ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਆਖਿਆ ਹੈ ਕਿ ਮਾਨਸੂਨ ਹੌਲੀ ਨਹੀਂ ਹੋਇਆ ਹੈ। ਸੱਤ ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਰੁਕ-ਰੁਕ ਕੇ ਹਲਕਾ ਅਤੇ ਭਾਰੀ ਮੀਂਹ ਜਾਰੀ ਰਹੇਗਾ। ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਵਿਭਾਗ ਵੱਲੋਂ ਮਾਨਸੂਨ ਨੂੰ ਲੈ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਜੋ ਦੇਖਿਆ ਹੈ, ਉਸ ਮੁਤਾਬਕ ਮਾਨਸੂਨ ਚੰਗੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਤੇ ਆਪਣੀ ਆਮ ਸਥਿਤੀ ’ਚ ਹੈ। ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੀਂਹ ਦੀ ਮਾਤਰਾ ਆਮ ਵਾਂਗ ਹੈ, ਬਰਸਾਤ ਦਾ ਕੋਟਾ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਪਾਣੀ ਭਰਨ ਤੇ ਹੜ੍ਹ ਵਰਗੇ ਹਾਲਾਤ ਵੀ ਨਹੀਂ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਕੁਝ ਸੈਕਟਰਾਂ 46, 47, 48 ਤੇ 49 ’ਚ ਸ਼ਾਮ 5 ਵਜੇ ਦੇ ਕਰੀਬ ਚੰਗਾ ਮੀਂਹ ਦਰਜ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਬੱਦਲ ਛਾ ਰਹੇ ਹਨ ਪਰ ਜ਼ਿਆਦਾ ਵਰ੍ਹ ਨਹੀਂ ਰਹੇ। ਅਚਨਚੇਤ ਭਾਰੀ ਮੀਂਹ ਤੇ ਲਗਾਤਾਰ ਮੀਂਹ ਪੈਣਾ ਵੀ ਠੀਕ ਨਹੀਂ ਹੁੰਦਾ। ਪਿਛਲੇ ਸਾਲ 8, 9 ਅਤੇ 10 ਜੁਲਾਈ ਨੂੰ ਲਗਾਤਾਰ ਤਿੰਨ ਦਿਨ ਮੀਂਹ ਪੈਂਦਾ ਰਿਹਾ ਸੀ। ਰੁਕ-ਰੁਕ ਕੇ ਮੀਂਹ ਪੈਣ ਨਾਲ ਜ਼ਮੀਨ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਧਰਤੀ ਹੇਠਲੇ ਪਾਣੀ ਨੂੰ ਸਹੀ ਢੰਗ ਨਾਲ ਰੀਚਾਰਜ ਹੋਣ ਦਾ ਮੌਕਾ ਮਿਲਦਾ ਹੈ, ਜੋ ਲਗਾਤਾਰ ਮੀਂਹ ਦੌਰਾਨ ਸੰਭਵ ਨਹੀਂ ਹੁੰਦਾ। ਉਂਝ ਅਗਲੇ ਦਿਨਾਂ ਦੌਰਾਨ ਰੁਕ ਰੁਕ ਕੇ ਬਰਸਾਤ ਜਾਰੀ ਰਹੇਗੀ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਆਖਿਆ ਹੈ ਕਿ ਮਾਨਸੂਨ ਹੌਲੀ ਨਹੀਂ ਹੋਇਆ ਹੈ। ਸੱਤ ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਰੁਕ-ਰੁਕ ਕੇ ਹਲਕਾ ਅਤੇ ਭਾਰੀ ਮੀਂਹ ਜਾਰੀ ਰਹੇਗਾ। ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਵਿਭਾਗ ਵੱਲੋਂ ਮਾਨਸੂਨ ਨੂੰ ਲੈ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਜੋ ਦੇਖਿਆ ਹੈ, ਉਸ ਮੁਤਾਬਕ ਮਾਨਸੂਨ ਚੰਗੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਤੇ ਆਪਣੀ ਆਮ ਸਥਿਤੀ ’ਚ ਹੈ। ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੀਂਹ ਦੀ ਮਾਤਰਾ ਆਮ ਵਾਂਗ ਹੈ, ਬਰਸਾਤ ਦਾ ਕੋਟਾ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਪਾਣੀ ਭਰਨ ਤੇ ਹੜ੍ਹ ਵਰਗੇ ਹਾਲਾਤ ਵੀ ਨਹੀਂ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.