Home / ਵੀਡੀਓ / ਲਾਲਾ ਕਿਲਾ ਚ ਪਰਲੋ-ਲਾਲ ਕਿਲ੍ਹੇ ਤਕ ਪੁੱਜਾ ਪਾਣੀ

ਲਾਲਾ ਕਿਲਾ ਚ ਪਰਲੋ-ਲਾਲ ਕਿਲ੍ਹੇ ਤਕ ਪੁੱਜਾ ਪਾਣੀ

ਯਮੁਨਾ ਦਾ ਵਿਰਾਟ ਰੂਪ ਹੁਣ ਦਿੱਲੀ ਵਾਸੀਆਂ ਨੂੰ ਡਰਾਉਣ ਲੱਗਾ ਹੈ। ਤੇਜੀ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਕਈ ਇਲਾਕੇ ਡੁੱਬਣ ਲੱਗੇ ਹਨ। ਹੁਣ ਤਾਂ ਹੜ੍ਹ ਦਾ ਪਾਣੀ ਲਾਲ ਕਿਲ੍ਹੇ ਤਕ ਪਹੁੰਚ ਗਿਆ ਹੈ। ਜੀ ਹਾਂ, ਨਜ਼ਾਰਾ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਲਾਲ ਕਿਲ੍ਹੇ ਦੇ ਪਿਛਲੇ ਹਿੱਸੇ ‘ਚ ਝਰਨੇ ਵਰਗਾ ਸੀਨ ਦਿਖਾਈ ਦਿੱਤਾ। ਇਹ ਰਿੰਗ ਰੋਡ ਤੋਂ ਸਲੀਮ ਗੜ੍ਹ ਦੇ ਬਾਈਪਾਸ ਦਾ ਇਲਾਕਾ ਹੈ।

ਦੱਸ ਦੇਈਏ ਕਿ ਯਮੁਨਾ ਦੇ ਪਾਣੀ ਦਾ ਪੱਧਰ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਚੁੱਕਾ ਹੈ। ਦਿੱਲੀ ਦੇ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ‘ਚ ਸਮਾਗਏ ਹਨ। ਯਮੁਨਾ ਦੇ ਪਾਣੀ ਦਾ ਪੱਧਰ 208 ਮੀਟਰ ਨੂੰ ਪਾਰ ਕਰ ਚੁੱਕਾ ਹੈ। ਇਸਤੋਂ ਪਹਿਲਾਂ 1978 ‘ਚ ਪਹਿਲੀ ਵਾਰ ਲੋਹੇ ਵਾਲੇ ਬ੍ਰਿਜ ਦੇ ਕੋਲ ਪਾਣੀ ਦਾ ਪੱਧਰ 207.49 ਮੀਟਰ ਰਿਕਾਰਡ ਕੀਤਾ ਗਿਆ ਸੀ। ਜੇਕਰ ਯਮੁਨਾ ‘ਚ ਪਾਣੀ ਹੋਰ ਵਧਦਾ ਹੈ ਤਾਂ ਦਿੱਲੀ ਲਈ ਭਾਰੀ ਸੰਕਟ ਹੋ ਸਕਦਾ ਹੈ। ਯਮੁਨਾ ਦਾ ਪਾਣੀ ਵੜਨ ਨਾਲ ਦਿੱਲੀ ਦੇ 3 ਵਾਟਰ ਪਲਾਂਟ ਨੂੰ ਪੰਦ ਕਰ ਦਿੱਤਾ ਗਿਆ ਹੈ।

ਦਿੱਲੀ ਹੜ੍ਹ ਕਾਰਨ ਲੋਕ ਬੇਹਾਲ ਹਨ ਪਰ ਲਾਲ ਕਿਲ੍ਹੇ ਦੇ ਕੋਲ ਕੁਝ ਲੋਕ ਇਸ ਆਫਤ ‘ਚ ਐਡਵੈਂਚਰ ਦਾ ਮਜ਼ਾ ਲੈਂਦੇ ਦਿਸੇ। ਕੁਝ ਲੋਕ ਨਹਾ ਰਹੇ ਸਨ ਤਾਂ ਕੁਝ ਪੁਲ ਤੋਂ ਛਾਲਾਂ ਮਾਰ ਕੇ ਮੌਜ-ਮਸਤੀ ਕਰਦੇ ਦਿਸੇ। ਕਈ ਲੋਕਾਂ ਨੇ ਗੱਡੀ ਰੋਕ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੱਤਾ। ਮਜ਼ਾ ਕਰਨ ਦੇ ਨਾਲ ਹੀ ਲੋਕ ਆਪਣੀ ਜਾਨ ਵੀ ਖਤਰੇ ‘ਚ ਪਾ ਰਹੇ ਸਨ।

ਦਿੱਲੀ, ਉੱਤਰਾਖੰਡ, ਹਿਮਾਚਲ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਦਿੱਲੀ ‘ਚ ਬਾਰਿਸ਼ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਬੁੱਧਵਾਰ ਨੂੰ 3 ਵਜੇ ਤਕ 207.71 ਮੀਟਰ ਪਹੁੰਚ ਗਿਆ। ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਨੇ ਸੂਬੇ ਦੇ ਕਈ ਨੀਵੇਂ ਇਲਾਕਿਆਂ ਨੂੰ ਡੁਬੋ ਦਿੱਤਾ ਹੈ। ਇਸ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਐਰਮਜੈਂਸੀ ਬੈਠਕ ਬੁਲਾਈ। ਕੇਜਰੀਵਾਲ ਨੇ ਯਮੁਨਾ ਦੇ ਨੇੜੇ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਘਰਾਂ ਨੂੰ ਖ਼ਾਲੀ ਕਰਨ ਦੀ ਅਪੀਲ ਕੀਤੀ ਹੈ।

Check Also

ਪੁਨਰਜਨਮ ਦੀ ਰਹਿੱਸਮਾਈ ਹੱਡਬੀਤੀ

ਕੀ ਸੱਚਮੁੱਚ ਪੁਨਰਜਨਮ ਹੁੰਦਾ ਹੈ? ਕੀ ਕੋਈ ਇਨਸਾਨ ਮੌਤ ਤੋਂ ਬਾਅਦ ਦੁਬਾਰਾ ਜਨਮ ਲੈ ਸਕਦਾ …