Home / ਵੀਡੀਓ / ਛੋਟੇ ਸਿੱਧੂ ਦੇ ਨਾਮ ਕਰੋੜਾਂ ਦੀ ਜਾਇਦਾਦ

ਛੋਟੇ ਸਿੱਧੂ ਦੇ ਨਾਮ ਕਰੋੜਾਂ ਦੀ ਜਾਇਦਾਦ

new

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੇ ਨਾਮੀ ਗਾਇਕਾਂ ‘ਚੋਂ ਇੱਕ ਸਨ। ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ ‘ਚ ਪ੍ਰਸਿੱਧੀ ਹਾਸਲ ਕੀਤੀ ਸਗੋਂ ਬਹੁਤ ਦੌਲਤ-ਸ਼ੌਹਰਤ ਵੀ ਕਮਾਈ, ਜਿਸ ਦੇ ਸਦਕੇ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਐਸ਼ਪ੍ਰਸਤ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਆਲੀਸ਼ਾਨ ਜੀਵਨ ਬਤੀਤ ਕਰਦੇ ਸਨ ਅਤੇ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਸਨ ਪਰ ਸਿੱਧੂ ਦੇ ਅਚਾਨਕ ਜਾਣ ਨਾਲ ਮਾਪਿਆਂ ਨੂੰ ਕਦੇ ਵੀ ਨਾ ਭੁੱਲਣ ਵਾਲਾ ਦੁੱਖ ਮਿਲਿਆ।


ਇਸ ਦੌਰਾਨ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਕੇ ਰਹਿ ਗਈ ਕਿਉਂਕਿ ਸਿੱਧੂ ਦੀ ਜਾਇਦਾਦ ਨੂੰ ਅੱਗੇ ਸੰਭਾਲਣ ਵਾਲਾ ਕੋਈ ਨਹੀਂ ਸੀ ਪਰ ਹੁਣ ਵਾਹਿਗੁਰੂ ਜੀ ਨੇ ਸਿੱਧੂ ਪਰਿਵਾਰ ‘ਚ ਇਕ ਵਾਰ ਫਿਰ ਖ਼ੁਸ਼ੀਆਂ ਲਿਆਣ ਦਿੱਤੀਆਂ ਹਨ। ਦਰਅਸਲ, ਬੀਤੇ ਐਤਵਾਰ ਨੂੰ ਸਿੱਧੂ ਪਰਿਵਾਰ ‘ਚ ਨੰਨ੍ਹੇ ਸਿੱਧੂ ਯਾਨੀਕਿ ਸ਼ੁੱਭਦੀਪ ਦਾ ਜਨਮ ਹੋਇਆ। ਮਾਤਾ ਚਰਨ ਕੌਰ ਨੇ ਆਈ. ਵੀ. ਐੱਫ. ਦੀ ਮਦਦ ਨਾਲ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਛੋਟੇ ਪੁੱਤਰ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ। ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਬਲਕੌਰ ਸਿੰਘ ਦਾ ਇਕਲੌਤਾ ਵਾਰਸ ਹੈ।

newhttps://punjabiinworld.com/wp-admin/options-general.php?page=ad-inserter.php#tab-4

ਅਜਿਹੇ ‘ਚ ਸਿੱਧੂ ਮੂਸੇਵਾਲਾ ਨੇ ਜੋ ਵੀ ਛੱਡਿਆ ਹੈ, ਸਭ ਕੁਝ ਉਨ੍ਹਾਂ ਦਾ ਬਣ ਗਿਆ ਹੈ। ਮੂਸੇਵਾਲਾ ਕੋਲ ਆਲੀਸ਼ਾਨ ਘਰ, ਜ਼ਮੀਨ ਅਤੇ ਕਾਰਾਂ ਦਾ ਆਲੀਸ਼ਾਨ ਕਲੈਕਸ਼ਨ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਬੰਦੂਕਾਂ, ਗਹਿਣਿਆਂ ਅਤੇ ਬੈਂਕ ਬੈਲੇਂਸ ਦੀ ਵੀ ਕੋਈ ਕਮੀ ਨਹੀਂ ਸੀ। ਮਰਹੂਮ ਗਾਇਕ ਨੇ ਆਪਣੇ ਪਿੰਡ ‘ਚ ਇੱਕ ਆਲੀਸ਼ਾਨ ਬੰਗਲਾ ਬਣਾਇਆ ਹੋਇਆ ਸੀ, ਜਿਸ ਨੂੰ ਹਵੇਲੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੈਨੇਡਾ ‘ਚ ਪੰਜ ਬੈੱਡਰੂਮ ਵਾਲਾ ਘਰ ਵੀ ਸੀ।

new
Advertisement

Check Also

ਮੋਦੀ ਤੇ ਅਮਿਤ ਸ਼ਾਹ ਪੰਜਾਬ ਆਉਣਗੇ

 ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੀ ਖਡੂਰ ਸਾਹਿਬ ਸੀਟ ਕਾਫ਼ੀ ਚਰਚਾ ‘ਚ ਹੈ। ਦਰਅਸਲ, …

error: Content is protected !!