ਘਰਵਾਲੀ ਦੇ ਹਾਰਨ ਮਗਰੋਂ ਰਾਜਾ ਵੜਿੰਗ ਪ੍ਰਧਾਨਗੀ ਛੱਡੇ ਹੋਰ ਤਿੰਨ ਸੀਟਾਂ ਤੇ ਕਿਉ ਨਹੀ ਗਿਆ ਪ੍ਰਚਾਰ ਕਰਨ”””””””ਰਵਨੀਤ ਬਿੱਟੂ ਦੇ ਰਾਹੁਲ ਗਾਂਧੀ ’ਤੇ ਕੀਤੇ ਬਿਆਨ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਲਗਾਤਾਰ ਵਾਰ-ਪਲਟਵਾਰ ਜਾਰੀ ਹੈ। ਰਾਜਾ ਵੜਿੰਗ ’ਤੇ ਤਿੱਖਾ ਹਮਲਾ ਬੋਲਦਿਆਂ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਦੱਸਿਆ ਕਿਵੇਂ ਰਾਜਾ ਵੜਿੰਗ ਨੇ ਕੌਮੀ ਕਾਂਗਰਸ ’ਚੋਂ ਪੰਜਾਬ ’ਚ ਆਉਣ ਲਈ ਹਥਕੰਡੇ ਵਰਤੇ ਸਨ। ਵੜਿੰਗ ਨੂੰ ਹੁਣ ਪ੍ਰਧਾਨਗੀ ਛੱਡ ਕੇ ਘਰ ਬੈਠ ਜਾਣਾ ਚਾਹੀਦਾ ਹੈ ਕਿਉਂਕਿ ਇਹ ਬੰਦਾ ਆਪਣੀ ਘਰਵਾਲੀ ਨੂੰ ਜਿਤਾਉਣ ਲਈ ਪਾਗਲ ਹੋ ਗਿਆ ਸੀ ਤੇ ਹੰਕਾਰ ਚ ਤਿੰਨ ਹੋਰ ਸੀਟਾਂ ਤੇ ਪ੍ਰਚਾਰ ਲਈ ਨਹੀਂ ਗਿਆ ਇੱਥੇ ਹੰਕਾਰ ਮਾੜਾ।
ਉਨ੍ਹਾਂ ਕਿਹਾ ਕਿ ਵੜਿੰਗ ਮੇਰੇ ਤੋਂ ਪੋਤੜੇ ਫਲਾਉਣ, ਜਦਕਿ ਰਾਹੁਲਾ ਗਾਂਧੀ ਨੇ ਕਿਹਾ ਸੀ ਕਿ ਉਸਨੂੰ ਹੀ ਅੱਗੇ ਜਾਣ ਦਾ ਮੌਕਾ ਮਿਲੇਗਾ ਜੋ ਲੋਕਤੰਤਰ ਨੂੰ ਬਹਾਲ ਰਖੇਗਾ, ਇਸ ਦੇ ਉਲਟ ਗੰਦੀ ਰਾਜਨੀਤੀ ਕੀਤੀ ਗਈ। ਆਲ ਇੰਡੀਆ ਕਾਂਗਰਸ ’ਚ ਹੁੰਦਿਆ ਰਾਜਾ ਵੜਿੰਗ ਨੂੰ ਇਹ ਸੀ ਕਿ ਵੋਟਾਂ ਕਰਵਾ, ਜਿੱਤ ਵੀ ਆਪ ਹੀ ਜਾਈਏ। ਜਦਕਿ ਜ਼ਮੀਨੀ ਪੱਧਰ ’ਤੇ ਲੋਕ ਪ੍ਰਿਅਤਾ ਗੁਰਕੀਰਤ ਕੋਟਲੀ ਦੀ ਜ਼ਿਆਦਾ ਸੀ।
ਉੱਧਰ ਦੂਜੇ ਪਾਸੇ ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਸ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਜਾਂ ਸਿਰਫ 12 ਹਜ਼ਾਰ ਵੋਟਾਂ ਪਾ ਕੇ ਭਾਜਪਾ ਨੂੰ ਹਰਾ ਕੇ। ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਕਿਸਾਨਾਂ ਖਿਲਾਫ ਬਿਆਨ ਦਿੱਤੇ। ਬਿੱਟੂ ਨੂੰ ਆਏ 12 ਦਿਨ ਹੋ ਗਏ ਹਨ ਅਤੇ ਮਨਪ੍ਰੀਤ ਬਾਦਲ ਨੂੰ ਸਿਰਫ਼ 12 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਇਹ 12 ਹਜ਼ਾਰ ਵੋਟਾਂ ਬਿੱਟੂ, ਮਨਪ੍ਰੀਤ ਬਾਦਲ ਜਾਂ ਭਾਜਪਾ ਨੂੰ ਗਈਆਂ ਹਨ।