ਅੰਮ੍ਰਿਤ ਵੇਲਾ ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਰੱਬ ਪ੍ਰਸਤ ਰੱਬੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿੱਚ ਅੰਮ੍ਰਿਤ ਵੇਲੇ ਨੂੰ ਕਿਸੇ ਸਮੇਂ ਦੇ ਪੈਮਾਨੇ ਨਾਲ ਬੰਨਿਆ ਜਾਂ ਨਾਪਿਆ ਨਹੀਂ ਜਾ ਸਕਦਾ ਹਾਂ ਸਵੇਰੇ ਜਲਦੀ ਉਠਣਾ ਬਿਲਕੁਲ ਸਹੀ ਗੱਲ ਹੈ ਗੁਰੂ ਸਾਹਿਬ ਵੀ ਫ਼ੁਰਮਾਉਂਦੇ ਹਨ
“ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ
ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥”(੨੫੫) ਅਤੇ ਇੱਕ ਅੰਗਰੇਜ਼ੀ ਦਾ ਵੀ ਮੁਹਾਵਰਾ ਹੈ “early to bed & early to rise makes a man healthy wealthy wise”. ਸੋ ਸਵੇਰੇ ਜਲਦੀ ਉਠਣਾ ਜਿੱਥੇ ਬਹੁਤ ਵਧੀਆਂ ਗੱਲ ਹੈ ਉੱਥੇ ਉਠਣਾ ਵੀ ਜ਼ਰੂਰ ਚਾਹੀਦਾ ਹੈ ਪਰ ਕਈ ਵਾਰ ਆਪਾ ੨-੫, ੩-੫,ਜਾਂ ੫-੬ ਆਦਿ ਸਮੇਂ ਵਿੱਚ ਅੰਮ੍ਰਿਤ ਵੇਲੇ ਨੂੰ ਬੰਨਣ ਦੀ ਗੱਲ ਕਰਦੇ ਹਾਂ ਜੋ ਗੁਰਬਾਣੀ ਦੀ ਕਸੌਟੀ ਤੇ ਪੂਰਾ ਉਤਰਦਾ ਨਜ਼ਰ ਨਹੀਂ ਆਉਂਦਾ। ਗੁਰਬਾਣੀ ਨੂੰ ਘੋਖਿਆ ਇੰਜ ਲੱਗਦਾ ਹੈ ਕਿ ਇਹ ਮਨੁੱਖਾਂ ਜਨਮ ਹੀ ਅੰਮ੍ਰਿਤ ਵੇਲਾ ਹੈ ਤੇ ਇਸੇ ਨੂੰ ਹੀ ਗੁਰੂ ਪਿਆਰਿਆਂ ਨੇ ਸੰਭਾਲ਼ਨਾ ਹੈ।”ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥”(੯੫੯)”
ਜਦ ਆਪਾ ਕਨੇਡਾ ਤੋਂ ਭਾਰਤ ਜਾਣਾ ਹੋਵੇ ਜਾਂ ਆਉਣਾ ਹੋਵੇ ਤਾਂ ਰਸਤੇ ਵਿੱਚ ਘੱਟੋ ਘੱਟ ੧੩-੧੪ ਘੰਟੇ ਲੱਗਦੇ ਹਨ ਤੇ ਇਤਨੇ ਸਮੇਂ ਵਿੱਚ ਹੀ ੧੦.੩੦ ਘੰਟਿਆਂ ਦਾ ਫਰਕ ਆਉਂਦਾ ਹੈ ਸੋ ਕਿਸ ਸਮੇਂ ਨਾਲ ਬੱਨ੍ਹਾਂਗੇ ਅੰਮ੍ਰਿਤ ਵੇਲੇ ਨੂੰ। ਇਸ ਤਰ੍ਹਾ ਦੀਆ ਹੋਰ ਵੀ ਕਈ ਉਦਾਹਰਣਾਂ ਹੋ ਸਕਦੀਆਂ ਹਨ।ਇਸੇ ਲਈ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥”(੩੫) ਗੁਰੂ ਸਾਹਿਬ ਕਹਿੰਦੇ ਹਨ ਸਮੇਂ ਨਾਲ ਬੰਦਗੀ ਨੂੰ ਨਾ ਜੋੜੋ ਬਲਕਿ ਜਦ ਯਾਦ ਆਈ ਉਸੇ ਸਮੇਂ ਰੰਬੀ ਬੰਦਗੀ ਵਿੱਚ ਜੁੱਟ ਜਾਣਾ ਬਣਦਾ ਹੈ
“ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ। “(੧੪੫) ਭਾਵ ਹਰ ਦਮ ਪ੍ਰਭੂ ਨੂੰ ਯਾਦ ਰੱਖਣਾ ਹੈ “ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥”(੫੫੬) ਕਿਉਂਕਿ “ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥”(੬੬੦) ਇਸੇ ਲਈ ਤਾਂ ਗੁਰੂ ਸਾਹਿਬ ਨੇ ਸਮਝਾਇਆ ਹੈ “ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥”(੯੭)
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.