Home / ਵੀਡੀਓ / ਅੱਕ ਕੇ ਲਗਾਉਣਾ ਪਿਆ ਸੀ ਚਮਕੀਲੇ ਦਾ ਸੋਧਾ

ਅੱਕ ਕੇ ਲਗਾਉਣਾ ਪਿਆ ਸੀ ਚਮਕੀਲੇ ਦਾ ਸੋਧਾ

ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗਾਣੇ ਅੱਜ ਤੱਕ ਸਦਾਬਹਾਰ ਹਨ ਅਤੇ ਲੋਕਾਂ ਦੀ ਜ਼ੁਬਾਨ ‘ਤੇ ਹਨ। ਫਿਲਹਾਲ ਚਮਕੀਲਾ ਦਾ ਨਾਮ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਹੈ ‘ਚਮਕੀਲਾ’ ਫਿਲਮ ਤੇ ਦੂਜੀ ਵਜ੍ਹਾ ਹੈ ਚਮਕੀਲੇ ਦੀ ਬਰਸੀ। ਅਮਰ ਸਿੰਘ ਚਮਕੀਲਾ ਚਮਕਦਾਰ ਸਿਤਾਰਾ ਸੀ, ਜਿਸ ਨੂੰ 8 ਮਾਰਚ 1988 ਨੂੰ ਖਾੜਕੂਆਂ ਨੇ ਸਦਾ ਲਈ ਬੁਝਾ ਦਿੱਤਾ ਸੀ।

new

ਕਿਹਾ ਜਾਂਦਾ ਹੈ ਕਿ 80ਆਂ ਦੇ ਦਹਾਕੇ ‘ਚ ਚਮਕੀਲੇ ਦੀ ਪੂਰੀ ਚੜ੍ਹਾਈ ਸੀ, ਪਰ ਉਸ ਦੇ ਗਾਏ ਕਈ ਗਾਣਿਆਂ ਨੂੰ ਖਾੜਕੂ ਪਸੰਦ ਨਹੀਂ ਕਰ ਰਹੇ ਸਨ। ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਇਤਰਾਜ਼ਯੋਗ ਗਾਣੇ ਗਾਉਂਦਾ ਹੈ, ਜੋ ਕਿ ਸਮਾਜ ‘ਚ ਗਲਤ ਸੰਦੇਸ਼ ਦਿੰਦੇ ਹਨ। ਜਦੋਂ ਚਮਕੀਲੇ ਨੂੰ ਬਾਰ ਬਾਰ ਖਾੜਕੂਆਂ ਤੋਂ ਧਮਕੀਆਂ ਮਿਲੀਆਂ ਤਾਂ ਉਹ ਖਾੜਕੂ ਸਿੰਘਾਂ ਤੋਂ ਮੁਆਫੀ ਮੰਗਣ ਪਹੁੰਚਿਆ ਸੀ। ਪਰ ਮੁਆਫੀ ਮੰਗਣ ਦੇ ਬਾਵਜੂਦ ਖਾੜਕੂਆਂ ਨੇ ਚਮਕੀਲੇ ਤੇ ਉਸ ਦੀ ਪਤਨੀ ਨੂੰ ਮੌਤ ਦ ਘਾਟ ਉਤਾਰ ਦਿੱਤਾ ਸੀ।

ਜਾਣੋ ਕੀ ਹੈ ਇਸ ਦੀ ਵਜ੍ਹਾ:ਇਤਰਾਜ਼ਯੋਗ ਗਾਣਿਆਂ ਲਈ ਖਾੜਕੂਆਂ ਨੇ ਭੇਜੀ ਸੀ ਧਮਕੀ ਭਰੀ ਚਿੱਠੀ
ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਪੰਜਾਬ ‘ਚ ਖਾੜਕੂਵਾਦ ਸਿਖਰਾਂ ‘ਤੇ ਸੀ ਤੇ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ ‘ਤੇ ਸੀ। ਕਿਉਂਕਿ ਉਸ ਨੇ ਕਈ ਇਤਰਾਜ਼ਯੋਗ ਗਾਣੇ ਗਾਏ ਸੀ, ਜਿਨ੍ਹਾਂ ਦੇ ਬੋਲ ਅਸ਼ਲੀਲ ਮੰਨੇ ਜਾਂਦੇ ਹਨ, ਜਿਵੇਂ ‘ਸਿਖਰ ਦੁਪਹਿਰੇ ਨਹਾਉਂਦੀ’ ਤੇ ‘7 ਦਿਨ ਸਹੁਰਿਆਂ ਦੇ ਲਾ ਕੇ ਆਈ’ ਵਰਗੇ ਗਾਣੇ।

ਅਜਿਹੇ ਗਾਣਿਆਂ ਕਰਕੇ ਹੀ ਚਮਕੀਲਾ ਖਾੜਕੂਆਂ ਦੇ ਰਾਡਾਰ ‘ਤੇ ਆ ਗਿਆ ਸੀ। ਇੱਕ ਦਿਨ ਚਮਕੀਲੇ ਨੂੰ ਖਾੜਕੂਆਂ ਨੇ ਚਿੱਠੀ ਭੇਜ ਕੇ ਧਮਕੀ ਦਿੱਤੀ ਕਿ ਉਹ ਸੱਭਿਆਚਾਰ ਨਾਲ ਜੁੜੇ ਸਾਫ ਸੁਥਰੇ ਗਾਣੇ ਗਾਇਆ ਕਰੇ, ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚਮਕੀਲਾ ਮੁਆਫੀ ਮੰਗਣ ਲਈ ਖਾੜਕੂ ਸਿੰਘਾਂ ਦੀ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਇਆ ਸੀ। ਹਾਲਾਂਕਿ ਖਾੜਕੂ ਸਿੰਘਾਂ ਨੇ ਚਮਕੀਲੇ ਨੂੰ ਮੁਆਫੀ ਦੇ ਦਿੱਤੀ ਸੀ, ਪਰ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅੱਗੇ ਤੋਂ ਵਧੀਆ ਗਾਣੇ ਗਾਇਆ ਕਰੇ। ਇਸ ‘ਤੇ ਚਮਕੀਲੇ ਨੇ ਭਰੋਸਾ ਦਿਵਾਇਆ ਸੀ ਕਿ ਉਹ ਅੱਗੇ ਤੋਂ ਇਤਰਾਜ਼ਯੋਗ ਗਾਣੇ ਨਹੀਂ ਗਾਵੇਗਾ।

ਦੂਜੇ ਪੰਜਾਬੀ ਕਲਾਕਾਰਾਂ ਨੇ ਖਾੜਕੂਆਂ ਨੂੰ ਲਾਈਆਂ ਸੀ ਉਂਗਲਾਂ, ਚਮਕੀਲੇ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ
ਗਾਇਕ ਰਣਜੀਤ ਮਨੀ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਸੀ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ। ਰਣਜੀਤ ਮਨੀ ਨੇ ਕਿਹਾ, ‘ਚਮਕੀਲਾ ਦੀ ਮੌਤ ਵਾਲਾ ਦਿਨ ਬੇਹੱਦ ਭਿਆਨਕ ਸੀ। ਕਈ ਕਲਾਕਾਰ ਪੰਜਾਬ ਛੱਡ ਕੇ ਭੱਜ ਗਏ ਸੀ। ਇਹੀ ਨਹੀਂ ਕਈ ਦਿੱਗਜ ਕਲਾਕਾਰ ਵੀ ਡਰਦੇ ਮਾਰੇ ਭੱਜ ਗਏ ਸੀ। ਜਿਹੜੇ ਕਲਾਕਾਰ ਪੰਜਾਬ ‘ਚ ਸੀ, ਉਹ ਚਮਕੀਲੇ ਦੇ ਸਸਕਾਰ ‘ਤੇ ਵੀ ਨਹੀਂ ਆਏ, ਜਿਹੜੇ ਕਲਾਕਾਰ ਆਏ ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਕਿ ਕਿਤੇ ਉਨ੍ਹਾਂ ਨੂੰ ਕੋਈ ਪਛਾਣ ਨਾ ਲਵੇ।’ ਇਸ ਦੇ ਨਾਲ ਨਾਲ ਮਨੀ ਨੇ ਇਹ ਵੀ ਦੱਸਿਆ ਕਿ ਦਿੱਗਜ ਕਲਾਕਾਰਾਂ ਦਾ ਚਮਕੀਲੇ ਦੀ ਮੌਤ ‘ਚ ਕਿਵੇਂ ਹੱਥ ਸੀ। ਉਸ ਨੇ ਕਿਹਾ, ‘ਕਿਸੇ ਵੀ ਕਲਾਕਾਰ ਦਾ ਚਮਕੀਲੇ ਨੂੰ ਮਰਵਾਉਣ ‘ਚ ਸਿੱਧਾ ਹੱਥ ਨਹੀਂ ਸੀ। ਉਹ ਜਦੋਂ ਵੀ ਜਾਕੇ ਖਾੜਕੂਆਂ ਨਾਲ ਬੈਠਦੇ ਸੀ, ਤਾਂ ਹਮੇਸ਼ਾ ਉਨ੍ਹਾਂ ਨੂੰ ਇਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ।’

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਸ਼ਮਸ਼ਾਨਘਾਟ ਤੋਂ ਇਹ ਚੀਜ ਨਾ ਲੈ ਕੇ ਆਉ

 ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ …

error: Content is protected !!