Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਮਰੀਕਾ ’ਚ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਪੰਜਾਬੀ

ਅਮਰੀਕਾ ’ਚ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਪੰਜਾਬੀ

ਭਵਿੱਖ ਦੇ ਸੁਨਹਿਰੇ ਸੁਪਨੇ ਲੈ ਕੇ ਕਈ ਭਾਰਤੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣਾ ਚਾਹੁੰਦੇ ਹਨ ਤੇ ਕਈ ਨੌਜਵਾਨ ਭਾਰਤੀ ਉਥੇ ਪਹੁੰਚ ਵੀ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਸੁਪਨੇ ਹਕੀਕਤ ਦਾ ਸਾਹਮਣਾ ਕਰਦੇ ਹੀ ਚਕਨਾਚੂਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਭਾਰਤ ਤੋਂ ਆਪਣੀ ਜਾਨ (ਗ਼ੈਰ-ਕਾਨੂੰਨੀ) ਖ਼ਤਰੇ ’ਚ ਪਾ ਕੇ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਰ੍ਹਾਂ ਨਾਲ ਅਮਰੀਕੀ ਧਰਤੀ ’ਤੇ ਪਹੁੰਚ ਕੇ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

ਇਥੇ ਅਜਿਹੇ ਨੌਜਵਾਨਾਂ ਦੀਆਂ ਕਈ ਉਦਾਹਰਣਾਂ ਹਨ ਕਿ ਕੁਝ ਲੋਕ 6 ਮਹੀਨਿਆਂ ਤੋਂ ਰੋਜ਼ਗਾਰ ਲਈ ਸੜਕਾਂ ’ਤੇ ਘੁੰਮ ਰਹੇ ਹਨ। ਇਥੋਂ ਤੱਕ ਕਿ ਅਜਿਹੇ ਕਈ ਨੌਜਵਾਨ ਭਾਰਤ ਤੋਂ ਪੈਸੇ ਮੰਗਵਾ ਕੇ ਆਪਣੇ ਖ਼ਰਚੇ ਪੂਰੇ ਕਰ ਰਹੇ ਹਨ। ਅਮਰੀਕਾ ’ਚ ਸੈਟਲ ਹੋਣ ਵਾਲੇ ਭਾਰਤੀ ਲੋਕਾਂ ਕੋਲ ਪੰਜਾਬ, ਹਰਿਆਣਾ ਆਦਿ ਭਾਰਤੀ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਆਏ ਲੋਕਾਂ ਲਈ ਨੌਕਰੀ ਦੀਆਂ ਸਿਫ਼ਾਰਸ਼ਾਂ ਵੀ ਆ ਰਹੀਆਂ ਹਨ।

ਦੂਜੇ ਪਾਸੇ ਪ੍ਰਵਾਸੀ ਭਾਰਤੀ ਕਾਰੋਬਾਰੀਆਂ ਅਨੁਸਾਰ ਅਮਰੀਕਾ ਤੇ ਚੀਨ ਵਲੋਂ ਵਸਤਾਂ ’ਤੇ ਟੈਕਸਾਂ ’ਚ ਭਾਰੀ ਵਾਧਾ ਹੋਣ ਕਾਰਨ ਇਥੇ ਵੀ ਮਹਿੰਗਾਈ ਆਪਣੇ ਸਿਖਰ ’ਤੇ ਹੈ, ਜਿਸ ਕਾਰਨ ਰੋਜ਼ਾਨਾਂ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਕਰੀਬ 40 ਤੋਂ 50 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਅਜਿਹੇ ’ਚ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਕੋਰੋਨਾ ਸਮੇਂ ਅਮਰੀਕੀ ਸਰਕਾਰ ਵਲੋਂ ਸਾਰੇ ਛੋਟੇ ਕਾਰੋਬਾਰੀਆਂ ਨੂੰ ਕਰਜ਼ੇ ਦਿੱਤੇ ਗਏ ਸਨ, ਜੋ ਕਿ 30 ਸਾਲਾਂ ਦੀਆਂ ਆਸਾਨ ਕਿਸ਼ਤਾਂ ’ਤੇ ਸਨ ਪਰ ਕੋਰੋਨਾ ਨੇ ਹਰ ਕਿਸੇ ਦੇ ਕਾਰੋਬਾਰ ’ਤੇ ਬੁਰਾ ਪ੍ਰਭਾਵ ਪਾਇਆ।

ਇਸ ਪ੍ਰਭਾਵ ਕਾਰਨ ਹੁਣ ਛੋਟੇ ਦੁਕਾਨਦਾਰਾਂ ਲਈ ਕਰਜ਼ੇ ਦੀ ਅਦਾਇਗੀ ਕਰਨੀ ਔਖੀ ਹੋ ਰਹੀ ਹੈ। ਅਜਿਹੇ ਸਮੇਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਲੋਕਾਂ ਨੂੰ ਪ੍ਰਵਾਸੀ ਭਾਰਤੀ ਵੀ ਸੁਝਾਅ ਦੇ ਰਹੇ ਹਨ ਕਿ ਇਥੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਬਜਾਏ 35 ਤੋਂ 50 ਲੱਖ ਬਰਬਾਦ ਕਰਨ ਨਾਲੋਂ ਬਿਹਤਰ ਹੈ ਕਿ ਉਹ ਭਾਰਤ ’ਚ ਆਪਣਾ ਕਾਰੋਬਾਰ ਸਥਾਪਿਤ ਕਰਕੇ ਆਪਣੀ ਜਾਨ ਤੇ ਪਰਿਵਾਰ ਨੂੰ ਮੁਸੀਬਤਾਂ ਤੋਂ ਬਚਾ ਲੈਣ।

ਮੁਕਤਭੋਗੀ ਬੋਸਟਨ ’ਚ ਇਕ ਰੈਸਟੋਰੈਂਟ ਚਲਾਉਣ ਵਾਲੇ ਜਸਬੀਰ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ ਭਾਰਤ ਤੋਂ ਆਏ ਨੌਜਵਾਨਾਂ ਦੇ ਫੋਨ ਆਉਂਦੇ ਹਨ ਪਰ ਉਹ ਬਿਨਾਂ ਇਜਾਜ਼ਤ ਨੌਕਰੀ ਨਹੀਂ ਦੇ ਸਕਦੇ। ਇਸੇ ਤਰ੍ਹਾਂ ਹੋਰਨਾਂ ਪ੍ਰਵਾਸੀ ਭਾਰਤੀਆਂ ਨੇ ਅਮਰੀਕਾ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਏਜੰਟਾਂ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਬਰਬਾਦ ਨਾ ਕਰਨ।

Check Also

ਸਤੰਬਰ ‘ਚ ਭਾਰੀ ਮੀਂਹ ਤੇ ਹੜ੍ਹ ਦੀ ਚੇਤਾਵਨੀ !

ਪੰਜਾਬ ‘ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ, ਜਿੱਥੇ ਦਿਨ ਦੇ ਵੇਲੇ ਗਰਮੀ ਹੁੰਦੀ ਹੈ, …