30 ਅਪ੍ਰੈਲ 1877 ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਕੁਦਰਤੀ ਚਮਤਕਾਰ ਦੀ ਸੱਚੀ ਘਟਨਾ ਜਦੋਂ ਇੱਕ ਪਵਿੱਤਰ ਰੂਹ ਨੇ ਅੱਗ ਦਾ ਗੋਲਾ ਬਣਕੇ ਗੋਰੇ ਅੰਗਰੇਜ ਅਫਸਰ ਨੂੰ ਦਰਬਾਰ ਸਾਹਿਬ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ ਸੀ।ਇਹ 1877 ਸਮੇਂ ਦੀ ਗੱਲ ਹੈ ਅਚਾਨਕ ਇਕ ਘਟਨਾਂ ਵਾਪਰੀ ਜੋ ਹੁਣ ਵੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਇਕ ਪਤਰੇ ਤੇ ਸੋਨੇ ਨਾਲ ਲਿਖੀ ਹੋਈ ਹੈ।
ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਦੇ ਦਿਨ ਸਵੇਰ ਦੇ 4.30 ਵਜੇ ਇਕ ਅਜਬ ਖੇਲ ਵਰਤਿਆ । ਕੋਈ ਚਾਰ ਕੂ ਸੌ ਪ੍ਰੇਮੀ ਸ੍ਰੀ ਹਰਿੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ ਜਦ ਅਚਨਚੇਤ ਹੀ ਬਿਜਲੀ ਦੀ ਇਕ ਲਿਸ਼ਕ ਦਿੱਸੀ । ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਈ , ਠੀਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰ ਕੇ ਦੱਖਣੀ ਦਰਵਾਜ਼ੇ ਥਾਣੀ ਇਕ ਰੌਸ਼ਨੀ ਦੀ ਲੀਕ ਬਣ ਕੇ ਨਿਕਲ ਗਈ ।
ਭਾਵੇਂ ਇਸ ਦੇ ਫੱਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ , ਪਰ ਅੰਦਰ ਬੈਠੇ ਕਿਸੇ ਪ੍ਰੇਮੀ , ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪੁੱਜਾ । ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦਸਦੇ ਹਨ । ਇਹ ਕੌਤਕ ਦੇਖ ਕੇ ਅੰਗਰੇਜ ਅਫਸਰ ਏਨਾ ਡਰ ਗਿਆ ਕਿ ਉਸ ਗਿਰਜਾ ਘਰ ਬਣਾਉਣ ਦਾ ਵਿਚਾਰ ਹੀ ਛੱਡ ਦਿੱਤਾ ਸੀ ਤੇ ਇਹੋ ਜਿਹੀ ਘਟਨਾ ਅੱਖੀ ਦੇਖਕੇ ਅੰਗਰੇਜ਼ ਸਰਕਾਰ ਡਰ ਗਈ ਤੇ ਪਛਤਾਵੇ ਵਜੋਂ ਕੜਾਹ ਪਰਸ਼ਾਦ ਦੀਆਂ ਦੇਗਾਂ ਕਰਵਾਈਆਂ ਗਈਆਂ ਸੀ। ਉਸ ਤੋਂ ਮਗਰੋਂ ਅੰਗਰੇਜਾਂ ਨੇ ਕਦੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਚਰਚ ਬਣਾਉਣ ਦਾ ਖਿਆਲ ਨਹੀਂ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਉਹ ਅੰਗਰੇਜ਼ ਅਫਸਰ ਸਮਾਂ ਪਾ ਕੇ ਅੱਖਾਂ ਤੋਂ ਅੰਨਾ ਹੋ ਗਿਆ ਸੀ ਤੇ ਆਪਣੇ ਵਤਨ ਵਾਪਸ ਚਲਿਆ ਗਿਆ ਸੀ।।। ਇਹ ਸੱਚੀ ਘਟਨਾ ਆਪ ਜੀ ਜਦੋਂ ਸ਼੍ਰੀ ਦਰਬਾਰ ਸਾਹਿਬ ਜਾਦੇ ਹੋ ਤਾਂ ਦਰਬਾਰ ਸਾਹਿਬ ਅੰਦਰ ਜਾਣ ਸਮੇਂ ਦਰਸ਼ਨੀ ਡਿਉੜੀ ਤੇ ਲਿਖੀ ਦੇਖ ਸਕਦੇ ਹੋ।।।