Home / ਪੰਜਾਬੀ ਖਬਰਾਂ / ਪੰਜਾਬ ਦੇ ਕਿਸਾਨ ਜਾਣਗੇ ਦਿੱਲੀ

ਪੰਜਾਬ ਦੇ ਕਿਸਾਨ ਜਾਣਗੇ ਦਿੱਲੀ

ਸੰਯੁਕਤ ਕਿਸਾਨ ਮੋਰਚੇ ਦੀ ਅੱਜ ਲੁਧਿਆਣੇ ਦੇ ਵਿੱਚ ਅਹਿਮ ਬੈਠਕ ਹੋਈ ਜਿਸ ਵਿੱਚ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਕਿਸਾਨ ਆਗੂਆਂ ਨੂੰ 14 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਜਾ ਰਹੀ ਮਹਾਂ ਪੰਚਾਇਤ ਦੇ ਲਈ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਰੁਕ ਕੇ ਧਰਨੇ ਪ੍ਰਦਰਸ਼ਨ ਕਰਾਂਗੇ ਜੇਕਰ ਟ੍ਰੇਨ ਤੇ ਜਾਂਦੇ ਰੋਕਿਆ ਤਾਂ ਰੇਲ ਦੀ ਪੱਟਰੀਆਂ ਤੇ ਕਿਸਾਨ ਬੈਠ ਜਾਣਗੇ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ ਅਤੇ ਵੱਡੀ ਮੀਟਿੰਗ ਸਾਡੀ ਦਿੱਲੀ ਦੇ ਵਿੱਚ ਹੋ ਰਹੀ।

ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਦਿੱਲੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਰੁਕ ਕੇ ਟ੍ਰੇਨਾਂ ਜਾਮ ਕਰਾਂਗੇ ਸੜਕਾਂ ਜਾਮ ਕਰ ਦਵਾਂਗੇ ਉਹਨਾਂ ਨੇ ਕਿਹਾ ਕਿ 14 ਮਾਰਚ ਨੂੰ ਵੱਡੇ ਇਕੱਠ ਦੇ ਵਿੱਚ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਮੀਟਿੰਗਾਂ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ। ਸਾਡੇ ਐਮਐਸਪੀ ਦਾ ਮੁੱਦਾ ਹੈ ਇਸ ਤੋਂ ਇਲਾਵਾ ਕਰਜ਼ਾ ਮੁਆਫੀ ਦਾ ਮੁੱਦਾ ਹੈ ਤੇ ਨਾਲ ਹੀ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦਾ ਮੁੱਦਾ ਹੈ।

ਇਹਨਾਂ ਸਾਰੇ ਮੁੱਦਿਆਂ ਤੇ ਸਾਰੇ ਹੀ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜੋ ਸਰਕਾਰਾਂ ਕਿਸਾਨਾਂ ਦੇ ਨਾਲ ਦੁਰਵਿਹਾਰ ਕਰ ਰਹੀ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਲੱਖਾ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਦਿੱਲੀ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਐਮਐਸਪੀ ਦੀ ਮੰਗ ਨੂੰ ਠੇਕੇ ਦੇ ਵਿੱਚ ਬਦਲਣ ਦੇ ਤੌਰ ਤਰੀਕੇ ਅਪਣਾਉਣ ਦੇ ਵਿੱਚ ਲੱਗੀ ਹੋਈ ਹੈ।

ਉਹਨਾਂ ਕਿਹਾ ਕਿ ਪੰਜ ਫਸਲਾਂ ਤੇ ਜੋ ਐਮਐਸਪੀ ਦਿੱਤੀ ਜਾ ਰਹੀ ਹੈ ਉਹ ਕੋਂਟਰੈਕਟ ਫਾਰਮਿੰਗ ਤੇ ਦਿੱਤੀ ਜਾ ਰਹੀ ਹੈ। ਕਿਸਾਨ ਪਹਿਲਾ ਹੀ ਇਹ ਕਰਕੇ ਵੇਖ ਚੁੱਕਾ ਹੈ ਪਰ ਉਸ ਨੂੰ ਵਾਜਿਬ ਕੀਮਤ ਨਹੀਂ ਮਿਲਦੀ ਅਸੀਂ ਕੋਰਟਾਂ ਦੇ ਚੱਕਰ ਨਹੀਂ ਲਗਾ ਸਕਦੇ। ਉਹਨਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਹਰਿਆਣੇ ਦੇ ਬਾਰਡਰ ਤੇ ਬੈਠੀਆਂ ਹਨ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਨਕਾਰ ਦਿੱਤਾ ਸੀ।

Check Also

ਲਾਲ ਲਕੀਰ ਦੇ ਬਾਹਰ ਵਾਲਿਆਂ ਜ਼ਮੀਨਾਂ ਦੀ ਰਜਿਸਟਰੀ ਸ਼ੁਰੂ

ਲੰਮੇ ਸਮੇਂ ਤੋਂ ਸ਼ਹਿਰਾਂ ਵਿੱਚ ਲਾਲ ਲਕੀਰ ਦੀ ਮਾਰ ਝੱਲ ਰਹੇ ਜ਼ਮੀਨ ਮਾਲਕਾਂ ਅਤੇ ਸ਼ਹਿਰੀ …