ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਪ੍ਰੀਤ ਗਰੇਵਾਲ ਜੋ ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਉਨ੍ਹਾਂ ਦੀ ਫੇਸਬੁੱਕ ਭਾਰਤ ਵਿੱਚ ਬੈਨ ਕੀਤੀ ਹੈ ਤੇ ਉਨ੍ਹਾਂ ਤੇ ਧੀ ਦੀ ਵੀ ਕਰਵਾਈ ਹੋ ਸਕਦੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਬਕਾ ਪਤਨੀ ਵੱਜੋਂ ਚਰਚਾ ਵਿੱਚ ਸੀ ਇਹ ਅਕਾਊਂਟ। ਪਿਛਲੀ ਦਿਨੀਂ ਉਹ ਉਸ ਸਮੇਂ ਚਰਚਾ ਚ ਆਏ ਸਨ ਜਦੋਂ ਭਗਵੰਤ ਮਾਨ ਦਾ ਦੁਬਾਰਾ ਵਿਆਹ ਹੋਇਆ ਸੀ। ਦੱਸ ਦਈਏ ਕਿ ਸਮੇਂ ਸਮੇਂ ਤੇ ਪ੍ਰੀਤ ਗਰੇਵਾਲ ਤੇ ਧੀ ਸੀਰਤ ਭਗਵੰਤ ਮਾਨ ਤੇ ਆਏ ਦਿਨ ਕੋਈ ਨਾ ਕੋਈ ਸ਼ਬਦੀ ਵਾਰ ਕਰਦੇ ਸਨ। ਦੱਸ ਦਈਏ ਕਿ ਉਨ੍ਹਾਂ ਦਾ ਪੇਜ਼ ਬੰਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਪੇਜ਼ ਤੇ ਗਲਤ ਚੀਜਾਂ ਪੋਸਟ ਹੁੰਦੀਆਂ ਸਨ ਜੋ ਭਾਰਤ ਤੇ ਪੰਜਾਬ ਦੇ ਉਲਟ ਗਤੀਵਿਧੀਆਂ ਸਨ।
ਉੱਧਰ ਦੂਜੇ ਪਾਸੇ ਅਕਾਲੀ ਨੇ ਇਸ ਮਸਲੇ ਚ ਬੋਲਿਆ ਹੈ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਆਖਿਆ ਹੈ ਕਿ ਮੁੱਖ ਮੰਤਰੀ ਮਾਨ ਨੂੰ
ਸਾਬਕਾ ਪਤਨੀ ਤੇ ਧੀ ਸੀਰਤ ਤੋਂ ਕੀ ਖ਼ਤਰਾ ?
ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ‘ਚ ਚੂਰ ਹੋਏ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਪ੍ਰੀਤ ਗਰੇਵਾਲ ਦਾ ਫੇਸਬੁੱਕ ਅਕਾਊਂਟ ਭਾਰਤ ਵਿੱਚ ਬੰਦ ਕਰਵਾ ਦਿੱਤਾ ਹੈ, ਇਸ ਤੋਂ ਵੱਧ ਬੌਖਲਾਹਟ ਕੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਸੱਚਾਈ ਸੁਣਨ ਤੋਂ ਭੱਜ ਰਿਹਾ ਹੈ।। ਮੁੱਖ ਮੰਤਰੀ ਨੂੰ ਚਾਹੀਦਾ ਹੈ ਹਰ ਮਸਲੇ ਤੇ ਇਲਜ਼ਾਮ ਦਾ ਜਵਾਬ ਤਰਕ ਨਾਲ ਦਿੰਦੇ ਨਾਂ ਕੇ ਤਾਨਾਸ਼ਾਹ ਵਾਂਗ ਉਨ੍ਹਾਂ ਦੀ ਆਵਾਜ ਦਬਾ ਕੇ ਇਹ ਕਰਤੂਤ ਕਰਦੇ।