Home / ਪੰਜਾਬੀ ਖਬਰਾਂ / ਅੰਮ੍ਰਿਤਸਰ ਤੋਂ ਵੱਡੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ

ਅੰਮ੍ਰਿਤਸਰ ਤੋਂ ਵੱਡੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ

ਬਰਸਾਤੀ ਮੌਸਮ ਦੌਰਾਨ ‘ਸਨੇਕ ਬਾਈਟ’ ਦੇ ਮਾਮਲੇ ਇਕਦਮ ਨਾਲ ਵੱਧ ਗਏ ਹਨ। ਪਿਛਲੇ 50 ਦਿਨਾਂ ਵਿਚ ‘ਸਨੇਕ ਬਾਈਟ’ ਦੇ 72 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਉਕਤ ਮਰੀਜ਼ਾਂ ਦਾ ਸਫਲ ਇਲਾਜ ਕਰ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ‘ਸਨੇਕ ਬਾਈਟ’ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਜਿੱਥੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਹੀ ਬਾਜ਼ਾਰੀ ਤੌਰ ’ਤੇ ਬੇਹੱਦ ਮਹਿੰਗੇ ਐਂਟੀ ਸਨੇਕ ਵੈਲਮ ਨਾ ਦੇ ਇੰਜੈਕਸ਼ਨ ਮੁਫਤ ਵਿਚ ਮਰੀਜ਼ਾਂ ਨੂੰ ਲਗਾਏ ਜਾ ਰਹੇ ਹਨ।ਹਸਪਤਾਲ ਵਿਚ ਰੋਜ਼ਾਨਾ 2 ਤੋਂ 3 ਮਾਮਲੇ ‘ਸਨੇਕ ਬਾਈਟ’ ਦੇ ਸਾਹਮਣੇ ਆ ਰਹੇ ਹਨ, ਜਦਕਿ ਅੱਜ 5 ਮਰੀਜ਼ ਸਨੇਕ ਬਾਈਟ ਦੇ ਸ਼ਿਕਾਰ ਹੋਏ ਦਾਖਲ ਕੀਤੇ ਗਏ ਹਨ।

ਗੁਰੂ ਨਾਨਕ ਦੇਵ ਹਸਪਤਾਲ ਦੀ ਗੱਲ ਕਰੀਏ ਤਾਂ ਜੂਨ ਮਹੀਨੇ 35 ਅਤੇ ਜੁਲਾਈ ਦੇ ਮਹੀਨੇ ਵਿਚ 21 ਦਿਨਾਂ ਵਿਚ 37 ਮਾਮਲੇ ਸਨੇਕ ਬਾਈ ਦੇ ਸਾਹਮਣੇ ਆਏ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਤੋਂ ਸਨੇਕ ਬਾਈਟ ਦੇ ਸ਼ਿਕਾਰ ਹੋਏ ਮਰੀਜ਼ ਵੱਡੀ ਤਾਦਾਦ ਵਿਚ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਹੋ ਰਹੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ।

‘ਸਨੇਕ ਬਾਈਟ’ ਦਾ ਇਲਾਜ ਮੁਫਤ ਕੀਤਾ ਜਾ ਰਿਹੈ : ਮੈਡੀਕਲ ਸੁਪਰਡੈਂਟ

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 50 ਦਿਨਾਂ ਵਿਚ 72 ‘ਸਨੇਕ ਬਾਈਟ’ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸਾਰੇ ਮਰੀਜ਼ਾਂ ਦੀ ਜਾਨ ਸੁਰੱਖਿਅਤ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਨੇਕ ਬਾਈਟ ਦਾ ਇਲਾਜ ਮੁਫਤ ਵਿਚ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਸਨੇਕ ਬਾਈਟ ਦੇ ਸ਼ਿਕਾਰ ਮਰੀਜ਼ ਨੂੰ ਇੱਕ ਸਮੇਂ ਦੌਰਾਨ 10 ਇੰਜੈਕਸ਼ਨ ਐਂਟੀ ਸਨੇਕ ਵੈਲਮ ਲਗਾਏ ਜਾਂਦੇ ਹਨ, ਜਿਸ ਦੀ ਪ੍ਰਾਈਵੇਟ ਤੌਰ ’ਤੇ ਕੀਮਤ ਪ੍ਰਤੀ ਇੰਜੈਕਸ਼ਨ 2200 ਰੁਪਏ ਹੈ, ਜਦਕਿ ਹਸਪਤਾਲ ਵਿੱਚ ਇਹ ਇੰਜੈਕਸ਼ਨ ਮੁਫਤ ਵਿੱਚ ਮਰੀਜ਼ਾਂ ਨੂੰ ਲਗਾਏ ਜਾਂਦੇ ਹਨ।

Check Also

ਗੜੇਮਾਰੀ ਤੇ ਹਨ੍ਹੇਰੀ ਨੂੰ ਲੈ ਕੇ Alert ਜਾਰੀ

ਪੰਜਾਬ ਵਿੱਚ ਵੀਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲੈ ਲਈ। ਜਦੋਂ ਕਿ ਸੂਬੇ ਵਿੱਚ ਬੱਦਲਵਾਈ …