Home / ਵੀਡੀਓ / ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਪਈਆਂ ਭਾਜੜਾਂ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਪਈਆਂ ਭਾਜੜਾਂ



ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਸ਼ੁਭਦੀਪ ਸਿੰਘ ਸਿੱਧੂ ਦੀ ਮਾਂ ਚਰਨ ਕੌਰ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਬਲਕੌਰ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਹ ਬੱਚਾ ਆਈਵੀਐਫ ਤਕਨੀਕ ਰਾਹੀਂ ਪੈਦਾ ਹੋਇਆ ਹੈ।ਹਾਲਾਂਕਿ ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਨਾਲ ਬੱਚੇ ਦੇ ਜਨਮ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਇਸ ਵਿਚ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਹੈ ਕਿ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਗਈ ਹੈ।

ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਦੀ ਵਰਤੋਂ ਲਈ ਚਰਨ ਕੌਰ ਦੀ ਉਮਰ ਨੂੰ ਲੈ ਸਵਾਲ ਕੀਤੇ ਹਨ। ਕਾਨੂੰਨ ਮੁਤਾਬਕ ਆਈਵੀਐਫ ਤਕਨੀਕ ਦੀ ਵਰਤੋਂ 21 ਤੋਂ 50 ਸਾਲ ਦੀ ਉਮਰ ਤੱਕ ਕੀਤੀ ਜਾ ਸਕਦੀ ਹੈ, ਪਰ ਚਰਨ ਕੌਰ ਦੀ ਉਮਰ 58 ਸਾਲ ਦੱਸੀ ਗਈ ਹੈ।ਕੇਂਦਰ ਨੇ ਚਿੱਠੀ ਵਿਚ ਲਿਖਿਆ ਹੈ ਕਿ ਰਿਪੋਰਟ ਮਿਲੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਸ੍ਰੀਮਤੀ ਚਰਨ ਸਿੰਘ ਨੇ 58 ਸਾਲ ਦੀ ਉਮਰ ਵਿੱਚ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਕਾਨੂੰਨ ਮੁਤਾਬਕ ਇਸ ਤਕਨੀਕ ਦੀ ਵਤਰੋਂ ਸਮੇਂ ਔਰਤ ਲਈ ਨਿਰਧਾਰਤ ਉਮਰ ਸੀਮਾ 21-50 ਸਾਲ ਦੇ ਵਿਚਕਾਰ ਹੈ। ਇਸ ਮਾਮਲੇ ਦੀ ਜਾਂਚ ਕਰਨ ਅਤੇ ਏ.ਆਰ.ਟੀ. (ਰੈਗੂਲੇਸ਼ਨ) ਐਕਟ, 2021 ਦੇ ਅਨੁਸਾਰ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਭੇਜੀ ਜਾਵੇ।ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਸ਼ੁਭਦੀਪ ਸਿੰਘ ਸਿੱਧੂ ਦੀ ਮਾਂ ਚਰਨ ਕੌਰ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਬਲਕੌਰ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਪਰ ਬੱਚੇ ਦੇ ਜਨਮ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚਿੰਤਤ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਸਮੱਸਿਆ ਦਾ ਕਾਰਨ ਵੀ ਦੱਸਿਆ ਹੈ।

ਦਰਅਸਲ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਨਵਜੰਮੇ ਬੱਚੇ ਨੂੰ ਲੈ ਕੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਪੰਜਾਬ ਸਰਕਾਰ ਬੱਚੇ ਦੀ ਵੈਧਤਾ ਨੂੰ ਲੈ ਕੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਬਲਕੌਰ ਸਿੰਘ ਨੇ ਮੰਗਲਵਾਰ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘ਵਾਹਿਗੁਰੂ ਦੀ ਮੇਹਰ ਸਦਕਾ ਸਾਨੂੰ ਸਾਡਾ ਸ਼ੁਭਦੀਪ ਵਾਪਸ ਮਿਲਿਆ ਹੈ। ਪਰ ਸਰਕਾਰ ਸਵੇਰ ਤੋਂ ਹੀ ਮੈਨੂੰ ਬੱਚੇ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਹਿ ਕੇ ਪ੍ਰੇਸ਼ਾਨ ਕਰ ਰਹੀ ਹੈ।

new

ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਇਲਾਜ਼ ਪੂਰਾ ਕਰਵਾ ਲੈਣ ਦਿਓ, ਅਸੀਂ ਸਾਰੇ ਦਸਤਾਵੇਜ਼ ਪੇਸ਼ ਕਰ ਦਿਆਂਗੇ। ਜੇਕਰ ਅਸੀਂ ਕੁੱਝ ਗ਼ਲਤ ਕੀਤਾ ਹੋਇਆ ਤਾਂ ਬੇਸ਼ੱਕ ਸਰਕਾਰ ਸਾਡੇ ‘ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਪ੍ਰਸ਼ਾਸਨ ਸਾਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸੀਐਮ ਸਾਹਿਬ ਸਾਡੇ ਪਰਿਵਾਰ ‘ਤੇ ਥੋੜਾ ਬਹੁਤ ਤਾਂ ਤਰਸ ਖਾਓ ਸਾਡਾ ਇਲਾਜ ਤਾਂ ਪੂਰਾ ਹੋਣ ਦਿਓ।

ਬਲਕੌਰ ਸਿੰਘ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ, ਸੀਐਮ ਭਗਵੰਤ ਮਾਨ ਸਾਹਬ ਮੈਂ ਤੁਹਾਨੂੰ ਸਖ਼ਤ ਸ਼ਬਦਾਂ ਵਿਚ ਕਹਿ ਰਿਹਾ ਹਾਂ ਕਿ ਤੁਸੀਂ ਜੇਕਰ ਮੈਨੂੰ ਹੱਥ ਪਾਉਗੇ ਤਾਂ ਚੰਗੀ ਤਰ੍ਹਾਂ ਪਾਇਓ। ਤੁਸੀਂ ਆਪਣੇ ਫੈਸਲਿਆਂ ਤੋਂ ਯੂਟਰਨ ਲੈ ਲੈਂਦੇ ਹੋ।

ਮੈਂ ਯੂਟਰਨ ਲੈਣ ਵਾਲਿਆਂ ‘ਚੋਂ ਨਹੀਂ ਹਾਂ, ਮੈਂ ਜਾਨ ਦੇ ਸਕਦਾਂ ਹਾਂ ਪਰ ਯੂਟਰਨ ਨਹੀਂ ਲੈਂਦਾ ਹਾਂ। ਮੈਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਜੇਕਰ ਮੈਂ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੋਈ ਤਾਂ ਮੈਨੂੰ ਜੇਲ੍ਹ ਵਿੱਚ ਬੰਦ ਕਰ ਦਿਓ। ਮੈਂ ਸਾਬਕਾ ਫੌਜੀ ਹਾਂ ਅਤੇ ਦੇਸ਼ ਦੇ ਕਾਨੂੰਨ ਦਾ ਹਰ ਥਾਂ ਆਦਰ ਕਰਦਾ ਹਾਂ। ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਜੇਕਰ ਤੁਹਾਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ ‘ਤੇ ਪਰਚਾ ਦਰਜ ਕਰੋ ਅਤੇ ਮੈਨੂੰ ਜੇਲ੍ਹ ਅੰਦਰ ਬੰਦ ਕਰ ਦਿਓ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਭਾਈ ਸਾਹਿਬ ਦੀ ਘਰਵਾਲੀ ਵੱਲੋਂ ਵੱਡਾ ਐਲਾਨ

 ਅਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ …

error: Content is protected !!