Home / ਪੰਜਾਬੀ ਖਬਰਾਂ / ਅਮਰਿੰਦਰ ਗਿੱਲ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਅਮਰਿੰਦਰ ਗਿੱਲ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੰਜਾਬੀ ਅਦਾਕਾਰ ਅਮਰਿੰਦਰ ਗਿੱਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦੇ ਦਿਲਾ ਉੱਪਰ ਰਾਜ ਕਰਦੇ ਹਨ। ਹਾਲਾਂਕਿ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਸ਼ੰਸਕਾਂ ਨਾਲ ਘੱਟ ਹੀ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਬੁਰੀ ਖਬਰ ਸਾਂਝੀ ਕੀਤੀ ਗਈ। ਦਰਅਸਲ, ਕਲਾਕਾਰ ਨੇ ਸਟੋਰੀ ਵਿੱਚ ਇੱਕ ਦੁੱਖ ਭਰੀ ਖਬਰ ਸ਼ੇਅਰ ਕੀਤੀ ਹੈ।


ਦੱਸ ਦੇਈਏ ਕਿ ਪੰਜਾਬੀ ਕਲਾਕਾਰ ਨੇ ਰਿਪੁਤਪਨ ਸਿੰਘ ਗਿੱਲ (ਰਿਪਨ) ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਪੋਸਟ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ, ਭਰਾ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਏਗਾ…

ਇਸ ਤੋਂ ਪਹਿਲਾਂ ਇੱਕ ਪੋਸਟ ਵਿੱਚ ਲਿਖਿਆ ਗਿਆ ਸੀ ਬੜੇ ਦੁੱਖ ਨਾਲ ਮੈਂ ਆਪਣੇ ਛੋਟੇ ਭਰਾ ਰਿਪੁਤਪਨ ਸਿੰਘ ਗਿੱਲ (ਰਿਪਨ) ਦੇ ਅਕਾਲ ਚਲਾਣੇ ਦੀ ਖਬਰ ਸਾਂਝੀ ਕਰ ਰਿਹਾ ਹਾਂ। ਉਹ ਇੱਕ ਦਿਆਲੂ ਅਤੇ ਪਿਆਰੀ ਆਤਮਾ ਸੀ। ਉਹ ਉਨ੍ਹਾਂ ਸਾਰਿਆਂ ਦੁਆਰਾ ਡੂੰਘਾਈ ਨਾਲ ਯਾਦ ਕੀਤਾ ਜਾਵੇਗਾ ਜੋ ਉਸਨੂੰ ਜਾਣਦੇ ਸਨ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਤੁਹਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਸਦੇ ਜੀਵਨ ਦੀ ਯਾਦ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਇਸ ਪੋਸਟ ਵਿੱਚ ਅੰਤਿਮ ਸੰਸਕਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਅਮਰਿੰਦਰ ਗਿੱਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਨੇ ਆਪਣੀ ਅਪਕਮਿੰਗ ਫਿਲਮ ਦਾਰੂ ਨਾ ਪੀਂਦਾ ਹੋਵੇ ਦਾ ਪੋਸਟਰ ਸ਼ੇਅਰ ਕੀਤਾ। ਇਹ ਫਿਲਮ 2 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਅਮਰਿੰਦਰ ਕਈ ਹਿੱਟ ਗੀਤ ਪ੍ਰਸ਼ੰਸਕਾਂ ਵਿਚਾਲੇ ਰੱਖ ਚੁੱਕੇ ਹਨ।

Check Also

ਕਨੇਡਾ ਦੀ ਪ੍ਰਵਾਸੀਆਂ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀ

2025 ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ “ਕੈਨੇਡਾ ਫਸਟ” ਨੀਤੀ ਤਹਿਤ ਵਿਦੇਸ਼ੀ ਅਸਥਾਈ …