Home / ਪੰਜਾਬੀ ਖਬਰਾਂ / ਕੱਲ੍ਹ ਅਤੇ ਪਰਸੋਂ, 2 ਦਿਨ ਦੀ ਛੁੱਟੀ ਦਾ ਐਲਾਨ!

ਕੱਲ੍ਹ ਅਤੇ ਪਰਸੋਂ, 2 ਦਿਨ ਦੀ ਛੁੱਟੀ ਦਾ ਐਲਾਨ!

ਕੱਲ੍ਹ ਅਤੇ ਪਰਸੋਂ, 2 ਦਿਨ ਦੀ ਛੁੱਟੀ ਦਾ ਐਲਾਨ!ਪੰਜਾਬ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਨੂੰ ਲੈ ਕੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਿਦਿਆਰਥੀ ਯੂਨੀਅਨਜ਼ ਵੱਲੋਂ ਦਿੱਤੀ ਪ੍ਰਦਰਸ਼ਨ ਦੀ ਕਾਲ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੱਲ੍ਹ ਤੇ ਪਰਸੋਂ ਲਈ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਯੂਨੀਵਰਸਿਟੀ ਕੈਂਪਸ ਵਿੱਚ ਲਗਾਤਾਰ ਰੇੜਕਾ ਜਾਰੀ ਹੈ ਅਤੇ ਵਿਦਿਆਰਥੀ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੱਕ ਧਰਨਾ ਜਾਰੀ ਰੱਖਣ ਦੇ ਹੱਕ ‘ਚ ਹਨ।

ਵਾਈਸ ਚਾਂਸਲਰ Renu Vig ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਜਲਦੀ ਹੀ ਸੈਨੇਟ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ‘ਤੇ ਹੀ ਧਰਨਾ ਸਮਾਪਤ ਕਰਨਗੇ।

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਕੱਲ੍ਹ ਵੱਡੀ ਗਿਣਤੀ ਵਿੱਚ ਵਿਦਿਆਰਥੀ, ਕਿਸਾਨ ਅਤੇ ਸਿਆਸਤਦਾਨ ਕੈਂਪਸ ‘ਚ ਪਹੁੰਚ ਸਕਦੇ ਹਨ, ਜਿਸ ਕਾਰਨ ਬਾਹਰੀ ਲੋਕਾਂ ਨੂੰ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।

Check Also

ਆਲਰਾਊਂਡਰ ਅਮਨਜੋਤ ਕੌਰ ਦਾ ਪਰਿਵਾਰ ਹੋਇਆ ਭਾਵੁਕ !

2 ਨਵੰਬਰ ਦੀ ਸ਼ਾਮ ਨੂੰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਾ …