Home / ਪੰਜਾਬੀ ਖਬਰਾਂ / ਮੂਸੇ ਪਿੰਡ ਤੋਂ ਹੋਰ ਵੱਡੀ ਖਬਰ ਆ ਰਹੀ

ਮੂਸੇ ਪਿੰਡ ਤੋਂ ਹੋਰ ਵੱਡੀ ਖਬਰ ਆ ਰਹੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਸ਼ੁਭਦੀਪ ਸਿੰਘ ਸਿੱਧੂ ਦੀ ਮਾਂ ਚਰਨ ਕੌਰ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਬਲਕੌਰ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਹ ਬੱਚਾ ਆਈਵੀਐਫ ਤਕਨੀਕ ਰਾਹੀਂ ਪੈਦਾ ਹੋਇਆ ਹੈ।ਹਾਲਾਂਕਿ ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਨਾਲ ਬੱਚੇ ਦੇ ਜਨਮ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ।

ਇਸ ਵਿਚ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਹੈ ਕਿ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਗਈ ਹੈ।ਉਧਰ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਵੱਡਾ ਖੁਲਾਸਾ ਕੀਤਾ ਹੈ। ਫੂਲਕਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਜੋ ਸਾਲ 2021 ‘ਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਬਣਾਇਆ ਹੈ, ਇਹ ਪੇਰੇਂਟ ਉਤੇ ਲਾਗੂ ਨਹੀਂ ਹੁੰਦਾ ਹੈ। ਫੂਲਕਾ ਨੇ ਕਿਹਾ ਕਿ ਇਹ ਕਾਨੂੰਨ ਸਿਰਫ ਕਲੀਨਿਕਲ ਉਤੇ ਹੀ ਲਾਗੂ ਹੁੰਦਾ ਹੈ, ਕਿ ਕੋਈ ਵੀ ਕਲੀਨਿਕਲ ਵਾਲਾ 21 ਸਾਲ ਤੋਂ ਘੱਟ ਅਤੇ 50 ਸਾਲ ਦੀ ਉਮਰ ਤੋਂ ਵੱਧ ਔਰਤ ਨੂੰ IVF ਤਕਨੀਕ ਨਾ ਦੇਵੇ।ਫੂਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰ ਉਤੇ ਲਾਗੂ ਨਹੀਂ ਹੁੰਦਾ।

ਅਜਿਹੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਮੂਸੇਵਾਲਾ ਦੇ ਮਾਪਿਆਂ ਨੂੰ ਬਿਨ੍ਹਾ ਵਜ੍ਹਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਹੱਕ ਹੈ ਕਿ ਉਹ ਮੂਸੇਵਾਲਾ ਦੇ ਪਰਿਵਾਰ ਤੋਂ ਸਵਾਲ ਜਵਾਬ ਕਰੇ। ਫੂਲਕਾ ਨੇ ਕਿਹਾ ਭਾਰਤ ਦੇ ਕਈ ਜੋੜੇ ਹਨ ਜੋ IVF ਤਕਨੀਕ ਦੀ ਵਰਤੋਂ ਲਈ ਵਿਦੇਸ਼ ਜਾਂਦੇ ਹਨ ਅਤੇ ਆਪਣਾ ਇਲਾਜ ਕਰਵਾ ਕੇ ਵਾਪਸ ਭਾਰਤ ਆ ਜਾਂਦੇ ਹਨ। ਇਹ ਕਾਨੂੰਨ ਸਿਰਫ਼ ਕਲੀਨਿਕਲ ਵਾਲਿਆਂ ਲਈ ਹੀ ਬਣਾਇਆ ਗਿਆ ਹੈ।

Check Also

ਭੂਤ-ਪ੍ਰੇਤ ਸਾਡੇ ਆਸੇ-ਪਾਸੇ ਰਹਿੰਦੇ ਨੇ ਪਰ !

ਪ੍ਰੇਤ ਆਤਮਾ ਬਾਰੇ ਅਸੀਂ ਸਭ ਨੇ ਹੀ ਸੁਣਿਆ ਹੋਇਆ ਹੈ। ਆਪਣੀ ਸਮਝ ਤੇ ਸਿੱਖਿਆ ਦੇ …