ਸਰਕਾਰ ਆਉਣ ਤੇ ਅਕਾਲੀ ਦਲ ਵੱਲੋਂ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਸ੍ਰੋਮਣੀ ਅਕਾਲੀ ਦਲ ਬਾਦਲ ਬਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮਿਸ਼ਲ ‘ਗੱਲ ਪੰਜਾਬ ‘ ਦੀ ਦਾ ਦੂਜਾ ਦਿਨ ਹੈ ਬੀਤੇ ਦਿਨ ਸੁਖਬੀਰ ਬਾਦਲ ਜ਼ੀਰਾ ਹਲਕੇ ‘ਚ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ| ਅੱਜ ਸੁਖਬੀਰ ਬਾਦਲ ਲੋਕਾਂ ਦੀ ਰਾਏ ਜਾਣਨ ਦੇ ਲਈ ਗੁਰੂਹਰਸਹਾਏ ਪੁਹੰਚੇ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 100 ਦਿਨ ਦੇ ਅੰਦਰ ਪੰਜਾਬ ਦੇ ਸਾਰੇ ਸੂਬਿਆ ਦਾ ਦੌਰਾ ਕਰਨਗੇ | ਜਿਸ ਤਹਿਤ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰੂਹਰ ਸਹਾਏ ਦੇ ਰਿਜੀ ਰਿਜ਼ੌਰਟ ‘ਚ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਰੈਲੀ ਕੀਤੀ ਹੈ।ਇਸ ਦੌਰਾਨ ਗੁਰੂਹਰਸਹਾਏ ‘ਚ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਇੱਕ ਇੱਕ ਖਦਸ਼ੇ ਨੂੰ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ‘ਚ ਖੇਤੀ ਕਾਨੂੰਨਾਂ ਦਾ ਰੋਸ ਕੀਤਾ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਹਿੱਤਾਂ ਲਈ ਬੀਜੇਪੀ ਨਾਲ ਕਈ ਸਾਲਾਂ ਪੁਰਾਣਾ ਰਿਸ਼ਤਾ ਤੋੜਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ -ਬਸਪਾ ਸਰਕਾਰ ਆਉਣ ‘ਤੇ ਪਹਿਲੇ ਮਹੀਨੇ ਹੀ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦਾ 10 ਲੱਖ ਦਾ ਸਿਹਤ ਬੀਮਾ ਕੀਤਾ ਜਾਵੇਦਗਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ‘ਚ ਇੱਕ ਵੀ ਗਲਤ ਅਨਸਰ ਨਹੀਂ ਰਹਿਣ ਦੇਣਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਖੇਤੀ ਕਾਨੂੰਨ ਰੱਦ ਕਰਾਂਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੈ ਅਤੇ ਸਰਕਾਰ ਆਉਣ ‘ਤੇ 400 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ।।

ਦਿੱਲੀ ਬਾਡਰ ਤੋਂ ਆਈ ਵੱਡੀ ਖਬਰ

ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਸੰਘਰਸ਼ ਨੂੰ ਚਲਦਿਆਂ 8 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ । ਜਦੋ ਦਾ ਕਿਸਾਨਾਂ ਦਾ ਇਹ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਹੈ ਕਿਸਾਨਾਂ ਦੇ ਵਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਜਦੋ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਦਾ ਸੰਘਰਸ਼ ਇਸੇ ਤਰਾਂ ਹੀ ਜਾਰੀ ਰਹੇਗਾ । ਕਿਸਾਨਾਂ ਦੇ ਇਸ ਅੰਦੋਲਨ ਦੌਰਾਨ ਕਈ ਕਿਸਾਨ ਰੱਬ ਨੂੰ ਪਿਆਰੇ ਹੋ ਚੁੱਕੇ ਹਨ । ਕਈ ਨੌਜਵਾਨਾਂ ਅਤੇ ਕਿਸਾਨਾਂ ਨੇ ਇਸ ਅੰਦੋਲਨ ਦੌਰਾਨ ਆਪਣੀ ਜਿੰਦਗੀ ਇਸ ਕਿਸਾਨੀ ਸੰਘਰਸ਼ ਲਈ ਵਾਰ ਦਿਤੀ ਹੈ।ਦੱਸ ਦਈਏ ਕਿ ਇਸੇ ਵਿਚਕਾਰ ਹੁਣ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਇੱਕ ਇੱਕ ਮਨਹੂਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਦਿੱਲੀ ਦੀ ਬਰੂਹਾਂ ਤੇ ਬੈਠ ਕੇ ਸਿੰਘੂ ਬਾਰਡਰ ‘ਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੇ ਚੱਲ ਰਹੇ ਕਿਸਾਨ ਦੇ ਇਸ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਰੱਬ ਨੂੰ ਪਿਆਰਾ ਹੋ ਚੁਕਿਆ ਹੈ । ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਬਣੇ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ਰੀਂਹ ਵਾਲਾ ਦਾ ਇੱਕ ਹੋਰ ਕਿਸਾਨ ਨੇ ਇਸ ਅੰਦੋਲਨ ਦੌਰਾਨ ਰੱਬ ਨੂੰ ਪਿਆਰੇ ਹੋ ਗਿਆ ਹੈ ।ਦੱਸ ਦਈਏ ਕਿ ਓਥੇ ਹੀ ਇਸ ਕਿਸਾਨ ਦੇ ਪੂਰੇ ਹੋਣ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਕਿਸਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਾਲ ਹੀ ਇਸ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਸਰਕਾਰ ਦੇ ਕੋਲੋ ਕੀਤੀ ਗਈ । ਇਸ ਕਿਸਾਨ ਦੀ ਉਮਰ 70 ਦੱਸੀ ਜਾ ਰਹੀ ਹੈ ਅਤੇ ਪਛਾਣ ਮਹਿਲ ਸਿੰਘ ਵਜੋਂ ਹੋਈ ਹੈ । ਜੋ ਕਿ ਲੰਬੇ ਸਮੇਂ ਤੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਬਾਰਡਰ ਤੇ ਬੈਠ ਕੇ ਸੰਘਰਸ਼ ਕਰ ਰਿਹਾ ਸੀ। ਪਰ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਉਹ ਪੂਰਾ ਹੋ ਗਿਆ ।ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਇਹ ਕਿਸਾਨ ਜ਼ਿਹਨਾ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਦੇ ਵਿਚ ਸੋਗ ਹੈ । ਪਰ ਇਥੇ ਇੱਕ ਸਵਾਲ ਤਾਂ ਉਠਦਾ ਹੈ ਹੀ ਜਿਸ ਪ੍ਰਧਾਨ ਮੰਤਰੀ ਨੂੰ ਦੇਸ਼ ਨੇ ਵੋਟਾਂ ਪਾ ਕੇ ਸੱਤਾ ਚ ਲਿਆਉਂਦਾ ਅੱਜ ਓਹੀ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਦੀ ਸਾਰ ਤੱਕ ਨਹੀਂ ਲੈ ਰਿਹਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪੰਜਾਬ ਦੇ ਇਸ ਜਿਲ੍ਹੇ ਚ ਛੁੱਟੀ ਦਾ ਐਲਾਨ

ਪੰਜਾਬ ਇੱਕ ਵੱਖ ਵੱਖ ਰਸਮਾਂ ਧਰਮਾਂ ਲੋਕਾਂ ਵਾਲਾ ਸੂਬਾ ਹੈ। ਜਿੱਥੇ ਵੱਖ-ਵੱਖ ਜਾਤਾਂ ਦੇ ਲੋਕ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਨਾਲ ਰਹਿੰਦੇ ਹਨ। ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਦਿਨ-ਤਿਉਹਾਰ ਆਏ ਦਿਨ ਹੀ ਆਉਂਦੇ ਰਹਿੰਦੇ ਹਨ। ਉੱਥੇ ਹੀ ਇਨ੍ਹਾਂ ਦਿਨਾਂ ਤਿਓਹਾਰਾਂ ਦਾ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਉੱਥੇ ਹੀ ਸਾਰੇ ਜਾਤਾਂ ਪਾਤਾ ਦੇ ਲੋਕਾਂ ਵੱਲੋ ਮਿਲ ਕੇ ਸ਼ਰਧਾ ਨਾਲ ਇਹ ਤਿਓਹਾਰ ਮਨਾਏ ਜਾਂਦੇ ਹਨ। ਜਿਸ ਨਾਲ ਸਾਰੇ ਲੋਕਾਂ ਦਾ ਆਪਸੀ ਪਿਆਰ ਵੀ ਝਲਕਦਾ ਹੈ। ਉੱਥੇ ਹੀ ਬਹੁਤ ਸਾਰੇ ਤਿਉਹਾਰਾਂ ਨੂੰ ਲੈ ਕੇ ਛੁੱਟੀ ਵੀ ਕੀਤੀ ਜਾਂਦੀ ਹੈ। ਤਾਂ ਜੋ ਲੋਕ ਇਨ੍ਹਾਂ ਤਿਉਹਾਰਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਵਾਰਾਂ ਨਾਲ ਮਨਾ ਸਕਣ।ਦੱਸ ਦਈਏ ਕਿ ਇਸ ਲਈ ਸਰਕਾਰ ਵੱਲੋਂ ਕਈ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਕੁਝ ਛੁਟੀਆਂ ਹਲਾਤਾਂ ਦੇ ਅਨੁਸਾਰ ਵੀ ਕਰ ਦਿੱਤੀਆਂ ਜਾਂਦੀਆਂ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਥਿਤੀਆਂ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਪੰਜਾਬ ਦੇ ਇਸ ਜਿਲ੍ਹੇ ਚ ਇਸ ਦਿਨ ਦੀ ਛੁੱਟੀ ਦਾ ਹੋਇਆ ਇਹ ਐਲਾਨ , ਜਿਸ ਨਾਲ ਬਹੁਤ ਸਾਰੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੀ ਜਾਰੀ ਹੈ। ਪੰਜਾਬ ਵਿੱਚ ਜਿੱਥੇ ਮਲੇਰਕੋਟਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 23 ਵੇਂ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ ਹੈ।ਦੱਸ ਦਈਏ ਕਿ ਉੱਥੇ ਹੀ ਜ਼ਿਲੇ ਅੰਦਰ ਲੋਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਦਾ ਵੀ ਐਲਾਨ ਕੀਤਾ ਗਿਆ ਸੀ। ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਕਈ ਸੰਸਥਾਵਾਂ ਨੂੰ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਮਲੇਰਕੋਟਲਾ ਵਿੱਚ ਵਸਦੇ ਮੁਸਲਿਮ ਭਾਈਚਾਰੇ ਦੇ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ। ਹੁਣ 20 ਅਗਸਤ ਨੂੰ ਮੁਹੱਰਮ (ਯੌਮ-ਏ -ਅਸ਼ੂਰਾ) ਦੇ ਮੌਕੇ ਤੇ ਮਲੇਰਕੋਟਲਾ ਜਿਲੇ ਦੇ ਵਿਚ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਬੈਂਕ ਸਮੇਤ ਛੁੱਟੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।ਇਹ ਹੁਕਮ ਜ਼ਿਲਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਵੱਲੋਂ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਲੇਰਕੋਟਲਾ ਦੇ ਜ਼ਿਲ੍ਹਾ ਭਰ ਦੇ ਵਿਚ ਸਰਕਾਰੀ ਅਤੇ ਅਰਧ ਸਰਕਾਰੀ ਬੈਂਕਾਂ ਸਮੇਤ 20 ਅਗਸਤ ਨੂੰ ਛੁੱਟੀ ਕੀਤੇ ਜਾਣ ਦਾ ਆਦੇਸ਼ ਲਾਗੂ ਕੀਤਾ ਹੈ। ਇਸ ਛੁੱਟੀ ਦੀ ਖਬਰ ਮਿਲਦੇ ਹੀ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸੌਦਾ ਸਾਧ ਰਾਮ ਰਹੀਮ ਬਾਰੇ ਵੱਡੀ ਖਬਰ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਵਿੱਚ ਬੰਦ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਉਸ ਦੀਆਂ ਦਿੱਕਤਾ ‘ਚ ਵਾਧਾ ਹੋ ਸਕਦਾ ਹੈ। ਇੱਕ ਹੋਰ ਮਾਮਲੇ ਵਿੱਚ ਉਸ ‘ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਖੁੱਲ੍ਹ ਸਕਦਾ ਹੈ ਦੁਬਾਰਾ । ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੱਤਰਕਾਰ ਰਣਜੀਤ ਸਿੰਘ ਵਿੱਚ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਅਦਾਲਤ ਹੁਣ ਇਸ ਮਾਮਲੇ ਵਿੱਚ ਆਪਣਾ ਫੈਸਲਾ 24 ਅਗਸਤ ਨੂੰ ਸੁਣਾ ਸਕਦੀ ਹੈ। ਗੁਰਮੀਤ ਰਾਮ ਰਹੀਮ ਇਸ ਮਾਮਲੇ ਵਿੱਚ ਮੁੱਖ ਜਿੰਮੇਵਾਰ ਹੈ।ਦੱਸ ਦਈਏ ਕਿ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਇਸ ਸਮੇਂ ਸਾਧਵੀ ਮਾਮਲੇ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਵਿੱਚ ਜਿੰਦਗੀ ਕੱਟ ਰਿਹਾ ਹੈ। ਰਣਜੀਤ ਸਿੰਘ ਕੇਸ ਦੀ ਸੁਣਵਾਈ ਕੱਲ੍ਹ ਪੰਚਕੂਲਾ ਅਦਾਲਤ ਵਿੱਚ ਮੁਕੰਮਲ ਹੋ ਗਈ। ਇਸ ਨਾਲ ਗੁਰਮੀਤ ਰਾਮ ਰਹੀਮ ਲਈ ਦਿੱਕਤਾਂ ਆ ਸਕਦੀਆਂ ਹਨ।ਦੱਸ ਦਈਏ ਕਿ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਰਣਜੀਤ ਸਿੰਘ ਕੇਸ ਵਿੱਚ ਫੈਸਲਾ ਰਾਖਵਾਂ ਰੱਖ ਲਿਆ। ਪਿਛਲੀ ਸੁਣਵਾਈ ਵਿੱਚ ਅੰਤਮ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਦੀ ਅਗਲੀ ਤਰੀਕ 24 ਅਗਸਤ ਤੈਅ ਕੀਤੀ। ਇਸ ਦਿਨ ਇਸ ਮਾਮਲੇ ਵਿੱਚ ਫੈਸਲਾ ਸੀਬੀਆਈ ਅਦਾਲਤ ਵੱਲੋਂ ਸੁਣਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਦੇ ਨਾਲ ਕ੍ਰਿਸ਼ਨ ਲਾਲ, ਜਸਵੀਰ, ਸਬਦੀਲ ਅਤੇ ਅਵਤਾਰ ਵੀ ਜਿੰਮੇਵਾਰ ਹਨ। ਗੁਰਮੀਤ ਰਾਮ ਰਹੀਮ ਤੇ ਕ੍ਰਿਸ਼ਨਾ ਲਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ। ਹੋਰ ਅਵਤਾਰ, ਜਸਵੀਰ ਤੇ ਸਬਦੀਲ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ।ਦੱਸ ਦਈਏ ਕਿ ਸੁਣਵਾਈ ਦੌਰਾਨ ਬਚਾ ਪੱਖ ਨੇ ਸੀਬੀਆਈ ਅਦਾਲਤ ਵਿੱਚ ਆਖਰੀ ਦਲੀਲਾਂ ਦੇ ਸਾਰੇ ਦਸਤਾਵੇਜ਼ ਪੇਸ਼ ਕੀਤੇ। ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕੇਸ ਵਿੱਚ ਸੀਬੀਆਈ ਨੇ ਬਚਾਅ ਪੱਖ ਵੱਲੋਂ ਦਿੱਤੀਆਂ ਦਲੀਲਾਂ ‘ਤੇ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਮੰਗਿਆ। ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣਾ ਜਵਾਬ ਦਾਇਰ ਕਰਨ ਲਈ ਕੁਝ ਸਮਾਂ ਚਾਹੁੰਦੇ ਹਨ। ਪਰ, ਸਮਾਂ ਦੇਣ ਤੋਂ ਇਨਕਾਰ ਕਰਦਿਆਂ ਅਦਾਲਤ ਨੇ ਮਾਮਲੇ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਤੇ ਅਗਲੀ ਤਰੀਕ 24 ਅਗਸਤ ਤੈਅ ਕੀਤੀ।।।। । ਦੱਸ ਦਈਏ ਕਿ 24 ਅਗਸਤ ਤੋਂ ਬਾਅਦ ਰਾਮ ਰਹੀਮ ਦੀ ਦਿੱਕਤ ਹੋਰ ਵੀ ਵੱਧ ਸਕਦੀ ਹੈ।।।ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਖੱਟਾ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਗੁਰਮੀਤ ਰਾਮ ਰਹੀਮ ਨੇ ਰਣਜੀਤ ਨੂੰ ਉਸਦੇ ਸਾਹਮਣੇ ਮੁਕਾ ਦੇਣ ਲਈ ਕਿਹਾ ਸੀ। ਹਾਲਾਂਕਿ, ਬਾਅਦ ਵਿੱਚ ਖੱਟਾ ਸਿੰਘ ਨੇ ਅਦਾਲਤ ਦੇ ਸਾਹਮਣੇ ਬਿਆਨ ਵਾਪਸ ਲੈ ਲਿਆ ਸੀ। ਹੁਣ ਖੱਟਾ ਸਿੰਘ ਵੱਲੋਂ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ ਨੇ ਦੱਸਿਆ ਸੀ ਕਿ ਪਹਿਲਾਂ ਉਹ ਭੈਅ ਕਾਰਨ ਵਾਪਸ ਮੁੜ ਗਿਆ ਸੀ, ਪਰ ਹੁਣ ਦੁਬਾਰਾ ਗਵਾਹੀ ਦੇਣਾ ਚਾਹੁੰਦਾ ਹੈ।।।। ।।

ਪੰਜਾਬ ਸਰਕਾਰ ਵੱਲੋਂ ਇਹ ਹੁਕਮ

ਪੰਜਾਬ ਸਰਕਾਰ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੇ ਜਾਣ ਦੀਆਂ ਖ਼ਬਰਾਂ ਆਮ ਹੀ ਸਾਹਮਣੇ ਆਈਆਂ ਹਨ। ਉਥੇ ਹੀ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਣਾਈ ਰੱਖੇ ਜਾਣ ਲਈ ਵੀ ਸੂਬਾ ਸਰਕਾਰ ਵੱਲੋਂ ਕਈ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਪੰਜਾਬ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਚ ਅਧਿਕਾਰੀਆਂ ਨਾਲ ਸਮੇਂ-ਸਮੇਂ ਤੇ ਗੱਲਬਾਤ ਕੀਤੀ ਜਾਂਦੀ ਹੈ। ਉਥੇ ਹੀ ਪੰਜਾਬ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੀ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਪੰਜਾਬ ਵਿੱਚ ਇੱਥੇ ਇਹ ਹੁਕਮ ਜਾਰੀ ਹੋ ਗਏ ਹਨ।ਦੱਸ ਦਈਏ ਕਿ ਲੋਕਾਂ ਦੀ ਜਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਰੂਪਨਗਰ ਦੇ ਡੀਸੀ ਸੋਨਾਲੀ ਗਿਰੀ ਵੱਲੋਂ ਕੁਝ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਇਹ ਫੈਸਲਾ ਲੋਕਾਂ ਦੀ ਸੜਕ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜਿਸ ਨਾਲ ਵਾਪਰਣ ਵਾਲੇ ਸੜਕ ਭਾਣਾ ਨੂੰ ਰੋਕਿਆ ਜਾ ਸਕੇ। ਇਹ ਆਦੇਸ਼ ਜਾਰੀ ਕੀਤੇ ਹਨ ਕਿ ਭਾਰੀ ਵਾਹਨਾਂ ਨੂੰ ਸ਼ਹਿਰ ਅੰਦਰ ਨਾ ਆਉਣ ਦਿੱਤਾ ਜਾਵੇ ਜਿਸ ਨਾਲ ਟਰੈਫਿਕ ਦੀ ਸਮੱਸਿਆ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਥੇ ਹੀ ਸ਼ਹਿਰ ਅੰਦਰ ਆਉਣ ਵਾਲੇ ਭਾਰੀ ਵਾਹਨਾਂ ਦੀ ਪੂਰੀ ਚੈਕਿੰਗ ਕੀਤੀ ਜਾਵੇ ਤੇ ਕੋਈ ਢਿੱਲ ਨਹੀਂ ਵਰਤੀ ਜਾਵੇਗੀ।ਦੱਸ ਦਈਏ ਕਿ ਉੱਥੇ ਹੀ ਰਾਜ ਮਾਰਗ ਅਤੇ ਰਾਸ਼ਟਰੀ ਰਾਜ ਮਾਰਗ ਨਾਲ ਜੁੜਦੀਆਂ ਲਿੰਕ ਸੜਕਾਂ ਤੇ ਵੱਡੇ ਸਾਇਨ ਬੋਰਡ, ਰਿਫਲੈਕਟਰ ਅਤੇ ਲਾਈਟਾਂ ਲਗਾਉਣ ਦਾ ਆਦੇਸ਼ ਵੀ ਅਧਿਕਾਰੀਆਂ ਨੂੰ ਜਾਰੀ ਕਰ ਦਿੱਤਾ ਹੈ। ਉਥੇ ਹੀ ਭਾਰੀ ਵਾਹਨਾਂ ਦੇ ਓਵਰਲੋਡ ਹੋਣ ਤੇ ਚਲਾਨ ਕੱਟੇ ਜਾਣ ਤੇ ਵੀ ਸਖਤ ਆਦੇਸ਼ ਜਾਰੀ ਕੀਤੇ ਹਨ। ਸਕੂਲ ਦੀਆਂ ਵੈਨਾਂ ਦੇ ਕਾਗਜਾਤਾਂ ਨੂ ਪੂਰੇ ਸਹੀ ਸਲਾਮਤ ਰੱਖਣ ਸਬੰਧੀ ਵੀ ਸਕੂਲ ਦੇ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਸਕੂਲ ਬੱਸਾਂ ਅਤੇ ਵੈਨ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਚੱਲਣ ਦਿਤਾ ਜਾਵੇਗਾ, ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ।ਦੱਸ ਦਈਏ ਕਿ ਇਹ ਆਦੇਸ਼ ਸਕੂਲ ਖੁੱਲ ਜਾਣ ਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਾਗੂ ਕੀਤੇ ਗਏ ਹਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਾਰਿਆਂ ਨੂੰ ਸਖਤ ਤਾੜਨਾ ਕੀਤੀ ਗਈ ਹੈ। ਤੇਜ ਗਤੀ ਵਾਲੇ ਵਾਹਨਾਂ ਨੂੰ ਰੋਕਣ ਲਈ ਸਪੀਡ ਬਰੇਕਰ ਲਗਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਸਵੇਰੇ ਸ਼ਾਮ ਸੈਰ ਕਰਨ ਵਾਲੇ ਲੋਕਾਂ ਨਾਲ ਕੋਈ ਭਾਣਾ ਨਾ ਹੋ ਸਕੇ।

ਪੰਜਾਬ ਵਾਸੀਆਂ ਲਈ ਵੱਡੀ ਖਬਰ

ਪੰਜਾਬ ਵਾਸੀਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਲੋਕਾਂ ਵਿਚ ਖੁਸ਼ੀ ਹੈ। ਪੰਜਾਬ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਉਨ੍ਹਾਂ ਕੇਸਾਂ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਵੱਲੋਂ ਰਾਹਤ ਦੀ ਸਾਹ ਲਈ ਗਈ ਹੈ। ਉਥੇ ਹੀ ਸਕੂਲ ਜਾਣ ਵਾਲੇ ਬੱਚੇ ਨੂੰ ਵੀ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਹੁਣ 24 ਘੰਟਿਆਂ ਦੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੋਈ ਵੀ ਜਿੰਦਗੀ ਨਾ ਚਲੇ ਜਾਣ ਕਾਰਨ ਕਰੋਨਾ ਉਪਰ ਕੰਟਰੋਲ ਪਾ ਲਿਆ ਮਹਿਸੂਸ ਹੋ ਰਿਹਾ ਹੈ।ਦੱਸ ਦਈਏ ਕਿ ਜਿੱਥੇ ਪੰਜਾਬ ਵਿੱਚ 24 ਘੰਟਿਆਂ ਦੌਰਾਨ 54 ਨਵੇਂ ਕੇਸ ਸਾਹਮਣੇ ਸਾਹਮਣੇ ਆਏ ਹਨ ਉਥੇ ਹੀ ਪੰਜਾਬ ਵਿਚ ਹੁਣ ਤੱਕ ਉਹਨਾਂ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 600060 ਤੱਕ ਪਹੁੰਚ ਗਈ ਹੈ। 24 ਘੰਟਿਆਂ ਦੌਰਾਨ 54 ਕੇਸਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਐਕਟਿਵ ਵਿਅਕਤੀਆਂ ਦੀ ਗਿਣਤੀ 545 ਦਰਜ ਕੀਤੀ ਗਈ ਹੈ। ਉੱਥੇ ਹੀ ਹੁਣ ਤੱਕ ਇਸ ਕਰੋਨਾ ਉੱਪਰ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਪਰਤਣ ਵਾਲੇ ਵਿਅਕਤੀਆਂ ਦੀ ਗਿਣਤੀ 583170 ਦਰਜ ਕੀਤੀ ਗਈ ਹੈ।ਦੱਸ ਦਈਏ ਕਿ ਪੰਜਾਬ ਵਿੱਚ ਕਰੋਨਾ ਸਥਿਤੀ ਕਾਬੂ ਹੇਠ ਦੇਖਦੇ ਹੋਏ ਜਿੱਥੇ ਸੂਬਾ ਸਰਕਾਰ ਖੁਸ਼ ਹੈ ਉਥੇ ਲੋਕਾਂ ਵਿੱਚ ਵੀ ਖੁਸ਼ੀ ਵੇਖੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਜੇ ਵੀ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਦੀ ਤੀਜੀ ਸਟੇਜ ਨੂੰ ਰੋਕਿਆ ਜਾ ਸਕੇ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸਿਮਰਨ ਨੇ ਦੁਬਾਰਾ ਬਖਸ਼ੀ ਜਿੰਦਗੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇਹ ਸੱਚੀ ਗੱਲ ਕੁਝ ਕੁ ਦਿਨਾਂ ਦੀ ਹੈ ਜੋ ਉਨ੍ਹਾਂ ਨਾਸਤਿਕ ਲੋਕਾਂ ਨੂੰ ਜਵਾਬ ਹੈ ਜੋ ਗੁਰਬਾਣੀ ਦੇ ਚਮਤਕਾਰ ਨੂੰ ਨਹੀ ਮੰਨਦੀ ਆਉ ਸੁਣਦੇ ਹਾਂ ਪੂਰੀ ਵੀਡੀਓ ।ਵਾਹਿਗੁਰੂ ਦੇ ਜਾਪ ਦੀ ਤਾਕਤ ਜਰੂਰ ਸੁਣੋ।।ਸੀਨਿਆਂ ਵਿਚ ਛੇਕ ਤਾਂ ਸੁਣੇ-ਵੇਖੇ ਹੋਣਗੇ ਆਹ ਸੀਨੇ ਵਿਚ ਖੱਪਾ ਵੇਖਲੋ।ਦੱਸ ਦਈਏ ਕਿ ਸ਼ਹਿਰ ਅਬੋਹਰ ਦਾ ਹਰਦੀਪ ਸਿੰਘ ਛੋਟਾ ਹਾਥੀ ਲੈ ਕੇ ਕਿਤੇ ਮਾਲ ਲਾਹੁਣ ਜਾ ਰਿਹਾ ਸੀ ਤਾਂ ਲਹਿਰਾ ਮੋਹੱਬਤ ਕੋਲ ਗੱਡੀ ਦਾ ਟੈਰ ਲੱਥ ਗਿਆ। ਇਸ ਵਿੱਚ ਹਾਈਵੇ ਦਾ ਛੇ-ਸੱਤ ਫੁੱਟਾ ਐਂਗਲ ਹਰਦੀਪ ਦੇ ਸੀਨੇ ਵਿਚ ਆਰ-ਪਾਰ ਹੋ ਗਿਆ। ਪਰ ਕਮਾਲ ਦਾ ਬੰਦਾ ਹੈ ਹਰਦੀਪ; ਕਹਿੰਦੇ ਹਿੰਮਤ ਨਹੀਂ ਹਾਰਿਆ, ਭੋਰਾ ਚਿੱਤ ਨਹੀਂ ਡੋਲਾਇਆ ਤੇ ਵਾਹਿਗੁਰੂ ਦਾ ਜਾਪ ਕਰਦਾ ਕਹਿੰਦਾ ਰਿਹਾ – “ਜਦੋਂ ਮੈਂ ਕਿਸੇ ਦਾ ਕਦੇ ਮਾੜਾ ਨਹੀਂ ਕੀਤਾ, ਵਾਹਿਗੁਰੂ ਮੇਰੇ ਨਾਲ਼ ਵੀ ਮਾੜਾ ਨਹੀ ਕਰ ਕਰਦਾ।” ਫਿਰ ਡਾਕਟਰਾਂ ਦੀ ਟੀਮ ਨੇ ਆਪਣਾ ਕੰਮ ਕੀਤਾ।ਇੱਕ ਦਾ ਹੌਂਸਲਾ, ਇੱਕ ਦਾ ਵਾਹਿਗੁਰੂ ਦੀ ਤਾਕਤ ਨੇ , ਦੋਵਾਂ ਨੇ ਰਲ਼ ਕੇ ਜ਼ਿੰਦਗੀ ਬਚਾ ਲਈ। ਇਹ ਹੈ ਪਾਠ ਦੀ ਤਾਕਤ ਸਿਮਰਨ ਦੀ ਤਾਕਤ।। ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਨਾਮ ਨੂੰ ਵੱਡੇ ਤੋਂ ਵੱਡੇ ਸੁਖ ਦੇ ਪ੍ਰਾਪਤ ਹੋਣ’ਤੇ ਵੀ ਭੁਲਾਉਣਾ ਨਹੀਂ ਚਾਹੀਦਾ।ਇਸ ਗੱਲ ਨੂੰ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ। (ਗੁ.ਗ੍ਰੰ.14) ਵਾਲੇ ਸ਼ਬਦ ਦੁਆਰਾ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ।ਨਾਮ ਦਾ ਸਿਮਰਨ ਗੁਰਮਤਿ ਵਿਚ ਪਰਮ- ਆਵੱਸ਼ਕ ਹੈ। ਸੰਖੇਪ ਵਿਚ ਕਿਹਾ ਜਾਏ ਤਾਂ ਗੁਰਮਤਿ-ਸਾਧਨਾ ਹੈ ਹੀ ਨਾਮ-ਸਾਧਨਾ ਜਾਂ ਨਾਮ-ਸਿਮਰਨ। ਨਾਮ-ਸਿਮਰਨ ਲਈ ਤਾਕੀਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ— ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ। ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ। ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ।(ਗੁ.ਗ੍ਰੰ.1352)।

ਪਾਕਿ ਜਾਣ ਵਾਲੀ ਸੰਗਤਾਂ ਲਈ ਵੱਡੀ ਖਬਰ

ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਪਾਸੋਂ ਸ਼੍ਰੋਮਣੀ ਕਮੇਟੀ ਨੇ 25 ਅਗਸਤ ਤੱਕ ਮੰਗੇ ਪਾਸਪੋਰਟ”’ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 2021 ਵਿਚ ਭੇਜਿਆ ਜਾਵੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਦਿਆਂ 15 ਅਗਸਤ 2021 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਸੀ, ਜਿਸ ਵਿਚ ਵਾਧਾ ਕਰਦਿਆਂ ਹੁਣ ਇਹ ਮਿਤੀ 25 ਅਗਸਤ 2021 ਤੱਕ ਵਧਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ, ਜਿਸ ਲਈ ਸ਼ਰਧਾਲੂ ਆਪਣੇ ਪਾਸਪੋਰਟ ਮਿਤੀ 25 ਅਗਸਤ 2021 ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਇਸ ਇਤਿਹਾਸਕ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਸਾਹਿਬਾਨ ਦੀ ਸ਼ਿਫਾਰਸ ਸਹਿਤ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਯਾਤਰਾ ਵਿਭਾਗ ਵਿਚ ਭੇਜਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ਰਧਾਲੂਆਂ ਲਈ ਪਾਸਪੋਰਟ ਦੇ ਨਾਲ ਪਛਾਣ ਦੇ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਫੋਟੋ ਕਾਪੀ ਲਗਾਉਣੀ ਜ਼ਰੂਰੀ ਹੈ। ਮੁੱਖ ਸਕੱਤਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਪਾਸਪੋਰਟ ਅਤੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਦੇਣ ਤਾਂ ਜੋ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਸਕੇ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਨਾਲ ਹਰਿਆਣਾ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਸਪੋਰਟ ਜਮ੍ਹਾ ਕਰਨ ਲਈ ਕੁਰੂਕਸ਼ੇਤਰ ਵਿਖੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹਰਿਆਣਾ ਸੂਬੇ ਦੇ ਕੋਟੇ ਤਹਿਤ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਕੁਰੂਕਸ਼ੇਤਰ ਹਰਿਆਣਾ ਵਿਖੇ ਆਪਣੇ ਪਾਸਪੋਰਟ ਭੇਜ ਸਕਦੇ ਹਨ।

ਸਿੱਖ ਪਰਿਵਾਰ ਬਾਰੇ ਇਸ ਪਿੰਡ ਤੋਂ ਵੱਡੀ ਖਬਰ

ਬੇਸ਼ਕ ਅਸੀਂ 21ਵੀਂ ਸਦੀ ‘ਚ ਜੀਅ ਰਹੇ ਹਾਂ, ਪਰ ਅੱਜ ਵੀ ਭਾਰਤ ਵਰਗੇ ਦੇਸ਼ ‘ਚ ਵਹਿਮਾਂ-ਭਰਮਾਂ ਦੀ ਭਰਮਾਰ ਹੈ। ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਮੱਝਾਂ ਨੂੰ ਇੱਕ ਬਿ ਮਾ ਰੀ ਤੋਂ ਬਚਾਉਣ ਲਈ ਟੂਣਾ ਕਰਵਾਇਆ ਗਿਆ। ਇਸ ਦਾ ਇੱਕ ਗੁਰਸਿੱਖ ਪਰਿਵਾਰ ਵੱਲੋਂ ਵਿ ਰੋ ਧ ਕੀਤਾ ਗਿਆ। ਇਸੇ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗਣ ਦਾ ਫੈਸਲਾ ਸੁਣਾ ਦਿੱਤਾ। ਯਾਨੀ ਪਿੰਡ ਵਾਲਿਆਂ ਵੱਲੋਂ ਉਸ ਪਰਿਵਾਰ ਨਾਲ ਬੋਲ-ਚਾਲ ਬੰਦ ਕਰ ਦਿੱਤਾ ਗਿਆ।ਦੱਸ ਦਈਏ ਕਿ ਗੁਰਸਿੱਖ ਪਰਿਵਾਰ ਨੇ ਇਸ ਮਾਮਲੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਜਿਹੀਆਂ ਮਨ ਮੱਤੀਆਂ ਤੇ ਕਾਰਵਾਈ ਦੀ ਮੰਗ ਲਈ ਪੱਤਰ ਦਿੱਤਾ ਹੈ।ਦੱਸ ਦਈਏ ਕਿ ਦੱਸ ਦਈਏ ਕਿ ਪਿੰਡ ‘ਚ ਕਈ ਪਸ਼ੂਆਂ ਦੀ ਮੂੰਹ ਖੁਰ ਦੀ ਨਾਲ ਮੌ ਤ ਹੋ ਗਈ ਤੇ ਕਈ ਠੀਕ ਨਹੀ ਹਨ । ਇਸ ਨੂੰ ਲੈ ਕੇ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਡਾਕਟਰਾਂ ਤੋਂ ਅਲਾਜ ਕਰਵਾਇਆ। ਪਿੰਡ ਦੇ ਕੁੱਝ ਲੋਕਾਂ ਨੇ ਇਸ ਤੋਂ ਬਚਣ ਲਈ ਮਲੇਰਕੋਟਲੇ ਦੇ ਕਿਸੇ ਬਾਬੇ ਤੋਂ ਧਾਗਾ ਵੀ ਕਰਵਾਇਆ। ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਤੇ ਉਨ੍ਹਾਂ ਬਾਬੇ ਦੇ ਕਹੇ ਮੁਤਾਬਕ ਸਭ ਕੁਝ ਕੀਤਾ।ਦੱਸ ਦਈਏ ਕਿ ਪਿੰਡ ਦੇ ਇੱਕ ਗੁਰਸਿੱਖ ਘਰ ਨੇ ਆਪਣੇ ਘਰ ਵਿੱਚ ਧੂਫ ਲਗਾਉੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਖਫਾ ਪਿੰਡ ਵਾਸੀਆਂ ਨੇ ਅਗਲੇ ਦਿਨ ਪਿੰਡ ਦੀ ਸਾਂਝੀ ਥਾਂ ‘ਤੇ ਇਕੱਠ ਕਰਕੇ ਇਸ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਗਈ ਜਿਸ ਵਿੱਚ ਪਿੰਡ ਦਾ ਸਰਪੰਚ ਪਰਿਵਾਰ ਤੇ ਫੈਸਲਾ ਪੜ੍ਹ ਰਿਹਾ ਹੈ।ਪਿੰਡ ਦੇ ਸਰਪੰਚ ਦਾ ਕਹਿਣਾ ਹੈ ਇਹ ਫੈਸਲਾ ਪੰਚਾਇਤ ਨਹੀਂ ਸਗੋਂ ਪਿੰਡ ਵਾਸੀਆਂ ਦਾ ਹੈ। ਹੁਣ ਪਿੰਡ ਦਾ ਸਰਪੰਚ ਵੀ ਇਸ ਨੂੰ ਵਹਿਮ ਭਰਮ ਦੱਸ ਰਿਹਾ ਹੈ ਪਰ ਪਿੰਡ ਦੇ ਏਕੇ ਅੱਗੇ ਖੜ੍ਹਨ ਦੀ ਗੱਲ ਕਰ ਰਿਹਾ ਹੈ। ਉਧਰ ਦੂਜੇ ਪਾਸੇ ਹੁਣ ਗੁਰਸਿੱਖ ਪਰਿਵਾਰ ਪ੍ਰਸ਼ਾਸਨ ਨੂੰ ਸ਼ਿਕਾ ਇਤ ਕਰਕੇ ਪੰਚਾਇਤ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਥੇ ਹੀ ਮਾਮਲੇ ਵਿੱਚ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਪੱਤਰ ਰਾਹੀ ਗੁਰਦੁਆਰਾ ਸਾਹਿਬ ਤੋਂ ਅਜਿਹੀ ਮਨਮੱਤ ਲਈ ਹੁੰਦੀ ਅਨਾਊਂਸਮੈਂਟ ਬੰਦ ਕਰਵਾਉਣ ਦੀ ਮੰਗ ਕੀਤੀ ਹੈ।।

ਪ੍ਰਧਾਨ ਨਵਜੋਤ ਸਿੱਧੂ ਲਈ ਵੱਡੀ ਖਬਰ

ਪੰਜਾਬ ਵਿੱਚ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ।ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ਼ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ। ਕਈ ਆਗੂਆ ਤੇ ਵਰਕਰਾਂ ਵੱਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਦੱਸ ਦਈਏ ਕਿ ਬਹੁਤ ਸਾਰੇ ਵਿਧਾਇਕ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਕਾਂਗਰਸ ਪਾਰਟੀ ਦੇ ਕਈ ਆਗੂ ਦੂਸਰੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ । ਹੁਣ ਨਵਜੋਤ ਸਿੱਧੂ ਨੇ ਇਕ ਹੋਰ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪਿਛਲੇ ਦਿਨੀਂ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਸਥਾਪਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਉਥੇ ਹੀ ਉਨ੍ਹਾਂ ਨੂੰ ਅੱਜ ਇਕ ਹੋਰ ਵੱਡਾ ਝਟਕਾ ਲੱਗਾ ਹੈ ਜਿੱਥੇ ਸੋਸ਼ਲ ਮੀਡੀਆ ਦੇ ਉਪਰ ਕੁਲਵੰਤ ਸਿੰਘ ਸਿੱਧੂ ਵਲੋਂ ਪਾਰਟੀ ਨੂੰ ਛੱਡ ਦੇਣ ਦਾ ਐਲਾਨ ਕੀਤਾ ਗਿਆ ਹੈ।ਦੱਸ ਦਈਏ ਕਿ ਕਾਂਗਰਸ ਪਾਰਟੀ ਨੂੰ ਲੁਧਿਆਣਾ ਤੋਂ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਆਤਮ ਨਗਰ ਤੋਂ ਕਾਂਗਰਸ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਆਤਮਨਗਰ ਤੋਂ ਕਾਂਗਰਸ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕਾਂਗਰਸ ਪਾਰਟੀ ਉਪਰ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਵਜਾ ਸਮੁੱਚੀ ਕਾਂਗਰਸ ਪਾਰਟੀ ਜਿੰਮੇਵਾਰ ਹੈ ਜਿਸ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ।ਦੱਸ ਦਈਏ ਕਿ ਤੇ ਪਾਰਟੀ ਵੱਲੋਂ ਕੋਈ ਵੀ ਜ਼ਿੰਮੇਵਾਰਾਨਾ ਰੋਲ ਅਦਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਛੱਡ ਰਹੇ ਹਨ। ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।