Home / ਵੀਡੀਓ / 35 ਕਿੱਲੇ ਜਮੀਨ ਮੁੰਡਾ ਬਿਨਾਂ ਦੱਸੇ ਕੈਨੇਡਾ ਚਲਿਆ ਗਿਆ

35 ਕਿੱਲੇ ਜਮੀਨ ਮੁੰਡਾ ਬਿਨਾਂ ਦੱਸੇ ਕੈਨੇਡਾ ਚਲਿਆ ਗਿਆ

ਬਾਹਰਲੇ ਮੁਲਕ ਦੀ ਚਮਕ ਅੱਜ ਮੇਰੇ ਦੇਸ਼ ਤੇ ਭਾਰੀ ਪੈ ਰਹੀ ਹੈ। ਅੱਜਕਲ ਦੀ ਨੌਜਵਾਨ ਪੀੜ੍ਹੀ ਵਿੱਚ ਬਾਹਰਲੇ ਮੁਲਕ ਜਾ ਕੇ ਪੈਸੇ ਕਮਾਉਣ ਦਾ ਸੁਪਨਾ ਬਾਰਵੀਂ ਜਮਾਤ ਤੋਂ ਹੀ ਵੇਖਿਆ ਜਾਂਦਾ ਹੈ। ਨੌਜਵਾਨ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਬਾਹਰਲੇ ਮੁਲਕ ਜਾਣ ਦੇ ਤਰੀਕਿਆਂ ਦੀ ਝਾਕ ਵਿੱਚ ਹਨ ਭਾਵੇਂ ਉਹ ਕਾਨੂੰਨੀ ਹੋਵੇ ਚਾਹੇ ਗੈਰ-ਕਾਨੂੰਨੀ। ਪੰਜਾਬ ਵਿੱਚ ਇਹ ਇੱਛਾ ਏਨੀ ਵਧ ਗਈ ਐ ਇਸ ਦਾ ਵਪਾਰੀਕਰਣ ਵੀ ਹੋਣ ਲੱਗ ਪਿਆ ਹੈ।

ਕਈ ਥਾਵਾਂ ਤੇ ਲੋਕਾਂ ਨੂੰ ਵਿਦੇਸ਼ ਭੇਜਣ ਵਿਚ ਸਹਾਇਤਾ ਕਰਨ ਵਾਲੇ ਏਜੰਟਾ ਨੇ ਆਪਣੀਆਂ ਦੁਕਾਨਦਾਰੀਆਂ ਖੋਲ ਰੱਖੀਆਂ ਹਨ ਅਤੇ ਇਹਨਾਂ ਦਾ ਸ਼ਿਕਾਰ ਸਾਡੇ ਨੌਜਵਾਨ ਹੋ ਰਹੇ ਹਨ ਜੋ ਬਿਨਾ ਕਿਸੇ ਯੋਗਤਾ ਦੇ ਵਿਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ। ਇਹ ਏਜੰਟ ਭੋਲੇ ਭਾਲੇ ਲੋਕਾਂ ਨੂੰ ਸੁਪਨੇ ਵਿਖਾ ਕੇ ਝੂਠੇ ਪਾਸਪੋਰਟ ਤਿਆਰ ਕਰ ਕੇ, ਜਾਲੀ ਐਗਰੀਮੈਂਟ ਤੇ ਕਾਗ਼ਜ਼ੀ ਰਿਸ਼ਤੇ ਨਾਲ ਲਾੜੇ-ਲਾੜੀਆਂ ਤਿਆਰ ਕਰਕੇ ਲੱਖਾਂ ਰੁਪਏ ਕਮਾ ਰਹੇ ਹਨ।

ਕਈ ਵਾਰੀ ਇਨ੍ਹਾਂ ਏਜੰਟਾਂ ਵੱਲੋਂ ਭੋਲੇ-ਭਾਲੇ ਨਾਗਰਿਕਾਂ ਨੂੰ ਡੋਂਕੀ ਲਗਾ ਕੇ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਦੀ ਇਕ ਮਿਸਾਲ ਆਈ ਪੰਜਾਬੀ ਫਿਲਮ ਚਲੋ ਮੈਕਸੀਕੋ ਚੱਲੀਏ ਵਿਚ ਦੇਖਣ ਨੂੰ ਮਿਲਦੀ ਹੈ। ਇਹਨਾਂ ਵਿਚੋਂ ਕਈ ਵਿਦੇਸ਼ੀ ਸਰਹੱਦਾ ਪਾਰ ਕਰਦੇ ਹੋਏ ਉਥੋਂ ਦੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਜਿਹੜੇ ਪਕੜੇ ਜਾਂਦੇ ਹਨ ਉਹ ਕਈ-ਕਈ ਸਾਲ ਜੇਲ੍ਹਾਂ ਵਿੱਚ ਸੜਦੇ ਹਨ। ਇਸ ਤੋਂ ਬਾਅਦ ਪਿਛੇ ਉਨ੍ਹਾਂ ਦੇ ਮਾਪੇ ਮਾਨਸਿਕਤਾ ਦਾ ਸੰਤਾਪ ਝੱਲਦੇ ਨਜ਼ਰ ਆਉਂਦੇ ਹਨ ‌।

ਇਸ ਤੋ ਇਲਾਵਾ ਲੋਕ ਜਦੋਂ ਵਿਦੇਸ਼ਾਂ ਤੋਂ ਪਰਤ ਕੇ ਪੰਜਾਬ ਵਿੱਚ ਬਾਹਰਲੇ ਦੇਸ਼ ਦੀ ਮਾਮੂਲੀ ਨੌਕਰੀ ਕਰਕੇ ਚੋਗਾਵਾਂ ਧਨ ਕਮਾਉਣ ਦੀ ਗੱਲ ਕਰਦੇ ਹਨ, ਉਥੋਂ ਦੀ ਕਾਨੂੰਨ ਵਿਵਸਥਾ, ਉਥੋਂ ਦੇ ਕੰਮ ਦੀ ਕਦਰ, ਉਥੇ ਕਿਰਤ ਦਾ ਸ਼ੋਸ਼ਣ ਨਾ ਹੋਣਾ, ਉੱਥੇ ਦੀ ਲਿਹਾਜ਼ਦਾਰੀ, ਉਥੇ ਦੀ ਪੁਲਿਸ ਵਿਵਸਥਾ, ਉਥੋਂ ਦਾ ਪੌਣ-ਪਾਣੀ, ਉਥੋਂ ਦੀਆਂ ਸਹੂਲਤਾਂ, ਉਥੋਂ ਦੀ ਸਰਕਾਰ ਵੱਲੋਂ ਚੁੱਕੇ ਜਾਂਦੇ ਬੱਚਿਆਂ ਦਾ ਅਤੇ ਬਜੁਰਗਾਂ ਦੇ ਖਰਚੇ ਬਾਰੇ ਸੁਣਿਆ ਜਾਂਦਾ ਹੈ ਤਾਂ ਇੱਥੋਂ ਦੇ ਨੌਜਵਾਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।

Check Also

Arvind Kejriwal ਨੂੰ ਮਿਲੀ Bail

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ’ਤੇ ਰਾਜ …