ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਸੁਮੇਰ ਸੀੜਾ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਆਪ ਸਿਆਣੇ ਆਗੂ ਨੇ ਪਰ ਜੋ ਉਹਨਾਂ ਚੈਨਲਾਂ ’ਤੇ ਕੀਤਾ, ਉਹ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਸਮਾਂ ਨਾ ਦੇਣ ਦੇ ਦੋਸ਼ ਗਲਤ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਤਾਂ ਹਮੇਸ਼ਾ ਲੋਕਾਂ ਲਈ ਉਪਲਬਧ ਰਹਿੰਦੇ ਹਨ। ਉਹਨਾਂ ਦਾ ਸਟਾਫ ਵੀ ਬਹੁਤ ਮਿਲਣਸਾਰ ਹੈ ਜੋ ਹਮੇਸ਼ਾ ਪਾਰਟੀ ਆਗੂਆਂ ਦੇ ਫੋਨ ਦੇ ਸੰਦੇਸ਼ ਪ੍ਰਧਾਨ ਤੱਕ ਪਹੁੰਚਦਾ ਕਰਦੇ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਤਿੰਨ ਚਾਰ ਵਾਰ ਪ੍ਰਧਾਨ ਸੁਖਬੀਰ ਬਾਦਲ ਨੂੰ ਆਪ ਮਿਲ ਚੁੱਕੇ ਹਨ।
ਉਹਨਾਂ ਕਿਹਾ ਕਿ ਪਟਿਆਲਾ ਸੀਟ ’ਤੇ ਐਨ ਕੇ ਸ਼ਰਮਾ ਦੇ ਹੱਕ ਵਿਚ ਵੋਟਾਂ ਨਾ ਪਾ ਕੇ ਪਟਿਆਲਵੀਆਂ ਨੇ ਸੁਨਹਿਰੀ ਮੌਕਾ ਗੁਆ ਲਿਆ ਹੈ। ਉਹਨਾਂ ਕਿਹਾ ਕਿ ਐਨ ਕੇ ਸ਼ਰਮਾ ਦੀ ਤਾਂ ਖੁਦ ਕਿਰਦਾਰ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਸਨ। ਜੇਕਰ ਉਹਨਾਂ ਨੂੰ ਪਟਿਆਲਵੀ ਆਪਣਾ ਐਮ ਪੀ ਚੁਣ ਲੈਂਦੇ ਤਾਂ ਉਹਨਾਂ ਨੇ ਘੱਗਰ ਸਮੇਤ ਪਟਿਆਲਾ ਹਲਕੇ ਦੇ ਸਮੁੱਚੇ ਮਸਲਿਆਂ ਨੂੰ ਹੱਲ ਕਰ ਦੇਣਾ ਸੀ ਪਰ ਪਟਿਆਲਾ ਦੇ ਲੋਕ ਇਸ ਗੱਲ ਨੂੰ ਸਮਝਣ ਵਿਚ ਨਾਕਾਮ ਰਹੇ ਹਨ।
ਪ੍ਰੋ. ਸੀੜਾ ਨੇ ਕਿਹਾ ਕਿ ਪਟਿਆਲਾ ਸੀਟ ’ਤੇ ਹਾਰ ਦੇ ਕਈ ਅੰਦਰੂਨੀ ਤੇ ਬਾਹਰੀ ਕਾਰਣ ਰਹੇ। ਉਹਨਾਂ ਕਿਹਾ ਕਿ ਪਟਿਆਲਾ ਸੀਟ ’ਤੇ ਅਕਾਲੀ ਦਲ ਵਿਚ ਹੀ ਬੈਠੇ ਆਗੂਆਂ ਨੇ ਹੋਰ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਪੁਆਈਆਂ ਵੀ ਹਨ ਜੋ ਬਹੁਤ ਹੀ ਮੰਦਭਾਗੀ ਤੇ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹ ਖੁਦ ਲੋਕਾਂ ਵਿਚ ਵਿਚਰੇ ਹਨ ਤੇ 200 ਤੋਂ ਵੱਧ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਲੋਕਾਂ ਦਾ ਚੰਗਾ ਹੁੰਗਾਰਾ ਉਹਨਾਂ ਨੂੰ ਮਿਲਿਆ ਹੈ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਵੱਡੇ ਵੱਡੇ ਇਕੱਠ ਖਾਸ ਤੌਰ ’ਤੇ ਪਟਿਆਲਾ ਰੈਲੀ ਵਿਚ ਵਿਸ਼ਾਲ ਇਕੱਠ ਦੇ ਬਾਵਜੂਦ ਪਾਰਟੀ ਨੂੰ ਵੋਟਾਂ ਨਹੀਂ ਮਿਲੀਆਂ। ਭਾਜਪਾ ਦੀ ਕਾਰਗੁਜ਼ਾਰੀ ਬਾਰੇ ਸਵਾਲ ਦੇ ਜਵਾਬ ਵਿਚ ਪ੍ਰੋ. ਸੀੜਾ ਨੇ ਕਿਹਾ ਕਿ ਇਹ ਤਾਂ ਰਾਮ ਮੰਦਿਰ ਦੇ ਪ੍ਰਭਾਵ ਕਾਰਣ ਭਾਜਪਾ ਨੂੰ ਇਕ ਵਾਰ ਲਈ ਵੋਟਾਂ ਮਿਲ ਗਈਆਂ ਹਨ ਪਰ ਭਾਜਪਾ ਦਾ ਪੰਜਾਬ ਦੇ ਪਿੰਡਾਂ ਵਿਚ ਕੋਈ ਆਧਾਰ ਨਹੀਂ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਖੁਦ ਮਿਹਨਤ ਕਰ ਕੇ ਆਪਣੇ ਪੈਰਾਂ ਸਿਰ ਹੋਵੇਗਾ ਤੇ ਆਉਂਦੇ ਸਮੇਂ ਵਿਚ ਇਹ ਗੱਲ ਲੋਕਾਂ ਨੂੰ ਵੇਖਣ ਨੂੰ ਮਿਲੇਗੀ। ਕੈਪਸ਼ਨ: ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਸੁਮੇਰ ਸੀੜਾ ਤੇ ਸਾਥੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.