ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਤੇ ਉਨ੍ਹਾਂ ਨਾਲ ਕੀਤੇ ਗਏ ਸਲੂਕ ਦਾ ਮਾਮਲਾ ਭਾਰਤ ਵਿੱਚ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਨੇ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਉਤੇ ਵੱਟੀ ਚੁੱਪੀ ਦੀ ਨਿਖੇਧੀ ਕੀਤੀ ਹੈ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ ਹੈਂਡਲ ਉਤੇ ਇੱਕ ਪੋਸਟ ਸਾਂਝੀ ਕਰਕੇ ਅਮਰੀਕਾ ਵੱਲੋਂ ਭਾਰਤੀ ਨਾਗਰਿਕਾਂ ਨਾਲ ਕੀਤੇ ਸਲੂਕ ਦੀ ਅਲੋਚਨਾ ਕੀਤੀ।
ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬੀਆਂ ਦੇ ਨਾਮ ਉਮਰ ਤੇ ਟਿਕਾਣਾ ਬਾਰੇ ਪੂਰੀ ਲਿਸਟ ਬਣਾਕੇ ਅਮਰੀਕਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜੀ ਹੈ ਤੇ ਉਨ੍ਹਾਂ ਦੀ ਪੂਰੀ ਜਾਚ ਕਰਨ ਦੇ ਹੁਕਮ ਦਿੱਤੇ ਹਨ। ਅਮਰੀਕਾ ਤੋਂ ਭਾਰਤ ਭੇਜੇ ਗਏ 205 ਲੋਕਾਂ ਵਿਚੋਂ 104 ਲੋਕਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿੱਚ 30 ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ 30 ਪੰਜਾਬੀਆਂ ਦੇ ਨਾਵਾਂ ਦੀ ਸੂਚੀ ਵੀ ਹੁਣ ਸਾਹਮਣੇ ਆਈ ਹੈ।
ਅਮਰੀਕਾ ਵੱਲੋਂ ਡਿਪੋਰਟ ਕੀਤੇ ਇਨ੍ਹਾਂ ਗੈਰ ਕਾਨੂੰਨੀ ਪੰਜਾਬੀਆਂ ਵਿੱਚ ਸਭ ਤੋਂ ਵੱਧ 6 ਵਿਅਕਤੀ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜਦਕਿ ਅੰਮ੍ਰਿਤਸਰ ਤੋਂ 5 ਵਿਅਕਤੀ ਹਨ। ਜਲੰਧਰ ਅਤੇ ਪਟਿਆਲਾ ਤੋਂ 4-4 ਵਿਅਕਤੀ, ਜਦਕਿ ਹੁਸ਼ਿਆਰਪੁਰ, ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ 2-2 ਵਿਅਕਤੀ ਹਨ। ਇਸ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ, ਸੰਗਰੂਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਤੋਂ 1-1 ਪੰਜਾਬੀ ਦਾ ਨਾਮ ਸੂਚੀ ਵਿੱਚ ਦਰਜ ਹੈ।
ਅਮਰੀਕਾ ਵੱਲੋਂ ਡਿਪੋਰਟ ਕੀਤੇ 30 ਪੰਜਾਬੀਆਂ ਦੇ ਨਾਮ
ਕਪੂਰਥਲਾ ਤੋਂ ਵਿਕਰਮਜੀਤ, ਗੁਰਪ੍ਰੀਤ, ਅਮਨ, ਹਰਪ੍ਰੀਤ, ਪ੍ਰਭਜੋਤ ਅਤੇ ਲਵਪ੍ਰੀਤ
ਅੰਮ੍ਰਿਤਸਰ ਤੋਂ ਅਜੈਦੀਪ, ਦਲੇਰ, ਸੁਖਜੀਤ, ਅਰਸ਼ਦੀਪ ਅਤੇ ਅਕਾਸ਼ਦੀਪ
ਜਲੰਧਰ ਤੋਂ ਪਲਵੀਰ, ਸੁਖਦੀਪ, ਦਵਿੰਦਰਜੀਤ ਅਤੇ ਜਸਕਰਨ
ਪਟਿਆਲਾ ਤੋਂ ਰਮਨਦੀਪ, ਰਾਜ, ਅੰਮ੍ਰਿਤ ਅਤੇ ਨਵਜੋਤ
ਹੁਸ਼ਿਆਰਪੁਰ ਤੋਂ ਹਰਵਿੰਦਰ ਸਿੰਘ ਅਤੇ ਸੁਖਪਾਲ ਸਿੰਘ
ਲੁਧਿਆਣਾ ਤੋਂ ਰਕਿੰਦਰ ਅਤੇ ਮੁਸਕਾਨ
ਸ਼ਹੀਦ ਭਗਤ ਸਿੰਘ ਨਗਰ ਤੋਂ ਮਨਪ੍ਰੀਤ ਅਤੇ ਸਵੀਨ
ਤਰਨਤਾਰਨ ਤੋਂ ਮਨਦੀਪ
ਗੁਰਦਾਸਪੁਰ ਤੋਂ ਜਸਪਾਲ
ਤਰਨਤਾਰਨ ਤੋਂ ਮਨਦੀਪ
ਸੰਗਰੂਰ ਤੋਂ ਇੰਦਰਜੀਤ
ਮੁਹਾਲੀ ਤੋਂ ਪਰਦੀਪ
ਫਤਿਹਗੜ੍ਹ ਸਾਹਿਬ ਤੋਂ ਜਸਵਿੰਦਰ