Home / ਵੀਡੀਓ / ਗੁਰੂਘਰਾਂ ਦੇ ਨਿਸ਼ਾਨ ਸਾਹਿਬ ਬਦਲਣ ਤੋਂ ਮਗਰੋਂ ਹੁਣ ਉੱਠੀ ਮੰਗ

ਗੁਰੂਘਰਾਂ ਦੇ ਨਿਸ਼ਾਨ ਸਾਹਿਬ ਬਦਲਣ ਤੋਂ ਮਗਰੋਂ ਹੁਣ ਉੱਠੀ ਮੰਗ

ਵਾਹਿਗੁਰੂ ਜੀ ਕੁਝ ਵੀਰਾਂ ਦਾ ਕਹਿਣਾ ਹੈ ਕਿ ਹੁਣ ਨਿਸ਼ਾਨ ਸਾਹਿਬ ਬਦਲਣ ਤੋਂ ਮਗਰੋਂ ਕੀ ਗੋਲਡਨ ਟੈਂਪਲ ਦਾ ਨਾਮ ਬਦਲ ਕੇ ਦਰਬਾਰ ਸਾਹਿਬ ਰੱਖ ਸਕਦੇ ਹਾਂ ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਹੁਕਮ ਦੇ ਸਕਦੇ ਹੁਣ……ਵਾਹਿਗੁਰੂ ਜੀ ਕੁਝ ਵੀਰਾਂ ਦਾ ਕਹਿਣਾ ਹੈ ਕਿ ਹੁਣ ਨਿਸ਼ਾਨ ਸਾਹਿਬ ਬਦਲਣ ਤੋਂ ਮਗਰੋਂ ਕੀ ਗੋਲਡਨ ਟੈਂਪਲ ਦਾ ਨਾਮ ਬਦਲ ਕੇ ਦਰਬਾਰ ਸਾਹਿਬ ਰੱਖ ਸਕਦੇ ਹਾਂ ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਹੁਕਮ ਦੇ ਸਕਦੇ ਹੁਣ……

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਤੇ ਸੁਰਮਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟ ਵੱਲੋਂ ਆਖਿਆ ਗਿਆ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਤੇ ਸੁਰਮਈ ਹੈ, ਪਰ ਜ਼ਿਆਦਾਤਰ ਗੁਰਦੁਆਰਿਆਂ ‘ਚ ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਚਲਨ ਵਧੇਰੇ ਹੈ।

ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੁੱਜੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ‘ਚ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਹਿਬ ਉਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਸਨ।ਜਿਸ ਤੋਂ ਬਾਅਦ ਹੁਣ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਨੇ ਆਪਣੇ ਸਮੂਹ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਾਹਿਬਾਨਾਂ ਨੂੰ ਸਰਕੂਲਰ ਜਾਰੀ ਕਰਕੇ ਸੰਗਤਾਂ ਤੇ ਪ੍ਰਬੰਧਕਾਂ ਨੂੰ ਇਸ ਸਬੰਧੀ ਜਾਣੂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ।

ਨਾਲ ਹੀ ਸ਼੍ਰੋਮਣੀ ਕਮੇਟੀ ਨੇ ਵੱਡੇ ਗੁਰਦੁਆਰਿਆਂ ‘ਚ ਬਸੰਤੀ ਨਿਸ਼ਾਨ ਸਾਹਿਬ ਲਗਾਉਣ ਦਾ ਕਾਰਜ਼ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਦਿੱਲੀ ਕਮੇਟੀ ਤੇ ਸਿੰਘ ਸਭਾ ਗੁਰਦੁਆਰਿਆਂ ਨੂੰ ਵੀ ਤੁਰੰਤ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਨਿਸ਼ਾਨ ਸਾਹਿਬ ਝੁਲਾਉਣ ਦਾ ਕਾਰਜ਼ ਅਰੰਭ ਕਰਨਾ ਚਾਹੀਦਾ ਹੈ। ਹਾਲਾਂਕਿ ਨਿਹੰਗ ਛਾਉਣੀਆਂ ‘ਚ ਪਹਿਲਾਂ ਹੀ ਸੁਰਮਈ ਨਿਸ਼ਾਨ ਸਾਹਿਬ ਝੁਲਾਉਣ ਦੀ ਰਿਵਾਇਤ ਰਹੀ ਹੈ।

Check Also

Rupinder Dhindsa ਨੇ AI ਨਾਲ ਬਣਾਈ ਪੰਜਾਬੀ ਗੀਤ ਦੀ ਵੀਡੀਓ

Rupinder Dhindsa ਨੇ AI ਨਾਲ ਬਣਾਈ ਪੰਜਾਬੀ ਗੀਤ ਦੀ ਵੀਡੀਓ, ਡਿਜ਼ਿਟਲ ਮਿਊਜ਼ਿਕ ਵਿਜ਼ੂਅਲ ਵਿੱਚ ਨਵਾਂ …