸਾਂ ਦੀ ਮਹੱਤਵ ‘ਜਦੋਂ ਓਪ੍ਰੇਸ਼ਨ ਵਾਸਤੇ ਕੱਟਨੇ ਸੀ ਕੇਸ’
ਜਦੋਂ ਓਪ੍ਰੇਸ਼ਨ ਵਾਸਤੇ ਕੱਟਨੇ ਸੀ ਕੇਸ ਪਰ ਡੋਕਟਰ ਤੋ ਚੱਲੀ ਨੀ ਕੈੰਚੀ -ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ‘ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ,
ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰ ਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ। ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ। ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ ਨੂੰ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਹਨਾਂ ਨੂੰ ਸਿੰਘ ਦਾ ਖਿਤਾਬ ਪ੍ਰਦਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਿਲੱਖਣ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀ ਦਾ ਗਠਨ ਕਰ ਕੇ ਪੰਜ ਕਰਾਰ ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਹਰ ਇੱਕ ਕਕਾਰ ਆਪਣੇ ਆਪ ਵਿੱਚ ਇੱਕ ਖਾਸ ਚਿੰਨ੍ਹ ਤੇ ਪ੍ਰਤੀਕ ਹੈ।ਪੰਜ ਕਕਾਰਾਂ ਵਿਚੋਂ ਕੇਸਾਂ ਨੂੰ ਛੱਡ ਕੇ ਜੋ ਬਾਕੀਆਂ ਵਿਚੋਂ ਕੋਈ ਗੁੰਮ ਹੋ ਜਾਵੇ ਤਾਂ ਇਸ ਨੂੰ ਕੁਰਹਿਤ ਮੰਨਿਆ ਜਾਂਦਾ ਹੈ ਪਰ ਕੇਸ ਕਟਵਾਉਣ ਵਾਲੇ ਨੂੰ ਪਤਿਤ ਕਰਾਰ ਦਿੱਤਾ ਜਾਂਦਾ ਹੈ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇੱਕ ਸਾਧਨ ਹਨ।
ਜੇਕਰ ਅੰਮ੍ਰਿਤ ਛੱਕਣਾ ਔਖਾ ਲਗਦਾ ਹੈ ਤਾਂ ਇਹ ਜਰੂਰ ਸੁਣੋ
ਜੇਕਰ ਅੰਮ੍ਰਿਤ ਛੱਕਣਾ ਔਖਾ ਲਗਦਾ ਹੈ ਤਾਂ ਇਹ ਜਰੂਰ ਸੁਣੋ।। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ‘ਪੰਜ ਪਿਆਰੇ ਉਹ ਪਹਿਲੇ ਪੰਜ ਵਿਅਕਤੀ ਸਨ ਜਿਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699ਈ. ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ।
ਬਾਅਦ ਵਿੱਚ ਇਹਨਾਂ ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾ ਨੂੰ ਖ਼ਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ। ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ।ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਹਨਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ। ਜਿਹਨਾਂ ਨੇ ਪਹੁਲ ਲਈ ਸੀ ਫਿਰ ਉਹਨਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ, ਪਰ ਉਹ ਪੰਜ-ਪੰਜ ਸਿੱਖਾਂ ਦੇ ਜਥੇ ਸਨ ਤੇ ਪੰਜ ਪਿਆਰੇ ਨਹੀਂ ਸਨ। ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ – ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।
ਸਰਦਾਰ ਰਵੀ ਸਿੰਘ ਖਾਲਸਾ ਏਡ ਨੇ ਆਸਟ੍ਰੇਲੀਆ ਦੇ PM ਨੂੰ ਕਹੀ ਵੱਡੀ ਗੱਲ
ਰਵੀ ਸਿੰਘ ਖਾਲਸਾ ਏਡ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਕਹੀ ਵੱਡੀ ਗੱਲ ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ‘ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦਾ ਆਇਆ ਵੱਡਾ ਬਿਆਨ ਸਾਹਮਣੇ ਸਟੱਡੀ ਵੀਜ਼ੇ ਵਾਲਿਆਂ ਨੂੰ ਘਰ ਭੇਜਣ ਦੀ ਦਿੱਤੀ ਸਲਾਹ ਪੜ੍ਹੋ ਪੂਰੀ ਖਬਰ ।
ਉਸ ਤੋਂ ਬਾਅਦ ਰਵੀ ਸਿੰਘ ਖਾਲਸਾ ਏਡ ਨੇ ਇੱਕ ਟਵੀਟ ਪਾਈ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਲੰਗਰ ਦੀ ਪੇਸ਼ਕਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਦੁਨੀਆ ਦੀ ਸਭ ਤੋਂ ਵਧੀਆ ਸਮਾਜ ਸੇਵੀ ਸੰਸਥਾ ਹੈ ਜਿਸ ਤੇ ਲੋਕਾਂ ਨੂੰ ਰੱਬ ਵਰਗਾ ਭਰੋਸਾ ਹੈ। ਖਾਲਸਾ ਏਡ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ਦੇ ਅਧਾਰਿਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ (#1080374) 1999 ਵਿਚ ਸਥਾਪਨਾ ਕੀਤੀ ਗਈ ਅਤੇ ਬਰਤਾਨਵੀ ਚੈਰਿਟੀ ਕਮਿਸ਼ਨ ਤੋਂ ਮਾਨਤਾ ਪਰਾਪਤ ਹੈ ਅਤੇ ਇਹ ਨਿਰਸਵਾਰਥ, ਉੱਤਰੀ ਅਮਰੀਕਾ ਅਤੇ ਏਸ਼ੀਆ ‘ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਮਾੜੇ ਸਮੇਂ ਯੁੱ ਧ, ਅਤੇ ਹੋਰ dukhਦਾਈ ਸਮੇਂ ਦੇ ਲੋਕਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।ਖਾਲਸਾ ਏਡ ਦਾ ਇਹ ਇਕ ਹੋਰ ਲੰਮਾ ਸਮਾਂ ਪ੍ਰੋਜੈਕਟ ਹੈ। ਇਸਦਾ ਮੁੱਖ ਧਿਆਨ ਦੁਨੀਆ ਭਰ ਵਿਚ ਭੁੱਖ ਮਿਟਾਉਣ ‘ਤੇ ਹੈ। ਇਹ ਲੰਗਰ ਦੀ ਸਿੱਖ ਧਾਰਨਾ ‘ਤੇ ਅਧਾਰਿਤ ਹੈ, ਜਿਸਦਾ ਅਰਥ ਹੈ ਹਰੇਕ ਲਈ ਮੁਫਤ ਭੋਜਨ। ਲੰਗਰ ਏਡ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੀਆ ਸੰਸਥਾਵਾਂ ਨੂੰ ਸੰਗਠਿਤ ਕਰਦੀ ਹੈ ਜਿਥੇ ਖਾਣੇ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਦੀ ਪਹਿਲੀ ਸੇਵਾ ਇਸ ਦਾ ਪਹਿਲਾ ਮਿਸ਼ਨ 1999 ਵਿੱਚ ਅਲਬਾਨੀਆ-ਯੂਗੋਸਲਾਵੀਆ ਸਰਹੱਦ ਤੇ ਹਜ਼ਾਰਾਂ ਦੀ ਗਿਣਤੀ ਚ ਬੈਠੇ ਸ਼ਰਨਾਰਥੀਆਂ ਨੂੰ ਭੋਜਨ ਅਤੇ ਸ਼ਰਨ ਮੁਹੱਈਆ ਕਰਨਾ ਸੀ, ਜੋ ਕਿ ਯੂਗੋਸਲਾਵੀਆ ਵਿੱਚ ਜੰ ਗ ਦਾ ਸ਼ਿ ਕਾਰ ਸਨ ।ਨਿਊ ਮਿਲੈਨੀਅਮ 2000 ਦੌਰਾਨ ਖਾਲਸਾ ਏਡ ਵਾਲਿਆਂ ਨੇ ਚੱਕਰਵਾਤ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜ ਉੜੀਸਾ ‘ਚ ਜਿੱਥੇ ਉਹ ਪੀ ੜ ਤਾਂ ਦੇ ਨਾਲ ਖੜ੍ਹੇ ਉੱਥੇ ਪ੍ਰਭਾ ਵਿਤ ਸਕੂਲਾਂ ਵਿੱਚ ਵਿਦਿਆ ਦੁਬਾਰਾ ਸ਼ੁਰੂ ਕਰਨ ਲਈ ਵੀ ਸਹਾਇਤਾ ਮੁਹੱਈਆ ਕੀਤੀ ਸੀ।
ਜਿਸ ਘਰ ਚ ਸਿਮਰਨ ਨਹੀ ਉਹ ਘਰ
ਘਰ ਵਿੱਚ ਕਲੇਸ਼ ਦੀ ਜੜ੍ਹ ਕੀ ਹੈ ਸੋਚਿਆ ਕਦੀ ‘ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ ‘ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ।
ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ ।ਜਦੋਂ ਮਨੁੱਖ ‘ਮਾਈ ਮਾਇਆ ਛਲੁ’ ਦੇ ਭਰਮ ਜਾਲ ’ਚ ਫੱਸਦਾ ਹੈ ਤਾਂ ਮਨੁੱਖ ਦਾ ਜੀਵਨ ਉਸੀ ਜਾਨਵਰ ਵਾਂਗੂੰ ਮੁੱਕ ਜਾਂਦਾ ਹੈ, ਜਿਸ ਨੂੰ ਸੱਪ ਬਿਨਾ ਦੰਦਾਂ ਤੋਂ ਨਿਗਲ ਜਾਂਦਾ ਹੈ। ਧਾਰਮਕ ਦੁਨੀਆ ਵਿੱਚ ਮਾਇਆ ਨੂੰ ਸਰਪਨੀ ਕਿਹਾ ਜਾਂਦਾ ਹੈ ਅਤੇ ਇਸ ਦਾ ਤਿਆਗ ਕਰਨਾ ਸਿਖਾਇਆ ਜਾਂਦਾ ਰਿਹਾ ਹੈ। ਪਰ ਗੁਰਬਾਣੀ ’ਚ ਇਹ ਸਮਝਾਇਆ ਗਿਆ ਹੈ ਕਿ ਦੁਨਿਆਵੀ ਧਨ ਪਦਾਰਥ, ਸੋਨਾ, ਚਾਂਦੀ ਨੂੰ ਮਾਇਆ ਨਹੀਂ ਕਹਿੰਦੇ ਹਨ। ਕੇਵਲ ਮਨ ਦੀ ਮਤ ਵਾਲੇ ਭੁਲੇਖੇ ਅਤੇ ਭਰਮ ਵਾਲੇ ਖਿਆਲਾਂ ਦੀ ਤਾਕਤ ਨੂੰ ਮਾਇਆ ਕਹਿੰਦੇ ਹਨ। ਬਾਹਰਲੇ ਧਨ, ਸੋਨਾ, ਚਾਂਦੀ, ਪਰਿਵਾਰ ਆਦਿ ਨੂੰ ਛੱਡਣ ਬਦਲੇ, ਮਨ ਕੀ ਮਤ ਵਾਲੇ, ਜੰਮਾਂ ਵਾਲੇ ਖਿਆਲਾਂ ਰੂਪੀ ਮਾਇਆ ਤੋਂ ਸੁਚੇਤ ਹੋਣਾ ਹੈ। ਭਾਵ ਇਹ ਕਿ ‘ਕਰੜਾ ਸਾਰੁ’ ਬਿਬੇਕਤਾ ਨਾਲ ਚਬਾ ਕੇ ਖਾ ਜਾਣਾ ਹੈ। ਜਾਗ ਕੇ ਜੁਗਤ ਨਾਲ ਵਰਤਨਾ ਹੈ। ਇਨ੍ਹਾਂ ਧਨ ਪਦਾਰਥਾਂ ਦਾ ਦਾਸ ਬਣਨ ਬਦਲੇ ਇਨ੍ਹਾਂ ਨੂੰ ਆਪਣੇ ਚਾਕਰ ਬਣਾ ਕੇ ਵਰਤਣਾ ਹੀ ਜਾਗ੍ਰਤ ਅਵਸਥਾ ਹੈ। ਇਹ ਜਾਗ੍ਰਤ ਅਵਸਥਾ ਹੀ ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਹੁੰਦੀ ਹੈ। ਬਿਬੇਕ ਬੁੱਧੀ ਦੇ ਬਲ ਨਾਲ ਮਾਇਆ ਦੇ ਬਲ (ਜਮਾਂ ਦੀ ਤਾਕਤ) ਨੂੰ ਜਿੱਤਣਾ ਹੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।ਸੱਪਾਂ ਦੀ ਦੁਨੀਆ ’ਚ ਗਾਰੁੜ ਮੰਤ੍ਰ ਦੀ ਮਿੱਥ ਹੈ ਕਿ ਇਸ ਮੰਤ੍ਰ ਨਾਲ ਸੱਪ ਕਾਬੂ ਹੋ ਜਾਂਦੇ ਹਨ। ਅਸਲੀਅਤ ’ਚ ਮੰਤ੍ਰ ਹੁੰਦੇ ਹਨ ਕਿ ਨਹੀਂ ਪਰ ਬਿਬੇਕਤਾ ਦੇ ਬੱਲ ਨਾਲ ਮਾਇਆ ਰੂਪੀ ਸਰਪਨੀ ਨੂੰ ਕਾਬੂ ਕਰਨਾ ਹੀ ਸਤਿਗੁਰ ਦੀ ਮੱਤ ਰੂਪੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।
ਇੱਕ ਹੋਰ ਝਟਕਾ
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਗਰੋਂ ਉੱਠੇ ਕਈ ਸਵਾਲ ਇਹ ਸਭ ਨੂੰ ਪਤਾ ਹੈ ਭਾਈ ਸਾਹਿਬ ਨਾਲ ਕੀ ਹੋਇਆ ਹੈ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਖ ਪੋਸਟ ਸ਼ੇਅਰ ਕੀਤੀ ਉਨ੍ਹਾਂ ਨੇ ਲਿਖਿਆ ਹੈ ਕਿ “ਇੱਕ ਹੋਰ ਝਟਕਾ ! ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਦੀ dukhਦਾਈ mout ਤੋਂ ਪੰਜਾਬ ਸਰਕਾਰ ਨੇ ਕੁਝ ਨਹੀਂ ਸਿੱਖਿਆ। ਉਨ੍ਹਾਂ ਦੇ ਭਤੀਜੇ ਜਗਪ੍ਰੀਤ ਨੇ ਹੁਣੇ ਇਹ ਖੁਲਾਸਾ ਕੀਤਾ ਹੈ ਕਿ ਕੋਰੋਨਾ ਵਾਇ ਰਸ ਨਾਲ ਪੀ ੜਤ ਪਾਏ ਗਏ ਭਾਈ ਸਾਹਿਬ ਦੇ ਪਰਿਵਾਰ ਦੇ ਤਿੰਨ ਪਰਿਵਾਰਕ ਮੈਂਬਰਾਂ ਨਾਲ ਵੀ ਉਹੀ ਮਾੜਾ ਸਲੂਕ ਹੋ ਰਿਹਾ ਹੈ, ਜਿਸ ਕਾਰਨ ਭਾਈ ਸਾਹਿਬ ਦੀ ਜਾਨ ਗਈ। ਉਹ ਇਸ ਗੱਲ ਦੀ ਦੁਹਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸ ਪਤਾਲ ਤੋਂ ਕਿਤੇ ਹੋਰ ਭੇਜਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਇਸ ਬਾਰੇ ਤੁਰੰਤ ਲੋੜੀਂਦਾ ਦਖਲ ਦੇਣ ਅਤੇ ਸੂਬੇ ਦੇ ਡਿੱਗ ਰਹੇ ਸਿਹਤ ਰਹੇ ਸਿਹਤ ਸੰਭਾਲ਼ ਢਾਂਚੇ ਨੂੰ ਸਾਂਭਣ ਲਈ ਠੋਸ ਕਦਮ ਚੁੱਕਣ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਰਿਵਾਰ ਨੂੰ ਵੀ ਖਤਰਾ ਬਣਿਆ ਹੋਇਆ ਹੈਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਵੀ ਕੋਰੋਨਾ ਪਾਜ਼ਿ ਟਿਵ ਪਾਈ ਗਈ ਹੈ।ਉਹ ਜਲੰਧਰ ਦੇ ਸਿਵਲ ਹਸ ਪਤਾਲ ‘ਚ ਦਾਖਿਲ ਹਨ।ਤੁਹਾਨੂੰ ਦੱਸ ਦੇਈਏ ਕਿ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਚਾਚੀ ਤੇ ਕੀਰਤਨੀ ਜੱਥੇ ਦੇ ਸਾਥੀ ਵੀ ਪਾਜ਼ਿ ਟਿਵ ਪਾਏ ਗਏ। ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ਿ ਟਿਵ ਪਾਏ ਗਏ ਆਨੰਦ ਗੋਅਲ ਨਾਂ ਦੇ ਇਸ ਵਿਅਕਤੀ ਦੀ ਉਮਰ 35 ਸਾਲ ਹੈ।
ਇਸ ਬਾਰੇ ਪਤਾ ਚੱਲਦਿਆਂ ਡੀਸੀ ਫਰੀਦਕੋਟ ਵਲੋਂ ਅੱਜ ਸਵੇਰੇ 6 ਵਜੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਚਲੇ ਜਾਣ ਕਾਰਨ ਪੂਰਾ ਖਾਲਸਾ ਪੰਥ Dukhi ਹੈ। ਕੱਲ੍ਹ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਸੀ।
ਸੁਖੀ ਰਹਿਣ ਦਾ ਤਰੀਕਾ – ਭਾਈ ਗੁਰਸ਼ਰਨ ਸਿੰਘ ਜੀ
ਸੁਖੀ ਰਹਿਣ ਦਾ ਤਰੀਕਾ – ਭਾਈ ਗੁਰਸ਼ਰਨ ਸਿੰਘ ਜੀ ‘ਸੁੱਖ ਅਤੇ ਦੁੱ ਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ।
ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱ ਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ। ਪਰ ਮਨੁੱਖ ਸਦਾ ਵਿਕਾਰਾਂ ਦੀ ਲਪੇਟ ਵਿੱਚ ਆਇਆ ਸਰੀਰਕ ਤੇ ਮਾਇਕੀ ਦੁੱਖਾਂ ਸੁੱਖਾਂ ਵਿੱਚ ਹੀ ਉਲਝਿਆ ਰਹਿੰਦਾ ਹੈ।
ਸਾਡੇ ਮਾੜੇ ਲੇਖ ਕਿਵੇ ਚੰਗੇ ਬਣ ਸਕਦੇ ਹਨ
ਸਾਡੇ ਮਾੜੇ ਲੇਖ ਕਿਵੇ ਚੰਗੇ ਬਣ ਸਕਦੇ ਹਨ? ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ‘ਸਿਧਾਂਤ ਉਸਨੂੰ ਹੀ ਕਿਹਾ ਜਾਂਦਾ ਹੈ ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਸਦੀਵੀਂ ਇਕੋ ਜਿਹਾ ਵਰਤੇ; ਜਿਵੇਂ ਕੁਦਰਤ ਦਾ ਸਿਧਾਂਤ ਹੈ। ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਇਕੋ ਜਿਹਾ ਨਹੀਂ, ਉਸਨੂੰ ਸਿਧਾਂਤ ਨਹੀ ਕਿਹਾ ਜਾ ਸਕਦਾ।
ਅਸੀਂ ਇਹ ਵੀ ਸਮਝ ਲਈਏ ਕਿ ਆਪਣੇ ਕਰਮਾਂ ਪ੍ਰਤੀ ਕਈ ਫ਼ਲਾਂ ( ਭਾਵ ਨਤੀਜਿਆਂ ) ਦਾ ਨਿਰਧਾਰਣ ਵੀ ਅਸੀਂ ਮਨੁੱਖਾਂ ਨੇ ਆਪ ਕੀਤਾ ਹੈ ਨਾ ਕਿ ਪਰਮਾਤਮਾ ਨੇ। ਉਦਾਹਰਣ ਵਜੋਂ ਸਰਕਾਰੀ ਨੌਕਰੀਆਂ ਜਾਂ ਕੋਈ ਧੰਧਾ ਲੈ ਲਉ। ਪਰਮਾਤਮਾ ਨੇ ਸਰਕਾਰੀ ਅਹੁਦੇ ਨਹੀਂ ਬਣਾਏ ਹਨ। ਪਰਮਾਤਮਾ ਨੇ ਕਰੰਸੀ ਨੋਟ ਨਹੀਂ ਬਣਾਏ ਬਲਕਿ ਅਸੀਂ ਬਣਾਏ ਹਨ। ਕਿਸੇ ਸਰਕਾਰੀ ਅਹੁਦੇ ਦੀ ਪਰਾਪਤੀ ਕਰਣ ਲਈ ਪੂਜਾ ਅਰਚਨਾ ਕਰਨਾ ਜਾਂ ਮਿਹਨਤ ਕਰਨਾਂ ਉਸ ਫ਼ਲ ਨੂੰ ਪਰਾਪਤ ਕਰਨ ਦੀ ਕੋਸ਼ਿਸ਼ ਕਰਣਾ ਹੈ ਜਿਹੜਾ ਸਾਡਾ ਅਪਣਾ ਘੜਿਆ ਹੋਇਆ ਫ਼ਲ ਹੈ। ਜਿਹੜੇ ਫ਼ਲ ਪਰਮਾਤਮਾ ਨੇ ਘੜੇ ਹਨ ਉਹ ਅਟੱਲ ਹਨ ਅਤੇ ਸਭ ਲਈ ਹਨ। ਅਸੀਂ ਖਾਂਦੇ ਹਾਂ ਤਾਂ ਵਧਦੇ ਹਾਂ, ਤਾਕਤ ਪ੍ਰਾਪਤ ਕਰਦੇ ਹਾਂ। ਇਹ ਫ਼ਲ ਕੁਦਰਤੀ ਹਨ। ਅਸੀਂ ਜਨਮ ਲੈਂਦੇ ਹਾਂ, ਜਵਾਨ ਹੁੰਦੇ ਹਾਂ ਅਤੇ ਮਰਦੇ ਹਾਂ। ਇਹ ਫ਼ਲ ਹਨ ਕੁਦਰਤੀ। ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ ਕਰਨ ਦੀ ਬਹੁਤ ਮਹਾਨਤਾ, ਬਹੁਤ importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ ਕਰਦੇ ਕਰਦੇ ਰੱਬ ਦਾ ‘ਰੂਪ` ਹੀ ਬਣ ਜਾਈਏ।ਗੁਰਬਾਣੀ ਵਿੱਚ ਜਿਸ ਨਾਮ ਜੱਪਣ ਅਤੇ ਨਾਮ ਸਿਮਰਨ ਦੀ ਏਡੀ ਵਡਿਆਈ ਦੱਸੀ ਗਈ ਹੈ, ਏਨੀ ਸਿਫ਼ਤ-ਸਲਾਹ ਕੀਤੀ ਗਈ ਹੈ।ਉਹ ‘ਨਾਮ` ਕੀ ਹੈ? ਕੀ ਜੱਪਣਾ ਹੈ, ਕਿਸ ਦਾ ਸਿਮਰਨ ਕਰਨਾ ਹੈ, ਪਰਮਾਤਮਾ ਨੂੰ ਮਿਲਣ ਦਾ ਕੀ ਭਾਵ ਹੈ ਅਤੇ ਇਹ ਸਭ ਕੁੱਝ ਕਰਨ ਦਾ ਸਾਨੂੰ ਕੀ ਲਾਭ ਹੈ?ਪਰਮਾਤਮਾ ਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਆਪਣੇ ‘ਨਿਰਗੁਣ ਅਤੇ ਸਰਗੁਣ` ਸਰੂਪ ਵਿੱਚ, ਭਾਵ: ਆਪਣੇ ਗੁਪਤ ਅਤੇ ਪ੍ਰਗਟ ਸਰੂਪ ਵਿੱਚ, ਕੁਦਰਤ ਦਾ ਸਾਰਾ ਪਸਾਰਾ, ਦਿਸਦਾ ਅਤੇ ਅਣ-ਦਿਸਦਾ ਸੰਸਾਰ, ਸਭ ਕੁੱਝ ਪਰਮਾਤਮਾ ਦਾ ਹੀ ਗੁਣ ਹੈ।
ਹੁਣ ਰਾਗੀ ਨਿਰਮਲ ਸਿੰਘ ਤੋਂ ਬਾਅਦ ਹੁਣ ਇਨ੍ਹਾਂ ਨੂੰ ਵੀ ਹੋ ਗਿਆ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 59 ਹੋ ਗਈ ਹੈ। ਕੋਰੋਨਾ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਵੀ ਕੋਰੋਨਾ ਪਾਜ਼ਿ ਟਿਵ ਪਾਈ ਗਈ ਹੈ। ਉਹ ਜਲੰਧਰ ਦੇ ਸਿਵਲ ਹਸ ਪਤਾਲ ‘ਚ ਦਾਖਿਲ ਹਨ। ਤੁਹਾਨੂੰ ਦੱਸ ਦੇਈਏ ਕਿ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਚਾਚੀ ਤੇ ਕੀਰਤਨੀ ਜੱਥੇ ਦੇ ਸਾਥੀ ਵੀ ਪਾਜ਼ਿ ਟਿਵ ਪਾਏ ਗਏ। ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ਿਟਿਵ ਪਾਏ ਗਏ ਆਨੰਦ ਗੋਅਲ ਨਾਂ ਦੇ ਇਸ ਵਿਅਕਤੀ ਦੀ ਉਮਰ 35 ਸਾਲ ਹੈ। ਇਸ ਬਾਰੇ ਪਤਾ ਚੱਲਦਿਆਂ ਡੀਸੀ ਫਰੀਦਕੋਟ ਵਲੋਂ ਅੱਜ ਸਵੇਰੇ 6 ਵਜੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਚਲੇ ਜਾਣ ਕਾਰਨ ਪੂਰਾ ਖਾਲਸਾ ਪੰਥ Dukhi ਹੈ। ਕੱਲ੍ਹ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਸੀ।ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ 11 ਅਪ੍ਰੈਲ ਨੂੰ ਭੋਗ ਮਗਰੋਂ ਕੀਤੀ ਜਾਵੇਗੀ ਅੰਤਿਮ ਅਰਦਾਸ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਇਥੇ ਸਥਿਤ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਸਬੰਧੀ 9 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਜਿਸ ਦੇ ਭੋਗ 11 ਅਪ੍ਰੈਲ ਨੂੰ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।