ਮਾਨਸਾ ਦੇ ਬੱਸ ਅੱਡੇ ਤੋਂ ਗੁਰਸਿੱਖ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਇਸ ਵਾਰਦਾਤ ਵਿਚ ਪੁਲਸ ਨੇ ਬੱਚੇ ਦੀ ਮਾਂ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਰਪਾਲ ਕੌਰ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅਗਮਜੋਤ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਬੱਚੇ ਦੇ ਚਾਚਾ ਅਮਨਦੀਪ ਸਿੰਘ ਨੇ ਆਪਣੀ ਭਰਜਾਈ ਵੱਲੋਂ ਬੱਚੇ ਦਾ ਕਤਲ ਕਰਨ ਬਾਰੇ ਪੁਲਸ ਕੋਲ ਸ਼ੱਕ ਪ੍ਰਗਟ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਕੀ ਕਹਿਣਾ ਹੈ ਕਾਤਲ ਮਾਂ ਦਾ—–ਮਾਨਸਾ ਦੇ ਐੱਸ. ਪੀ. ਡੀ. ਮਨਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਵਿਚ ਉਕਤ ਔਰਤ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਉਸ ਦਾ ਪਤੀ ਜੇਲ੍ਹ ਵਿਚ ਹੈ, ਉਹ ਦੋ ਵਕਤ ਦੀ ਰੋਟੀ ਲਈ ਵੀ ਮੋਹਤਾਜ ਹੋ ਗਈ ਸੀ। ਉਸ ਨੇ ਕਿਹਾ ਕਿ ਉਸ ਨੇ ਘਰ ਵਿਚ ਆਪਣੇ ਬੱਚੇ ਨੂੰ ਕਤਲ ਕੀਤਾ, ਉਸ ਤੋਂ ਬਾਅਦ ਉਹ ਬੱਸ ਵਿਚ ਬੈਠ ਕੇ ਮਾਨਸਾ ਆ ਗਈ ਅਤੇ ਬੱਚੇ ਦੀ ਲਾਸ਼ ਨੂੰ ਬੱਸ ਸਟੈਂਡ ‘ਤੇ ਹੀ ਛੱਡ ਦਿੱਤਾ। ਕਾਤਲ ਮਾਂ ਨੇ ਰੋਂਦਿਆਂ ਕਿਹਾ ਕਿ ਉਸ ਨੂੰ ਹੁਣ ਆਪਣੇ ਕੀਤੇ ਦਾ ਬਹੁਤ ਪਛਤਾਵਾ ਹੋ ਰਿਹਾ ਹੈ।
ਮਾਨਸਾ ਦੇ ਬੱਸ ਸਟੈਂਡ ‘ਤੇ ਬੱਚੇ ਦੀ ਲਾਸ਼ ਮਿਲਣ ਨਾਲ ਪੂਰੇ ਸ਼ਹਿਰ ’ਚ ਸਨਸਨੀ ਫੈਲ ਗਈ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੱਚੇ ਦਾ ਕਤਲ ਕਰਨ ਵਾਲੀ ਕੋਈ ਹੋਰ ਨਹੀਂ ਬਲਕਿ ਉਸਦੀ ਮਾਂ ਹੀ ਹੈ। ਮ੍ਰਿਤਕ ਬੱਚੇ ਦੀ ਮਾਂ ਦੁਬਈ ਜਾਣਾ ਚਾਹੁੰਦੀ ਸੀ ਪਰ ਬੱਚਾ ਉਸਦੇ ਰਾਹ ’ਚ ਰੋੜਾ ਬਣ ਰਿਹਾ ਸੀ। ਦਰਅਸਲ ਮਾਂ ਤੋਂ ਬਾਅਦ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.