Home / ਵੀਡੀਓ / ਚਮਕੀਲੇ ਤੇ ਅਮਰਜੋਤ ਬਾਰੇ ਇਹ ਜਰੂਰ ਸੁਣੋ

ਚਮਕੀਲੇ ਤੇ ਅਮਰਜੋਤ ਬਾਰੇ ਇਹ ਜਰੂਰ ਸੁਣੋ

new

ਜਸਵੰਤ ਕੌਰ ਮੁਤਾਬਕ, “ਉਨ੍ਹਾਂ ਦਾ ਬੇਟਾ 21 ਦਿਨਾਂ ਸੀ, ਜਦੋਂ ਉਹ ਸਾਡੇ ਕੋਲ ਛੱਡ ਕੇ ਗਈ ਸੀ ਅਤੇ ਮੌਤ ਤੋਂ 16 ਦਿਨ ਪਹਿਲਾਂ ਉਸ ਨੇ ਆਪਣੇ ਬੇਟੇ ਨੂੰ ਦੇਖਿਆ ਸੀ।”ਉਹ ਆਖਦੇ ਹਨ, “ਸਾਡੇ ਤਾਂ ਘਰ ਦੇ ਦੋ ਜੀਆਂ ਦੀ ਮੌਤ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਬੇਟਾ ਵੀ ਇੱਕ ਮਹੀਨਾ ਬਿਮਾਰ ਰਿਹਾ ਤੇ ਉਸ ਦੀ ਮੌਤ ਹੋ ਗਈ।”

ਜਸਵੰਤ ਕੌਰ ਦੱਸਦੇ ਹਨ, “ਜਿਸ ਦਿਨ ਉਨ੍ਹਾਂ ਦੀ ਮੌਤ ਹੋਈ ਸੀ, ਉਸ ਤੋਂ ਪਹਿਲਾਂ ਜਦੋਂ ਉਹ ਕਿਸੇ ਦੇ ਸ਼ਗਨ ਦੇ ਪ੍ਰੋਗਰਾਮ ਲਈ ਘਰੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਸੀ। ਜਿਵੇਂ ਗੱਡੀ ਵੀ ਕਹਿ ਰਹੀ ਹੋਵੇ ਕਿ ਤੁਸੀਂ ਅੱਜ ਪ੍ਰੋਗਰਾਮ ‘ਤੇ ਨਾ ਜਾਓ, ਕੁਝ ਮਾੜਾ ਵਾਪਰਨ ਵਾਲਾ ਹੈ।””ਪਰ ਮਿਸਤਰੀ ਲੱਗੇ ਸੀ, ਬੜਾ ਧੱਕਾ ਲਗਾ-ਲਗਾ ਕੇ ਦੇਖਿਆ ਗੱਡੀ ਚਾਲੂ ਹੀ ਨਾ ਹੋਵੇ। ਜਦੋਂ ਉਨ੍ਹਾਂ ਨੇ ਕਿਹਾ ਕਿ ਗੱਡੀ ਰਹਿਣ ਦਿਓ, ਕੋਈ ਗੱਡੀ ਬੁੱਕ ਕਰ ਲੈਂਦੇ ਹਾਂ ਤਾਂ ਬੱਸ ਇਨ੍ਹਾਂ ਕਹਿੰਦਿਆਂ ਹੀ ਗੱਡੀ ਵੀ ਚਾਲੂ ਹੋ ਗਈ।”

“ਜਗਰਾਓਂ ਪੁੱਲ਼ ‘ਤੇ ਜਾ ਕੇ ਗੱਡੀ ਪੈਂਚਰ ਹੋ ਗਈ ਤਾਂ ਫਿਰ ਪੈਂਚਰ ਲਗਵਾਇਆ। ਜਦੋਂ ਉਹ ਪਹੁੰਚੇ ਤਾਂ ਅੱਗੇ ਪ੍ਰੋਗਰਾਮ ਚੱਲ ਰਿਹਾ ਸੀ। ਉੱਥੇ ਉਨ੍ਹਾਂ ਨੂੰ ਪਹਿਲਾਂ ਚੁਬਾਰੇ ‘ਤੇ ਬਿਠਾ ਦਿੱਤਾ, ਇੱਥੇ ਰੋਟੀ-ਪਾਣੀ ਖਾਧਾ।””ਜਦੋਂ ਅਨਾਊਂਸਮੈਂਟ ਹੋਈ ਤਾਂ ਉਹ (ਕਾਤਲ) ਉੱਥੇ ਪਹਿਲਾ ਹੀ ਮੌਜੂਦ ਸਨ। ਪਰ ਫਿਰ ਜੋ ਹੋਇਆ ਸਾਰੀ ਦੁਨੀਆਂ ਨੂੰ ਪਤਾ ਹੈ।”

newhttps://punjabiinworld.com/wp-admin/options-general.php?page=ad-inserter.php#tab-4

ਉਹ ਅੱਗੇ ਦੱਸਦੇ ਹਨ, “ਸਾਨੂੰ ਤਾਂ ਰਾਤ ਦੀਆਂ 7.30 ਵਾਲੀਆਂ ਖ਼ਬਰਾਂ ਤੋਂ ਪਤਾ ਲੱਗਾ। ਸਾਡੇ ਗੁਆਂਢ ਵਿੱਚ ਵਿਆਹ ਵਾਲਾ ਮਾਹੌਲ ਚੱਲ ਰਿਹਾ ਸੀ ਤੇ ਮੇਰੀਆਂ ਆਂਢਣਾ-ਗੁਆਂਢਣਾਂ ਨੇ ਵੀ ਦੱਸਿਆ। ਉਨ੍ਹਾਂ ਨੂੰ ਵੀ ਲੱਗਾ ਕਿ ਸ਼ਾਇਦ ਇਸ ਨੂੰ ਪਤਾ ਹੋਵੇਗਾ। ਪਰ ਮੈਂ ਟੀਵੀ ਬੰਦ ਕਰ ਕੇ ਰੋਟੀ ਖਾ ਕੇ ਸੌਂ ਗਈ ਤੇ ਰਾਤ ਨੂੰ ਇੱਕ ਕੁ ਵਜੇ ਮੇਰਾ ਭਰਾ ਆਇਆ।”
“ਭਰਾ ਨੇ ਜਦੋਂ ਬੈੱਲ ਮਾਰੀ ਤਾਂ ਮੈਨੂੰ ਲੱਗਾ ਕਿ ਰਾਤ ਨੂੰ ਕੌਣ ਹੈ, ਇਸ ਵੇਲੇ ਤਾਂ ਕੋਈ ਆਉਂਦਾ ਨਹੀਂ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਅਮਰਜੋਤ ਤੇ ਚਮਕੀਲੇ ਨੂੰ ਗੋਲੀ ਵੱਜੀ ਹੈ, ਉਹ ਹਸਪਤਾਲ ਹਨ। ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।”

new
Advertisement

Check Also

ਸ਼ਮਸ਼ਾਨਘਾਟ ਤੋਂ ਇਹ ਚੀਜ ਨਾ ਲੈ ਕੇ ਆਉ

 ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ …

error: Content is protected !!