Home / ਵੀਡੀਓ / ਛੋਟੇ ਸਿੱਧੂ ਦੇ ਕੰਨ ਕਿਉ ਵਿੰਨ੍ਹਿਆ ਹੈ ਜਾਣੋ

ਛੋਟੇ ਸਿੱਧੂ ਦੇ ਕੰਨ ਕਿਉ ਵਿੰਨ੍ਹਿਆ ਹੈ ਜਾਣੋ

new

ਹਾਲ ਹੀ ‘ਚ ਕੁਝ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਯਾਨੀਕਿ ਸ਼ੁੱਭਦੀਪ ਸਿੰਘ ਸਿੱਧੂ ਦੀਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਛੋਟੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨ੍ਹਿਆ ਹੋਇਆ ਹੈ। ਲੋਕ ਵੀ ਇਸ ਕੰਨ ਵਿੰਨ੍ਹਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ, ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੰਨ੍ਹੇ ਸਿੱਧੂ ਮੂਸੇਵਾਲਾ ਦੇ ਕੰਨ ‘ਚ ਮੁੰਦਰੀ ਪਾਈ ਹੋਈ ਹੈ।

ਉਥੇ ਹੀ ਇਸ ਬਾਰੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਬਜ਼ੁਰਗਾਂ ਮੁਤਾਬਕ, ਜਿਸ ਜੋੜੇ ਦੇ ਬੱਚੇ ਮਰ ਜਾਂਦੇ ਹਨ ਜਾਂ ਫਿਰ ਪਹਿਲੀ ਔਲਾਦ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਕੰਨ ਵਿੰਨ੍ਹ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਹੜੇ ਜੋੜੇ ਨੇ ਔਲਾਦ ਮੰਗਵੀਂ ਲਈ ਹੋਵੇ ਤਾਂ ਉਹ ਵੀ ਬੱਚੇ ਦੇ ਕੰਨ ਵਿੰਨ੍ਹ ਦਿੰਦੇ ਹਨ।ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ਅਤੇ ਕਈ ਕਲਾਕਾਰ ਹਸਪਤਾਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ।

newhttps://punjabiinworld.com/wp-admin/options-general.php?page=ad-inserter.php#tab-4

ਉਥੇ ਹੀ ਮੂਸਾ ਪਿੰਡ ‘ਚ ਸਿੱਧੂ ਦੇ ਘਰ ਦੀਵਾਲੀ ਵਰਗਾ ਮਹੌਲ ਬਣਿਆ ਹੋਇਆ ਹੈ। ਛੋਟੇ ਸਿੱਧੂ ਵਾਲਾ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ ‘ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰ ਰਹੇ ਹਨ ਅਤੇ ਉਸ ਦੇ ਹਵੇਲੀ ‘ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ ਵਿਦੇਸ਼ ਤੋਂ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ।

new
Advertisement

Check Also

ਸ਼ਮਸ਼ਾਨਘਾਟ ਤੋਂ ਇਹ ਚੀਜ ਨਾ ਲੈ ਕੇ ਆਉ

 ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ …

error: Content is protected !!