Home / ਪੰਜਾਬੀ ਖਬਰਾਂ / ਜ਼ਖਮੀਆਂ ਨਾਲ ਭਰ ਗਿਆ ਹਸਪਤਾਲ

ਜ਼ਖਮੀਆਂ ਨਾਲ ਭਰ ਗਿਆ ਹਸਪਤਾਲ

ਦਸੂਹਾ ਵਿਚ ਅੱਜ ਵਾਪਰੇ ਭਿਆਨਕ ਬੱਸ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮ੍ਰਿ ਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਜ਼ਖ਼ਮੀ ਆਂ ਦਾ ਇ ਲਾਜ ਅਤੇ ਹੋਰ ਸਹਾਇਤਾ ਵੀ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ।

ਇਥੇ ਦੱਸ ਦੇਈਏ ਕਿ ਹਾਦਸੇ ਦੌਰਾਨ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਿਵਲ ਹਸਪ ਤਾਲ ਦਸੂਹਾ ਪਹੁੰਚੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਮਰੀਜਾਂ ਦਾ ਹਾਲ ਪੁਛਿੱਆ ਅਤੇ ਕਿਹਾ ਕਿ ਇਸ ਬੱਸ ਹਾਦਸੇ ਵਿੱਚ ਮਾਰੇ ਗਏ ਮ੍ਰਿ ਤਕਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ ਫੰਡ ਵਿੱਚੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਅਤੇ ਹੋਰ ਸਹਾਇਤਾ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ।

ਉਨ੍ਹਾਂ ਨੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਐੱਸ. ਡੀ. ਐੱਮ. ਦਸੂਹਾ ਕੰਵਲਜੀਤ ਸਿੰਘ ਅਤੇ ਐੱਸ. ਐੱਮ. ਓ. ਦਸੂਹਾ ਡਾ. ਮਨਮੋਹਣ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜ਼ਖ਼ਮੀ ਮਰੀਜਾਂ ਦੀ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ‘ਤੇ ਦਸੂਹਾ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਘਟਨਾ ਦਾ ਦੁੱਖ਼ ਪ੍ਰਗਟ ਕੀਤਾ ਅਤੇ ਜ਼ਖ਼ ਮੀਆਂ ਦਾ ਹਾਲਚਾਲ ਪੁੱਛਿਆ। ਐੱਸ. ਡੀ. ਐੱਮ. ਦਸੂਹਾ ਵੱਲੋਂ 01883-506268 ਹੈਲਪ ਨੰਬਰ ਵੀ ਜਾਰੀ ਕੀਤਾ ।

Check Also

AC ਵਿੱਚ ਇੱਕ ਖਾਸ Setting

ਗਰਮੀਆਂ ਵਿੱਚ ਏਸੀ ਵਧੀਆ ਕੰਮ ਕਰਦੇ ਹਨ, ਅਤੇ ਇਹ ਨਮੀ ਵਾਲੇ ਮੌਸਮ ਲਈ ਵੀ ਬਹੁਤ …