Home / ਪੰਜਾਬੀ ਖਬਰਾਂ / ਖੋਲ੍ਹ ‘ਤੇ ਡੈਮ ਦੇ 5 ਗੇਟ, ਆਇਆ ਹੜ੍ਹ ?

ਖੋਲ੍ਹ ‘ਤੇ ਡੈਮ ਦੇ 5 ਗੇਟ, ਆਇਆ ਹੜ੍ਹ ?

ਜਿਵੇਂ ਹੀ ਮਾਨਸੂਨ ਉਤਰੀ ਭਾਰਤ ਵਿਚ ਦਾਖ਼ਲ ਹੋਇਆ ਹੈ ਉਵੇਂ ਹੀ ਨਵੀਂ ਸਮੱਸਿਆ ਵੀ ਨਾਲ ਲੈ ਕੇ ਆਇਆ ਹੈ। ਇਸ ਨੇ ਸੱਭ ਤੋਂ ਪਹਿਲੀ ਮੁਸੀਬਤ ਪੰਜਾਬ ਲਈ ਖੜ੍ਹੀ ਕਰ ਦਿਤੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੀ ਬਾਰਸ਼ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਦਿਨਾਂ ਵਿਚ ਤਾਪਮਾਨ ਵੱਧ ਗਿਆ ਹੈ ਤੇ ਪਹਾੜਾਂ ਤੋਂ ਲਗਾਤਾਰ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਰ ਕੇ ਨਦੀਆਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਵਿਗੜਦੇ ਹਾਲਤ ਨੂੰ ਦੇਖਦੇ ਹੋਏ ਬੀ.ਬੀ.ਐਮ.ਬੀ ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹ ਦਿਤੇ ਹਨ ਤੇ ਹੁਣ ਤਕ 44 ਹਜ਼ਾਰ ਕਿਊਸਿਕ ਪਾਣੀ ਛਡਿਆ ਗਿਆ ।

ਪਾਣੀ ਛੱਡਣ ਨਾਲ ਬਿਆਸ ਨਦੀ ਦਾ ਪਾਣੀ ਵੱਧ ਗਿਆ ਹੈ। ਬੀ.ਬੀ.ਐਮ.ਬੀ ਵਲੋਂ ਨਦੀ ਦੇ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਵੇਂ ਅਜੇ ਪੰਜਾਬ ’ਚ ਹਾਲਾਤ ਸਥਿਰ ਹਨ ਪਰ ਜਿਵੇਂ-ਜਿਵੇਂ ਪਹਾੜਾਂ ’ਚ ਮੀਂਹ ਦੀ ਮਾਤਰਾ ਵਧੇਗੀ, ਤਿਵੇਂ-ਤਿਵੇਂ ਪੰਜਾਬ ਲਈ ਖ਼ਤਰਾ ਵਧਦਾ ਜਾਵੇਗਾ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਨੂੰ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ।

ਪੰਡੋਹ ਡੈਮ ਤੋਂ ਪਾਣੀ ਛੱਡਣ ਦਾ ਇਕ ਕਾਰਨ ਹੋਰ ਵੀ ਦਸਿਆ ਜਾ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਸੈਂਕੜੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਤੋਂ ਬਾਅਦ ਹੀ ਇਨ੍ਹਾਂ ਦੀਆਂ ਟਾਹਣੀਆਂ ਨੂੰ ਜੰਗਲ ਵਿਚ ਕਿਤੇ ਡੰਪ ਕੀਤਾ ਗਿਆ ਸੀ। ਕੁਦਰਤ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਕੁੱਲੂ ’ਚ 24 ਜੂਨ ਨੂੰ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨੇ ਜੰਗਲਾਤ ਮਾਫ਼ੀਆ ਦੇ ਇਸ ਅਪਰਾਧ ਦਾ ਪਰਦਾਫ਼ਾਸ਼ ਕੀਤਾ ਅਤੇ ਟੁੱਟੀਆਂ ਹੋਈਆਂ ਹਜ਼ਾਰਾਂ ਟਨ ਲੱਕੜਾਂ ਰੁੜ੍ਹ ਕੇ ਮੰਡੀ ਦੇ ਪੰਡੋਹ ਡੈਮ ’ਚ ਪਹੁੰਚ ਗਈਆਂ। ਇਸ ਕਾਰਨ ਵੀ ਡੈਮ ’ਚ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਬੀ.ਬੀ.ਐਮ.ਬੀ ਨੂੰ ਗੇਟ ਖੋਲ੍ਹਣ ਦਾ ਫ਼ੈਸਲਾ ਲੈਣਾ ਪਿਆ ਹੈ। ਹੁਣ ਪੰਡੋਹ ਡੈਮ ਦੇ ਸਪਿਲਵੇਅ ਗੇਟਾਂ ਰਾਹੀਂ ਡੈਮ ਦੇ ਹੇਠਾਂ ਵਾਲੇ ਖੇਤਰਾਂ ਵਿਚ ਵਧੇਰੇ ਪਾਣੀ ਛਡਿਆ ਜਾ ਰਿਹਾ ਹੈ, ਜਿਸ ਕਾਰਨ ਪੰਡੋਹ ਡੈਮ ਦੇ ਹੇਠਾਂ ਵਾਲੇ ਖੇਤਰ ਵਿੱਚ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ, ਅਜਿਹੀ ਸਥਿਤੀ ਵਿਚ, ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬਿਆਸ ਨਦੀ ਦੇ ਕੰਢਿਆਂ ’ਤੇ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ।

Check Also

ਪੰਜਾਬ ਦੇ ਇਨ੍ਹਾਂ ਥਾਵਾਂ ‘ਤੇ ਪੈ ਸਕਦੈ ਮੀਂਹ

ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਦਿਨ ਦੇ ਤਾਪਮਾਨ …