Home / ਪੰਜਾਬੀ ਖਬਰਾਂ / ਪੰਜਾਬ ਵਿਚ ਫਿਰ ਲਗਾਤਾਰ ਤਿੰਨ ਛੁੱਟੀਆਂ

ਪੰਜਾਬ ਵਿਚ ਫਿਰ ਲਗਾਤਾਰ ਤਿੰਨ ਛੁੱਟੀਆਂ

ਦੀਵਾਲੀ ਦੇ ਤਿਉਹਾਰ ਮਗਰੋਂ ਨਵੰਬਰ ਮਹੀਨੇ ਵਿਚ ਵੀ ਕਈ ਛੁੱਟੀਆਂ ਆ ਰਹੀਆਂ ਹਨ, ਜਿਸ ਦੇ ਚੱਲਦੇ ਸਕੂਲ ਕਾਲਜ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਦਰਅਸਲ ਪੰਜਾਬ ਸਰਕਾਰ ਵਲੋਂ ਐਲਾਨੀਆਂ ਛੁੱਟੀਆਂ ਦੀ ਸੂਚੀ ਮੁਤਾਬਕ 15 ਨਵੰਬਰ ਸ਼ੁੱਕਰਵਾਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦੇ ਚੱਲਦੇ ਛੁੱਟੀ ਰਹੇਗੀ।

ਇਸ ਮਗਰੋਂ 16 ਨਵੰਬਰ ਸ਼ਨੀਵਾਰ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਹੈ ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਬਾਅਦ 17 ਨਵੰਬਰ ਨੂੰ ਐਤਵਾਰ ਹੈ, ਇਸ ਦਿਨ ਉਂਝ ਹੀ ਛੁੱਟੀ ਹੁੰਦੀ ਹੈ। ਲਿਹਾਜ਼ਾ 15, 16 ਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ, ਜਿਸ ਦੇ ਚੱਲਦੇ ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।

ਨਵੰਬਰ 2024 ‘ਚ ਬੈਂਕ ਦੀਆਂ ਛੁੱਟੀਆਂ
1 ਨਵੰਬਰ 2024 (ਸ਼ੁੱਕਰਵਾਰ)- ਦੀਵਾਲੀ ਦੇ ਮੌਕੇ ‘ਤੇ ਬੈਂਕਾਂ ਦੀ ਛੁੱਟੀ।
2 ਨਵੰਬਰ 2024 (ਸ਼ਨੀਵਾਰ)- ਦੀਵਾਲੀ ਦੀ ਵਾਧੂ ਛੁੱਟੀ।
3 ਨਵੰਬਰ 2024 (ਐਤਵਾਰ)- ਭਾਈ ਦੂਜ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
9 ਨਵੰਬਰ 2024 (ਸ਼ਨੀਵਾਰ)- ਦੂਜਾ ਸ਼ਨੀਵਾਰ, ਬੈਂਕ ਬੰਦ।
10 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।
15 ਨਵੰਬਰ 2024 (ਸ਼ੁੱਕਰਵਾਰ)- ਗੁਰੂ ਨਾਨਕ ਜਯੰਤੀ ‘ਤੇ ਬੈਂਕ ਛੁੱਟੀ।
17 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।
23 ਨਵੰਬਰ 2024 (ਸ਼ਨੀਵਾਰ)- ਚੌਥਾ ਸ਼ਨੀਵਾਰ, ਬੈਂਕ ਬੰਦ।
24 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।

Check Also

ਜਥੇਦਾਰ ਨੇ ਠੋਕਿਆ ਚੰਦੂਮਾਜਰਾ

ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ (Sukhbir Badal) ਦੇ ਮਾਮਲੇ ਨੂੰ ਲੈ ਕੇ ਪੰਜ …