Home / ਪੰਜਾਬੀ ਖਬਰਾਂ / ਸ਼ਾਮ ਨੂੰ ਇਹਨਾਂ ਇਲਾਕਿਆਂ ‘ਚ ਪੈਣ ਵਾਲਾ ਮੀਂਹ !

ਸ਼ਾਮ ਨੂੰ ਇਹਨਾਂ ਇਲਾਕਿਆਂ ‘ਚ ਪੈਣ ਵਾਲਾ ਮੀਂਹ !

ਪੰਜਾਬ ‘ਚ ਇਸ ਵੇਲੇ ਪੈ ਰਹੀ ਅੱਗ ਵਰ੍ਹਾਊ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ। ਇਸ ਦੌਰਾਨ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਮੁਤਾਬਕ 18 ਜੂਨ ਸ਼ਾਮ ਨੂੰ ਪੰਜਾਬ ‘ਚ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਵਿਭਾਗ ਨੇ ਕਈ ਥਾਵਾਂ ‘ਤੇ ਹਨ੍ਹੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵਲੋਂ 17 ਅਤੇ 18 ਤਾਰੀਖ਼ ਲਈ ਭਿਆਨਕ ਗਰਮੀ ਅਤੇ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਇਸ ਵੇਲੇ ਮੀਂਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ। ਇਸ ਦੌਰਾਨ ਲੋਕਾਂ ਲਈ ਖ਼ੁਸ਼ਖ਼ਬਰੀ ਹੈ।ਦਰਅਸਲ ਮੌਸਮ ਵਿਭਾਗ ਨੇ 19, 20 ਅਤੇ 21 ਤਾਰੀਖ਼ ਲਈ ਭਵਿੱਖਬਾਣੀ ਕੀਤੀ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਅਤੇ ਭਿਆਨਕ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਤੇਜ਼ ਹਨ੍ਹੇਰੀ ਵੀ ਚੱਲਣ ਦੀ ਸੰਭਾਵਨਾ ਹੈ। ਫਿਲਹਾਲ ਇਸ ਸਮੇਂ ਪੂਰਾ ਪੰਜਾਬ ਭਿਆਨਕ ਗਰਮੀ ‘ਚ ਝੁਲਸ ਰਿਹਾ ਹੈ।

ਉੱਧਰ ਦੂਜੇ ਪਾਸੇ ਮੱਧ ਇਕਵਾਡੋਰ ‘ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਇਕ ਹਾਈਵੇਅ ‘ਤੇ ਮਲਬਾ ਡਿੱਗ ਗਿਆ, ਜਿਸ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਦੇਸ਼ ਭਰ ‘ਚ ਨਦੀਆਂ ‘ਚ ਉਛਾਲ ਹੈ। ਸ਼ਹਿਰ ਦੇ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਬਾਨੋਸ ਸ਼ਹਿਰ ‘ਚ, ਚਿੱਕੜ ਅਤੇ ਮਲਬਾ ਇਕ ਪਹਾੜੀ ਤੋਂ ਹੇਠਾਂ ਖਿਸਕ ਗਿਆ ਅਤੇ ਤਿੰਨ ਕਾਰਾਂ, ਦੋ ਘਰਾਂ ਅਤੇ ਇਕ ਬੱਸ ‘ਤੇ ਡਿੱਗ ਗਿਆ।

Check Also

ਪੰਜਾਬ ‘ਚ ਫਿਰ ਵਿਗੜੇਗਾ ਮੌਸਮ!

ਪੰਜਾਬ ਵਿਚ ਕੱਲ੍ਹ ਪਏ ਮੀਂਹ ਮਗਰੋਂ ਹੁਣ ਫਿਰ ਠੰਡ ਨੇ ਜ਼ੋਰ ਫੜ ਲਿਆ ਹੈ। ਬੇਸ਼ੱਕ …