Home / ਸਿੱਖੀ ਖਬਰਾਂ / ਮਰਨ ਤੋਂ ਪਹਿਲਾਂ ਇਨਸਾਨ ਦੇ ਨਾਲ ਕੀ-ਕੀ ਹੁੰਦਾ ਹੈ ?

ਮਰਨ ਤੋਂ ਪਹਿਲਾਂ ਇਨਸਾਨ ਦੇ ਨਾਲ ਕੀ-ਕੀ ਹੁੰਦਾ ਹੈ ?

ਮੌਤ ਸੱਚ ਹੈ, ਮੌਤ ਅਟੱਲ ਹੈ, ਮੌਤ ਨੂੰ ਕੋਈ ਵੀ ਨਹੀਂ ਟਾਲ਼ ਸਕਦਾ। ਧਰਤੀ ‘ਤੇ ਜਨਮ ਲੈਣ ਵਾਲੇ ਹਰੇਕ ਮਨੁੱਖ ਦੀ ਮੌਤ ਨਿਸ਼ਚਤ ਹੈ। ਜਿਸ ਤਰ੍ਹਾਂ ਗਰਭ ‘ਚ ਪਲਣ ਵਾਲਾ ਇਕ ਬੱਚਾ ਕਈ ਸਟੇਜਾਂ ਚੋਂ ਲੰਘਦਾ ਹੋਇਆ ਜਨਮ ਲੈਂਦਾ ਹੈ, ਠੀਕ ਉਸੇ ਤਰ੍ਹਾਂ ਮੌਤ ਤੋਂ ਪਹਿਲਾਂ ਵੀ ਇਕ ਮਨੁੱਖ ਨੂੰ ਕਈ ਪੜਾਵਾਂ ‘ਚੋਂ ਲੰਘਣਾ ਪੈਂਦਾ ਹੈ। ਕਈ ਵਾਰ ਕਿਸੇ ਇਨਸਾਨ ਦੀ ਮੌਤ ਨੂੰ ਆਰਾਮਦਾਇਕ ਬਣਾਉਣ ਲਈ ਮੈਡੀਕਲ ਮਦਦ ਦੀ ਜ਼ਰੂਰਤ ਪੈਂਦੀ ਹੈ। ਕਈ ਲੋਕਾਂ ਦੇ ਜੀਵਨ ‘ਚ ਅਜਿਹੇ ਹਾਦਸੇ ਹੁੰਦੇ ਹਨ ਜਦੋਂ ਉਹ ਆਪਣੀ ਮੌਤ ਨੂੰ ਕਾਫੀ ਨੇੜਿਓਂ ਦੇਖਦੇ ਹਨ, ਅਜਿਹੇ ਵਿਚ ਇਨਸਾਨ ਦੀਆਂ ਧੜਕਣਾਂ ਕਾਫ਼ੀ ਤੇਜ਼ ਗਤੀ ਨਾਲ ਚੱਲਣ ਲਗਦੀਆਂ ਹਨ, ਉਹ ਬੁਰੀ ਤਰ੍ਹਾਂ ਨਾਲ ਘਬਰਾ ਜਾਂਦਾ ਹੈ।

ਕਈ ਪੜਾਵਾਂ ‘ਚੋਂ ਗੁਜ਼ਰਨ ਤੋਂ ਬਾਅਦ ਮਿਲਦੀ ਹੈ ਮੌਤ——-ਕੀ ਤੁਸੀਂ ਕਦੀ ਸੋਚਿਆ ਹੈ ਕਿ ਮੌਤ ਹੋਣ ਤੋਂ ਪਹਿਲਾਂ ਇਕ ਇਨਸਾਨ ਦੇ ਨਾਲ ਕੀ-ਕੀ ਹੁੰਦਾ ਹੈ, ਉਹ ਕਿਵੇਂ ਦਾ ਮਹਿਸੂਸ ਕਰਦਾ ਹੈ? ਯੂਨਾਈਟਿਡ ਕਿੰਗਡਮ ਦੇ ਨਿਊਕੈਸਲ ਹੌਸਪਿਟਲ ‘ਚ ਤਾਇਨਤਾ ਡਾ. ਕੈਥਰੀਨ ਮੈਨਿਕਸ ਨੇ ਇਸ ਵਿਸ਼ੇ ‘ਤੇ ਜ਼ਰੂਰੀ ਜਾਣਕਾਰੀ ਦਿੱਤੀ ਹੈ ਕਿ ਮੌਤ ਤੋਂ ਪਹਿਲਾਂ ਇਕ ਇਨਸਾਨ ਕਿਵੇਂ ਦਾ ਮਹਿਸੂਸ ਕਰਦਾ ਹੈ। sciencefocus.com ‘ਤੇ ਪ੍ਰਕਾਸ਼ਿਤ ਡਾ. ਕੈਥਰੀਨ ਮੈਨਿਕਸ ਦੇ ਇਸ ਲੇਖ ਵਿਚ ਕਿਹਾ ਗਿਆ ਹੈ ਕਿ ਇਨਸਾਨ ਕਈ ਪੜਾਵਾਂ ‘ਚੋਂ ਗੁਜ਼ਰਦਾ ਹੋਇਆ ਮੌਤ ਨੂੰ ਪ੍ਰਾਪਤ ਹੁੰਦਾ ਹੈ।

ਜਦੋਂ ਇਕ ਵਿਅਕਤੀ ਦੀ ਮੌਤ ਬਿਲਕੁਲ ਨੇੜੇ ਆ ਜਾਂਦੀ ਹੈ ਤਾਂ ਉਸ ਦੇ ਦਿਲ ਦੀਆਂ ਧੜਕਣਾਂ ਬਿਲਕੁਲ ਮਠੀ ਪੈ ਜਾਂਦੀਆਂ ਹਨ, ਬਲੱਡ ਪ੍ਰੈਸ਼ਰ ਕਾਫੀ ਹੇਠਾਂ ਡਿੱਗ ਜਾਂਦੀ ਹੈ। ਸਰੀਰ ਠੰਢਾ ਪੈਣ ਲਕਦਾ ਹੈ ਤੇ ਉਸ ਦੇ ਨਹੁੰ ਧੁੰਦਲੇ ਪੈ ਜਾਂਦੇ ਹਨ। ਬਲੱਡ ਪ੍ਰੈਸ਼ਰ ਘਟਣ ਕਾਰਨ ਸਰੀਰ ਦੇ ਅੰਗ ਠੀਕ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਏਨਾ ਹੀ ਨਹੀਂ ਮੌਤ ਦੀ ਦਹਿਲੀਜ਼ ‘ਤੇ ਖੜ੍ਹੇ ਸ਼ਖ਼ਸ ਨੂੰ ਬਹੁਤ ਬੇਚੈਨੀ ਹੋਣ ਲਗਦੀ ਹੈ ਤੇ ਬੇਹੋਸ਼ ਹੋਣ ਵਰਗੀ ਹਾਲਤ ਹੋ ਜਾਂਦੀ ਹੈ। ਮੌਤ ਨੇੜੇ ਪਹੁੰਚ ਚੁੱਕਾ ਵਿਅਕਤੀ ਤੇਜ਼-ਤੇਜ਼ ਅਤੇ ਆਵਾਜ਼ ਕਰਦੇ ਹੋਏ ਸਾਹ ਲੈਣ ਲਗਦਾ ਹੈ। ਫਿਰ ਕੁਝ ਦੇਰ ਬਾਅਦ ਸਾਹ ਲੈਣ ਦੀ ਰਫ਼ਤਾਰ ਘਟ ਜਾਂਦੀ ਹੈ ਤੇ ਫਿਰ ਅਖੀਰ ਵਿਚ ਉਸ ਦੇ ਸਾਹ ਰੁਕ ਜਾਂਦੇ ਹਨ। ਸਾਹ ਰੁਕਣ ਤੋਂ ਬਾਅਦ ਕੁਝ ਹੀ ਦੇਰ ਬਾਅਦ ਉਸ ਦੀ ਧੜਕਣ ਵੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਕਿਉਂਕਿ ਹੁਣ ੁਸ ਵਿਚ ਆਕਸੀਜਨ ਵੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੁੰਦੀ ਹੈ।

Check Also

ਪੰਜਾਬ ਚ ਹੜ੍ਹਾਂ ਬਾਰੇ ਬਾਬਾ ਜੀ ਦੀ ਭਵਿੱਖਬਾਣੀ

ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ …