ਸਾਬਕਾ ਕ੍ਰਿਕਟਰ ਬਾਰੇ ਆਈ ਵੱਡੀ ਖਬਰ

ਇਸ ਵੇਲੇ ਵੱਡੀ ਖਬਰ ਕ੍ਰਿਕੇਟ ਜਗਤ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਖੇਡ ਜਗਤ ਵਿਚ ਸੋਗ ਛਾ ਗਿਆ ਹੈ। ਮਸ਼ਹੂਰ ਸਾਬਕਾ ਕ੍ਰਿਕੇਟ ਖਿਡਾਰੀ ਦੀ ਮੋਬਾਈਲ ਤੇ ਸੈਲਫੀ ਲੈਂਦਿਆਂ ਹੋਇਆਂ ਅਚਾਨਕ ਪੈਰ ਤਿਲਕ ਜਾਣ ਦੇ ਕਾਰਨ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਹੈ ।ਅਚਾਨਕ ਹੋਈ ਇਸ ਹੋਣੀ ਦੇ ਕਾਰਨ ਵੱਡੇ ਵੱਡੇ ਕ੍ਰਿਕਟ ਸਟਾਰ ਅਫ ਸੋਸ ਪ੍ਰਗਟ ਕਰ ਰਹੇ ਹਨ। ਮੁੰਬਈ ਦੇ ਮਸ਼ਹੂਰ ਸਾਬਕਾ ਰਣਜੀ ਕ੍ਰਿਕਟਰ ਦੀ ਮੌਤ ਹੋ ਗਈ ਹੈ। ਮੁੰਬਈ ਦੀ ਟੀਮ ਲਈ ਰਣਜੀ ਟਰਾਫੀ ਖੇਡ ਚੁੱਕੇ ਤੇ ਅੰਡਰ 23 ਟੀਮ ਦੇ ਫਿਟਨੈੱਸ ਟ੍ਰੇਨਰ ਸ਼ੇਖਰ ਗਾਵਲੀ ਦੀ ਮੌ ਤ ਹੋ ਗਈ ਹੈ। ਆਪਣੇ ਦੋਸਤਾਂ ਨਾਲ ਇਗਤਪੁਰੀ ‘ਚ ਉਹ ਸੈਲਫੀ ਲੈ ਰਹੇ ਸੀ। ਉਸੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਇਕ ਗਹਿਰੀ ਘਾਟੀ ‘ਚ ਡਿੱਗ ਗਏ ਸੀ। ਇਹ ਖਬਰ ਮੰਗਲਵਾਰ ਨੂੰ ਸਤੰਬਰ ਦੀ ਸ਼ਾਮ ਦੀ ਹੈ। ਸ਼ੇਖਰ ਗਾਵਲੀ ਮਹਾਰਾਸ਼ਟਰ ਕ੍ਰਿਕਟ ਲਈ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਉਨ੍ਹਾਂ ਨੇ ਤਮਾਮ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਸੀ। ਰਿਪੋਰਟਸ ਮੁਤਾਬਕ ਸ਼ੇਖਰ ਗਾਵਲੀ ਇਗਤਪੁਰੀ ‘ਚ ਦੋਸਤਾਂ ਨਾਲ ਟ੍ਰੇਨਿੰਗ ਕਰ ਰਹੇ ਸੀ। ਇਸ ਦੌਰਾਨ ਇਕ ਸੈਲਫੀ ਲੈਂਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ 250 ਡੂੰਘੀ ਘਾਟੀ ‘ਚ ਡਿੱ ਗ ਗਏ ਹਨ। ਅੱਜ ਸਵੇਰੇ ਲਗਪਗ 10 ਵਜੇ ਉਨ੍ਹਾਂ ਦੀ ਬਾਡੀ ਮਿਲੀ ਸੀ। 54 ਸਾਲਾਂ ਸ਼ੇਖਰ ਗਾਵਲੀ ਨੇ ਮਹਾਰਾਸ਼ਟਰ ਲਈ ਦੋ ਪਹਿਲੀਆਂ ਸ਼੍ਰੇਣੀਆਂ ਦੇ ਮੈਚ ਖੇਡੇ ਸੀ। ਇਨ੍ਹਾਂ ਦੋ ਮੈਚਾਂ ‘ਚ ਇਹ ਸਿਰਫ਼ ਦੋ ਰਨ ਬਣਾ ਸਕੇ ਸੀ ਤੇ ਬਤੌਰ ਗੇਂਦਬਾਜ਼ ਉਨ੍ਹਾਂ ਨੇ 3 ਵਿਕਟ ਹਾਸਲ ਕੀਤੇ ਸੀ। ਹਾਲਾਂਕਿ ਬਤੌਰ ਟ੍ਰੇਨਰ ਉਨ੍ਹਾਂ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਕਰੀਅਰ ਸੰਭਲਿਆ ਸੀ ਗਾਵਲੀ ਲੋਕ ਸਪਿੱਨਰ ਸੀ ਪਰ ਚੰਗੇ ਪ੍ਰਦਰਸ਼ਨ ਨਾ ਕਰਨ ਕਰ ਕੇ ਉਨ੍ਹਾਂ ਨੂੰ ਟੀਮ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ।

ਜੇ ਘਰੋਂ ਬਾਹਰ ਨਿਕਲਣਾ ਤਾਂ ‘ਇਹ ਚੀਜ਼ ਹੈ ਜ਼ਰੂਰੀ’

ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨ ਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ। ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿ ਡ- ਉੰਨੀ ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰ ਗੱਲਾਂ ਦਾ ਵੀ ਧਿਆਨ ਰੱਖ ਰਹੀ ਹੈ ਜਿਸ ਤਰ੍ਹਾਂ ਕਿਸਾਨ ਭਰਾਵਾਂ ਦਾ। ਕਣਕ ਦੀ ਫ਼ਸਲ ਦੀ ਚੁੱਕਾਈ ਤੇ ਖ੍ਰੀਦ ਦੇ ਕੀਤੇ ਗਏ ਪ੍ਰਬੰਧ: ਪਿੰਡ ਵਾਰ ਪਾਸ ਜਾਰੀ ਕੀਤੇ ਜਾਣਗੇ। ਤਾਲਮੇਲ ਲਈ 30 ਮੈਂਬਰੀ ਕੰਟਰੋਲ ਰੂਮ। 3800 ਖ੍ਰੀਦ ਕੇਂਦਰ। ਸਮਾਜਿਕ ਦੂਰੀ ਬਣਾਏ ਰੱਖਣ ਲਈ ਪੁਲਿਸ ਕਰਮਚਾਰੀ ਕੀਤੇ ਜਾਣਗੇ ਤਾਇਨਾਤ। ਮੰਡੀਆਂ ‘ਚ ਸਾਬਣ, ਸੈਨੇਟਾਈਜ਼ਰ ਤੇ ਮਾਸਕ ਦੀ ਉਪਲੱਬਧਤਾ ਹੋਵੇਗੀ ਸਾਫ਼ ਪਾਣੀ ਦਾ ਇੰਤਜ਼ਾਮ ਵੀ ਹੋਵੇਗਾ। ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਦੇ ਨਾਲ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਿਆ ਹੈ ਕਿ ਕਰੋਨਾ ਦੇ ਮੱਦੇਨਜ਼ਰ ਅਸੀਂ ਇਸ ਤੋਂ ਬਚਾਅ ਲਈ ਹਦਾਇਤਾਂ ਦਾ ਵੀ ਪਾਲਣ ਕਰੀਏ ਜਿਸ ਲਈ ਅਸੀਂ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੀ ਸਿਹਤ ਸਬੰਧੀ ਵੀ ਸਾਰੇ ਇੰਤਜ਼ਾਮ ਕੀਤੇ ਹਨ। ਅਸੀਂ ਸਮਾਜਿਕ ਦੂਰੀ ਬਣਾਏ ਰੱਖਣ ਲਈ ਪਿੰਡਾਂ ਵਾਰ ਕਿਸਾਨਾਂ ਨੂੰ ਪਾਸ ਮੁਹੱਈਆ ਕਰਵਾਵਾਂਗੇ। ਮੇਰੀ ਆਪਣੇ ਸਾਰੇ ਕਿਸਾਨ, ਮਜ਼ਦੂਰ ਤੇ ਆੜ੍ਹਤੀ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਦੂਜੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਤੇ ਸਮੇਂ ਸਮੇਂ ਬਾਅਦ ਹੱਥ ਧੋਂਦੇ ਰਹਿਣ।

ਇਹਨਾਂ ਲੋਕਾਂ ਨੂੰ ਤਿੰਨ ਮਹੀਨੇ ਮੁਫ਼ਤ ਗੈਸ ਸਿਲੰਡਰ ਮਿਲੇਗਾ

ਖੁਸ਼ਖਬਰੀ ਆ ਰਹੀ ਉਨ੍ਹਾਂ ਲੋਕਾਂ ਲਈ ਜੋ ਸਰਕਾਰ ਦੀ ਇਸ ਯੋਜਨਾ ਅੰਦਰ ਆਉਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ‘ਉਜਵਲਾ’ ਯੋਜਨਾ ਦੇ ਤਹਿਤ ਸਾਰੇ ਲਾਭਪਾਤਰੀਆਂ ਲਈ ਅਗਲੇ 3 ਮਹੀਨਿਆਂ ਲਈ ਮੁਫ਼ਤ ਸਿਲੰਡਰ ਰੀਫਿਲ ਕਰਨ ਦਾ ਐਲਾਨ ਕੀਤਾ ਗਿਆ ਹੈ।ਭਾਵ 1 ਅਪ੍ਰੈਲ ਤੋਂ 30 ਜੂਨ ਦੌਰਾਨ ਇਹ ਸਹੂਲਤ ਉਕਤ ਲਾਭਪਾਤਰੀਆਂ ਲਈ ਉਪਲਬਧ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਨਿਗਮ ਵਲੋਂ 8 ਕਰੋੜ ਪੀ. ਐੱਮ. ਯੂ. ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ) ਅਧੀਨ ਲਾਭਪਾਤਰੀ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਮੁਫ਼ਤ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ‘ਉਜਵਲਾ’ ਲਾਭਪਾਤਰੀਆਂ ਦੇ ਲਿੰਕ ਕੀਤੇ ਬੈਂਕ ਖਾਤਿਆਂ ’ਚ ਅਗਾਊਂ ਤੌਰ ’ਤੇ ਮੁਫ਼ਤ ਐੱਲ. ਪੀ. ਜੀ. ਗੈਸ ਖਰੀਦਣ ਲਈ ਇਸ ਰਾਸ਼ੀ ਦਾ ਅਪ੍ਰੈਲ 2020 ਲਈ ਰੀਫਿਲ ਲਾਗਤ ਦਾ ਸਾਰਾ ਆਰ. ਐੱਸ. ਪੀ. ਅਗਾਊਂ ਤੌਰ ’ਤੇ ਟਰਾਂਸਫਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਇਕ ਲਾਭਪਾਤਰੀ ਹਰ ਮਹੀਨੇ ਇਕ ਸਿਲੰਡਰ ਪ੍ਰਾਪਤ ਕਰਨ ਦਾ ਹੱਕਦਾਰ ਹੈ। ਲਾਭਪਾਤਰੀ ਅੰਤਿਮ ਰੀਫਿਲ ਪ੍ਰਾਪਤ ਹੋਣ ਦੇ 15 ਦਿਨਾਂ ਬਾਅਦ ਹੀ ਅਗਲੀ ਰੀਫਿਲ ਬੁੱਕ ਕਰ ਸਕਦਾ ਹੈ। ਦੱਸ ਦਈਏ ਕਿ ਰੀਫਿਲ ਦੀ ਬੁਕਿੰਗ ਆਈ. ਵੀ. ਆਰ. ਐੱਸ. ਜਾਂ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੀ ਸਲੰਡਰ ਵੰਡ ਰਹੀ ਹੈਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕ ਰੋਨਾ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਲਾੱਕਡਾਊਨ ਹੈ ਇਸ ਦੌਰਾਨ ਜ਼ਰੂਰਤਮੰਦਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਸ ਦਾ ਪੰਜਾਬ ਸਰਕਾਰ ਵਿਸ਼ੇਸ਼ ਤੌਰ ‘ਤੇ ਧਿਆਨ ਰੱਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲ ਦੇ ਆਧਾਰ ‘ਤੇ ਚਾਰ ਦਿਨਾਂ ਵਿੱਚ ਲੋਕਾਂ ਨੂੰ 7,72,605 ਸਿਲੰਡਰ ਵੰਡੇ ਗਏ ਤੇ ਅੱਗੇ ਵੀ ਜ਼ਰੂਰਤ ਦੇ ਹਿਸਾਬ ਨਾਲ ਵੰਡੇ ਜਾਣਗੇ।