Home / ਵੀਡੀਓ / ਸਤੰਬਰ ਮਹੀਨੇ ਬੈਂਕਾਂ ‘ਚ 15 ਦਿਨ ਨਹੀਂ ਹੋਵੇਗਾ ਕੰਮ

ਸਤੰਬਰ ਮਹੀਨੇ ਬੈਂਕਾਂ ‘ਚ 15 ਦਿਨ ਨਹੀਂ ਹੋਵੇਗਾ ਕੰਮ

ਭਾਰਤ ਵਿੱਚ ਪੂਰੇ ਸਾਲ ਵਿੱਚ ਕਈ ਦਿਨ ਅਜਿਹੇ ਹੁੰਦੇ ਹਨ ਜਦੋਂ ਬੈਂਕ ਵਿੱਚ ਛੁੱਟੀਆਂ ਰਹਿੰਦੀਆਂ ਹਨ। ਮਹੀਨੇ ਦੇ ਨਿਯਮਤ ਐਤਵਾਰ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਕਈ ਸਰਕਾਰੀ ਛੁੱਟੀਆਂ ਹੁੰਦੀਆਂ ਹਨ ਜਦੋਂ ਬੈਂਕ ਨਹੀਂ ਖੁੱਲ੍ਹਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਸੂਚੀ ਦੇ ਮੁਤਾਬਿਕ, ਨੈਸ਼ਨਲ ਛੁੱਟੀਆਂ, ਰਾਜ ਵਿੱਚ ਛੁੱਟੀਆਂ ਹੋਣ ਜਾਂ ਕਿਸੇ ਮਹੱਤਵਪੂਰਨ ਐਮਰਜੈਂਸੀ ‘ਤੇ ਜ਼ਰੂਰੀ ਛੁੱਟੀ ਹੋਣ ‘ਤੇ ਬੈਂਕ ਬੰਦ ਰਹਿੰਦੇ ਹਨ।

RBI ਨੇ ਹਾਲ ਹੀ ਵਿੱਚ ਸਤੰਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮੁਤਾਬਕ ਸਤੰਬਰ ‘ਚ ਕੁੱਲ 15 ਗੈਰ-ਕਾਰਜਕਾਰੀ ਦਿਨ ਹਨ, ਯਾਨੀ ਇਨ੍ਹਾਂ ਦਿਨਾਂ ‘ਚ ਬੈਂਕਾਂ ‘ਚ ਕੋਈ ਕੰਮ ਨਹੀਂ ਹੋਵੇਗਾ।ਇਨ੍ਹਾਂ ਛੁੱਟੀਆਂ ਵਿੱਚ ਰੀਜ਼ਨਲ ਅਤੇ ਅਤੇ ਵੱਖ-ਵੱਖ ਸਰਕਾਰਾਂ ਦੁਆਰਾ ਸੂਬੇ ਵਿੱਚ ਐਲਾਨੀਆਂ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਇਸ ਵਿੱਚ ਸ਼ਾਮਲ ਹਨ।

RBI ਦੀ ਸੂਚੀ ਦੇ ਅਨੁਸਾਰ, ਇਨ੍ਹਾਂ ਗੈਰ-ਕਾਰਜਕਾਰੀ ਦਿਨਾਂ ‘ਤੇ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ, ਯਾਨੀ ਕਿ ਕੋਈ ਫਿਜ਼ੀਕਲ ਫਾਇਨੇਸ਼ੀਅਲ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਹਾਲਾਂਕਿ, ਡਿਜੀਟਲ ਬੈਂਕਿੰਗ ਟੈਕਨਾਲੋਜੀ ਦੇ ਚਲਦਿਆਂ ਹੁਣ ਲੋਕਾਂ ਲਈ ਛੁੱਟੀਆਂ ਦੇ ਦੌਰਾਨ ਵੀ ਬੈਂਕ ਨਾਲ ਜੁੜੇ ਕੰਮ ਕਰਨਾ ਆਸਾਨ ਹੋ ਗਿਆ ਹੈ।ਇਹੀ ਕਾਰਨ ਹੈ ਕਿ ਇੰਟਰਨੈੱਟ ਬੈਂਕਿੰਗ ਅਤੇ ਡਿਜੀਟਲ ਬੈਂਕਿੰਗ ਦੇ ਚਲਦਿਆਂ ਲੋਕ ਆਸਾਨੀ ਨਾਲ ਆਪਣੇ ਜ਼ਰੂਰੀ ਭੁਗਤਾਨ ਅਤੇ ਸੇਵਾਵਾਂ ਨੂੰ ਪੂਰਾ ਕਰ ਸਕਦੇ ਹਨ।

ਸਤੰਬਰ 2024 ਵਿੱਚ ਇਨ੍ਹਾਂ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ
1 ਸਤੰਬਰ, 2024 – ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣ ਜਾ ਰਹੇ ਹਨ।
4 ਸਤੰਬਰ, 2024 – ਸ਼੍ਰੀਮੰਤ ਸੰਕਰਦੇਵ ਦੀ ਤਿਰੋਭਵ ਤਿਥੀ ‘ਤੇ ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।

7 ਸਤੰਬਰ, 2024 – ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਮੁੰਬਈ, ਹੈਦਰਾਬਾਦ, ਨਾਗਪੁਰ ਅਤੇ ਪਣਜੀ ਵਿੱਚ ਬੈਂਕ ਬੰਦ ਰਹਿਣਗੇ।
8 ਸਤੰਬਰ, 2024 – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

14 ਸਤੰਬਰ 2024 – ਦੂਜੇ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
15 ਸਤੰਬਰ-2024 – ਐਤਵਾਰ ਕਾਰਨ ਬੈਂਕ ਬੰਦ ਰਹਿਣ ਜਾ ਰਹੇ ਹਨ।

ਸਤੰਬਰ 16, 2024 – ਬਾਰਾਵਫਾਤ ਦੇ ਮੌਕੇ ‘ਤੇ, ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਚੇਨਈ, ਦੇਹਰਾਦੂਨ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਲਖਨਊ, ਕੋਚੀ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼੍ਰੀਨਗਰ ਅਤੇ ਤ੍ਰਿਵੇਂਦਰਮ ਵਿੱਚ ਬੈਂਕਾਂ ਬੰਦ ਰਹਿਣਗੇ।

17 ਸਤੰਬਰ, 2024 – ਮਿਲਾਦ-ਉਨ-ਨਬੀ ਦੇ ਕਾਰਨ ਗੰਗਟੋਕ ਅਤੇ ਰਾਏਪੁਰ ਵਿੱਚ ਬੈਂਕ ਬੰਦ ਰਹਿਣਗੇ।
18 ਸਤੰਬਰ, 2024 – ਗੰਗਟੋਕ ਵਿੱਚ ਪੈਂਗ-ਲਹਾਬਸੋਲ ਕਾਰਨ ਬੈਂਕ ਬੰਦ ਰਹਿਣਗੇ।
20 ਸਤੰਬਰ, 2024 – ਈਦ-ਏ-ਮਿਲਾਦ-ਉਲ-ਨਬੀ ‘ਤੇ ਜੰਮੂ ਅਤੇ ਸ਼੍ਰੀਨਗਰ ਦੇ ਬੈਂਕ ਬੰਦ ਰਹਿਣਗੇ।

21 ਸਤੰਬਰ, 2024 – ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ ‘ਤੇ ਕੋਚੀ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
22 ਸਤੰਬਰ, 2024 – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
23 ਸਤੰਬਰ, 2024 – ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ਕਾਰਨ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।

28 ਸਤੰਬਰ, 2024 – ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਸਤੰਬਰ, 2024 – ਐਤਵਾਰ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।

ਬੈਂਕਾਂ ‘ਚ ਛੁੱਟੀ ਹੋਣ ‘ਤੇ ਵੀ ਕੰਮ ਨਹੀਂ ਰੁਕੇਗਾ
ਸਤੰਬਰ ਮਹੀਨੇ ‘ਚ ਵੱਖ-ਵੱਖ ਸੂਬਿਆਂ ‘ਚ 30 ‘ਚੋਂ 15 ਦਿਨ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਹਰ ਦੂਜੇ ਦਿਨ ਬੈਂਕ ਬੰਦ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਕਈ ਕੰਮ ਪੂਰੇ ਕਰ ਸਕਦੇ ਹੋ। ਤੁਸੀਂ ਨਕਦ ਲੈਣ-ਦੇਣ ਲਈ ATM ਦੀ ਵਰਤੋਂ ਕਰ ਸਕਦੇ ਹੋ

ਇਸ ਦੇ ਨਾਲ ਹੀ, ਤੁਸੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਬੈਂਕ ਛੁੱਟੀਆਂ ‘ਤੇ ਵੀ ਤੁਹਾਡਾ ਜ਼ਰੂਰੀ ਕੰਮ ਨਹੀਂ ਰੁਕੇਗਾ।

Check Also

ਪੁਨਰਜਨਮ ਦੀ ਰਹਿੱਸਮਾਈ ਹੱਡਬੀਤੀ

ਕੀ ਸੱਚਮੁੱਚ ਪੁਨਰਜਨਮ ਹੁੰਦਾ ਹੈ? ਕੀ ਕੋਈ ਇਨਸਾਨ ਮੌਤ ਤੋਂ ਬਾਅਦ ਦੁਬਾਰਾ ਜਨਮ ਲੈ ਸਕਦਾ …