ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਬੁੱਧਵਾਰ, 20 ਨਵੰਬਰ 2024 ਨੂੰ ਛੁੱਟੀ ਹੋਵੇਗੀ ਅਤੇ ਬੀਐਸਈ ਤੇ ਐਨਐਸਈ ਵਿੱਚ ਸਟਾਕ ਮਾਰਕੀਟ ਵਿੱਚ ਕੋਈ ਕੰਮ ਨਹੀਂ ਹੋਵੇਗਾ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੇ ਮੌਕੇ ‘ਤੇ ਸ਼ੇਅਰ ਬਾਜ਼ਾਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ੇਅਰ ਬਾਜ਼ਾਰ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਬਾਜ਼ਾਰ ਦੀਆਂ ਛੁੱਟੀਆਂ ਦੀ ਸੂਚੀ ਮੁਤਾਬਕ 15 ਨਵੰਬਰ ਨੂੰ ਵੀ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਸ੍ਰੀ ਗੁਰੂ ਨਾਨਕ ਜਯੰਤੀ ਮੌਕੇ 15 ਨਵੰਬਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿਣਗੇ।
ਦਸੰਬਰ ਵਿੱਚ ਛੁੱਟੀ——ਜੇਕਰ ਅਗਲੇ ਮਹੀਨੇ ਦਸੰਬਰ ‘ਚ ਪੈਣ ਵਾਲੀਆਂ ਸ਼ੇਅਰ ਬਾਜ਼ਾਰ ਦੀਆਂ ਛੁੱਟੀਆਂ ‘ਤੇ ਨਜ਼ਰ ਮਾਰੀਏ ਤਾਂ ਸ਼ਨੀਵਾਰ-ਐਤਵਾਰ ਨੂੰ ਛੱਡ ਕੇ ਸਿਰਫ ਇਕ ਹੀ ਛੁੱਟੀ ਹੋਵੇਗੀ। ਇਹ ਛੁੱਟੀ ਵੱਡੇ ਦਿਨ ਯਾਨੀ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਹੋਵੇਗੀ। ਦਸੰਬਰ ਮਹੀਨੇ ‘ਚ ਸ਼ਨੀਵਾਰ ਅਤੇ ਐਤਵਾਰ ਸਮੇਤ ਕੁੱਲ 10 ਦਿਨ ਸ਼ੇਅਰ ਬਾਜ਼ਾਰ ਨਹੀਂ ਖੁੱਲ੍ਹਣਗੇ।
2024 ਵਿੱਚ ਛੁੱਟੀ ਇਸ ਸਾਲ 2024 ‘ਚ 22 ਜਨਵਰੀ ਤੋਂ 25 ਦਸੰਬਰ ਤੱਕ ਸ਼ੇਅਰ ਬਾਜ਼ਾਰ ਲਈ ਕੁੱਲ 15 ਦਿਨ ਛੁੱਟੀਆਂ ਹੋਈਆਂ ਹਨ। ਇਨ੍ਹਾਂ 15 ਛੁੱਟੀਆਂ ਤੋਂ ਇਲਾਵਾ ਹਫਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ।