ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਸ਼ਨੀਵਾਰ ਸਵੇਰੇ ਘਰ ਅੰਦਰ ਦਾਖ਼ਲ ਕੇ ਦੋ ਨੌਜਵਾਨਾਂ ਨੇ ਅਮਰੀਕਾ ਦੇ ਪੀ. ਆਰ. ਨੌਜਵਾਨ ਨੂੰ ਗੋ ਲ਼ੀਆਂ ਮਾਰ ਦਿੱਤੀਆਂ। ਦੋ ਗੋ ਲੀਆਂ ਲੱਗਣ ਕਾਰਨ ਐੱਨ. ਆਰ. ਆਈ. ਨੌਜਵਾਨ ਸੁਖਚੈਨ ਸਿੰਘ ਗੰਭੀ ਰ ਰੂਪ ਵਿਚ ਜ਼ ਖ਼ਮੀ ਹੋ ਗਿਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸ ਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਇਸ ਮਾਮਲੇ ਵਿਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ ਤਾਰ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾ ਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਫਿਲਹਾਲ ਅਜੇ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਤਨੀ ਨੇ ਮੀਡੀਆ ਸਾਹਮਣੇ ਆ ਕੇ ਕੀਤੇ ਨੇ ਵੱਡੇ ਖ਼ੁਲਾਸੇ —ਉਥੇ ਹੀ ਗੋਲ਼ੀਆਂ ਮਾਰਨ ਦੀ ਵਾਰਦਾਤ ਦੌਰਾਨ ਮੌਕੇ ‘ਤੇ ਮੌਜੂਦ ਐੱਨ. ਆਰ. ਆਈ. ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਸੁਖਚੈਨ ਸਿੰਘ ਦੀ ਪਤਨੀ ਨੇ ਕਿਹਾ ਕਿ ਹਮ ਲਾਵਰ ਕਤ ਲ ਕਰਨ ਦੇ ਇਰਾਦੇ ਨਾਲ ਹੀ ਆਏ ਸਨ। ਹਮ ਲਾਵਰ ਪਹਿਲਾਂ ਘਰ ਅੰਦਰ ਦਾਖ਼ਲ ਹੋਏ ਅਤੇ ਕਿਹਾ ਫੋਨ ਰੱਖ ਦਿਓ ਅਤੇ ਕਮਰੇ ਵਿਚ ਆ ਜਾਓ, ਜਦੋਂ ਉਹ ਕਮਰੇ ਵਿਚ ਨਹੀਂ ਗਏ ਤਾਂ ਉਨ੍ਹਾਂ ਨੇ ਅਚਾਨਕ ਗੋਲ਼ੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਚੈਨ ਜਿੰਮ ਚੱਲੇ ਸਨ ਅਤੇ ਗੱਡੀ ਦੀ ਚਾਬੀ ਵੀ ਉਨ੍ਹਾਂ ਕੋਲ ਸੀ, ਜੇ ਉਨ੍ਹਾਂ ਨੇ ਗੱਡੀ ਲੈ ਕੇ ਜਾਣੀ ਹੁੰਦੀ ਤਾਂ ਉਹ ਘਰ ਦੇ ਅੰਦਰ ਹੀ ਨਾ ਆਉਂਦੇ।
ਪਤਨੀ ਨੇ ਕਿਹਾ ਕਿ ਇਕ ਗੋਲੀ ਗੱਲ੍ਹ ਅਤੇ ਇਕ ਹੱਥ ‘ਤੇ ਲੱਗੀ ਹੈ। ਹਮ ਲਾਵਰ ਸੁਖਚੈਨ ਦੇ ਸਿਰ ਵਿਚ ਗੋਲ਼ੀ ਆਂ ਮਾਰਨਾ ਚਾਹੁੰਦੇ ਸਨ ਪਰ ਪਿਸ ਤੌਲ ਦੇ ਫਸਣ ਕਾਰਣ ਉਹ ਗੋਲ਼ੀ ਆਂ ਨਹੀਂ ਚਲਾ ਸਕੇ। ਇਸ ਦੌਰਾਨ ਉਹ ਪਤੀ ਨੂੰ ਖਿੱਚ ਕੇ ਕਮਰੇ ਵਿਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਉਨ੍ਹਾਂ ਕਿਹਾ ਕਿ ਸੁਖਚੈਨ ਨੂੰ ਪੰਜਾਬ ਵਿਚ ਰਹਿਣਾ ਪਸੰਦ ਸੀ ਪਰ ਇਥੇ ਰਹਿ ਕੇ ਕਿਸੇ ਨੇ ਕੀ ਕਰਨਾ ਹੈ, ਜਿੱਥੇ ਕੋਈ ਸੁਰੱਖਿਅਤ ਹੀ ਨਹੀਂ, ਜਿੱਥੇ ਚਾਹ ਦੇ ਸਮੇਂ ਗੋਲ਼ੀ ਆਂ ਮਿਲ ਰਹੀਆਂ ਹਨ, ਉਥੇ ਰਹਿਣਾ ਕੌਣ ਪਸੰਦ ਕਰੇਗਾ।
ਸੁਖਚੈਨ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ —–ਐੱਨ. ਆਰ. ਆਈ. ਸੁਖਚੈਨ ਸਿੰਘ ਦੇ ਇਕ ਹੋਰ ਨੇੜਲੇ ਰਿਸ਼ਤੇਦਾਰ ਨੇ ਕਿਹਾ ਕਿ ਸੁਖਚੈਨ ਸਿੰਘ ਦਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਹ ਹੁਣ ਪੰਜਾਬ ਵਿਚ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਿਹਾ ਸੀ ਪਰ ਅੱਜ ਜੋ ਪੰਜਾਬ ਦੇ ਹਾਲਾਤ ਹਨ, ਇਥੇ ਕੋਈ ਸੁਰੱਖਿਅਤ ਨਹੀਂ ਹੈ। ਨੌਜਵਾਨ ਨਸ਼ੇ ਨਾਲ ਮਰ ਰਹੇ ਹਨ, ਕਿਸੇ ਦਾ ਕਤਲ ਹੋ ਰਿਹਾ ਹੈ, ਇਸੇ ਲਈ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ। ਹਰ ਕੋਈ ਸੋਚਦਾ ਹੈ ਕਿ ਵਿਦੇਸ਼ ਵਿਚ ਪੈਸਾ ਕਮਾ ਕੇ ਮਗਰੋਂ ਪੰਜਾਬ ਆ ਕੇ ਕੋਈ ਕੰਮ ਸ਼ੁਰੂ ਕਰੇਗਾ ਪਰ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਦੇ ਸੁਰੱਖਿਆ ਲਈ ਪੁਲਸ ਤਾਇਨਾਤ ਕੀਤੀ ਜਾਵੇ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.