Home / ਵੀਡੀਓ / ਹਰਪ੍ਰੀਤ ਸਿੰਘ ਦਾ ਪੁਲਿਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ

ਹਰਪ੍ਰੀਤ ਸਿੰਘ ਦਾ ਪੁਲਿਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦਾ ਜਲੰਧਰ ਪੁਲਿਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ……………………..ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਅਤੇ ਲਵਪ੍ਰੀਤ ਨੂੰ ਸ਼ੁੱਕਰਵਾਰ ਨੂੰ ਜਲੰਧਰ ਸੈਸ਼ਨ ਕੋਰਟ ‘ਚ ਪੇਸ਼ ਕੀਤਾ ਜਿੱਥੇ ਰੋਪਚ ਨੇ ਹਰਪ੍ਰੀਤ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਜਲੰਧਰ ਪੁਲਿਸ ਹਰਪ੍ਰੀਤ ਤੇ ਲਵਪ੍ਰੀਤ ਨੂੰ ਕਾਰ ‘ਚ ਭਾਰੀ ਪੁਲਿਸ ਫੋਰਸ ਦੇ ਨਾਲ ਅਦਾਲਤ ਲੈ ਕੇ ਗਈ। ਦਰਅਸਲ ਪੁਲਿਸ ਨੇ ਕ੍ਰਿਮੀਨਲ ਰਿਵੀਜ਼ਨ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ‘ਤੇ ਸੁਣਵਾਈ ਹੋਈ।

ਵੱਖਵਾਦੀ ਵਿਚਾਰਧਾਰਾ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ‘ਤੇ ਸ਼ੁੱਕਰਵਾਰ ਨੂੰ ਅਦਾਲਤ ‘ਚ ਫੈਸਲਾ ਲਿਆ ਜਾਵੇਗਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਚਾਰ ਗ੍ਰਾਮ ਆਈਸ ਤੇ ਇਲੈਕਟ੍ਰਾਨਿਕ ਸਕੇਲ ਬਰਾਮਦ ਕੀਤੇ ਸਨ। 11 ਜੁਲਾਈ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਹਰਪ੍ਰੀਤ ਤੇ ਲਵਪ੍ਰੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਜਾਂਚ ਦੇ ਨਾਂ ‘ਤੇ ਅਦਾਲਤ ‘ਚ ਫੌਜਦਾਰੀ ਰਿਵੀਜ਼ਨ ਅਪੀਲ ਦਾਇਰ ਕੀਤੀ ਹੈ, ਜਿਸ ‘ਤੇ ਅੱਜ ਸੁਣਵਾਈ ਹੋਣੀ ਹੈ। ਫਿਲੌਰ ਪੁਲਿਸ ਨੇ ਇਸ ਡਰੱਗ ਰੈਕੇਟ ਨਾਲ ਜੁੜੇ ਮਨੀਸ਼ ਮਰਵਾਹਾ ਵਾਸੀ ਆਤਮਾ ਨਗਰ, ਲੁਧਿਆਣਾ ਨੂੰ ਅਦਾਲਤ ‘ਚ ਪੇਸ਼ ਕੀਤਾ,ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਮਨੀਸ਼ ਦਾ ਹੀ ਸਾਥੀ ਲੁਧਿਆਣਾ ਵਾਸੀ ਸੰਦੀਪ ਅਰੋੜਾ ਜੇਲ੍ਹ ‘ਚ ਬੰਦ ਹੈ। ਆਈਸ ਤੇ ਸੜੇ ਹੋਏ ਵੀਹ-ਵੀਹ ਦੇ ਨੋਟਾਂ ਨਾਲ ਫੜੇ ਗਏ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਲਵਪ੍ਰੀਤ ਵੀ ਜੇਲ੍ਹ ‘ਚ ਹਨ। ਪੁਲਿਸ ਦਾ ਤਰਕ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਹੈ ਕਿ ਦੋਵੇਂ ਮੁਲਜ਼ਮ ਕਿੰਨੇ ਸਮੇਂ ਤੋਂ ਨਸ਼ਾ ਲੈ ਰਹੇ ਸਨ ਅਤੇ ਉਹ ਨਸ਼ੇ ਕਿੱਥੋਂ ਲੈ ਕੇ ਆਏ ਸਨ, ਨਸ਼ੇ ਲਈ ਪੈਸੇ ਦੀ ਆਦਾਨ-ਪ੍ਰਦਾਨ ਕਿਵੇਂ ਕੀਤੀ ਗਈ ਸੀ। ਦੋਵੇਂ ਮੁਲਜ਼ਮਾਂ ਨੂੰ 11 ਜੁਲਾਈ ਨੂੰ ਫਿਲੌਰ ਵਿੱਚ ਕ੍ਰੇਟਾ ਕਾਰ ਵਿੱਚ ਨਸ਼ੇ ਦੀ ਹਾਲਤ ਵਿੱਚ ਪੁਲਿਸ ਨੇ ਫੜਿਆ ਸੀ। ਕਾਰਵਾਈ ਦੌਰਾਨ ਪੁਲਿਸ ਨੇ ਨਵੇਂ ਨਿਯਮਾਂ ਅਨੁਸਾਰ ਵੀਡੀਓਗ੍ਰਾਫੀ ਕੀਤੀ ਸੀ।

Check Also

ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਜਥੇਦਾਰ ਦਾ ਅਹੁਦਾ

ਤਖਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। …