Home / ਦੁਨੀਆ ਭਰ / Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ Brampton ਦੀਆਂ ਸੜਕਾਂ ’ਤੇ ਉਤਰੇ ਸੈਂਕੜੇ ਭਾਰਤੀ || ਸੋਸਾਇਟੀ ਵੱਲੋਂ ਪਿਛਲੇ ਸਾਲ ਦੀ ਮਿਸਾਲ ਵੀ ਪੇਸ਼ ਕੀਤੀ ਗਈ ਜਦੋਂ ਇਸੇ ਕਿਸਮ ਦੇ ਲਾਈਫ਼ ਸਰਟੀਫਿਕੇਟ ਕੈਂਪ ਦੌਰਾਨ ਤਕਰੀਬਨ 100 ਮੁਜ਼ਾਹਰਾਕਾਰੀ ਪੁੱਜ ਗਏ ਅਤੇ ਦਾਖਲਾ ਗੇਟ ਬੰਦ ਕਰਨ ਦੇ ਯਤਨ ਕੀਤੇ।

ਵੈਨਕੂਵਰ ਪੁਲਿਸ ਵੱਲੋਂ ਭਾਰਤੀ ਕੌਂਸਲੇਟ ਦੇ ਸਟਾਫ਼ ਨੂੰ ਗੁਰਦਵਾਰਾ ਸਾਹਿਬ ਵਿਚੋਂ ਸੁਰੱਖਿਅਤ ਬਾਹਰ ਕੱਢਣ ਲਈ ਖਾਸ ਯੋਜਨਾ ਅਪਣਾਈ ਗਈ ਅਤੇ ਸਟਾਫ਼ ਦੇ ਜਾਣ ਤੋਂ ਬਾਅਦ ਵੀ ਵਿਖਾਵਾਕਾਰੀਆਂ ਨੂੰ ਯਕੀਨ ਨਾ ਹੋਇਆ ਕਿ ਗੁਰਦਵਾਰਾ ਸਾਹਿਬ ਅੰਦਰ ਕੋਈ ਭਾਰਤੀ ਅਧਿਕਾਰੀ ਮੌਜੂਦ ਨਹੀਂ। ਇਸੇ ਦੌਰਾਨ ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਰੋਸ ਵਿਖਾਵਾ ਕਰਨ ਦਾ ਹਰ ਕਿਸੇ ਨੂੰ ਹੱਕ ਹੈ। ਪੁਲਿਸ ਦੇ ਐਮਰਜੰਸੀ ਤਿਆਰੀਆਂ ਬਾਰੇ ਦਸਤੇ ਵੱਲੋਂ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਕਿਸੇ ਕਿਸਮ ਦਾ ਇਕੱਠ ਜਾਂ ਰੋਸ ਵਿਖਾਵਾ ਹੋਣ ਦੀ ਸੂਰਤ ਵਿਚ ਲੋੜੀਂਦੇ ਕਦਮ ਉਠਾਏ ਜਾ ਸਕਣ।

ਦੂਜੇ ਪਾਸੇ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਦੇ ਵਕੀਲ ਸਕੌਟ ਟਰਨਰ ਦਾ ਕਹਿਣਾ ਸੀ ਕਿ ਖਾਲਿਸਤਾਨ ਹਮਾਇਤੀਆਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਦਰਮਿਆਨ ਇਸ ਵੇਲੇ ਤਣਾਅ ਕਾਫੀ ਵਧਿਆ ਹੋਇਆ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੌਂਸਲਰ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਕਰ ਦਿਤੀਆਂ ਜਾਣ। ਇਹ ਘਟਨਾਕ੍ਰਮ ਅਜਿਹੇ ਸਮੇਂ ਉਭਰ ਕੇ ਸਾਹਮਣੇ ਆਇਆ ਹੈ ਜਦੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮੁੱਦੇ ’ਤੇ ਕੈਨੇਡਾ ਸਰਕਾਰ ਵੱਲੋਂ ਛੇ ਭਾਰਤੀ ਡਿਪਲੋਮੈਟਸ ਨੂੰ ਕੱਢ ਦਿਤਾ ਗਿਆ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਉਤੇ ਹਮਲਿਆਂ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਜਦਕਿ ਭਾਰਤ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਮੁਕੰਮਲ ਤੌਰ ’ਤੇ ਰੱਦ ਕਰਦੀ ਆਈ ਹੈ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …