Home / ਪੰਜਾਬੀ ਖਬਰਾਂ / ਪੰਜਾਬ ‘ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ‘ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ

ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭੱਦਰਕਾਲੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਇਥੇ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਪੀ ਸਿਨਹਾ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿਚ ਸਬ ਡਿਵੀਜ਼ਨ ਕਪੂਰਥਲਾ ਵਿਚ ਪੈਂਦੇ ਸਰਕਾਰੀ ਅਦਾਰਿਆਂ/ਨਿਗਮ, ਬੋਰਡਾਂ ਵਿੱਦਿਅਕ ਅਦਾਰਿਆਂ ਸਮੇਤ ਸਰਕਾਰੀ ਸੰਸਥਾਵਾਂ ਵਿਚ ਛੁੱਟੀ ਰਹੇਗੀ। ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਪੇਪਰ ਹੋ ਰਹੇ, ਉਥੇ ਪੇਪਰ ਜਾਰੀ ਰਹਿਣਗੇ।

ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਇਥੇ 78ਵਾਂ ਸਾਲਾਨਾ ਮੇਲਾ ਸ਼ੁਰੂ ਹੋ ਗਿਆ ਹੈ, ਜੋਕਿ 24 ਮਈ ਤੱਕ ਚੱਲੇਗਾ। 22 ਮਈ ਨੂੰ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਇਸ ਮੰਦਿਰ ਦਾ ਇਤਿਹਾਸਕ ਪਿਛੋਕੜ ਕਾਫ਼ੀ ਦਿਲਚਸਪ ਹੈ। 1947 ਦੀ ਵੰਡ ਤੋਂ ਪਹਿਲਾਂ ਸ਼ਰਧਾਲੂ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਚ ਝੰਡਾ ਚੜ੍ਹਾਉਣ ਜਾਂ ਮਨੋਕਾਮਨਾ ਪੂਰੀ ਹੋਣ ’ਤੇ ਮਾਤਾ ਦਾ ਆਸ਼ੀਰਵਾਦ ਲੈਣ ਜਾਂਦੇ ਸਨ। ਵੰਡ ਤੋਂ ਬਾਅਦ ਠਾਕੁਰ ਦਾਸ ਮਹਿਰਾ ਨੇ 1947 ਵਿੱਚ ਕਪੂਰਥਲਾ ਦੇ ਸ਼ੇਖੂਪੁਰ ਪਿੰਡ ਵਿੱਚ ਮਾਤਾ ਦੀ ਮੂਰਤੀ ਸਥਾਪਤ ਕੀਤੀ।

ਉਥੇ ਹੀ ਇਕ ਹੋਰ ਕਹਾਣੀ ਇਹ ਵੀ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਇਕ ਹਿੰਦੂ ਫ਼ੌਜੀ ਨੇ ਮਾਤਾ ਨੂੰ ਘੰਟੀ ਭੇਂਟ ਕਰਨ ਦੀ ਮਨੋਕਾਮਨਾ ਕੀਤੀ ਸੀ। ਮਾਤਾ ਨੇ ਉਸ ਨੂੰ ਸੁਫ਼ਨੇ ਵਿੱਚ ਆ ਕੇ ਦੱਸਿਆ ਕਿ ਹੁਣ ਉਹ ਭਾਰਤ ਦੇ ਸ਼ੇਖੂਪੁਰ ਪਿੰਡ ਵਿੱਚ ਵਾਸ ਕਰ ਰਹੀ ਹੈ। ਇਸ ਦੇ ਬਾਅਦ ਫ਼ੌਜੀ ਨੇ ਫਿਰ ਇਥੇ ਆ ਕੇ ਘੰਟੀ ਭੇਂਟ ਕੀਤੀ, ਜੋ ਅੱਜ ਵੀ ਮੰਦਿਰ ਵਿੱਚ ਮੌਜੂਦ ਹੈ।

Check Also

ਪੰਜਾਬ ‘ਚ ਪੈ ਰਹੀ ਅੱਗ ! AC ਦਾ ਰੱਖੋ ਖਾਸ ਧਿਆਨ

ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੱਜ 46 ਡਿਗਰੀ ਦੇ ਪਾਰ ਪਹੁੰਚ ਗਿਆ ਅਤੇ ਦੁਪਹਿਰ …