Home / ਪੰਜਾਬੀ ਖਬਰਾਂ / ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਦੀਵਾਲੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਇੰਡੀਅਨ ਆਇਲ ਨੇ ਅੱਜ ਤੋਂ ਨਵੇਂ ਰੇਟ ਜਾਰੀ ਕੀਤੇ ਹਨ। ਇਸ ਮੁਤਾਬਕ ਦੇਸ਼ ਭਰ ਦੇ ਮੁੱਖ ਸ਼ਹਿਰਾਂ ਵਿਟ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਹਨ।

IOC ਵੱਲੋਂ ਅੱਜ ਜਾਰੀ ਨਵੇਂ ਰੇਟ ਮੁਤਾਬਕ ਦਿੱਲੀ ਵਿਚ ਪੈਟਰੋਲ ਹੁਣ 94.72 ਰੁਪਏ ਲੀਟਰ ਤੋਂ ਵੱਧ ਕੇ 94.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਥੇ ਹੀ ਡੀਜ਼ਲ ਦੀ ਕੀਮਤ ਵਿਚ 5 ਪੈਸੇ ਵੱਧ ਕੇ 87.62 ਰੁਪਏ ਤੋਂ 87.67 ਰੁਪਏ ‘ਤੇ ਪਹੁੰਚ ਗਈ ਹੈ। ਮੁੰਬਈ ਵਿਚ ਇਕ ਲੀਡਰ ਪੈਟਰੋਲ ਹੁਣ 103.44 ਰੁਪਏ ਅਤੇ ਡੀਜ਼ਲ 89.97 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਭਾਰਤ ਵਿਚ ਸਭ ਤੋਂ ਸਸਤਾ ਪੈਟਰੋਲ ਵੇਚਣ ਵਾਲੇ ਸ਼ਹਿਰ ਪੋਰਟ ਬਲੇਅਰ ਵਿਚ ਵੀ ਹੁਣ ਪੈਟਰੋਲ ਦੀ ਕੀਮਤ 82.42 ਰੁਪਏ ਤੋਂ ਵੱਧ ਕੇ 82.64 ਰੁਪਏ ਹੋ ਗਈ ਹੈ। ਇੱਥੇ ਡੀਜ਼ਲ ਦੀ ਕੀਮਤ 78.01 ਰੁਪਏ ਤੋਂ ਵੱਧ ਕੇ 78.05 ਰੁਪਏ ਹੋ ਗਈ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਇੰਡੀਅਨ ਆਇਲ ਨੇ ਅੱਜ ਤੋਂ ਨਵੇਂ ਰੇਟ ਜਾਰੀ ਕੀਤੇ ਹਨ। ਇਸ ਮੁਤਾਬਕ ਦੇਸ਼ ਭਰ ਦੇ ਮੁੱਖ ਸ਼ਹਿਰਾਂ ਵਿਟ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਹਨ।

Check Also

ਸਾਬਕਾ PM ਮਨਮੋਹਨ ਸਿੰਘ ਦਾ ਦਿਹਾਂਤ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਸਿੰਘ ਨੇ ਆਲ …