ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਕੈਨੇਡਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਦੇ ਦਿਲ ਦੀ ਗੱਲ ਸੁਣਦਿਆਂ ਐਲ.ਐਮ.ਆਈ.ਏ. (LMIA) ਤੋਂ ਬਗੈਰ ਵਰਕ ਪਰਮਿਟ ਜਾਰੀ ਕਰਨ ਵਾਲੀ ਇਮੀਗ੍ਰੇਸ਼ਨ ਯੋਜਨਾ 2 ਸਾਲ ਲਈ ਵਧਾ ਦਿਤੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਦੱਸਿਆ ਹੈ ਕਿ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਤੋਂ ਬਿਨਾਂ ਵਰਕ ਪਰਮਿਟ ਵਾਲਾ ਪ੍ਰੋਗਰਾਮ ਹੁਣ 22 ਮਾਰਚ, 2028 ਤੱਕ ਜਾਰੀ ਰਹੇਗਾ ਅਤੇ ਟੀਅਰ 0 ਜਾਂ ਟੀਅਰ 1 ਵਿਚ ਸ਼ਾਮਲ ਕਿੱਤਿਆਂ ਅਧੀਨ ਵਰਕ ਪਰਮਿਟ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਫ਼ਾਸਟ ਪ੍ਰੋਸੈਸਿੰਗ ਸ਼੍ਰੇਣੀ ਤਹਿਤ ਵਿਚਾਰੀਆਂ ਜਾਣਗੀਆਂ। ਇਨੋਵੇਸ਼ਨ ਸਟ੍ਰੀਮ ਵਾਲੇ ਵਰਕ ਪਰਮਿਟ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਮਿਲਦੇ ਹਨ ਜੋ ਗਲੋਬਲ ਹਾਈਪਰ ਗ੍ਰੋਥ ਪ੍ਰੋਜੈਕਟ ਦਾ ਹਿੱਸਾ ਬਣੀਆਂ ਕੰਪਨੀਆਂ ਵਿਚ ਨੌਕਰੀ ਚਾਹੁੰਦੇ ਹੋਣ।
ਇਸ ਵੇਲੇ ਲਾਈਟ ਸਪੀਡ ਕਾਮਰਸ (Lightspeed Commerce), ਵੀਵੋ ਕ੍ਰੌਪ ਪ੍ਰੋਟੈਕਸ਼ਨ (Vive Crop Protection), ਡੂਸ਼ੇਨੇ ਫ਼ਾਰਮਾਸੂਟੀਕਲ ਗਰੂਪ (Duchesnay Pharmaceutical Group (DPG)), ਕਲੀਓ (Clio), ਕਲੇਰੀਅਸ ਮੋਬਾਈਲ ਹੈਲਥ (Clarius Mobile Health), ਸੈੱਲ ਕਾਰਟਾ (CellCarta), Ada Support Inc ਅਤੇ AlayaCare ਅੱਠ ਕੰਪਨੀਆਂ ਪ੍ਰੋਜੈਕਟ ਵਿਚ ਸ਼ਾਮਲ ਹਨ। ਵਰਕ ਪਰਮਿਟ ਦੀ ਇਸ ਯੋਜਨਾ ਅਧੀਨ ਟੀਅਰ 0 ਜਾਂ ਟੀਅਰ 1 ਕਿੱਤਿਆਂ ਅਧੀਨ ਵਰਕ ਪਰਮਿਟ ਹਾਸਲ ਕਰਨ ਵਾਲੇ ਵਿਦੇਸ਼ ਨਾਗਰਿਕਾਂ ਦੇ ਜੀਵਨ ਸਾਥੀ ਓਪਨ ਵਰਕ ਪਰਮਿਟ ਦੇ ਹੱਕਦਾਰ ਬਣ ਜਾਂਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਜ਼ਿਆਦਾਤਰ ਨੌਕਰੀਆਂ ਲਈ ਵਰਕ ਪਰਮਿਟ ਜਾਰੀ ਕਰਦਿਆਂ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਤੋਂ ਹਾਂਪੱਖੀ ਐਲ.ਐਮ.ਆਈ.ਏ. ਹਾਸਲ ਕਰਨਾ ਜ਼ਰੂਰੀ ਹੁੰਦਾ ਹੈ।
ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਹਰੀ ਝੰਡੀ ਦਰਸਾਉਂਦੀ ਹੈ ਕਿ ਸਬੰਧਤ ਕੰਪਨੀ ਜਾਂ ਇੰਪਲੌਇਰ ਨੂੰ ਕੈਨੇਡਾ ਵਿਚ ਢੁਕਵੇਂ ਕਿਰਤੀ ਨਹੀਂ ਮਿਲ ਰਹੇ ਅਤੇ ਉਹ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨਾ ਚਾਹੁੰਦੇ ਹਨ ਪਰ ਇਸ ਨਾਲ ਕੈਨੇਡੀਅਨ ਕਿਰਤੀ ਬਾਜ਼ਾਰ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ। 6 ਫ਼ੀਸਦੀ ਤੋਂ ਵੱਧ ਬੇਰੁਜ਼ਗਾਰੀ ਵਾਲੇ ਇਲਾਕਿਆਂ ਵਿਚ ਇਸ ਵੇਲੇ ਐਲ.ਐਮ.ਆਈ.ਏ. ’ਤੇ ਪਾਬੰਦੀ ਲੱਗੀ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਦਿਨੀਂ ਐਚ-1ਬੀ ਕਾਮਿਆਂ ਨੂੰ ਮੁਲਕ ਵਿਚ ਸੱਦਣ ਦੀ ਇੱਛਾ ਜ਼ਾਹਰ ਕੀਤੀ ਗਈ ਜੋ ਇਕ ਲੱਖ ਡਾਲਰ ਦੀ ਫ਼ੀਸ ਲਾਗੂ ਹੋਣ ਕਰ ਕੇ ਅਮਰੀਕਾ ਜਾਣ ਦੇ ਸਮਰੱਥ ਨਹੀਂ। ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਵਿਚ ਸ਼੍ਰੇਣੀਆਂ ਦੇ ਆਧਾਰ ’ਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਘੇਰਾ ਵਧਾਇਆ ਗਿਆ ਹੈ ਅਤੇ ਕੈਨੇਡੀਅਨ ਤਜਰਬੇ ਵਾਲੇ ਟੈਕ ਕਾਮਿਆਂ ਜਾਂ ਖੋਜੀ ਵਿਗਿਆਨੀਆਂ ਨੂੰ ਤਰਜੀਹ ਦਿਤੀ ਜਾ ਰਹੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.