Home / ਪੰਜਾਬੀ ਖਬਰਾਂ / “ਪੰਚਾਇਤੀ ਚੋਣਾਂ ਦੀ ਅੱਗੇ ਵਧਾਈ ਜਾਵੇ ਤਰੀਕ”

“ਪੰਚਾਇਤੀ ਚੋਣਾਂ ਦੀ ਅੱਗੇ ਵਧਾਈ ਜਾਵੇ ਤਰੀਕ”


ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿੱਥੇ ਪਿੰਡਾਂ ਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ ਤਾਂ ਦੂਜੇ ਪਾਸੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਈ ਥਾਵਾਂ ‘ਤੇ ਮਾਹੌਲ ਭਖਦਾ ਨਜ਼ਰ ਆਇਆ ਹੈ। ਅਜਿਹੀ ਸਥਿਤੀ ਜ਼ਿਲ੍ਹਾ ਗੁਰਦਾਸਪੁਰ ‘ਚ ਵੀ ਬਣਦੀ ਦਿਖਾਈ ਦੇ ਰਹੀ ਹੈ। ਜਿੱਥੇ ਲੋਕਾਂ ਦੇ ਵੱਲੋਂ ਚੋਣਾਂ ਦੀ ਤਰੀਕ ਨੂੰ ਅੱਗੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਦਿਨ ਐਲਾਨਿਆ ਗਿਆ ਹੈ ਪਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਪੰਚੀ ਚੋਣਾਂ 15 ਅਕਤੂਬਰ ਤੋਂ ਇੱਕ ਦੋ ਦਿਨ ਲੇਟ ਕਰਨ ਦੀ ਮੰਗ ਉੱਠਣ ਲੱਗ ਪਈ ਹੈ।

ਕਾਰਨ ਇਹ ਕਿ 15 ਅਕਤੂਬਰ ਨੂੰ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਾਲਿਆਂ ਵੱਲੋਂ ਸਰੀਰ ਤਿਆਗਿਆ ਗਿਆ ਸੀ ਅਤੇ 13 ,14, 15 ਅਕਤੂਬਰ ਨੂੰ ਤਿੰਨ ਦਿਨ ਨਿੱਕੇ ਘੁੰਮਣ ਵਿਖੇ ਸਮਾਗਮ ਕਰਵਾਏ ਜਾਂਦੇ ਹਨ। ਜਿਸ ਵਿੱਚ ਦੇਸ਼- ਵਿਦੇਸ਼ ਤੋਂ ਸੰਗਤ ਆ ਕੇ ਨਤਮਸਤਕ ਹੁੰਦੀ ਹੈ। ਸਮਾਗਮ ਵਿੱਚ ਲੰਗਰ, ਪ੍ਰਸ਼ਾਦ ਅਤੇ ਹੋਰ ਸੇਵਾਵਾਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆ ਬੀਬੀਆਂ ਅਤੇ ਪੁਰਸ਼ ਸੇਵਾਦਾਰਾਂ ਵੱਲੋਂ ਨਿਭਾਈ ਜਾਂਦੀ ਹੈ। ਇਸ ਲਈ ਸੰਗਤ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਣਾਂ ਇੱਕ ਜਾਂ ਦੋ ਦਿਨ ਦੇਰੀ ਨਾਲ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਸ਼ਮਸ਼ੇਰ ਸਿੰਘ ਚੀਮਾ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਹਰ ਸਾਲ 13 ,14 ,15 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਨਿੱਕੇ ਘੁੰਮਣ ਵਿਖੇ ਵਿਸ਼ਾਲ ਸਮਾਗਮ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾਂਦੇ ਹਨ, ਜਿੰਨ੍ਹਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਦੂਰੋਂ-ਦੂਰੋਂ ਸੰਗਤ ਹਾਜ਼ਰੀ ਲਗਵਾਉਣ ਲਈ ਆਉਂਦੀ ਹੈ।

Check Also

ਇਨ੍ਹਾਂ 13 ਜ਼ਿਲ੍ਹਿਆਂ ਲਈ ਵੱਡਾ Alert

ਪੰਜਾਬ ਵਿੱਚ ਅੱਜ 13 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। …