ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਇੱਕ ਭਿਆਨਕ ਸੜ ਕ ਹਾ ਦਸਾ ਵਾਪਰਿਆ, ਜਿਸ ‘ਚ ਕਾਰ ‘ਚ ਸਵਾਰ 4 ਦੋਸਤਾਂ ਦੀ ਮੌ ਤ ਹੋ ਗਈ। 2 ਨੌਜਵਾਨ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪ ਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾ ਦਸਾ ਇੰਨਾ ਭਿਆ ਨਕ ਸੀ ਕਿ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ। 3 ਕਾਰਾਂ ਵਿਚਕਾਰ ਟੱਕਰ ਹੋ ਗਈ। 4 ਮ੍ਰਿਤਕ ਅਤੇ ਦੋ ਜ਼ਖ਼ ਮੀ ਇੱਕੋ ਕਾਰ ‘ਚ ਸਵਾਰ ਸਨ।
ਮੌਤ ਨੇ ਇੰਝ ਪਾਇਆ ਘੇਰਾ——-ਦੱਸ ਦਈਏ ਕਿ ਪਹਿਲਾਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਜਾ ਟਕਰਾਈ ਅਤੇ ਫਿਰ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਦਰੜ ਦਿੱਤਾ। ਚਾਰੇ ਮ੍ਰਿਤ ਕ ਨੌਜਵਾਨ ਯੂ-ਟਿਊਬ ‘ਤੇ ਵੀਡੀਓ ਬਣਾਉਂਦੇ ਸਨ। ਇਹ ਹਾਦਸਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਇਲਾਕੇ ਦੇ ਮਨੌਟਾ ਪੁਲ ‘ਤੇ ਰਾਤ ਸਮੇਂ ਵਾਪਰਿਆ। ਇਸ ਹਾਦਸੇ ‘ਚ ਬੋਲੈਰੋ ਕਾਰ ‘ਚ ਸਵਾਰ ਚਾਰ ਵਿਅਕਤੀ ਵੀ ਜ਼ ਖਮੀ ਹੋ ਗਏ, ਜਿਨ੍ਹਾਂ ਨੂੰ ਵੀ ਇਲਾਜ ਲਈ ਗਜਰੌਲਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵਾਲੇ ਉਸ ਨੂੰ ਬਾਡਾ ਦੇ ਇੱਕ ਨਿੱਜੀ ਹਸਪ ਤਾਲ ਲੈ ਗਏ।
ਦੋਸਤ ਦੀ ਪਾਰਟੀ ‘ਚ ਗਏ ਸਨ ਚਾਰੇ ਦੋਸਤ———ਪੁਲਸ ਮੁਤਾਬਕ, ਲੱਕੀ ਚੌਧਰੀ, ਸਲਮਾਨ, ਸ਼ਾਹਰੁਖ, ਸ਼ਾਹਨਵਾਜ਼, ਜ਼ੈਦ ਅਤੇ ਦਿਲਸ਼ਾਦ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਐਤਵਾਰ ਸ਼ਾਮ ਨੂੰ ਇਕ ਕਾਰ ‘ਚ ਹਸਨਪੁਰ ਗਏ ਸਨ। ਸਾਰਿਆਂ ਨੇ ਉੱਥੇ ਇਕ ਹੋਟਲ ‘ਚ ਪਾਰਟੀ ਕੀਤੀ, ਜਿਸ ਤੋਂ ਬਾਅਦ ਦੇਰ ਰਾਤ ਉਹ ਨਵਾਦਾ ਰੋਡ, ਗਜਰੌਲਾ ‘ਤੇ ਆਪਣੇ ਘਰ ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਕੋਤਵਾਲੀ ਹਸਨਪੁਰ ਦੇ ਮਨੋਟਾ ਚੌਕੀ ਇਲਾਕੇ ਦੇ ਪੁਲ ‘ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬੋਲੈਰੋ ਗੱਡੀ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਘਸੀਟ ਲਿਆ।
4 YouTubers ਦੋਸਤਾਂ ਦੀ ਹੋਈ ਮੌ ਤ——-ਇਸ ਹਾਦ ਸੇ ‘ਚ ਕਾਰ ਸਵਾਰ ਲੱਕੀ ਚੌਧਰੀ, ਸਲਮਾਨ, ਸ਼ਾਹਰੁਖ ਅਤੇ ਸ਼ਾਹਨਵਾਜ਼ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਇਸ ਦੌਰਾਨ ਜ਼ੈਦ ਅਤੇ ਦਿਲਸ਼ਾਦ ਗੰ ਭੀਰ ਜ਼ ਖਮੀ ਹੋ ਗਏ।ਇਸ ਹਾਦਸੇ ‘ਚ ਬੋਲੈਰੋ ‘ਚ ਸਵਾਰ 4 ਲੋਕ ਵੀ ਜ਼ ਖ ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁ ਲਸ ਮੌਕੇ ‘ਤੇ ਪਹੁੰਚ ਗਈ। ਐਂਬੂਲੈਂਸ ਰਾਹੀਂ ਪੁਲਸ ਸਾਰਿਆਂ ਨੂੰ ਗਜਰੌਲਾ ਸਥਿਤ ਸੀ. ਐੱਚ. ਸੀ. ਦਿਲਸ਼ਾਦ ਅਤੇ ਜ਼ੈਦ ਦੀ ਗੰਭੀ ਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੇਰਠ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਮ੍ਰਿ ਤਕ ਨੌਜਵਾਨ ਦੇ ਪਰਿਵਾਰ ਵਾਲਿਆਂ ‘ਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰ ਰੋਂਦੇ ਹੋਏ ਸੀ. ਐੱਚ. ਸੀ. ਪੁੱਜੇ। ਪੁਲਸ ਨੇ ਚਾਰਾਂ ਨੌਜਵਾਨਾਂ ਦੀਆਂ ਲਾ ਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਨੋਟ – ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.