Home / ਪੰਜਾਬੀ ਖਬਰਾਂ / ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅੱਪਡੇਟ

ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅੱਪਡੇਟ

ਪੰਜਾਬ ਵਿੱਚ ਮਈ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਮੌਸਮ ਖੁਸ਼ਨੁਮਾ ਰਿਹਾ ਹੈ। ਲਗਾਤਾਰ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ, ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਦੇ ਨਾਲ ਹੀ, ਡਾਕਟਰ ਪਵਨੀਤ ਕਿੰਗਰਾ ਨੇ ਕਿਹਾ ਕਿ, “ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਵਧੇਗੀ। 20 ਤਰੀਕ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤਾਪਮਾਨ ਵਿੱਚ ਵੀ ਇਜ਼ਾਫਾ ਦਰਜ ਕੀਤਾ ਜਾ ਸਕਦਾ ਹੈ।ਡਾਕਟਰ ਕਿੰਗਰਾ ਨੇ ਕਿਹਾ ਕਿ, “ਫਿਲਹਾਲ ਕਿਸਾਨਾਂ ਲਈ ਤਾਂ ਕੋਈ ਘਬਰਾਉਣ ਵਾਲੀ ਸਥਿਤੀ ਨਹੀਂ ਹੈ। ਕਣਕਾਂ ਦੀਆਂ ਵਾਢੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਕਰਕੇ ਫਿਲਹਾਲ ਜ਼ਿਆਦਾਤਰ ਖੇਤ ਖਾਲੀ ਹਨ।”

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲਗਾਏ ਗਏ ਮੌਸਮ ਯੰਤਰਾਂ ਤੋਂ ਪ੍ਰਾਪਤ ਹੋਏ ਅੰਕੜਿਆਂ ਦੇ ਮੁਤਾਬਕ, ਇਸ ਹਫ਼ਤੇ ਦੇ ਵਿੱਚ ਤਾਪਮਾਨ ਦੇ ਅੰਦਰ ਕਾਫੀ ਉਤਾਰ-ਚੜਾਅ ਵੇਖਣ ਨੂੰ ਮਿਲਿਆ ਹੈ, ਜਿੱਥੇ ਸੋਮਵਾਰ ਤੇ ਮੰਗਲਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਨੂੰ 37 ਡਿਗਰੀ ਦੇ ਨੇੜੇ ਰਿਹਾ ਉੱਥੇ ਹੀ ਬੁੱਧਵਾਰ ਨੂੰ ਇਹ ਤਾਪਮਾਨ ਵੱਧ ਕੇ 40 ਡਿਗਰੀ ਪਹੁੰਚ ਗਿਆ ਹੈ। ਉੱਥੇ ਹੀ, ਵੀਰਵਾਰ ਨੂੰ ਵੀ ਤਾਪਮਾਨ 39 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਲਗਭਗ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਰਿਕਾਰਡ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਦੇ ਮੁਤਾਬਿਕ ਇਹ ਤਾਪਮਾਨ ਦੇ ਵਿੱਚ ਹੋਰ ਇਜ਼ਾਫਾ ਹੋ ਸਕਦਾ ਹੈ।

Check Also

ਪੰਜਾਬ ‘ਚ ਫੇਰ ਆਵੇਗਾ ਹੜ੍ਹ !

ਮਾਨਸੂਨ ਦੀ ਆਮਦ ਤੋਂ ਪਹਿਲਾਂ ਪੰਜਾਬ ਵਿੱਚ ਹੜ੍ਹਾਂ ਦੀਆਂ ਚਰਚਾਵਾਂ ਇੱਕ ਵਾਰ ਫਿਰ ਤੇਜ਼ ਹੋਣ …